ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਗਜ਼ਲ. Show all posts
Showing posts with label ਗਜ਼ਲ. Show all posts

24 May 2020

ਗਜ਼ਲ


ਰੱਖ ਲਿਆ ਹੈ ਕੁਝ ਖੂਨ ਦਰਦਾਂ ਦੇ ਵਾਸਤੇ
ਬੱਚਿਆ ਜੋ ਬਾਕੀ ਉਹ ਏ ਫਰਜ਼ਾਂ ਦੇ ਵਾਸਤੇ

ਦਿਲ ਤੇ ਦਿਮਾਗ ਦੋਵੇਂ ਹੀ ਇਕੱਠੇ ਚਾਹੁਣ ਤਾਂ
ਬੰਦਾ ਰਹਿੰਦਾ ਏ ਤਿਆਰ ਮਰਜ਼ਾ ਦੇ ਵਾਸਤੇ

ਵੈਰੀ ਨਾ ਬਦਲਣ ਹੱਮਦਰਦ ਬਦਲ ਜਾਂਦੇ ਨੇ
ਜਾਂ ਰਹਿੰਦੇ ਨੇ ਸਾਰੇ ਨਾਲ ਗਰਜ਼ਾਂ ਦੇ ਵਾਸਤੇ

ਚੁੰਮ ਚੁੰਮ ਰੱਸੇ ਹੱਸ ਹੱਸ ਜੋ ਚੜੇ ਨੇ ਫਾਂਸੀਆਂ
ਹਰ ਕੋਈ ਝੁਕਦਾ ਉਹਨਾਂ ਮਰਦਾਂ ਦੇ ਵਾਸਤੇ

ਹਿਮੱਤ ਜੋ ਕਰਦੇ, ਹੁੰਦੇ ਤੂਫਾਂਨਾਂ ਚੋਂ  ਪਾਰ  ਉਹੀ
ਕਿਤੇ ਵੀ ਕੋਈ ਥਾਂ ਨਹੀਂ ਲਾਗਰਜ਼ਾਂ ਦੇ ਵਾਸਤੇ

 ਅੱਜੇ ਹੈ ਵੇਲਾ ਅਗ਼ਾਂਹਾਂ ਲਈ ਪ੍ਰਬੰਦ ਕਰ ਲਓ
"ਥਿੰਦ"ਪੱਛੋਤਾਏਂਗਾ ਤੂੰ ਫਿਰ ਹਰਜ਼ਾਂ ਦੇ ਵਾਸਤੇ

                    ਇੰਜ: ਜੋਗਿੰਦਰ ਸਿੰਘ "ਥਿੰਦ"
                                           (ਸਿਡਨੀ) 

28 Sept 2017

ਗਜ਼ਲ

ਮਹਿਕ ਫੁੱਲਾਂ  ਦੀ ਮੁੱਕੀ ਤੇ ਝੁਲਸ ਗਈਆਂ ਨੇ ਛਾਵਾਂ
ਪੱਤੇ ਖੜਕਣ ਥਾਂ ਥਾਂ ਤੇ ਕਲੀਆਂ ਭਰਦੀਆਂ ਆਹਾਂ

ਕਿਥੇ ਗੲੀਆਂ ਰੌਣਕਾਂ ,ਗੱਪਾਂ ਤੇ ਠੱਠੇ ਮਾਰਦੇ ਯਾਰ
ਭੱਖਦੇ ਪਏ ਨੇ ਆਲ੍ਹਣੇ, ਬੋਟ ਆਪਣੇ ਪਾਲਣ ਕਿਵੇਂ ਮਾਵਾਂ

ਧਰਤੀ ਤਪੇ ਤੰਦੂਰ ਜਿਓਂ, ਹਵਾ 'ਚ ਘੁਲ ਗਈ ਅੱਗ
ਅੰਦਰੀਂ ਡੱਕਿਆ ਕਿਸੇ ਦਿਓ ਨੇ,ਲੱਭਣ  ਠੰਠੀਆਂ ਥਾਵਾਂ

ਹਰਾ ਨਹੀਂ ਕਿਤੇ ਦਿਸਦਾ, ਥਾਂ ਥਾਂ ਖੇਤੀਂ ਲੱਗੀ ਅੱਗ
ਬਿਨ ਹਰੇ ਗਤਾਵੇ ਖਾ ਖਾ ਦੁੱਧੀਂ ਸੁੱਕੀਆਂ ਮੱਝਾਂ ਗਾਂਵਾਂ

ਜੀਵ ਜੰਤ ਸੱਭ ਹੌਂਕਦੇ, ਸਹਿਕਦੇ ਕਰਦੇ ਪਾਣੀ ਪਾਣੀ
ਸੁੱਕੀਆਂ  ਢਾਬਾਂ ਸੁੱਕੇ ਛੱਪੜ ,ਪਾਣੀ ਮੁੱਕਿਆ ਦਰਿਆਵਾਂ 

ਭਾਣਾ ਐਸਾ ਵਰਤਿਆ, ਮੱਚੀ ਹਰ ਥਾਂ ਹਾਹਾਕਾਰ
"ਥਿੰਦ" ਨਾ ਕੋਸੀਂ ਰੱਬ ਨੂੰ, ਉਹ ਦੇਂਦਾ ਬਹੁਤ ਸਜ਼ਾਵਾਂ

   ਇੰਜ: ਜੋਗਿੰਦਰ ਸਿੰਘ "ਥਿੰਦ"
    ਸਿਡਨੀ 

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।   
ਲਿੰਕ 

20 Jul 2017

ਗ਼ਜ਼ਲ



ਮੁੱਠੀ 'ਚ ਵਤਨ ਦੀ ਮਿੱਟੀ ਲੈ ,ਤੂੰ ਕਸਮਾਂ ਸੀ ਖਾਧੀਆਂ 
ਅੱਜ ਤੱਕ ਹਾਂ ਤੈਨੂੰ ਉਡੀਕਦੇ, ਕਦੋਂ ਮੋੜੇਂਗਾ ਆ ਕੇ ਭਾਜੀਆਂ
ਆਂਗਣ ‘ਚ ਲੱਗਾ ਅੰਬ ਵੀ, ਉਡੀਕਦਾ ਆਖਰ ਸੁੱਕਿਆ 
ਰੁੱਤਾਂ ਨੇ ਫਿਰ ਬਦਲੀਆਂ, ਤੇ ਲੌਟ ਆਈਆਂ ਮੁਰਗਾਬੀਆਂ
ਅੱਖਾਂ ‘ਚ ਰੜਕਾਂ ਪੈ ਗਈਆਂ, ਝੱਲ ਝ਼ੱਲ ਧੂੜ ਰਾਹਾਂ ਦੀ
ਚੰਨ ਤਾਰੇ ਗਵਾਹੀ ਦੇ ਰਹੇ, ਹਰ ਰੁੱਤੇ ਪੁੱਛਦੇ ਹਾਜੀਆਂ
ਖਾਲੀ ਨੇ ਚਿੜੀਆਂ ਦੇ ਆਲ੍ਹਣੇ, ਉਡ ਗਏ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ, ਦਰਦਾਂ ਨੇ ਬੇ-ਹਿਸਾਬੀਆਂ
ਬੁੱਲਾਂ  'ਤੇ ਅਟਕੇ ਸਾਹ ਵੇਖ, “ਥਿੰਦ” ਨੂੰ ਪਏ  ਉਡੀਕਦੇ
ਯਾ ਰੱਬ ਸਭੇ ਬਖਸ਼ ਦੇਈਂ , ਹੋਈਆਂ ਨੇ ਜੋ ਖਰਾਬੀਆਂ
                      
ਇਜੰ: ਜੋਗਿੰਦਰ ਸਿੰਘ “ਥਿੰਦ”
 ਸਿਡਨੀ 
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

9 May 2017

ਗ਼ਜ਼ਲ

ਦੁਨੀਆਂ ਭੁਲਾ ਕੇ ਮੈਂ ਨਵਾਂ ਕੁਝ ਤਾਂ  ਕਰਾਂ ਹੁਣ ਮਨ ਕਰੇ ,
ਰਸਮਾਂ  ਮੈਂ ਛੱਡਾਂ ਫੋਕੀਆਂ ਹੋਜਾਂ  ਪਰ੍ਹਾਂ  ਹੁਣ   ਮਨ ਕਰੇ ।


ਲੋਕਾਂ 'ਚ  ਰਹਿ  ਕੇ   ਦੁੱਖੜੇ  ਸਭ   ਦੇ  ਵੰਡਾਵਾਂ  ਦੋਸਤੋ ,
ਫੁੱਲਾਂ  ਦੇ ਵਾਂਗੂ  ਅੰਤ  ਨੂੰ  ਮੈਂ   ਬਿੱਖਰਾਂ  ਹੁਣ ਮਨ  ਕਰੇ ।

ਯਾਦਾਂ ਸਹਾਰੇ  ਛੱਡ  ਗਿਆ ਸੀ ਉਹ  ਕਦੀ ਦਿਲ ਤੋੜ ਕੇ ,
ਮੈਂ ਮੁੜ ਉਸੇ  ਦੀ ਯਾਦ ਨੂੰ ਸਿਜ਼ਦਾ  ਕਰਾਂ ਹੁਣ ਮਨ  ਕਰੇ ।

ਮੈਂ ਚੁਪ-ਚੁਪੀਤੇ  ਦੁੱਖ  ਕਿੰਨੇ  ਹਨ ਸਹੇ  ਇਸ  ਜਾਨ  ਤੇ ,
ਕੋਈ ਵਧੀਕੀ  ਮੈਂ  ਕਿਸੇ  ਦੀ ਨਾ  ਜਰਾਂ   ਹੁਣ  ਮਨ ਕਰੇ ।

ਬਚਪਨ  ਪਿਆਰਾ  ਬੀਤਿਆ ਢਲ਼ਦੀ ਜਵਾਨੀ ਜਾ  ਰਹੀ ,
ਕਰ ਯਾਦ ਬੀਤੀ ਔਂਧ ਨੂੰ ਨਾ ਅੱਖ ਭਰਾਂ ਹੁਣ ਮਨ  ਕਰੇ ।

ਮਨਦੀਪ ਹੁਣ ਮੈਂ ਢਾਰਿਆਂ ਦੇ ਵਿੱਚ ਵੀ ਖੁਸ਼ -ਖੁਸ਼ ਰਹਾਂ,
ਪੱਕੇ ਕਿਸੇ ਦੇ ਤੱਕ  ਸੜ-ਸੜ ਨਾ  ਮਰਾਂ ਹੁਣ  ਮਨ ਕਰੇ ।
                           
ਮਨਦੀਪ ਗਿੱਲ ਧੜਾਕ                              
99988111134

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ। 

11 Apr 2017

ਗਜ਼ਲ

ਚਲਾ ਚੱਲ ਪੜਾਵਾਂ ਅਜੇ ਹੋਰ ਵੀ ਨੇ
ਠਹਿਰਨ ਨੂੰ ਥਾਂਵਾਂ ਅਜੇ ਹੋਰ ਵੀ ਨੇ
ਜੰਡਾਂ ਕਰੀਰਾਂ 'ਚ ਫੱਸ  ਕੇ ਨਾ ਰਹਿ ਜਾ
ਇਸ ਤੋਂ ਵੱਧ  ਛਾਂਵਾਂ ਅਜੇ ਹੋਰ ਵੀ ਨੇ
ਸੀਖਾਂ ਤੋਂ ਡਰਕੇ ਗੁਲਾਮੀ ਨਾ ਮੰਨ ਲਈਂ
ਇਸ ਤੋਂ ਵੱਧ ਸਜ਼ਾਵਾਂ ਅਜੇ ਹੋਰ ਵੀ ਨੇ
ਝੱਖੜਾਂ ਤੋਂ ਡਰ ਕੇ ਢੇਰੀ ਨਾ ਢਾਹ ਬਹੀਂ
ਇਸ ਤੋਂ ਵੱਧ ਬਲਾਵਾਂ ਅਜੇ ਹੋਰ ਵੀ ਨੇ
ਹੁਸਨਾਂ 'ਚ ਫਸ ਕੇ ਮੰਜ਼ਲ ਨਾ ਭੁਲ ਜਾਈਂ
ਇਸ ਤੋਂ ਵੱਧ ਅਦਾਵਾਂ ਅਜੇ ਹੋਰ ਵੀ ਨੇ
ਟੋਏ ਟਿੱਬਿਆਂ 'ਚ ਰੁਲ ਕੇ ਨਾ ਰਹਿ ਜਾਈਂ
ਇਸ ਤੋਂ ਕਠਿਨ ਰਾਹਵਾਂ ਅਜੇ ਹੋਰ ਵੀ ਨੇ
ਠਹਿਰ ਜਾ ਮੌਤੇ ਕਾਹਲੀ ਨਾ ਕਰ ਤੂੰ
"ਥਿੰਦ" ਮਨ ਸਲਾਵਾਂ ਅਜੇ ਹੋਰ ਵੀ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"
 ਸਿਡਨੀ

ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ ਹੈ।

22 Feb 2017

ਗਜ਼ਲ

ਮੇਰੇ ਜਖਮਾਂ ਨੂੰ ਛੋਹ ਛੋਹ, ਵੇਖਣ ਦੀ ਕੀ ਲੋੜ ਏ 
ਸਾਰੀ ਉਮਰ ਅਜ਼਼ਮਾਇਆ ਪਰਖਣ ਦੀ ਕੀ ਲੋੜ ਏ

ਬਰੂਹਾਂ 'ਚ ਖਲੋ ਖਲੋ ਕੇ,ਉਡੀਕਦੇ ਸੀ ਜਿਹੜੇ
ਜਦ ਪਰਾਏ ਹੋ ਹੀ ਗਏ ਤਾਂ ਭੜਕਣ ਦੀ ਕੀ ਲੋੜ ਏ

ਜਦੋਂ ਰਾਜ਼ ਖੁੱਲ੍ਹ ਹੀ ਗਏ , ਮੁਹੱਬਤਾਂ ਦੇ ਬਹਿਕਾਂ 'ਚ
ਫਿਰ ਚੋਰੀ ਚੋਰੀ ਬੁੱਲਾਂ ਨੂੰ,ਫੜਕਣ ਦੀ ਕੀ ਲੋੜ ਏ

ਪਰਵਾਨੇ ਨੂੰ ਪਤਾ ਏ ਕਿ, ਮਰਨਾ ਏ ਆਖਰ ਸੜ ਕੇ
ਠੱਲ ਜਾ ਤੁਫਾਨਾਂ 'ਚ ਹੁਣ,ਜਰਕਣ ਦੀ ਕੀ ਲੋੜ ਏ

ਫੁੱਲਾਂ ਦਾ ਕੀ ਏ ਇਹ ਤਾਂ,ਘੜੀ ਪਲ ਦੇ ਪ੍ਰਾਹੁਣੇ 
ਬਦਨਾਮ ਹੁੰਦੇ ਕੰਡਿਆਂ ਨੂੰ ਰੜਕਣ ਦੀ ਕੀ ਲੋੜ ਏ 

ਜੋ ਆਉਂਦੇ ਨੇ ਖਾਬਾਂ 'ਚ,ਕਦੀ ਤਾਂ ਪਰਤਣਗੇ ਓਹ
"ਥਿੰਦ"  ਤੈਨੂੰ ਖਮਖਾ ,  ਭੜਕਣ ਦੀ ਕੀ ਲੋੜ ਏ

ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)


ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ ਹੈ।

5 Dec 2016

ਗਜ਼ਲ

Jogindersingh Thind's Profile Photo
ਸਾਗਰ ਦੇ ਕੰਡਿਆਂ ਤੇ, ਕਈ ਲੋਗ ਪਿਆਸੇ ਰਹਿ ਜਾਂਦੇ
ਜਾਂਦੇ ਜਾਂਦੇ ਰਾਹੀ ਕਈ, ਐਵੇਂ ਗੱਲ ਪਤੇ ਦੀ ਕਹਿ ਜਾਂਦੇ

ਝੂਠ ਕਿਸੇ ਦੀ ਜਾਨ ਬਚਾਵੇ ਤਾਂ,ਸੱਚ ਵੀ ਨੀਵਾਂ ਪੈ ਜਾਂਦਾ 
ਸੱਚ ਬੋਲ ਕੇ ਜੋ ਸੂਲੀ ਚੜ੍ਹਦੇ, ਧੁਰ ਦਿਲਾਂ 'ਚ ਲਹਿ ਜਾਂਦੇ

ਸੁਪਨੇ ਵਿੱਚ ਆਮ ਉਨਾਂ ਦਾ, ਝੌਲ਼ਾ ਜਿਹਾ ਹੀ ਪੈਂਦਾ ਏ
ਹਰ ਰਾਤ ਉਹ ਚੁੱਪ ਚਪੀਤੇ ਆ ਸਰਹਾਣੇ ਬਹਿ ਜਾਂਦੇ

ਇਸ ਤੱਤੀ ਜਿੰਦਗੀ ਦਾ,ਹੁਣ ਟੁੱਟਿਆ ਪਿਆ ਕਿਨਾਰਾ ਏ
ਆਓੁਂਦੇ ਆਉਂਦੇ ਹਾਸੇ ਵੀ, ਬੱਸ ਬੁੱਲਾਂ 'ਤੇ ਹੀ ਰਹਿ ਜਾਂਦੇ

ਪਾ ਭਲੇਖੇ ਪੁੰਨ ਤੇ ਪਾਪਾਂ ਦੇ, ਭੰਬਲ ਭੂਸੇ ਪਾਇਆ ਏ
ਡਰਾਵੇ ਤੇ ਲਾਲਚ ਸੁਣ ਸੁਣ ,ਥਿੰਦ ਢੇਰੀ ਢਾਹ ਬਹਿ ਜਾਂਦੇ

 ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ 

ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।

30 Nov 2016

ਗ਼ਜ਼ਲ

Surjit Bhullar's Profile Photo
ਹਰ ਪਾਸੇ ਚੁੱਪ ਚਾਪ ਕਿਉਂ ?
ਸਭ ਦੇ ਮਨਾਂ 'ਚ ਪਾਪ ਕਿਉਂ ?
.
ਬੀਜ ਕੇ ਸੂਲ਼ਾਂ ਪੁੱਛਦੇ ਹੋ,
ਮਹਿਕੇ ਨਹੀਂ ਗੁਲਾਬ ਕਿਉਂ ?
.
ਨਿਰਮਲ ਮਨ ਹੋ ਨਾ ਸਕੇ,
ਕਪਟ ਨੂੰ ਦੇਵਨ ਥਾਪ ਕਿਉਂ ?
.
ਜੋ ਨਹੀਂ ਸਭ ਦੇ ਭਲੇ ਲਈ,
ਅਜਿਹੇ ਧਰਮ ਦਾ ਜਾਪ ਕਿਉਂ ?
.
ਮਨ 'ਚ ਪੀੜ ਹੰਢਾਉਂਦੇ ਹਾਂ,
ਫਿਰ ਵੀ ਮਿਲੇ ਸਰਾਪ ਕਿਉਂ ?
.
ਆਪਣਾ ਸਭ ਕੁਝ ਵਾਰ ਦਿੱਤਾ,
ਗੈਰ ਕਰਨ ਵਿਰਲਾਪ ਕਿਉਂ ?
.
ਕਿਸ ਗੱਲੋਂ ਸ਼ਰਮ 'ਸੁਰਜੀਤ',
ਚੱਲ ਆਉਂਦੇ ਨੀ ਆਪ ਕਿਉਂ ?
-0-
ਸੁਰਜੀਤ ਸਿੰਘ ਭੁੱਲਰ

21-11-2014/16

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ ਹੈ।

15 Nov 2016

ਗਜ਼ਲ

Jogindersingh Thind's Profile Photoਬਦਲ ਜਾਂਦੇ ਨੇ ਮੌਸਮ,ਹਵਾਵਾਂ ਦੇ ਨਾਲ
ਜਿਵੇਂ ਬਦਲੇ ਕਿਸਮਤ ,ਦੁਆਵਾਂ ਦੇ ਨਾਲ

ਤੇਰੀ ਦਾਸਤਾਂ ਕਹਿਣਗੇ,ਚਿਰਾਂ ਤੱਕ ਲੋਕੀਂ 
ਲੋਕ ਸੇਵਾ ਜੋ ਕੀਤੀ ਹੈ ,ਤੂੰ ਚਾਵਾਂ ਦੇ ਨਾਲ

ਕਿਸਮਤ 'ਚ ਹੋਵੇ ਤਾਂ ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿੱਤੀਆਂ, ਸਜ਼ਾਵਾਂ ਦੇ ਨਾਲ

ਝੁਕ ਝੁਕ ਸਲਾਮਾਂ ਤੈਨੂੰ , ਕਰੇਗੀ ਦੁਨੀਆਂ
ਚਲੇਂਗਾ ਜੇਕਰ  ਸਦਾ ਤੂੰ ਭਰਾਵਾਂ ਦੇ ਨਾਲ

ਬਾਹਾਂ 'ਚ ਬਲ ਤੇਰੇ, ਸਦਾ ਨਹੀਂਓਂ ਰਹਿਣਾ
ਬੜੇ ਬੜੇ ਢੱਲ ਜਾਂਦੇ ਵੇਖੇ , ਛਾਂਵਾਂ ਦੇ ਨਾਲ

ਦਗਾ ਕਰਨ ਤੋਂ ਪਹਿਲਾਂ, ਜਾਨ ਕੱਢ ਲੈਂਦਾ 
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੇ ਸਾਹਾਂ ਦੇ ਨਾਲ

'ਥਿੰਦ' ਤੋਬਾ ਨਾ ਕੀਤੀ, ਤਾਂ ਪਛਤਾਵੇਂਗਾ ਤੂੰ 
 ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ 
                  

ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ


ਨੋਟ : ਇਹ ਪੋਸਟ ਹੁਣ ਤੱਕ 66 ਵਾਰ ਪੜ੍ਹੀ ਗਈ ਹੈ।

3 Nov 2016

ਗਜ਼ਲ

ਰੱਖ ਸਾਂਭ ਕੇ ਪੂੰਜੀ ਹੁਸਨਾਂ ਦੀ
 ਨਿੱਤ ਨਹੀਂਓਂ ਫਿਰ ਕਰਦਾਨ ਆਉਣੇ

ਗਿਆ ਵਕਤ ਨਾਹੀਂ ਮੁੜ ਆਵੇ
ਨਹੀਂ ਅੱਜ ਦੇ ਫਿਰ ਮਿਹਰਬਾਨ ਆਉੁਣੇ

ਫੁੱਲ ਕਿੱਕਰਾਂ ਦੇ ਵੀ ਝੜ ਜਾਣੇ
 ਬਾਗਾਂ ਵਿੱਚ ਨਾ ਸਦਾ ਇਨਸਾਨ ਆਉਣੇ

ਆਲ੍ਹਣੇ  ਛੱਡ ਪੰਛੀਆਂ ਉੱਡ ਜਾਣਾ 
ਨਹੀਂ ਕਦੇ ਇੱਥੇ ਨਵੇਂ ਮਹਿਮਾਨ ਆਉਣੇ 

ਵਕਤ ਨਾਲ ਪਰਛਾਵੇਂ ਢਲ ਜਾਣੇ
ਮੁੱਖ ਤੋਂ ਆਸ਼ਕ ਨਾ ਸਦਾ ਕੁਰਬਾਨ ਆਉਣੇ 

"ਥਿੰਦ"ਬਾਲ ਦੀਵੇ ,ਤਾਕ ਰੱਖ ਖੁੱਲ੍ਹੇ 
 ਦੀਨ ਦੁਨੀਆਂ ਦੇ ਮਾਲਕ ਭਗਵਾਨ ਆਉਣੇ 

  ਇੰਜ: ਜੋਗਿੰਦਰ ਸਿੰਘ "ਥਿੰਦ"
   (ਸਿਡਨੀ)

ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 

6 Oct 2016

ਗਜ਼ਲ (ਉਰਦੂ)

ਕੋਈ ਜਾਣਾ ਪਹਿਚਾਨਾ ਘਰ ਨਹੀਂ ਹੈ
ਯੇ ਬਿਲਕੁਲ ਤੇਰਾ ਸ਼ਹਿਰ ਨਹੀਂ  ਹੈ

ਆਜ ਹਰ ਸੂ ਲਗੇ ਉਦਾਸ ਉਦਾਸ
ਕੋਈ ਤੋ ਹੈ ਜੋ ਆਜ ਇਧਰ ਨਹੀਂ  ਹੈ

ਯਹਾਂ ਫਜ਼ੂਲ ਹੀ ਲਗਤੀ ਹੈਂ ਤੋਹਮਤੇਂ
ਵੈਸੇ ਤੋ ਬੇਦਾਗ ਕੋਈ ਬਸ਼ਰ ਨਹੀਂ ਹੈ

ਅੱਦਬ ਸੇ ਰਹੋਗੇ ਤੋ ਪਾਓਗੇ ਇੱਜ਼ਤ
ਵਰਨਾ ਯਹਾਂ ਕੋਈ ਹੱਮਸਫਰ ਨਹੀਂ ਹੈ

ਖੁਦ ਕੋ ਪਹਿਚਾਨੋਂ, ਫਿਰ ਦੂਸਰੋਂ ਕੋ
ਯੇ ਅਸੂਲ ਤੋ ਅੱਛਾ ਹੈ, ਮਗਰ ਨਹੀਂ ਹੈ

ਪਹਿਲੂ ਮੇਂ ਦਰਦ ਕਾ, ਤੂਫਾਂ ਸਾ ਉਠੇ
"ਥਿੰਦ"ਬੱਸ ਆਜ ਤੇਰੀ ਖਬਰ ਨਹੀਂ ਹੈ॥
   

ਇੰਜ:ਜੋਗਿੰਦਰ ਸਿੰਘ ਥਿੰਦ 
 ਸਿਡਨੀ 

ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ ਹੈ। 

8 Sept 2016

ਗਜ਼ਲ

ਪੁੱਤਰਾਂ ਦੇ ਵਾਂਗ, ਦਰਦਾਂ ਨੂੰ ਪਾਲਿਆ
ਜ਼ਖਮਾਂ ਦੇ ਨਾਲ, ਰਿਸ਼ਤਾ ਬਣਾ ਲਿਆ

ਸੌਖਾ ਸੀ ਬੜਾ ਭਾਵੇ,ਅੱਖ਼ੋਂਂ ਪਰੋਖੇ ਹੋਣਾ
ਸੂਲੀ ਤੇ ਚੜ੍ਹ ਕੇ ਵੀ,ਇਸ਼ਕ ਨਿਭਾ ਲਿਆ

ਹਵਾ 'ਚ ਭਰੀ, ਇੱਕ ਅਨੋਖੀ ਦਾਸਤਾਂ
ਕਿਨਾਰੇ ਦੇ ਕੋਲ ਆ,ਬੇੜਾ ਡੁਬਾ ਲਿਆ

ਪੁੱਟੇਗਾ ਕੋੲੀ ਆ,ਬੁਰਜਾਂ ਦੀ ਨੀਂਹ ਨੂੰ
ਉਠੇਗੀ ਦਾਸਤਾਂ,ਕੌਮ ਨੂੰ ਜਗਾ ਲਿਆ

"ਥਿੰਦ" ਕੀ ਲੈਣਾ, ਮਿੱਟੀ ਫਰੋਲ ਕੇ
ਤੇਰੇ ਤੋਂ ਪਹਿਲਾਂ ,ਕਿਸੇ ਕੀ ਪਾ ਲਿਆ। 

ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )

ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ