ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਬੁੱਧ ਸਿੰਘ ਚਿੱਤਰਕਾਰ. Show all posts
Showing posts with label ਬੁੱਧ ਸਿੰਘ ਚਿੱਤਰਕਾਰ. Show all posts

29 Nov 2016

ਤਪੱਸਿਆ (ਸੇਦੋਕਾ)

1.
ਬਿਰਧ ਮਾਂ ਨੇ 
ਆਟੇ ਵਿੱਚ ਗੁੰਨਿਆ 
ਵੇਖੋ ਪੁੱਤ ਪਿਆਰ 
ਵਿਛੜੇ ਮਾਪੇ 
ਤਾਰਿਆਂ ਦੀ ਛਾਂ ਹੇਠ 
ਹੁਣ ਤੁਰਦੇ ਜਾਪੇ। 
2.
ਬਾਲ ਹੱਸਿਆ 
ਮਾਂ ਦੀ ਤਪੱਸਿਆ 
ਪੂਰੀ ਹੋ ਗਈ 
ਮਾਂ ਦਾ ਪਿਆਰ 
ਪੁੱਤ ਦੀਆਂ ਅੱਖਾਂ ਥੀਂ 
ਦੇਖੇ ਸੰਸਾਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ ਹੈ।

8 Nov 2016

ਧੰਨ ਨੇ ਮਾਂਵਾਂ (ਸੇਦੋਕਾ)

1.
ਚੱਕੀ ਫੇਰਦੀ 
ਮਾਂ ਗਾਉਂਦੀ ਰਹਿੰਦੀ 
ਨਿੱਤ  ਰੂਹ ਦੇ ਗੀਤ 
ਜਿਸ ਘਰ ਮਾਂ 
ਨੂੰਹ ਜਵਾਈ ਧੀਆਂ 
ਨਿੱਤ ਤੀਆਂ ਹੀ ਤੀਆਂ। 

2.
ਗੂੰਗੇ ਦੀ ਭਾਸ਼ਾ 
ਜੀਵਨ ਪਰਿਭਾਸ਼ਾ 
ਇੱਕ ਮਾਂ ਹੀ ਜਾਣਦੀ 
ਧੁੱਪਾਂ ਅੰਦਰ 
ਸਿਰ  ਠੰਢੀਆਂ ਛਾਵਾਂ 
ਧੰਨ ਧੰਨ ਨੇ ਮਾਂਵਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 


ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ। 

4 Oct 2016

ਇਹ ਜੀਵਨ (ਸੇਦੋਕਾ )

  1.
ਮੱਥੇ ਲਿਖੀਆਂ 
ਉੱਘੜ ਆਉਂਦੀਆਂ 
ਬਣਕੇ ਤਕਦੀਰਾਂ 
ਨਾਲ ਸਰੀਰਾਂ 
ਕਿਤੇ ਫੁੱਲਾਂ ਦੀ ਸੇਜ਼ 
ਕਿਤੇ ਪੈਰ ਜ਼ੰਜੀਰਾਂ। 
2.
ਕੌਰਵ ਸਭਾ 
ਪੰਚਾਲੀ ਕੁਰਲਾਈ 
ਮਹਾਂਬਲੀ ਸੂਰਮੇ 
ਪੰਜੇ ਪਾਂਡਵ 
ਬੈਠੇ ਸਿਰ ਝੁਕਾਈ 
ਕਿਸੇ ਲਾਜ ਨਾ ਆਈ। 
3.
ਮਨ ਧੁੱਖਦਾ 
ਅੰਗ ਅੰਗ ਦੁੱਖਦਾ 
ਭਲਾ ਕੌਣ ਜਾਣਦਾ 
ਇਹ ਜੀਵਨ 
ਕਿਥੋਂ ਕੁ ਸ਼ੁਰੂ ਹੁੰਦਾ 
ਕਿੱਥੇ ਜਾ ਕੇ ਰੁਕਦਾ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ      
   ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।                                                                                                                           

14 Sept 2016

ਮੌਜ਼ ਬਹਾਰਾਂ (ਤਾਂਕਾ)

1.
ਦਲਾਨ ਚੋਂਦਾ 
ਪੜਛੱਤੀ 'ਤੇ ਪਿਆ 
ਬੇਬੇ ਮਾਂ ਦੀਆਂ 
ਯਾਦਾਂ ਵਿੱਚ ਡੁੱਬਿਆ 
ਨਿੱਤ ਚਰਖਾ ਰੋਂਦਾ। 

2.
ਅੰਮ੍ਰਿਤ ਬਾਣੀ 
ਸ਼ਬਦ ਸਿਰੋਪਾਓ 
ਅੱਖਰ ਮੋਤੀ 
ਕਾਗਜ਼ਾਂ 'ਤੇ ਵਿਛ ਕੇ 
ਚੰਦ ਨਗਮੇ ਬਣੇ। 
3.
ਘਰਾਂ 'ਚ ਮਾਪੇ 
ਨਾ ਫਿਕਰ ਨਾ ਫ਼ਾਕੇ 
ਮੌਜ਼ ਬਹਾਰਾਂ 
ਸਿਰ ਠੰਢੀਆਂ ਛਾਵਾਂ 
ਘਰ ਮੰਦਰ ਜਾਪੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 137 ਵਾਰ ਪੜ੍ਹੀ ਗਈ

3 Sept 2016

ਹੱਥਾਂ ਦੇ ਛਾਲੇ (ਤਾਂਕਾ )

1.
ਰਾਹਾਂ ਦੇ ਕੰਡੇ 
ਪੈਰਾਂ ਦੀਆਂ  ਠੋਕਰਾਂ 
ਹੱਥਾਂ ਦੇ ਛਾਲੇ 
ਉਮਰਾਂ ਦੇ ਉਲਾਂਬੇ 
ਅੰਗ ਸੰਗ ਹੀ ਰਹੇ। 

2.

ਉਦਾਸ ਘਰ 
ਘਰ ਦੁੱਖਾਂ ਦੇ ਡੇਰੇ 
ਬਿਪਤਾ ਘੇਰੇ 
ਨੂੰਹ ਮਟੀਆਂ ਧੋਵੇ 
ਸੱਸ ਪੂਜੇ ਜਠੇਰੇ। 

3.
ਟੁੱਟੇ ਚੰਦ ਦਾ 
ਦੇਖ ਇੱਕ ਟੁੱਕੜਾ 
ਤਾਜ਼ਾ ਹੋਇਆ 
ਫੁੱਟ -ਫੁੱਟ ਰੋਇਆ 
ਇੱਕ ਮੇਰਾ ਦੁੱਖੜਾ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ


9 Jul 2016

ਪੁੱਤਾ ਵੇ ਤੈਨੂੰ (ਸੇਦੋਕਾ)

1.
ਰੁੱਖ ਵਿਚਾਰੇ 
ਪੱਤਝੜਾਂ ਦੇ ਮਾਰੇ 
ਕੋਰਾ  ਕੰਕਰ ਠਾਰੇ 
ਚੁੱਪ ਚੁਪੀਤੇ 
ਜ਼ਹਿਰ ਘੁੱਟ ਪੀਤੇ 
ਫਿਰ ਵੀ ਬੁੱਲ੍ਹ ਸੀਤੇ। 

2.
ਪੁੱਤਾ ਵੇ ਤੈਨੂੰ 
ਨਾ ਲਾਜ ਨਾ ਸ਼ਰਮ 
ਨਾ ਵਿਛੋੜੇ ਦਾ ਗਮ 
ਬੁੱਢੇ ਬਾਪ ਨੇ 
ਛੱਡੇ ਆਖ਼ਿਰੀ ਦਮ 
ਬਿਰਧ ਆਸ਼ਰਮ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ

9 Jun 2016

ਇੱਕ ਮੇਰੀ ਮਾਂ (ਸੇਦੋਕਾ )

1.
ਅੰਤਿਮ ਵੇਲੇ 
ਮੌਤ ਦੇ ਬਿਸਤਰ 
ਆਖਿਰੀ ਪੜ੍ਹਾਅ 'ਤੇ 
ਹਰ ਸਾਹ 'ਚੋਂ 
ਨਿਕਲੇ ਇੱਕ ਹੀ ਨਾਂ 
ਓ ਮਾਂ ,ਹਾਏ ਮੇਰੀ ਮਾਂ। 
2.
ਇੱਕ ਮੇਰੀ ਮਾਂ 
ਦੁਨੀਆਂ ਤੋਂ ਨਿਆਰੀ 
ਮਹਿਕਦੀ ਕਿਆਰੀ 
ਸਿਰ ਠੰਢੀ ਛਾਂ 
ਮੇਰੇ ਸਾਹਾਂ 'ਚ ਵਸੇ 
ਅੰਮ੍ਰਿਤ ਵਰਗਾ ਨਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 14 ਵਾਰ ਪੜ੍ਹੀ ਗਈ

23 May 2016

ਕੰਤ ਵਿਛੋੜਾ(ਸੇਦੋਕਾ )

1.
ਉਦਾਸ ਸ਼ਾਮ 
ਅੱਜ ਆਥਣ ਵੇਲੇ 
ਸੱਜਣ ਛੱਡ ਗਏ 
ਬੜੇ ਕੁਵੇਲੇ 
ਮੁੜ ਯਾਦ ਸਤਾਵੇ 
ਇੱਕ ਇੱਕ ਪਲ ਦੀ। 

2.
ਦੇਹਰੀ ਬੈਠੀ 
ਜ਼ਿੰਦ ਹੌਕੇ ਭਰਦੀ 
ਪਲ -ਪਲ ਮਰਦੀ 
ਕੰਤ ਵਿਛੋੜਾ 
ਕਦੇ ਸਾਰ ਤਾਂ ਲੈ ਜਾ 
ਦੁਖਿਆਰੇ ਘਰ ਦੀ। 

3.
ਦੁੱਖਾਂ ਭਰਿਆ 
ਜਿੱਤ -ਜਿੱਤ ਹਰਿਆ 
ਏ ਜੀਵਨ ਤੱਕਿਆ 
ਦਿਲ ਰੋਇਆ 
ਹੰਝੂਆਂ 'ਚ ਧੋਇਆ 
ਸਾਰਾ ਜੱਗ ਹੱਸਿਆ। 

ਬੁੱਧ ਸਿੰਘ ਚਿੱਤਰਕਾਰ 

ਪਿੰਡ :ਨਡਾਲੋਂ
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ। 

17 Apr 2016

ਲੁਕ ਲੁਕ ਤੱਕਦੇ (ਤਾਂਕਾ)

1.
ਰੋਗੀ ਵਿਰਤੀ 
ਸੋਗ ਮਈ ਸੁਭਾਅ 
ਮਰ ਜਾਂਦੇ ਨੇ 
ਇੱਕ -ਇੱਕ ਕਰਕੇ 
ਮਨ ਵਿਚਲੇ ਚਾਅ। 

2.
ਅੱਜ ਅਕਾਸ਼ੀਂ 
ਚੰਦ ਅਤੇ ਸੂਰਜ 
ਇੱਕ ਦੂਜੇ ਨੂੰ 
ਲੁਕ ਲੁਕ ਤੱਕਦੇ 
ਖਿੜ੍ਹ -ਖਿੜ੍ਹ ਹੱਸਦੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹੀ ਗਈ 

3 Apr 2016

ਸੁਪਨੇ (ਤਾਂਕਾ )

1.
ਘਰ ਤਿਆਗੇ 
ਪਰਦੇਸ ਹੰਢਾਏ 
ਮਾਪੇ ਗਵਾਏ 
ਸੁਪਨੇ ਵੀ ਸਜਾਏ 
ਕਿਸੇ ਕੰਮ ਨਾ ਆਏ। 

2.
ਲੋਕਾਂ ਦਾ ਰਾਜ਼ 
ਲੋਕਾਂ ਦੀ ਅਦਾਲਤ 
ਹੈ ਜਹਾਲਤ 
ਦਿਨੋਂ ਦਿਨ ਨਿੱਘਰੀ 
ਮੁਲਕ ਦੀ ਹਾਲਤ। 

ਬੁੱਧ ਸਿੰਘ ਚਿੱਤਰਕਾਰ 
(ਪਿੰਡ:ਨਡਾਲੋਂ) 
ਜ਼ਿਲ੍ਹਾ :ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 165 ਵਾਰ ਪੜ੍ਹੀ ਗਈ

20 Mar 2016

ਤਨ ਚਮੜਾ (ਤਾਂਕਾ)

1.
ਦੁੱਖਾਂ ਦਾ ਗਜ਼ 
ਆਦਰ ਦੀਆਂ ਤਾਰਾਂ 
ਤਨ ਚਮੜਾ 
ਖਿੱਚ -ਖਿੱਚ ਮੜ੍ਹਿਆ 
ਰੁੱਖ ਰਬਾਬ ਬਣੇ। 
2.
ਬੜਾ ਸੰਤਾਪ 
ਬਿਮਾਰ ਪੁੱਤਰ ਦੀ 
ਬਾਂਹ ਫੜ੍ਹ ਕੇ 
ਸੜਕ ਲੰਘਾਉਂਦਾ 
ਇੱਕ ਬਿਰਧ ਬਾਪ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ -ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 162 ਵਾਰ ਪੜ੍ਹੀ ਗਈ 

8 Mar 2016

ਤੇਰੇ ਨਾਮ(ਤਾਂਕਾ)

1.
ਅੱਜ ਦਾ ਦਿਨ  
ਉਦਾਸੀ ਭਰੀ ਸ਼ਾਮ 
ਕਰ ਚੱਲੇ ਹਾਂ 
ਇਹ ਆਖਰੀ ਸ਼ਾਮ 
ਸੱਜਣਾਂ ਤੇਰੇ ਨਾਮ। 
2.
ਤਨ ਮੁੱਕਿਆ 
ਹੱਡੀਆਂ ਦਾ ਪਿੰਜਰ 
ਸੀਨੇ ਖੰਜਰ 
ਵੇਖ ਬੰਦੇ ਦੀ ਹੋਣੀ 
ਤਬਾਹੀ ਦਾ ਮੰਜਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜਿਲ੍ਹਾ :ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 112 ਵਾਰ ਪੜ੍ਹੀ ਗਈ    

19 Feb 2016

ਪਿੰਡ ਦੀ ਯਾਦ

1.
ਪੱਛੋਂ ਦੀ ਹਵਾ 
ਤੱਤੇ -ਤੱਤੇ ਗੁੜ ਦੀ 
ਆਵੇ ਮਿੱਠੀ ਮਹਿਕ 
ਗੁੜ ਦੀ ਰੋੜੀ 
ਦਿਲਕਸ਼ ਸੁਆਦ 
ਆਈ ਪਿੰਡ ਦੀ ਯਾਦ। 
2.
ਧੁੰਦ ਤੇ ਕੋਰਾ 
ਰੁੱਖ ਬ੍ਰਿਖ ਸੜਦੇ 
ਪਰ ਫੁੱਲ ਖਿੜਦੇ 
ਰੁੱਖ ਉਦਾਸ 
ਫੁੱਲ ਪੱਤੇ ਬੇਆਸ 
ਜਦ ਜੜ੍ਹਾਂ ਸੁੱਕੀਆਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 145 ਵਾਰ ਪੜ੍ਹੀ ਗਈ

24 Jan 2016

ਆਪਣਾਪਣ (ਸੇਦੋਕਾ)

1.
ਮੇਰੇ ਅੰਦਰੋਂ 
ਗੁਆਚਦਾ ਜਾ ਰਿਹਾ 
ਕਿਉਂ ਆਪਣਾਪਣ 
ਲੱਭ ਰਿਹਾ ਹਾਂ 
ਮੈਂ ਆਪਣੇ ਅੰਦਰੋਂ 
ਇਹ ਕਈ ਯੁੱਗਾਂ ਤੋਂ। 
2.
ਸ਼ਬਦ ਸੇਤੂ 
ਤੇਰੇ ਮੇਰੇ ਵਿਚਾਲੇ 
ਐਸੀ ਸਾਂਝ ਸਦੀਵੀ 
ਦਿਲ ਰੋਇਆ 
ਅੱਜ ਫੇਰ ਜ਼ਿਕਰ 
ਜਦ ਤੇਰਾ ਹੋਇਆ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਪੜ੍ਹੀ ਗਈ

7 Jan 2016

ਕਪਟੀ ਲੋਕਾਂ (ਸੇਦੋਕਾ)

1.                                                                    
ਐ ਵਿਸ਼ਵਾਸ਼ 
ਗੰਗਾ ਘਾਟ 'ਤੇ ਵੇਖੀ 
ਮੈਂ ਤੇਰੀ ਪਈ ਲਾਸ਼ 
ਕਪਟੀ ਲੋਕਾਂ 
ਗੰਗਾ ਗੰਧਲੀ ਕੀਤੀ 
ਅੱਜ ਆਸਥਾ ਦੇ ਨਾਂ।  
2.
ਮੁੜ ਕੇ ਜਾਗੇ 
ਦੇਖ ਦੇਖ ਦੁਨੀਆਂ 
ਹੁਣ ਮੋਹ ਤਿਆਗੇ 
ਟੁੱਟਾ ਪਿੰਜਰਾ 
ਹਿੰਮਤ ਕਿਓਂ ਹਾਰੀ 
ਚੱਲ ਮਾਰ ਉਡਾਰੀ। 

ਬੁੱਧ ਸਿੰਘ ਚਿੱਤਰਕਾਰ 
ਪਿੰਡ: ਨਡਾਲੋਂ 
(ਜ਼ਿਲ੍ਹਾ;ਹੁਸ਼ਿਆਰਪੁਰ)
ਨੋਟ: ਇਹ ਪੋਸਟ ਹੁਣ ਤੱਕ 115 ਵਾਰ ਪੜ੍ਹੀ ਗਈ

6 Dec 2015

ਚੰਦ ਚਾਨਣੀ

1.
ਨੀਲਾ ਅੰਬਰ 
ਚੰਦ ਤਾਰੇ ਤੁਰਦੇ 
ਬੈਠਾ ਹੇਠਾਂ 'ਕੱਲਾ ਮੈਂ 
ਟੁੱਟਿਆ ਤਾਰਾ 
ਪਲ ਦਾ ਝਲਕਾਰਾ 
ਫਿਰ ਛਾਈ ਉਦਾਸੀ। 
2.
ਚੰਦ ਚਾਨਣੀ 
ਰਾਤ ਦੇ ਜ਼ਖਮਾਂ ਦੀ 
ਭਰ ਰਹੀ ਗਵਾਹੀ 
ਬ੍ਰਿਛਾਂ ਓਹਲੇ 
ਚੰਦ ਲੁਕ ਕੇ ਦੇਖੇ 
ਸਭ ਸਾਡੇ ਗੁਨਾਹ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 111 ਵਾਰ ਪੜ੍ਹੀ ਗਈ

12 Nov 2015

ਤਲੀਆਂ ਦੀ ਮਹਿੰਦੀ

1.

ਸੱਚ ਕਹਿੰਦੀ 
ਤਲੀਆਂ ਦੀ ਮਹਿੰਦੀ 
ਪਾ ਲਿਆ ਸੂਹਾ ਬਾਣਾ 
ਦਿਓ ਅਸੀਸਾਂ 
ਸੱਜਣ ਘਰ ਜਾਣਾ 
ਛੱਡ ਦੇਸ਼ ਪੁਰਾਣਾ। 
2.
ਸੁਣ ਸਖੀਏ 
ਦੱਸ ਕਿਧਰ ਜਾਣਾ 
ਕਿਸ ਹਾਲ ਸੁਣਾਵਾਂ 
ਟੁੱਟੇ ਦਿਲ ਦਾ 
ਕੋਈ ਸੁੱਖ ਸੁਨੇਹਾ 
ਕਿਤਿਓਂ ਨੀ ਮਿਲਦਾ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 214 ਵਾਰ ਪੜ੍ਹੀ ਗਈ।

29 Oct 2015

ਕੱਲਯੁੱਗੀ ਰਾਵਣ ( ਸੇਦੋਕਾ)

1.

ਭਰੀ ਭੀੜ ਨੇ
ਰਾਵਣ ਜਲਾਇਆ
ਅੱਜ ਫਿਰ ਵੀ ਜ਼ਿੰਦਾ
ਹੈ ਦੁਸਹਿਰਾ
ਰਾਵਣ ਦਾ ਪਹਿਰਾ 
ਸਭ ਜਾਗਦੇ ਰਹੋ।
2.
ਭੀੜ 'ਚੋਂ ਝਾਕੇ
ਕਾਗਜ਼ ਦਾ ਰਾਵਣ
ਜਦ ਭਰਿਆ ਮੇਲਾ 
ਰਾਮ ਲੀਲਾ 'ਚ 
ਹੋਰ ਵੱਡਾ ਹੋਇਆ 
ਅੱਜ ਰਾਵਣ ਕੱਦ। 
3.
ਵਿਛੜੀ ਸੀਤਾ 
ਰੁੱਖਾਂ ਦੇ ਗੱਲ ਲੱਗ 
ਤਦ ਰਾਮ ਵੀ ਰੋਏ 
ਲੰਘ ਰਹੀ ਹੈ 
ਅਗਨੀ ਪ੍ਰੀਖਿਆ 'ਚੋਂ 
ਫਿਰ ਵੀ ਅੱਜ ਸੀਤਾ। 
4.
ਲੰਕਾ ਵੀ ਹਾਰੇ 
ਜਦ ਤੋਂ ਰਾਵਣ ਨੇ 
ਮਨੋ ਰਾਮ ਵਿਸਾਰੇ 
ਬਣਕੇ ਯਾਰ 
ਕੱਲਯੁੱਗੀ ਰਾਵਣ 
ਅੱਜ ਕਰੇ ਸ਼ਿਕਾਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਜ਼ਿਲ੍ਹਾ: ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 159 ਵਾਰ ਪੜ੍ਹੀ ਗਈ।

26 Sept 2015

ਰੁੱਖ (ਸੇਦੋਕਾ)

1.

ਰੁੱਖ ਫਕੀਰ 
ਆਰੇ ਦੀ ਦੰਦੀ ਹੇਠਾਂ 
ਜਦ ਹੋ ਜਾਂਦੇ ਚੀਰ 
ਹੋ ਕੇ ਕਤਲ 
ਫਿਰ ਵੀ ਤਰਸਣ 
ਛੋਹ ਤੇਰੇ ਹੱਥਾਂ ਦੀ। 
2.
ਛਾਂਗਿਆ ਰੁੱਖ 
ਲੰਘਦੇ ਰਹੀਆਂ ਨੂੰ 
ਸੁਣਾਏ ਸਭ ਦੁੱਖ 
ਦੁੱਖ ਤੇ ਸੁੱਖ 
ਪੱਤਝੜਾਂ 'ਚ ਰੁੱਖ 
ਸਾਨੂੰ ਦੇਣ ਸੁਨੇਹੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
(ਹੁਸ਼ਿਆਰਪੁਰ) 
ਨੋਟ: ਇਹ ਪੋਸਟ ਹੁਣ ਤੱਕ 215 ਵਾਰ ਪੜ੍ਹੀ ਗਈ।

16 Sept 2015

ਸ਼ਬਦ ਤੇ ਅਰਥ (ਸੇਦੋਕਾ)

1.

ਮਾਂ ਨਾ ਜਾਣਦੀ 
ਵਰਣਮਾਲਾ ਬਣੇ 
ਸ਼ਬਦ ਤੇ ਅਰਥ 
ਪਰ ਓਸ ਦੀ 
ਸੁਰਤ 'ਚ ਵੱਸਦਾ 
ਪੂਰਾ ਮਹਾਨ ਕੋਸ਼। 

2.
ਮਹਿੰਦੀ ਰੰਗੇ 
ਦਰਖਤਾਂ ਦੇ ਪੱਤੇ 
ਖੜ -ਖੜ ਕਰਦੇ 
ਸਾਹ ਭਰਦੇ 
ਧਰਤੀ 'ਤੇ ਨੱਚਦੇ 
ਨਵਿਆਂ ਨੂੰ ਤੱਕਦੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
(ਹੁਸ਼ਿਆਰਪੁਰ ) 
ਨੋਟ: ਇਹ ਪੋਸਟ ਹੁਣ ਤੱਕ 193 ਵਾਰ ਪੜ੍ਹੀ ਗਈ।