ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਭੁਪਿੰਦਰ ਕੌਰ. Show all posts
Showing posts with label ਭੁਪਿੰਦਰ ਕੌਰ. Show all posts

10 Oct 2017

ਸੰਤੁਸ਼ਟੀ (ਮਿੰਨੀ ਕਹਾਣੀ)

Image result for tree standing alone

ਉਸ ਨੂੰ ਖੁਸ਼ ਦੇਖ ਕੇ ਅੱਜ ਹਵਾ ਵੀ ਉਸ ਦੇ ਕੰਨ ਵਿਚ ਕੁਝ ਕਹਿ ਗਈ | ਜਿਸ ਨੂੰ ਸੁਣ ਕੇ ਉਹ ਮੁਸਕੁਰਾਏ ਬਿਨਾਂ ਨਾ   ਰਹਿ ਸਕਿਆ | ਅੱਜ ਉਸ ਦੀਆਂ ਹਰੀਆਂ -ਭਰੀਆਂ ਟਹਿਣੀਆਂ ਖੁਸ਼ੀ ਭਰੇ ਵਾਤਾਵਰਨ ਵਿੱਚ ਹਵਾ ਦੇ ਨਾਲ ਮਸਤ ਹੋ ਕੇ ਗੀਤ ਗਾ ਰਹੀਆਂ ਸਨ | ਉਸ ਦੀਆਂ ਕੋਮਲ ਡਾਲੀਆਂ ਗ਼ਰੀਬਾਂ ਦੀ ਦਾਤਣ ਹੋ ਜਾਂਦੀਆਂ ਨੇ ਤੇ ਉਸ ਦਾ ਸੰਪੂਰਣ ਭਾਗ ਸਭ ਲੋਕਾਂ ਦੀ ਭਲਾਈ ਦੇ ਕੰਮ ਆਉਂਦਾ ਹੈ |ਇੱਕ ਉਹ ਪਲ ਸੀ ਜਦੋਂ ਕਿਸੇ ਨਿਰਦੇਈ ਪ੍ਰਾਣੀ ਦੇ ਹੱਥਾਂ ਤੋਂ ਉਸ ਦਾ ਵਜੂਦ ਖਤਮ ਕੀਤਾ ਜਾ ਚੁੱਕਾ ਸੀ | ਉਸ ਵੇਲੇ ਉਹ ਗ਼ਮਗੀਨ ਹੋ ਉੱਠਿਆ ਸੀ ਪਰ ਅੱਜ ਉਹ ਫੇਰ ਤੋਂ ਲਹਿਰਾਕੇ ਮਾਨੋ ਸਭ ਦਾ ਦਿਲੋਂ ਧੰਨਵਾਦ ਕਰ ਰਿਹਾ ਹੈ | ਜਿਹਨਾਂ ਨੇ ਉਸਦੇ ਹੌਸਲੇ ਨੂੰ ਬਣਾਈ ਰੱਖਿਆ | ਜਿਵੇਂ ਹਵਾ ਨੇ ਕਿਹਾ ਧੀਰਜ ਰੱਖੋ ਭਾਈ ਵਰਖਾ ਦੀਆਂ ਛੋਟੀਆਂ - ਛੋਟੀਆਂ ਬੂੰਦਾਂ ਨੇ ਆਪਣੀ ਨਮੀਂ ਦੇ ਰਾਹੀਂ ਉਸ ਨੂੰ ਦੁਬਾਰਾ ਪ੍ਰਫ਼ੁੱਲਤ ਹੋਣ ਵਾਸਤੇ ਉਤਸ਼ਾਹਿਤ ਕੀਤਾ ਉਸੇ ਤਰ੍ਹਾਂ ਸੂਰਜ ਨੇ ਰੋਜ਼  ਉਸ ਦੀ ਆਸ ਨੂੰ ਪਰਵਾਨ ਚੜ੍ਹਨ ਵਿੱਚ ਮਦਦ ਕੀਤੀ |


ਧਰਤੀ ਦੀ ਪਵਿੱਤਰ ਮਿੱਟੀ ਨੇ ਉਸ ਨੂੰ ਮਜ਼ਬੂਤ ਹੋਣ ਵਿੱਚ ਸਹਾਇਤਾ ਕੀਤੀ | ਪਹਿਲਾਂ ਜਿਸ ਤਰ੍ਹਾਂ ਉਸ ਦਾ ਤਨ - ਮਨ ਬਿਖਰ ਕੇ ਰਹਿ ਗਿਆ ਸੀ ਅੱਜ ਸਭ ਦੀ ਹੱਲਾਸ਼ੇਰੀ ਨਾਲ ਉਹ ਪ੍ਰਫੁੱਲਿਤ ਹੋ ਰਿਹਾ ਹੈ।  ਜੇਕਰ ਪਹਿਲੀ ਵਾਰ ਹੀ ਉਹ ਕੱਟਣ 'ਤੇ ਦੁਖੀ ਹੋ ਜਾਂਦਾ ਤਾਂ ਅੱਜ ਇਸ ਤਰ੍ਹਾਂ ਸ਼ਾਨ ਨਾਲ ਸਭ ਦੇ ਵਿਚਕਾਰ ਖਲੋਤਾ ਨਾ ਦਿਸਦਾ |ਕਿਸੇ ਨੇ ਠੀਕ ਹੀ ਕਿਹਾ ਹੈ  ਸੂਰਜ ਮਿੱਟੀ ਪਾਉਣ 'ਤੇ ਕਦੀ ਵੀ ਨਹੀਂ ਛਿਪ ਸਕਦਾ | 



ਭੁਪਿੰਦਰ ਕੌਰ 


36 ਪ੍ਰਕਾਸ਼ ਨਗਰ ਬਿਜਲੀ ਕਾਲੋਨੀ 

ਗੋਵਿੰਦਪੁਰਾ ਭੋਪਾਲ 
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।
 link 

30 Sept 2017

ਪ੍ਰਤੀਫਲ ( ਮਿੰਨੀ ਕਹਾਣੀ)

Image result for sadness


''ਬੜੇ ਉਦਾਸ ਹੋ ਡਾਕਟਰ ਸਾਬ੍ਹ |''  
''ਹਾਂ ਜੀ ਵਾਈਫ ਨੂੰ ਬੁਖਾਰ ਹੈ |ਮੋਨੂੰ ਮੇਰੇ ਕੋਲ ਕੁਝ ਟਿਕ ਨਹੀਂ ਰਿਹਾ ਸੀ। ਘਰ ਵਿੱਚ ਨਾਨੀ ਦੇ ਕੋਲ ਜਾਣ ਦੀ ਜ਼ਿਦ ਕਰ ਰਿਹਾ ਸੀ ,ਇਸ ਲਈ ਮੈਂ ਇਸ ਨੂੰ ਬਾਹਰ ਲੈ ਕੇ ਆਇਆ ਹਾਂ |''

''ਕੋਈ ਗੱਲ ਨਹੀਂ ਨਾਨਾ - ਨਾਨੀ ਤਾਂ ਆਪਣੇ ਦੋਹਤੇ -ਦੋਹਤੀਆਂ 'ਤੇ ਜਾਨ ਵਾਰਦੇ ਨੇ |'' ਕਹਿੰਦੇ ਹੋਏ ਸੋਹਣ ਸਿੰਘ ਨੇ ਬੱਚੇ ਨੂੰ ਪਿਆਰ ਕੀਤਾ |



''ਹਾਂ ਜੀ ਠੀਕ ਹੈ ਪਰ ਜਦੋਂ ਮਜ਼ਬੂਰੀ ਬਣ ਜਾਏ ਤਾਂ ਸਾਡੀ ਜਾਨ ਨਿਕਲ ਜਾਂਦੀ ਹੈ |''



''ਉਹ ਕਿੱਦਾਂ ?''



''ਸਾਰਾ ਦਿਨ ਅਸੀਂ ਦੋਵੇਂ ਜੀਅ ਬੱਚੇ ਦੀ ਸੰਭਾਲ ਕਰਦੇ ਹਾਂ | ਕੰਮ ਤੋਂ ਆ ਕੇ ਵੀ ਮੇਰੀ ਬੇਟੀ ਤੇ ਦਾਮਾਦ ਬੱਚੇ ਨੂੰ ਸੰਭਾਲਣਾ ਨਹੀਂ ਚਾਹੁੰਦੇ |''



ਡਾਕਟਰ ਸਾਹਿਬ ਆਪਣੇ ਰੌਂ  ਵਿੱਚ ਹੀ ਬੋਲੀ ਜਾ ਰਹੇ ਸੀ | ਉਹ ਆਪਣਾ ਚੰਗਾ -ਭਲਾ ਚੱਲਦਾ ਕਲੀਨਿਕ ਛੱਡ ਕੇ ਧੀ ਦੀ ਮੋਹ ਵਿੱਚ ਆ ਗਏ ਕਿ ਚੱਲੋ ਕੁੜੀ ਦੀ ਮਦਦ ਹੋ ਜਾਵੇਗੀ। ਨਾਲ਼ੇ


 ਬੱਚੇ ਦੇ ਨਾਲ ਸਮਾਂ ਵੀ ਚੰਗਾ ਲੰਘ ਜਾਵੇਗਾ | ਪਰ ਏਥੇ ਤਾਂ ਸਭ -ਕੁਝ ਹੀ ਪੁੱਠਾ ਹੋ ਰਿਹਾ ਹੈ | 

"ਉਹ ਤਾਂ ਹਰ ਤਰ੍ਹਾਂ ਨਾਲ ਬੇਫਿਕਰ ਹਨ | '' 

''ਅੱਛਾ ਸੋਹਣ ਬੋਲਿਆ |''

''ਜੇ ਕੁਝ ਕਹੋ ਤਾਂ ਕਹਿੰਦੇ ਹਨ ਕਿ ਹੁਣ ਤੱਕ ਤੁਸੀਂ ਕੀ ਕੀਤਾ ? ''

ਸੋਹਣ ਬੋਲਿਆ '' ਡਾਕਟਰ ਸਾਹਿਬ ਤੁਹਾਡਾ ਬੇਟਾ ?

''ਉਹ ਤੇ ਜਦੋਂ ਦਾ ਅਮਰੀਕਾ ਗਿਆ ਹੈ ਉਸ ਨੇ ਪਰਤ ਕੇ ਵੀ ਨਹੀਂ ਦੇਖਿਆ | ਅਸੀਂ ਮਰੀਏ ਜਾਂ ਜੀਵੀਏ  |ਉਸ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ |''

'' ਚੱਲੋ  ਹੁਣ ਚੱਲੀਏ  |'' 

ਉਸ ਨੇ ਘਰ ਆ ਕੇ ਵੇਖਿਆ ਕਿ ਉਸਦੀ ਪਤਨੀ ਬੁਖਾਰ ਨਾਲ ਤਪ ਰਹੀ ਸੀ ਤੇ ਉਸ ਦੀ ਬੇਟੀ -ਦਾਮਾਦ ਬਾਹਰੋਂ ਹੀ ਖਾ ਕੇ ਆਏ ਸਨ | ਆਉਂਦੇ ਹੀ ਉਹਨਾਂ ਨੇ 
ਕਿਹਾ ਅਸੀਂ ਤਾਂ ਖਾ ਕੇ ਆਏ ਹਾਂ ਤੁਸੀਂ ਆਪਣੇ ਲਈ ਦੇਖ ਲਓ ਜੋ ਖਾਣਾ ਹੋਵੇ |

ਡਾਕਟਰ ਸਾਹਿਬ ਕਿਚਨ ਵਿੱਚ  ਜਾ ਕੇ ਕੁਝ ਖਾਣ ਲਈ ਡੱਬੇ ਉਲਟ -ਪੁਲਟ ਕਰ ਰਹੇ ਸਨ |

ਭੁਪਿੰਦਰ ਕੌਰ 

ਗੋਵਿੰਦਪੁਰਾ ਭੋਪਾਲ (ਮ.ਪ੍ਰ )
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ। 


27 Sept 2017

ਮਿੱਟੀ ਨਾ ਫਰੋਲ਼ ਜੋਗੀਆ (ਮਿੰਨੀ ਕਹਾਣੀ )

Related image
'ਓਏ ਦਿਲਬਾਗ਼ ਐਥੇ ਸਿਰ ਫੜੀ ਕਿਉਂ ਬੈਠਾ ਹੈਂ। ਲੋਹੜੀ ਦੀ ਬੁਝੀ ਹੋਈ ਸਵਾਹ ਦੇ ਕੋਲ ਕੀ ਕਰਦਾ ੲੇਂ ।"
"ਕੁਝ ਨਹੀਂ ।"
"ਕੁਝ ਕਿਵੇਂ ਨਹੀਂ , ਤੇਰੀਅਾਂ ਲਾਲ ਅੱਖਾਂ ਚੁਗਲੀ ਕਰ ਰਹੀਆਂ ਹਨ ਕਿ ਤੂੰ ਹੁਣੇ -ਹੁਣੇ ਰੋਇਆ ਹੈਂ । ਹਾਲੀ ਰਾਤ ਹੀ ਤਾਂ ਕਾਕੇ ਦੀ ਲੋਹੜੀ ਪਾੲੀ ਹੈ।ਹੁਣ ਕੀ ਹੋਇਆ ?"

"ਜਾ,ਜਾ ਦੀਪੇ ਤੂੰ ਆਪਣਾ ਕੰਮ ਕਰ। ਕੁਝ ਨਹੀਂ ਹੋਇਆ ।"

"ਦੇਖ ਤੂੰ ਮੇਰਾ ਯਾਰ ਹੈ ਤੇ ਕੀ ਆਪਣੀ ਪ੍ਰੇਸ਼ਾਨੀ ਮੇਰੇ ਨਾਲ ਸਾਂਝੀ ਨਹੀਂ ਕਰੇਂਗਾ ?"

"ਦੇਖ ਦੀਪੇ, ਤੂੰ ਤਾਂ ਮੇਰੀ ਮਾਲੀ ਹਾਲਤ ਤੋਂ ਜਾਣੂੰ ਹੈ। ਫੇਰ ਵੀ ਮੈਂ ਸ਼ਾਹੂਕਾਰ ਕੋਲੋਂ ਕਰਜਾ ਚੁੱਕਿਆ ਤੇ ਖ਼ੁਸ਼ੀ ਮਨਾੲੀ । ਜਿਸ ਨੂੰ ਓਤਾਰਦੇ -ਓਤਾਰਦੇ ਮੇਰੀ ਕਮਰ .........।

ਓਸ ਵੇਲ਼ੇ ਲਾਗੇ ਹੀ ਇੱਕ ਫਕੀਰ ਆਪਣੀ ਰਮਜ਼ 'ਚ ਗਾਉਂਦਿਆਂ ਹੋਇਆ ਜਾ ਰਿਹਾ ਸੀ, "ਮਿੱਟੀ ਨਾ ਫਰੋਲ਼ ਜੋਗੀਆ, ਨਹੀਓਂ ਲੱਭਣੇ ਲਾਲ ਗੁਆਚੇ। "



ਭੁਪਿੰਦਰ ਕੌਰ 

ਗੋਵਿੰਦਪੁਰਾ 

ਭੋਪਾਲ (ਮ.ਪ੍ਰਦੇਸ਼)

ਨੋਟ : ਇਹ ਪੋਸਟ ਹੁਣ ਤੱਕ 205 ਵਾਰ ਪੜ੍ਹੀ ਗਈ ਹੈ।

 ਲਿੰਕ 1           ਲਿੰਕ 2         ਲਿੰਕ 3       ਲਿੰਕ 4