ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
Showing posts with label Audio. Show all posts
Showing posts with label Audio. Show all posts
2 Dec 2021
31 Mar 2018
27 Dec 2017
ਅਜ਼ਲਾਂ ਤੋਂ ਚੁੱਪ (ਹਾਇਬਨ) Audio
ਲਿਖਤ ਤੇ ਆਵਾਜ਼ : ਡਾ. ਹਰਦੀਪ ਕੌਰ ਸੰਧੂ / (ਕਹਾਣੀ ਨਹੀਂ, ਕਿਸੇ ਦੀ ਹੱਡਬੀਤੀ ਸੱਚੇ ਤੱਥਾਂ 'ਤੇ ਅਧਾਰਿਤ)
22 Oct 2016
ਅਕਸ
Click on the arrow to listen - Akas
ਆਥਣ ਦਾ ਵੇਲਾ ਸੀ। ਅਸਮਾਨ ਦੇ ਸਿਖਰ 'ਤੇ ਮਘਦੀ ਟਿੱਕੀ ਰੁੱਖਾਂ ਦੇ ਝੁੰਡ ਪਿੱਛੇ ਢਲ ਚੁੱਕੀ ਸੀ। ਤਿੱਖੀ ਤਪਸ਼ ਨਾਲ ਕੁਮਲਾਏ ਪੱਤਿਆਂ 'ਚੋਂ ਨਿਕਲ ਇੱਕ ਹਾਉਕਾ ਚੁਫ਼ੇਰੇ ਪਸਰਦਾ ਜਾਪ ਰਿਹਾ ਸੀ। ਘਸਮੈਲੀ ਜਿਹੀ ਭਾਅ ਮਾਰਦਾ ਬਲਦੀ ਚਿਖ਼ਾ 'ਚੋਂ ਉਠਦਾ ਧੂੰਆਂ ਦੂਰ ਖਲਾਅ 'ਚ ਜਾ ਕੇ ਆਪਣੀ ਹੋਂਦ ਖ਼ਤਮ ਕਰ ਰਿਹਾ ਸੀ । ਉਹ ਕਦੇ ਲੱਕੜ ਦੇ ਮੁੱਢ ਨਾਲ ਚਿਖ਼ਾ ਫਰੋਲਦਾ ਤੇ ਕਦੇ ਉਠਦੇ ਧੂੰਏਂ ਦੇ ਪਿੱਛੇ -ਪਿੱਛੇ ਦੂਰ ਅੰਬਰ ਵੱਲ ਝਾਕਦਾ।

ਪੌਣੀ ਸਦੀ ਹੰਢਾ ਚੁੱਕਿਆ ਹੁਣ ਉਹ ਜਗਤ ਚਾਚਾ ਬਣ ਗਿਆ ਹੈ । ਕੋਈ ਉਸ ਨੂੰ ਸ਼ਰੀਫ਼ ਚਾਚਾ ਕਹਿੰਦੈ ਤੇ ਕੋਈ ਲਾਵਾਰਿਸ ਲਾਸ਼ ਵਾਲਾ ਚਾਚਾ। ਪਿਛਲੇ ਚੌਵੀ -ਪੱਚੀ ਵਰ੍ਹਿਆਂ ਤੋਂ ਉਹ ਲਾਵਾਰਿਸ ਮੋਇਆਂ ਦੀ ਗਤੀ ਕਰਦਾ ਆ ਰਿਹਾ ਹੈ। ਉਹ ਨਿੱਤ ਦਿਨ ਚੜ੍ਹਦੇ ਹੀ ਹਸਪਤਾਲਾਂ 'ਚ ਮਰੀਜ਼ਾਂ ਦਾ ਹਾਲ ਪੁੱਛਣ ਤੁਰ ਜਾਂਦਾ। ਫੇਰ ਲਾਵਾਰਿਸ ਲਾਸ਼ਾਂ ਲੱਭਣ ਮੁਰਦਾਘਾਟ,ਰੇਲ ਦੀ ਪਟੜੀ ਜਾਂ ਹੋਰ ਆਸੇ ਪਾਸੇ ਗੇੜਾ ਮਾਰਦੈ। ਉਹ ਫੈਜ਼ਾਬਾਦ ਦੇ ਧੂੜ -ਮਿੱਟੀ ਨਾਲ ਅੱਟੇ ਰਾਹ 'ਤੇ ਖੋਲ੍ਹੀ ਇੱਕ ਛੋਟੀ ਜਿਹੀ ਦੁਕਾਨ 'ਚ ਸਾਰੀ ਦਿਹਾੜੀ ਸਾਈਕਲਾਂ ਦੀ ਮੁਰੰਮਤ ਕਰ ਆਪਣਾ ਟੱਬਰ ਪਾਲ ਰਿਹਾ ਹੈ ।
ਕਹਿੰਦੇ ਨੇ ਕਿ ਜਦੋਂ ਬੇਵਕਤੀ ਅਣਹੋਣੀ ਵਾਪਰਦੀ ਏ ਤਾਂ ਇੱਕ ਬੇਅਵਾਜ਼ ਲੇਰ ਆਪੇ 'ਚ ਫੈਲਣ ਲੱਗਦੀ ਏ। ਢਾਈ ਦਹਾਕੇ ਪਹਿਲਾਂ ਬਾਬਰੀ ਮਸਜਿਦ ਦੇ ਦੰਗਿਆਂ 'ਚ ਉਸ ਦਾ ਜਵਾਨ ਪੁੱਤ ਮਾਰਿਆ ਗਿਆ ਸੀ।ਲਾਵਾਰਿਸ ਜਾਣ ਉਸ ਦੀ ਲਾਸ਼ ਨੂੰ ਬੋਰੇ 'ਚ ਪਾ ਕਿਸੇ ਦਰਿਆ 'ਚ ਰੋੜ੍ਹ ਦਿੱਤਾ ਗਿਆ। ਉਹ ਪਾਗਲਾਂ ਵਾਂਗ ਆਪਣੇ ਪੁੱਤ ਨੂੰ -ਦਿਨ ਰਾਤ ਲੱਭਦਾ ਰਿਹਾ। ਮਹੀਨੇ ਬਾਦ ਬਰਾਮਦ ਹੋਈ ਇੱਕ ਕਮੀਜ਼ 'ਤੇ ਦਰਜ਼ੀ ਦੇ ਲੱਗੇ ਲੇਬਲ ਤੋਂ ਉਸ ਦੇ ਪੁੱਤਰ ਦੀ ਸ਼ਨਾਖਤ ਹੋਈ। ਉਸ ਦੇ ਪੁੱਤ ਦੀ ਅਰਥੀ ਨੂੰ ਕਿਸੇ ਮੋਢਾ ਨਾ ਦਿੱਤਾ। ਬਿਰਹੋਂ ਕੁੱਠੀ ਰੂਹ ਨੂੰ ਹੁਣ ਹਰ ਲਾਵਾਰਿਸ ਲਾਸ਼ 'ਚੋਂ ਆਪਣੇ ਪੁੱਤ ਦਾ ਹੀ ਅਕਸ ਨਜ਼ਰ ਆਉਂਦੈ।
ਤਨ ਭੱਠੀ 'ਚ ਭੁੱਜਦੀ ਇਸ ਅਣਕਹੀ ਪੀੜ ਨੂੰ ਉਹ ਭਸਮ ਕਰਨਾ ਲੋਚਦੈ, "ਮੇਰੇ ਜਿਉਂਦੇ ਜੀ ਕਿਸੇ ਵੀ ਲਾਸ਼ ਨੂੰ ਲਾਵਾਰਿਸ ਸਮਝ ਕੇ ਨਹੀਂ ਸੁੱਟਿਆ ਜਾਵੇਗਾ। ਮੇਰੇ ਲਈ ਕੋਈ ਹਿੰਦੂ ਨਹੀਂ ਤੇ ਕੋਈ ਨਹੀਂ ਮੁਸਲਮਾਨ। ਸਭ ਨੇ ਇਨਸਾਨ ਤੇ ਖੂਨ ਦਾ ਇੱਕੋ ਰੰਗ।" ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਉਹ ਆਪ ਅੰਤਿਮ ਕਿਰਿਆ ਕਰਦੈ -ਹਿੰਦੂ ਦਾ ਸੰਸਕਾਰ ਤੇ ਮੁਸਲਮਾਨ ਨੂੰ ਦਫਨਾਉਂਦੈ। "ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ" ਉਹ ਇਸ ਨੂੰ ਰੱਬੀ ਹੁਕਮ ਮੰਨਦੈ ,"ਉਹ ਅੱਲ੍ਹਾ ਮੈਥੋਂ ਇਹ ਸਭ ਕੁਝ ਕਰਵਾ ਰਿਹਾ ਹੈ। ਮੈਂ ਕਰਨ ਵਾਲਾ ਕੌਣ ਹਾਂ? ਜਿਸ ਦਿਨ ਅਸੀਂ ਇਹ ਸੋਚਣ ਲੱਗ ਜਾਵਾਂਗੇ ਕਿ ਇਹ ਸਭ ਅਸੀਂ ਕਰ ਰਹੇ ਹਾਂ ਤਾਂ ਉਸ ਦਿਨ ਤਾਂ ਕੁਝ ਵੀ ਨਹੀਂ ਕਰ ਸਕਣਾ। "
ਜ਼ਿੰਦਗੀ ਦੀਆਂ ਲੰਮ -ਮੁਸਤਾਫ਼ੀ ਬੇਅਰਾਮੀਆਂ ਨੂੰ ਝੱਲਦਾ ਲੋਥਾਂ ਨਾਲ ਨਾਤਾ ਜੋੜ ਉਹ ਆਪਣੇ ਜਖ਼ਮਾਂ 'ਤੇ ਆਪੂੰ ਮਰਹਮ ਲਾਉਂਦੈ। ਬੇਰੁੱਖੀ ਜਿੰਦ ਦੇ ਨਪੀੜਿਆਂ ਨੂੰ ਫ਼ਿਰਕੂ ਅਕਸ ਤੋੜ ਆਪਣੇ ਹੱਥੀਂ ਖੁਆਉਂਦਾ । ਆਪੇ ਤੋਂ ਬੇਪ੍ਰਵਾਹ ਉਹ ਹੁਣ ਲੋਕਾਂ ਲਈ ਦਇਆ ਦਾ ਪ੍ਰਤੀਕ ਬਣ ਗਿਆ ਏ।ਹੁਣ ਤੱਕ ਕਈ ਸੰਸਥਾਵਾਂ ਉਸ ਨੂੰ ਸਨਮਾਨਿਤ ਕਰ ਚੁੱਕੀਆਂ ਨੇ। ਪਰ ਇਹ ਕਾਗਜ਼ੀ ਵਾਹ ਵਾਹ ਉਸ ਦਾ ਕੁਝ ਨਾ ਸੰਵਾਰ ਸਕੀ ਜਦੋਂ ਆਪਣੇ ਨਜਿੱਠੇ ਏਸ ਕਾਰਜ ਲਈ ਉਸ ਨੂੰ ਜ਼ਮੀਨ ਦਾ ਇੱਕੋ ਇੱਕ ਟੁਕੜਾ ਵੀ ਵੇਚਣਾ ਪਿਆ ਸੀ । ਸਤਿਆਮੇਵ ਜਾਇਤੇ ਦੀ ਟੀਮ ਦਾ ਬੁਲਾਵਾ ਵੀ ਓਸ ਪ੍ਰੋਗਰਾਮ 'ਚ ਉਸ ਦੀ ਢਾਈ ਕੁ ਮਿੰਟਾਂ ਦੀ ਝਲਕ ਦੇ ਸਿਵਾਏ ਕੁਝ ਵੀ ਪੱਲੇ ਨਾ ਪਾ ਕੇ ਗਿਆ। ਪਰ ਉਸ ਦਾ ਕਾਰਜ ਨਿਰਵਿਘਨ ਜਾਰੀ ਹੈ ਚਾਹੇ ਓਹ ਬੇਗਤੀਆਂ ਰੂਹਾਂ ਉਸ ਨੂੰ ਗੁਜ਼ਾਰੇ ਜੋਗਾ ਕਮਾਉਣ ਲਈ ਵੀ ਸਮਾਂ ਨਹੀਂ ਛੱਡਦੀਆਂ।
ਕਿਸੇ ਬੋਧੀ ਯਾਜਕ ਅਨੁਸਾਰ ਉਹ ਕੁਰਾਨ ਦੀਆਂ ਉਨ੍ਹਾਂ ਆਇਤਾਂ 'ਤੇ ਖਰਾ ਉਤਰਦਾ ਜਿਸ 'ਤੇ ਇਨਸਾਨੀਅਤ ਦੀ ਗੱਲ ਲਿਖੀ ਹੋਈ ਹੈ। ਸੁੱਚਮ ਤੇ ਸਦਭਾਵਨਾ 'ਚ ਸਮੋਈ ਉਹ ਤਾਂ ਖੁਦ ਇੱਕ ਚੱਲਦੀ ਫਿਰਦੀ ਸੰਸਥਾ ਹੈ। ਉਸ ਦੀ ਨਿਸ਼ਕਾਮ ਸੇਵਾ ਕਿਸੇ ਪੁਰਸਕਾਰ ਦੀ ਮੁਥਾਜ ਨਹੀਂ ਹੈ। ਪਰ ਕਿਸੇ ਵੀ ਸਰਕਾਰ ਨੇ ਉਸ ਦੇ ਏਸ ਨਿਰਸਵਾਰਥ ਕਾਰਜ ਵੱਲ ਕਦੇ ਗੌਰ ਨਹੀਂ ਕੀਤੀ। ਦਿਲ ਦੇ ਇਸ ਕਰਮਯੋਗੀ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਪਰ ਇੱਕੋ -ਇੱਕ ਝੋਰਾ ਉਸ ਨੂੰ ਹੁਣ ਵੀ ਖਾਈ ਜਾ ਰਿਹਾ ਏ ਕਿ ਉਸ ਤੋਂ ਪਿੱਛੋਂ ਏਸ ਕਾਰਜ ਨੂੰ ਕੌਣ ਸੰਭਾਲੂ ?
ਬਲਦੀ ਚਿਖ਼ਾ
ਉਠਦੇ ਧੂੰਏਂ ਵਿੱਚੋਂ
ਲੱਭੇ ਅਕਸ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 329 ਵਾਰ ਪੜ੍ਹੀ ਤੇ ਸੁਣੀ ਗਈ ਹੈ।
29 May 2016
ਕਹਿਕਸ਼ਾਂ
>Click on the arrow to listen.
ਸਰਘੀ ਵੇਲ਼ਾ ਸੀ। ਸ਼ਫ਼ਾਫ਼ ਨੀਲੇ ਅੰਬਰ ਦੀ ਹਿੱਕ 'ਤੇ ਸਰਕਦੇ ਸੁਰਮਈ ਤੇ ਸੰਤਰੀ ਰੰਗ ਦੀ ਭਾਅ ਮਾਰਦੇ ਬੱਦਲ ਦੂਰ -ਦੁਮੇਲ 'ਤੇ ਚੜ੍ਹਦੀ ਸੂਹੀ ਟਿੱਕੀ ਦੀ ਨਿਸ਼ਾਨਦੇਹੀ ਕਰ ਰਹੇ ਜਾਪ ਰਹੇ ਸਨ। ਕੁਝ ਪਲਾਂ ਬਾਅਦ ਬੂੰਦਾਬਾਂਦੀ ਹੋਣ ਲੱਗੀ। ਨਿੱਕੀਆਂ ਬੂੰਦਾਂ ਦੇ ਆਰ -ਪਾਰ ਲੰਘਦੀਆਂ ਧੁੱਪ ਕਿਰਨਾਂ ਸੱਤ ਰੰਗ ਬਣ ਕੇ ਖਿੰਡਣ ਲੱਗੀਆਂ। ਭਾਂਤ -ਸੁਭਾਂਤੇ ਖ਼ੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਪੌਣ ਮਿੱਠੀ -ਮਿੱਠੀ ਲੱਗ ਰਹੀ ਸੀ। ਪੰਛੀਆਂ ਨੇ ਰਲ ਕੇ ਆਪਣੀ ਮਿੱਠੀ ਆਵਾਜ਼ ਦਾ ਸੁਰ ਛੇੜਿਆ ਹੋਇਆ ਸੀ।
ਕਹਿਕਸ਼ਾਂ ਦੀ ਪਾਤਰ ਵੱਲੋਂ ਭੇਜਿਆ ਮੋਹ ...............

ਸਰਘੀ ਵੇਲ਼ਾ ਸੀ। ਸ਼ਫ਼ਾਫ਼ ਨੀਲੇ ਅੰਬਰ ਦੀ ਹਿੱਕ 'ਤੇ ਸਰਕਦੇ ਸੁਰਮਈ ਤੇ ਸੰਤਰੀ ਰੰਗ ਦੀ ਭਾਅ ਮਾਰਦੇ ਬੱਦਲ ਦੂਰ -ਦੁਮੇਲ 'ਤੇ ਚੜ੍ਹਦੀ ਸੂਹੀ ਟਿੱਕੀ ਦੀ ਨਿਸ਼ਾਨਦੇਹੀ ਕਰ ਰਹੇ ਜਾਪ ਰਹੇ ਸਨ। ਕੁਝ ਪਲਾਂ ਬਾਅਦ ਬੂੰਦਾਬਾਂਦੀ ਹੋਣ ਲੱਗੀ। ਨਿੱਕੀਆਂ ਬੂੰਦਾਂ ਦੇ ਆਰ -ਪਾਰ ਲੰਘਦੀਆਂ ਧੁੱਪ ਕਿਰਨਾਂ ਸੱਤ ਰੰਗ ਬਣ ਕੇ ਖਿੰਡਣ ਲੱਗੀਆਂ। ਭਾਂਤ -ਸੁਭਾਂਤੇ ਖ਼ੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਪੌਣ ਮਿੱਠੀ -ਮਿੱਠੀ ਲੱਗ ਰਹੀ ਸੀ। ਪੰਛੀਆਂ ਨੇ ਰਲ ਕੇ ਆਪਣੀ ਮਿੱਠੀ ਆਵਾਜ਼ ਦਾ ਸੁਰ ਛੇੜਿਆ ਹੋਇਆ ਸੀ।
ਮੈਂ ਬਾਹਰ ਬਰਾਂਡੇ 'ਚ ਬੈਠੀ ਇਸ ਅਲੌਕਿਕ ਨਜ਼ਾਰੇ ਦਾ ਅਨੰਦ ਲੈ ਰਹੀ ਸੀ। ਚਾਂਦੀ ਕਣੀਆਂ ਬਣ ਵਰ੍ਹਦੀਆਂ ਬੂੰਦਾਂ ਦੀ ਟਿੱਪ -ਟਿੱਪ ਤੇ ਦੂਰ -ਦੁਮੇਲ ਵੱਲ ਉਡਾਰੀ ਭਰਦੀ ਕੋਇਲ ਦੀ ਆਵਾਜ਼ ਦਾ ਸੁਮੇਲ ਮੈਨੂੰ ਉਸ ਦੀ ਕਹਿਕਸ਼ਾਂ ਵੱਲ ਲੈ ਤੁਰੇ। ਅਗਲੇ ਹੀ ਪਲ ਅਛੋਪਲੇ ਜਿਹੇ ਉਸ ਦੇ ਖਿਆਲਾਂ ਤੱਕ ਆਣ ਪਹੁੰਚੇ ਮੇਰੇ ਅਹਿਸਾਸਾਂ ਨੂੰ ਜਿਓਣ ਜੋਗੇ ਸਾਹਾਂ ਦੀ ਖੈਰਾਤ ਮਿਲ ਗਈ । ਉਹ ਆਪਣੀ ਕਹਿਕਸ਼ਾਂ 'ਚੋਂ ਬਾਹਰ ਨਿੱਕਲ ਮੇਰੇ ਨਾਲ ਗੱਲਾਂ ਕਰਨ ਲੱਗੀ," ਤੈਨੂੰ ਕਿਵੇਂ ਪਤਾ ਲੱਗਾ ਕਿ ਕੋਇਲ ਦੀ ਕੂਕ ਮੈਨੂੰ ਵੀ ਮੋਹਿਤ ਕਰਦੀ ਹੈ ?" ਹੁਣ ਮੈਂ ਜਾਗਦੀਆਂ ਅੱਖਾਂ ਦੇ ਸੁਪਨਿਆਂ ਰਾਹੀਂ ਓਹ ਪਲ ਜੀਅ ਰਹੀ ਸਾਂ ਜੋ ਮੇਰੀ ਅਸਲ ਜ਼ਿੰਦਗੀ 'ਚ ਕਦੇ ਨਹੀਂ ਆਏ।
ਉਸ ਦੀ ਕਹਿਕਸ਼ਾਂ ਦੀ ਹਮਸਫ਼ਰ ਬਣੀ ਮੈਂ ਉਸ ਦੇ ਨਾਲ ਹੋ ਤੁਰੀ। ਉਹ ਮੈਨੂੰ ਅੰਤਰੀਵ ਵਿੱਚ ਝਾਤ ਪਵਾਉਂਦੀ ਆਪਣੇ ਓਸ ਆਲਮੀ ਵਿਹੜੇ 'ਚ ਲੈ ਗਈ ਜਿੱਥੇ ਦੇਸ਼ ਪ੍ਰੇਮ ਨਾਲ ਓਤ -ਪ੍ਰੋਤ ਵੀਰ ਗਾਥਾਵਾਂ ਤੇ ਗੀਤ ਸੁਣਦੀ ਉਹ ਵੱਡੀ ਹੋਈ ਸੀ। ਬਟਵਾਰੇ ਵੇਲੇ ਉਹ ਮਸੀਂ 13 ਕੁ ਵਰ੍ਹਿਆਂ ਦੀ ਹੋਵੇਗੀ। ਉਸ ਦੇ ਆਪੇ ਨੂੰ ਪਤਾ ਵੀ ਨਾ ਲੱਗਾ ਕਿ ਸੰਵਾਦ ਰਚਾਉਣ ਦੀ ਆਤਮਿਕ ਪਿਰਤ ਉਸ ਅੰਦਰ ਕਦੋਂ ਪੈਦਾ ਹੋ ਗਈ । ਮਸਤਕ 'ਚ ਚਾਨਣਾਂ ਦਾ ਕਾਫ਼ਲਾ ਕਾਵਿ ਰਿਸ਼ਮਾਂ ਬਣ ਵਹਿਣ ਲੱਗਾ। ਉਹ ਆਪਣੀ ਜਾਦੂਮਈ ਛੋਹ ਨਾਲ ਮੌਲਿਕ ਅੰਦਾਜ 'ਚ ਨਿੱਤ ਨਵਾਂ ਸਿਰਜਦੀ ਰਹੀ ਤੇ ਹੁਣ ਤੱਕ ਸਿਰਜ ਰਹੀ ਏ। ਨਵੀਆਂ ਉਚਾਣਾਂ ਨੂੰ ਨੱਤਮਸਤਕ ਹੋਣਾ ਉਸ ਦੀ ਸੁੱਚੀ ਇਬਾਦਤ ਹੈ।
ਮੇਰਾ ਮਨ ਕਣੀਆਂ ਦੀ ਰਿਮ-ਝਿਮ 'ਚ ਸਰਸ਼ਾਰ ਹੋਇਆ ਉਸ ਦੀਆਂ ਅਮੁੱਕ ਗੱਲਾਂ ਦਾ ਹੁੰਗਾਰਾ ਭਰੀ ਜਾ ਰਿਹਾ ਸੀ। ਕਦੇ -ਕਦੇ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵਾਂ। ਹੁਣ ਉਹ ਆਪਣੀ ਕਿਰਮਚੀ ਕਿਆਰੀ 'ਚੋਂ ਫੁੱਲ ਬਿਖੇਰ ਰਹੀ ਸੀ ," ਬੰਦ ਕਮਰਿਆਂ 'ਚ ਮੇਰਾ ਦਮ ਘੁੱਟਦਾ ਹੈ। ਰੰਗ -ਬਿਰੰਗੀ ਕਾਇਨਾਤ ਦੀ ਮੈਂ ਦੀਵਾਨੀ ਹਾਂ।ਕੁਦਰਤ ਨਾਲ ਰਹਿ ਕੇ ਬਹੁਤ ਕੁਝ ਮਿਲਿਆ। ਪਰ ਕੋਈ ਵੀ ਖੁਸ਼ੀ ਇੱਕਦਮ ਨਹੀਂ ਮਿਲੀ ,ਸਾਲਾਂ ਬੱਧੀ ਮਿਹਨਤ ਤੇ ਉਡੀਕ ਤੋਂ ਬਾਦ ਮਿਲੀ ਹੈ। ਪਰ ਅਜੇ ਤਾਂ ਛੋਪ ਵਿੱਚੋਂ ਪੂਣੀ ਵੀ ਨਹੀਂ ਕੱਤੀ। ਜਦ ਤੱਕ ਉਂਗਲੀਆਂ 'ਚ ਜਾਨ ਹੈ ਲੇਖਣ ਜਾਰੀ ਰਹੇਗਾ। "
ਕਹਿੰਦੇ ਨੇ ਕਿ ਅਹਿਸਾਸਾਂ ਦੀ ਸਾਂਝ ਦਾ ਰਿਸ਼ਤਾ ਸਭ ਤੋਂ ਸੁੱਚਾ ਰਿਸ਼ਤਾ ਹੁੰਦਾ ਹੈ ਜਿਹੜਾ ਉਮਰਾਂ ਦੇ ਤਰਾਜੂ 'ਚ ਨਹੀਂ ਤੁਲਦਾ। ਸੋਚ ਦੇ ਹਾਣੀਆਂ 'ਚ ਸਾਹ -ਜਿੰਦ ਜਿਹੀ ਨੇੜਤਾ ਹੁੰਦੀ ਹੈ ਤੇ ਸਾਡੀ ਸਾਂਝ ਵੀ ਕੁਝ ਏਹੋ ਜਿਹੀ ਹੀ ਹੈ। ਕਦੇ ਉਹ ਕਿਣਮਿਣੀ ਚਾਨਣ 'ਚ ਬਹਿ ਕੇ ਧੁੱਪ ਨਾਲ ਗੱਪ -ਸ਼ੱਪ ਕਰਦੀ ਏ ਤੇ ਕਦੇ ਉਸ ਦੇ ਹਿੱਸੇ ਆਈ ਚੁਲਬੁਲੀ ਰਾਤ ਨੇ ਕੋਰੀ ਮਿੱਟੀ ਦੇ ਦੀਵੇ ਬਾਲ ਓਕ ਭਰ ਕਿਰਨਾਂ ਨਾਲ ਖੁਸ਼ਬੂ ਦਾ ਸਫ਼ਰ ਤੈਅ ਕੀਤਾ ਹੈ। ਆਪਣੇ ਕਲਾਮਈ ਕ੍ਰਿਸ਼ਮਿਆਂ ਨਾਲ ਉਹ ਮੁਹਾਂਦਰਾ ਲਿਸ਼ਕਾਉਂਦੀ ਗਈ ਜਦ ਕਦੇ ਇੱਕਲਾ ਸੀ ਸਮਾਂ। ਉਸ ਦੇ ਨਵੇਂ ਮਰਹੱਲਿਆਂ ਦੇ ਦਸਤਾਵੇਜ਼ ਮਹਿਜ ਲਫ਼ਜ਼ ਨਹੀਂ ਬਲਕਿ ਉਸ ਦੇ ਸਫ਼ਰ ਦੇ ਛਾਲੇ ਨੇ।
ਹੁਣ ਮੱਠੀ -ਮੱਠੀ ਪੌਣ ਨੇ ਬੱਦਲਾਂ ਦਾ ਘੁੰਡ ਚੁੱਕ ਦਿੱਤਾ ਸੀ । ਮੈਨੂੰ ਲੱਗਾ ਜਿਵੇਂ ਅੱਜ ਸੂਹੀ ਸਵੇਰ ਮੈਨੂੰ ਸੁਰਖ਼ ਰੰਗਾਂ ਨਾਲ਼ ਸਰਸ਼ਾਰ ਕਰ ਰਹੀ ਹੋਵੇ। ਉਸ ਦੀ ਕਹਿਕਸ਼ਾਂ ਦਾ ਰੁੱਖ ਅੱਜ ਸਾਡੇ ਵਿਹੜੇ ਉੱਗ ਆਇਆ ਸੀ।
ਕੋਇਲ ਕੂਕ
ਮੀਂਹ ਭਿੱਜੀ ਸਰਘੀ
ਚਿਲਕੀ ਧੁੱਪ।
ਡਾ. ਹਰਦੀਪ ਕੌਰ ਸੰਧੂ
***** ******** ********* **************ਕਹਿਕਸ਼ਾਂ ਦੀ ਪਾਤਰ ਵੱਲੋਂ ਭੇਜਿਆ ਮੋਹ ...............

ਨੋਟ : ਇਹ ਪੋਸਟ ਹੁਣ ਤੱਕ 183 ਵਾਰ ਪੜ੍ਹੀ ਗਈ।
14 Apr 2016
ਜੁਗਨੀਨਾਮਾ -4. ਤੀਲ੍ਹੇ -ਤੀਲ੍ਹੇ ਆਲ੍ਹਣਾ

Click on the arrow to listen Teele -Teele Aalna
ਹਲਕੀ -ਹਲਕੀ ਧੁੰਦ ਦੀ ਚਾਦਰ ਦੀ ਝੁੰਬ ਮਾਰੀ ਘਰਾਂ ਦੇ ਉੱਤੋਂ ਦੀ ਝਾਕਦਾ ਸੂਰਜ। ਖੇਸ ਦੇ ਬੰਬਲ ਵੱਟਦੀ ਬੇਬੇ। "ਅੰਮਾ ਜੀ ਲੱਸੀ," ਛਿੰਦੋ ਨੇ ਡੋਲੂ ਨੂੰ ਓਟੇ 'ਤੇ ਧਰਦਿਆਂ ਕਿਹਾ। "ਕੁੜੇ ਜੁਗਨੀ ਪੁੱਤ, ਛਿੰਦੋ ਨੂੰ ਲੱਸੀ ਪਾਈਂ ਆ ਕੇ। " ਬੇਬੇ ਨੇ ਉੱਚੀ ਦੇਣੇ ਹਾਕ ਮਾਰਦਿਆਂ ਕਿਹਾ। ਅੱਜ ਫੇਰ ਛਿੰਦੋ ਦੀ ਆਮਦ ਜੁਗਨੀ ਦੇ ਖਿਆਲਾਂ ਦੇ ਦਰ 'ਤੇ ਇੱਕ ਦਸਤਕ ਦੇ ਗਈ। ਉਹ ਆਪਣੇ ਦਿਮਾਗ ਦੇ ਬਾਲਪੁਣੇ ਦੇ ਜਾਲੇ ਲਾਹ ਕੇ ਕੁਝ ਅਣਬੁੱਝ ਸੁਆਲਾਂ ਦੇ ਜਵਾਬ ਲੱਭਣ ਲੱਗੀ। ਜਦੋਂ ਕੁਝ ਵੀ ਹੱਥ ਪੱਲੇ ਨਾ ਪਿਆ ਤਾਂ ਆਪਣੇ ਸੁਆਲਾਂ ਦਾ ਪੱਲਾ ਬੇਬੇ ਮੂਹਰੇ ਆ ਝਾੜਿਆ, " ਭਲਾ ਬੇਬੇ ਛਿੰਦੋ ਦੀ ਬੀਬੀ ਨੂੰ ਮਿਲਟਰੀ ਆਲੇ ਫ਼ੌਜੀ ਕਿਧਰ ਲੈ ਗਏ ਸੀ ? ਉਹ ਹੁਣ ਕਿੱਥੇ ਆ ? ਕਦੋਂ ਮੁੜ ਕੇ ਆਊਗੀ ?"
"ਪੁੱਤ ਓਸ ਕਰਮਾਂ -ਮਾਰੀ ਨੇ ਹੁਣ ਕਿੱਥੋਂ ਮੁੜਨਾ ?" ਜੁਗਨੀ ਦੇ ਸੁਆਲ ਬੇਬੇ ਨੂੰ ਕਈ ਵਰ੍ਹੇ ਪਿਛਾਂਹ ਲੈ ਗਏ। ਚੇਤੇ ਦੇ ਵਹਿਣਾਂ 'ਚ ਵਹਿ ਤੁਰੀ ਬੇਬੇ। " ਛਿੰਦੋ ਦੀ ਬੀਬੀ ਆਪਣੇ ਨਾਲ ਦੇ ਪਿੰਡ ਵਾਲੇ ਜੁਲਾਹੇ ਫਜਲੇ ਦੀ ਪੰਜਾਂ ਧੀਆਂ 'ਚੋਂ ਸਭ ਤੋਂ ਵੱਡੀ ਧੀ ਸੀ। ਨਾਂ ਤਾਂ ਉਹਦਾ ਫਾਤਿਮਾ ਸੀ , ਪਰ ਸਾਰੇ ਫੱਤੋ ਹੀ ਬੁਲਾਉਂਦੇ। ਬਲਾਂ ਈ ਸੋਹਣੀ , ਲੰਮੀ -ਲੰਝੀ ਕੈਲ ਅਰਗੀ। ਹੱਲਿਆਂ ਵੇਲ਼ੇ ਲਾਹੌਰ ਨੂੰ ਜਾਂਦੇ ਉਨ੍ਹਾਂ ਦੇ ਕਾਫ਼ਲੇ 'ਤੇ ਹੱਲਾ ਹੋ ਗਿਆ। ਟੱਬਰ ਤੋਂ ਨਿਖੜੀ ਫੱਤੋ, ਕਈ ਦਿਨਾਂ ਮਗਰੋਂ ਲੁਕਦੀ -ਲੁਕਾਉਂਦੀ ਆਪਣੇ ਪਿੰਡ ਆ ਵੜੀ। ਭਲਾ ਹੋਵੇ ਪੈਂਚ ਨਰੰਜਣ ਸਿਉਂ ਦਾ। ਬਲਾਂ ਈ ਪੁੰਨ ਆਲਾ ਕੰਮ ਕੀਤਾ। ਪਹਿਲਾਂ ਤਾਂ ਫੱਤੋ ਨੂੰ ਆਵਦੇ ਘਰ ਢੋਈ ਦਿੱਤੀ , ਫੇਰ ਫੁੰਮਣ ਨਾਲ ਉਸ ਦਾ ਘਰ ਵਸਾ ਤਾ। ਫਤਿਹ ਕੁਰ ਬਣੀ ਫੱਤੋ, ਫੁੰਮਣ ਦੇ ਦੋ ਜੁਆਕਾਂ ਪੋਪੀ ਤੇ ਛਿੰਦੋ ਦੀ ਹੁਣ ਮਾਂ ਸੀ। ਆਵਦੇ ਟੱਬਰ 'ਚ ਸੋਹਣੀ ਰਚੀ -ਬੱਸੀ, ਉਹ ਤਾਂ ਸ਼ਾਇਦ ਭੁੱਲ ਹੀ ਗਈ ਹੋਊ ਪਾਕਿਸਤਾਨ ਗਏ ਆਪਣੇ ਭਾਈ -ਭੈਣਾਂ ਨੂੰ ਕਿ ਇੱਕ ਦਿਨ ਮਿਲਟਰੀ ਆਲ਼ੇ ਆ ਧਮਕੇ ਉਸ ਦਾ ਖ਼ੁਰਾ -ਖੋਜ ਕੱਢਦੇ। ਅਖੇ ਸਾਡੀ ਸਰਕਾਰ ਐਧਰ ਰਹਿ ਗਈਆਂ ਮੁਸਲਮਾਨ ਕੁੜੀਆਂ ਨੂੰ ਓਧਰ ਭੇਜ ਰਹੀ ਹੈ ਤੇ ਓਧਰੋਂ ਹਿੰਦੂ -ਸਿੱਖਾਂ ਦੀਆਂ ਧੀਆਂ -ਭੈਣਾਂ ਨੂੰ ਏਧਰ। ਮੱਤ ਮਾਰੀ ਵੀ ਸੀ ਇਹਨਾਂ ਕਲ਼ਮੂੰਹੀਆਂ ਸਰਕਾਰਾਂ ਦੀ। ਬਥੇਰੇ ਤਰਲੇ ਕੀਤੇ ਫੱਤੋ ਨੇ ," ਹਾੜਾ ਵੇ ਭਾਈਓ , ਮੈਨੂੰ ਮੇਰੇ ਟੱਬਰ ਤੋਂ ਅੱਡ ਨਾ ਕਰੋ।" ਇੱਕ ਨੀ ਸੁਣੀ। ਧੂਹ ਕੇ ਲੈ ਗਏ ਉਹਨੂੰ।"
"ਫੇਰ ਤਾਂ ਫੱਤੋ ਚਾਚੀ ਆਵਦੇ ਮਾਪਿਆਂ ਨੂੰ ਜਾ ਮਿਲੀ ਹੋਣੀ ਆ", ਡਾਢੀ ਸੰਸਾ ਦੇ ਘੇਰੇ ਨੂੰ ਤੋੜਦੀ ਜੁਗਨੀ ਬੋਲੀ। "ਕਾਹਨੂੰ ਪੁੱਤ , ਓਸ ਕਰਮਾਂਮਾਰੀ ਦੀ ਕਿਸਮਤ 'ਚ ਅਜੇ ਹੋਰ ਰੁਲਣਾ ਬਾਕੀ ਸੀ। ਤਿੰਨੀ -ਚੌਂਹ ਮਹੀਨਿਆਂ ਬਾਅਦ ਕਿਸੇ ਜਾਣੂ ਨੇ ਨਹਿਰ 'ਚ ਰੁੜੀ ਆਉਂਦੀ ਫੱਤੋ ਨੂੰ ਸਿਆਣ ਲਿਆ। ਪਿੰਡ ਲਿਆਂਦੀ , ਸਾਹ ਚੱਲਦੇ ਸੀ। ਦਾਰੂ -ਬੂਟੀ ਕੀਤੀ। ਬਸੁਰਤੀ ਜਿਹੀ 'ਚ ਬੜਬੜਾਉਂਦੀ ਨੇ ਉਹਨੇ ਆਪਾ ਫਰੋਲਿਆ, "ਓਧਰ ਗਈ ਨੂੰ ਪਿਓ ਨੇ ਦੇਹਲ੍ਹੀ ਨੀ ਟੱਪਣ ਦਿੱਤੀ। ਅਖੇ ਤੈਨੂੰ ਘਰ ਬਠਾ ਲਿਆ ਤਾਂ ਬਾਕੀ ਚੌਹਾਂ ਨੂੰ ਕਿੱਥੇ ਤੋਰੂੰ। ਓਥੋਂ ਧੱਕੀ ਕਿਧਰ ਜਾਂਦੀ। ਨਹਿਰ 'ਚ ਛਾਲ ਮਾਰਤੀ। ਮੈਥੋਂ ਨਿਕਰਮੀ ਤੋਂ ਤਾਂ ਮੌਤ ਨੇ ਵੀ ਮੂੰਹ ਮੋੜ ਲਿਆ। ਮੈਨੂੰ ਪੋਪੀ ਤੇ ਛਿੰਦੋ ਦਾ ਮੂੰਹ ਦਿਖਾਲ ਦਿਓ। ਖਵਨੀ ਉਹਨਾਂ ਨੂੰ ਦੇਖਣ ਖਾਤਰ ਈ ਇਹ ਜਾਨ ਅਟਕੀ ਵੀ ਐ। ਆਵਦੇ ਜਵਾਕਾਂ ਨੂੰ ਗਲ਼ ਨਾਲ ਲਾਉਂਦਿਆਂ ਈ ਥਾਂਏਂ ਪੂਰੀ ਹੋਗੀ।"
ਅੰਦਰੋਂ ਉੱਠੇ ਦਰਦ ਦੀ ਕਸਕ ਨੇ ਬੇਬੇ ਦੀਆਂ ਅੱਖਾਂ 'ਚ ਕੋਸਾ ਪਾਣੀ ਭਰ ਦਿੱਤਾ ਸੀ। ਜੁਗਨੀ ਦੀਆਂ ਅੱਖਾਂ ਦੇ ਕੋਏ ਵੀ ਮੱਲੋ -ਮੱਲੀ ਚੋਅ ਪਏ।
ਹਵਾ ਬਰੂਦੀ -
ਤੀਲ੍ਹੇ -ਤੀਲ੍ਹੇ ਆਲ੍ਹਣਾ
ਮੋਇਆ ਪੰਛੀ।
ਡਾ. ਹਰਦੀਪ ਕੌਰ ਸੰਧੂ
(ਜੁਗਨੀਨਾਮਾ ਦੀ ਪਿਛਲੀ ਕੜੀ ਜੋੜਨ ਲਈ ਇੱਥੇ ਕਲਿੱਕ ਕਰੋ )
ਨੋਟ: ਇਹ ਪੋਸਟ ਹੁਣ ਤੱਕ 80 ਵਾਰ ਖੋਲ੍ਹੀ ਗਈ

6 Apr 2016
ਪੁਕਾਰ
Click on the arrow to listen - A word of appreciation from Dr. Sudha Gupta
ਅੱਜ ਤੜਕੇ -ਤੜਕੇ ਹੀ ਅੱਖ ਖੁੱਲ੍ਹ ਗਈ, ਘੜੀ ਵੱਲ ਨਜ਼ਰਾਂ ਘੁੰਮੀਆਂ -ਪੌਣੇ ਚਾਰ। ਅਚਾਨਕ ਜਾਗ ਉਠਣ ਦਾ ਕਾਰਨ ਵੀ ਅਗਲੇ ਹੀ ਪਲ ਸਮਝ 'ਚ ਆ ਗਿਆ। ਬਾਹਰ ਦੇ ਕਿਸੇ ਰੁੱਖ 'ਤੇ ਕੋਇਲ ਲਗਾਤਾਰ ਕੂਕ ਰਹੀ ਸੀ, ਬਿਨਾਂ ਰੁਕੇ , ਨਿਰੰਤਰ -ਬਿਨਾਂ ਸਾਹ ਲਏ। ਅਜਿਹੀ ਬੇਚੈਨ, ਐਨੀ ਪ੍ਰੇਸ਼ਾਨ ਕਿ ਕੁਝ ਕਿਹਾ ਹੀ ਨਾ ਜਾਏ। ਕਿਹੋ ਜਿਹੀ ਇਹ ਪੁਕਾਰ ਹੈ ?
ਸਾਡੇ ਰੀਤੀਕਾਲ ਦੇ ਕਵੀਆਂ ਨੇ ਕੋਇਲ ਨੂੰ 'ਕੋਸਣ' ਵਾਲੇ ਗ੍ਰੰਥ ਦੇ ਗ੍ਰੰਥ ਲਿਖ ਮਾਰੇ ਨੇ। ਤਰਾਂ -ਤਰਾਂ ਦੇ ਉਲਾਂਭੇ ਤੇ ਦੋਸ਼ - 'ਨੀ ਭਰੀ ਪੀਤੀ ਕੋਇਲੇ, ਤੂੰ ਕੂਕ -ਕੂਕ ਕੇ ਬਿਰਹਣ ਦਾ ਕਲੇਜਾ ਕੱਢ ਰਹੀ ਏਂ' ਆਦਿ ਅਲੰਕਾਰਾਂ ਨਾਲ ਭਰਿਆ ਪਿਆ ਹੈ ਉੱਤਰਕਾਲੀਨ ਭਗਤੀ ਕਾਵਿ :ਰੀਤੀ ਕਾਵਿ।
ਪਰ ਮੈਨੂੰ ਕੋਇਲ ਦੀਆਂ ਬੇਚੈਨ ਆਵਾਜ਼ਾਂ ਸੁਣ ਕੇ ਹਮੇਸ਼ਾਂ ਲੱਗਦਾ ਹੈ ਕਿ ਕੋਇਲ ਦੀ ਕੂਕ ਆਪਣੇ -ਆਪ 'ਚ ਐਨੀ ਪੀੜਾ ਤੇ ਐਸੀ ਵਿਆਕੁਲ ਬੇਸਬਰੀ ਵਾਲੀ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਕੀ ਦੁੱਖੀ ਕਰੇਗੀ। ਉਸ ਨੂੰ ਤਾਂ ਆਪਣੀ ਛੱਟਪਟਾਹਟ ਤੋਂ ਹੋਸ਼ ਨਹੀਂ। ਅੱਜ ਵੀ ਕੋਇਲ ਦੀ ਨਿਰਵਿਘਨ ਪੁਕਾਰ ਨੇ ਆਪਣੀ ਬੇਚੈਨੀ ਨਾਲ ਮੈਨੂੰ ਨੀਂਦ ਤੋਂ ਜਗਾ ਕੇ ਆਪਣੇ ਅਸ਼ਾਂਤ -ਅਸੰਤੋਸ਼ ਜਗਤ ਵਿੱਚ ਖਿੱਚ ਲਿਆ ਹੈ -
ਕੋਇਲ ਪੀੜਾ -
ਜੱਗ ਨਾ ਜਾਣੇ -ਬੁੱਝੇ
ਸ਼ੋਕ ਬਿਰਥਾ।
ਹਾਇਬਨ -ਹਾਇਕੁ ਸੰਗ੍ਰਹਿ 'ਸਫ਼ਰ ਕੇ ਛਾਲੇ ਹੈਂ' 'ਚੋਂ ਧੰਨਵਾਦ ਸਾਹਿਤ
(ਅਨੁਵਾਦ -ਡਾ ਹਰਦੀਪ ਕੌਰ ਸੰਧੂ )
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ
31 Mar 2016
ਫੱਗਣੀ ਪੌਣਾਂ
Click on the arrow to listen ਫੱਗਣੀ ਪੌਣਾਂ
ਫੱਗਣ ਦਾ ਮਹੀਨਾ ਸੀ।ਫੱਗਣੀ ਪੌਣਾਂ 'ਚ ਫੱਗਣੀ ਗੀਤਾਂ ਦੇ ਸੁਰ ਸੁਣਾਈ ਦੇ ਰਹੇ ਸਨ। ਗਤੀਸ਼ੀਲ ਸਮੇਂ ਦੇ ਛਣਕਦੇ ਪਲਾਂ 'ਚ ਅੱਜ ਤੋਂ ਕੋਈ ਇੱਕ ਦਹਾਕਾ ਪਹਿਲਾਂ ਓਨੀਂ ਦਿਨੀਂ ਜ਼ਿੰਦਗੀ ਦੀਆਂ ਬਹੁਮੁੱਲੀਆਂ ਪਗਡੰਡੀਆਂ 'ਤੇ ਤੁਰਦਿਆਂ ਅਸੀਂ ਨਵੀਂ ਮੰਜ਼ਿਲ ਵੱਲ ਉਡਾਣ ਭਰੀ ਸੀ। ਬੱਚਿਆਂ ਸਮੇਤ ਮੈਂ ਮਲੇਸ਼ੀਆ ਹਵਾਈ ਅੱਡੇ 'ਤੇ ਅਗਲੇਰੀ ਉਡਾਣ ਦੀ ਉਡੀਕ ਕਰ ਰਹੀ ਸਾਂ। ਮੇਰੀਆਂ ਅੱਖਾਂ ਸਾਹਵੇਂ ਖਿੱਲਰਿਆ ਪੰਧ ਕਦੇ ਬੋਝਲ ਸੋਚਾਂ ਹੇਠ ਗੁਆਚ ਜਾਂਦਾ ਤੇ ਕਦੇ ਜ਼ਿੰਦਗੀ ਦੇ ਕਿਸੇ ਅਲੌਕਿਕ ਮੋੜ 'ਤੇ ਆ ਖਲੋਂਦਾ। "ਤੁਸੀਂ ਵੀ ਸਿਡਨੀ ਜਾ ਰਹੇ ਹੋ?" ਇੱਕ ਝੀਣੀ ਜਿਹੀ ਆਵਾਜ਼ ਨੇ ਮੈਨੂੰ ਮੇਰੀਆਂ ਸੋਚਾਂ ਦੇ ਕਾਫ਼ਲੇ 'ਚੋਂ ਮੋੜ ਲਿਆਂਦਾ।
ਸਾਂਵਲੇ ਜਿਹੇ ਰੰਗ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਕੁੜੀ ਮੇਰੇ ਸਾਹਮਣੇ ਖੜੀ ਸੀ। ਉਹ ਆਪਣੀਆਂ ਦੋ ਹੋਰ ਸਾਥਣਾਂ ਨਾਲ ਵਿਦਿਆਰਥੀ ਵੀਜ਼ੇ 'ਤੇ ਪਹਿਲੀ ਵਾਰ ਵਿਦੇਸ਼ ਜਾ ਰਹੀ ਸੀ।ਉਸ ਦੀਆਂ ਅੱਖਾਂ ਤੇ ਚਿਹਰੇ 'ਤੇ ਛਾਈ ਘੋਰ ਉਦਾਸੀ ਦੀ ਇਬਾਰਤ ਸਾਫ਼ ਪੜ੍ਹੀ ਜਾ ਸਕਦੀ ਸੀ। ਉਸ ਦੀਆਂ ਸਾਥਣਾਂ ਆਪਣੇ -ਆਪ ਨੂੰ ਸਾਂਵਾ ਰੱਖਣ ਲਈ ਮੇਰੇ ਬੱਚਿਆਂ ਨਾਲ ਗੱਲੀਂ ਰੁੱਝ ਗਈਆਂ । ਪਰ ਉਹ ਤਾਂ ਸਿੱਲ੍ਹੀ ਰੇਤ ਨਾਲ ਥੱਪੇ ਬੁੱਤ ਵਰਗੀ ਜਾਪਦੀ ਸੀ।ਲੱਗਦਾ ਸੀ ਕਿ ਤਿੱਖੀ ਧੁੱਪ ਨੇ ਉਸ ਵਿਚਲੀ ਸਾਰੀ ਨਮੀ ਸੋਖ ਲਈ ਹੈ ਤੇ ਹੁਣ ਉਹ ਕਿਸੇ ਵੀ ਵੇਲੇ ਭੁਰਨ ਨੂੰ ਤਿਆਰ ਸੀ।
ਨਿੱਘੀ ਦੋਸਤੀ ਦੇ ਘੇਰੇ ਨੂੰ ਹੋਰ ਮੋਕਲਾ ਕਰਦਿਆਂ ਮੈਂ ਉਹਨਾਂ ਨੂੰ ਆਪਣੀ ਭਾਵਕ ਸਾਂਝ ਦੇ ਕਲਾਵੇ 'ਚ ਲੈ ਲਿਆ ਸੀ। ਜਹਾਜੀ ਸਫਰ ਦੌਰਾਨ ਅਸੀਂ ਸੀਟਾਂ ਵੀ ਨਾਲ -ਨਾਲ ਕਰਵਾ ਲਈਆਂ ਸਨ। ਦੂਰ ਖਲੋਤੀ ਭਵਿੱਖ ਝੰਜੋੜੂ ਮੰਜ਼ਿਲ 'ਚ ਚਾਹੇ ਅਜੇ ਮੈਂ ਆਪਣਾ ਟਿਕਾਣਾ ਲੱਭਣਾ ਸੀ ਪਰ ਫਿਰ ਵੀ ਅਗਾਉਂ ਦਿਨਾਂ 'ਚ ਉਹਨਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਕਿਸੇ ਵੀ ਤਰਾਂ ਦੇ ਸੰਭਾਵੀ ਤੱਤੇ -ਠੰਡੇ ਬੁੱਲ੍ਹਿਆਂ ਨੂੰ ਥੰਮਣ ਦਾ ਹੁੰਗਾਰਾ ਮੈਂ ਭਰ ਦਿੱਤਾ ਸੀ। ਮੰਜ਼ਿਲ 'ਤੇ ਪਹੁੰਚ ਅਸੀਂ ਇੱਕ ਦੂਜੇ ਨੂੰ ਅਲਵਿਦਾ ਆਖ ਜੁਦਾ ਹੋ ਗਏ।
ਜ਼ਿੰਦਗੀ ਦੇ ਸਫ਼ਰ 'ਚ ਮਸ਼ਰੂਫ ਮੈਂ ਤਾਂ ਉਹਨਾਂ ਚਿਹਰਿਆਂ ਨੂੰ ਭੁੱਲੀ ਨਹੀਂ ਸਾਂ ਪਰ ਮੈਨੂੰ ਯਾਦ ਰੱਖਣ ਦੀ ਕੋਈ ਵਜ੍ਹਾ ਸ਼ਾਇਦ ਹੀ ਉਹਨਾਂ ਕੋਲ ਹੋਵੇ।ਤਕਰੀਬਨ ਦੋ ਕੁ ਮਹੀਨਿਆਂ ਬਾਅਦ ਅਚਾਨਕ ਇੱਕ ਦਿਨ ਫੋਨ ਦੀ ਘੰਟੀ ਉਹਨਾਂ ਦੇ ਹੁਣ ਦੇ ਬੀਤਦੇ ਖਰਵੇ ਪਲਾਂ ਨੂੰ ਬਿਆਨ ਕਰ ਗਈ," ਅਸੀਂ ਤਾਂ ਰਾਤ ਦੀਆਂ ਸੜਕ 'ਤੇ ਬੈਠੀਆਂ ਹਾਂ। ਕੀ ਤੁਸੀਂ ਸਾਡੀ ਕੋਈ ਮਦਦ ਕਰ ਸਕਦੇ ਹੋ ?" ਉਹਨਾਂ ਦੇ ਸਿਰ ਉੱਤਲੀ ਆਰਜ਼ੀ ਛੱਤ ਖੁੱਸ ਗਈ ਸੀ। ਪਤਾ ਨਹੀਂ ਉਹ ਕਿਹੜੀ ਡੋਰੀ ਸੀ ਜਿਸ ਨੇ ਮੈਨੂੰ ਉਹਨਾਂ ਦੇ ਚੇਤਿਆਂ 'ਚ ਪਰੋਈ ਰੱਖਿਆ ਸੀ। ਕਹਿੰਦੇ ਨੇ ਕਿ ਜੋ ਕੋਈ ਤੁਹਾਨੂੰ ਦਿਲੋਂ ਮੋਹ ਕਰਦਾ ਹੈ ਉਹ ਔਖੇ ਵੇਲੇ ਜ਼ਰੂਰ ਚੇਤੇ ਆਉਂਦਾ ਹੈ। ਸ਼ਾਇਦ ਇਸੇ ਕਰਕੇ ਏਸ ਔਖੀ ਘੜੀ 'ਚ ਆਪਣੇ ਹੋਰਾਂ ਜਾਣੂਆਂ ਨੂੰ ਛੱਡ ਕੇ ਉਹਨਾਂ ਮੈਨੂੰ ਹੀ ਚਿਤਵਿਆ ਸੀ।
ਘਰੇ ਸਲਾਹ ਕਰਿਆਂ ਬਗੈਰ ਹੀ ਤੇ ਬਿਨਾਂ ਕੋਈ ਹੋਰ ਸੁਆਲ ਕੀਤਿਆਂ ਮੈਂ ਉਹਨਾਂ ਨੂੰ ਘਰ ਲੈ ਆਈ। ਤਕਰੀਬਨ ਡੇਢ ਕੁ ਮਹੀਨਾ ਆਪਣੇ ਕੋਲ ਰੱਖਿਆ ਤੇ ਉਹਨਾਂ ਦੀ ਟੋਟੇ -ਟੋਟੇ ਹੋਈ ਦਸ਼ਾ ਨੂੰ ਹਰ ਹੀਲੇ ਪੂਰਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਸੱਖਣੇ ਮਨ ਦੇ ਵਿਹੜਿਆਂ 'ਚ ਖਿੜੀਆਂ ਬਹਾਰਾਂ ਦੇ ਸੁਖਦ ਪਲ ਫਿਰ ਮੋੜ ਲਿਆਂਦੇ।

ਹੁਣ ਉਹ ਆਪਣੇ ਘਰੀਂ ਰੰਗੀ ਵੱਸਦੀਆਂ ਨੇ।ਮੋਹ ਦੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਪੀਢੀਆਂ ਕਰਦਿਆਂ ਉਹ ਆਪਣੇ ਸਕੇ ਸੰਬੰਧੀਆਂ ਨਾਲ ਮੈਨੂੰ ਮਿਲਣ ਆਉਂਦੀਆਂ ਰਹੀਆਂ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ । ਕਈ ਵਾਰ ਕੁਦਰਤ ਵੀ ਸਾਨੂੰ ਹੈਰਾਨ ਕਰ ਦਿੰਦੀ ਹੈ ਤੇ ਅਛੋਪਲੇ ਹੀ ਨਵੀਂਆਂ ਸਾਂਝਾਂ ਪੁਆ ਜਾਂਦੀ ਹੈ। ਸਾਡੀ ਕੁਝ ਪਲਾਂ ਦੀ ਅਰਸ਼ੀ ਮਿਲਣੀ ਉਮਰਾਂ ਲੰਬੀ ਸਾਂਝ ਪਾ ਗਈ ਸੀ ਜੋ ਫੱਗਣ ਦੀਆਂ ਪੌਣਾਂ ਬਣ ਅੱਜ ਵੀ ਮੇਰੇ ਮਨ ਦੇ ਮੌਸਮਾਂ 'ਚ ਮਹਿਕ ਘੋਲ ਰਹੀ ਹੈ।
ਮਹਿਕੇ ਸਾਹ -
ਇਤਰ ਸੰਜੋਈਆਂ
ਫੱਗਣੀ ਪੌਣਾਂ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ
16 Feb 2016
ਮੁਸਕਾਨ
ਪੱਤਝੜ ਦੀ ਰੁੱਤ ਦੇ ਖੁਸ਼ਕ ਜਿਹੇ ਦਿਨ। ਖੁਰਦਰੇ ਪਲਾਂ ਦੀ ਮਾਰ ਝੱਲਦਾ ਜ਼ਖਮੀ ਜਿਹਾ ਮੌਸਮ। ਜ਼ਿੰਦਗੀ ਦੇ ਵਿਹੜਿਆਂ 'ਚ ਬੈਠੇ ਲੋਕ ਬਦਲੇ ਮੌਸਮ ਦੀਆਂ ਹੀ ਗੱਲਾਂ ਕਰਦੇ ਜਾਪਦੇ ਸਨ । ਜ਼ਿੰਦਗੀ ਦੇ ਮਾਂਦੇ ਪਏ ਰੰਗਾਂ ਦੀਆਂ ਪੈੜਾਂ ਹੇਠ ਗੁਆਚੇ ਜਿਉਣ ਵਰਗੇ ਪਲਾਂ ਨੂੰ ਹੁਣ ਉਹ ਲੱਭ ਰਹੇ ਸਨ । ਪਰ ਪੱਤਝੜ 'ਚ ਬਹਾਰ ਦਾ ਮਿਲ ਜਾਣਾ, ਹੈ ਨਾ ਅਲੋਕਾਰੀ ਅਹਿਸਾਸ। ਹਾਂ ਓਸ ਦਿਨ ਏਹੋ ਹੀ ਤਾਂ ਹੋਇਆ ਸੀ ਜਦੋਂ ਉਹ ਮੈਨੂੰ ਮਿਲੀ ਸੀ। ਕਾਉਂਟਰ 'ਤੇ ਖੜ੍ਹੀ ਨੇ ਬੜੇ ਹੀ ਤਪਾਕ ਨਾਲ ਉਸ ਪੁੱਛਿਆ ਸੀ , " ਹਾਓ ਕੈਨ ਆਈ ਹੈਲਪ ਯੂ ?" ਉਸ ਦੇ ਬੋਲਾਂ ਨੇ ਮੇਰਾ ਮਨ ਮੋਹ ਲਿਆ ਸੀ।
ਉਸ ਦਾ ਝਮ -ਝਮ ਕਰਦਾ ਚਿਹਰਾ ਮੇਰੇ ਜ਼ਿਹਨ 'ਚ ਆਣ ਲੱਥਾ ਸੀ । ਇਕਹਰਾ ਪਤਲਾ ਸਰੀਰ, ਮਦਮਸਤ ਬਲੌਰੀ ਅੱਖਾਂ ਤੇ ਗੋਰਾ ਨਿਸ਼ੋਹ ਰੰਗ ਜਿਵੇਂ ਮੱਖਣ 'ਚ ਸੰਧੂਰ ਮਿਲਿਆ ਹੋਵੇ। ਜਦੋਂ ਹੱਸੇ ਤਾਂ ਮੂੰਹੋਂ ਫੁੱਲ ਕਿਰਨ। ਗੱਲ ਕਰੇ ਤਾਂ ਕੰਨਾਂ 'ਚ ਅੰਮ੍ਰਿਤ ਰਸ ਘੁਲੇ । ਉਸ ਦੇ ਹੰਸੂ -ਹਸੂੰ ਕਰਦੇ ਮੁੱਖੜੇ ਨੇ ਮੈਨੂੰ ਐਨਾ ਕੀਲ ਲਿਆ ਸੀ ਕਿ ਮੈਂ ਤਾਂ ਉਸ ਦਾ ਨਾਮ ਤੱਕ ਪੁੱਛਣਾ ਭੁੱਲ ਗਈ ਸਾਂ ਜਾਂ ਸਮਝੋ ਏਸ ਦੀ ਲੋੜ ਹੀ ਨਹੀਂ ਭਾਸੀ ਸੀ।
ਕੁਝ ਦਿਨਾਂ ਬਾਅਦ ਜਦੋਂ ਮੈਂ ਫਿਰ ਸ਼ਾਪਿੰਗ ਮਾਲ ਗਈ ਤਾਂ ਮੇਰੀਆਂ ਅੱਖਾਂ ਉਸ ਨੂੰ ਹੀ ਤਲਾਸ਼ ਰਹੀਆਂ ਸਨ। ਕਹਿੰਦੇ ਨੇ ਕਿ ਜੋ ਹਮੇਸ਼ਾਂ ਬਹਾਰਾਂ 'ਚ ਜਿਉਂਦੇ ਨੇ ਉਹਨਾਂ ਲਈ ਪੱਤਝੜ ਵੀ ਬਹਾਰ ਬਣ ਜਾਂਦੀ ਹੈ। ਉਹ ਤਾਂ ਖੜ -ਖੜ ਕਰਦੇ ਸੁੱਕੇ ਪੱਤਿਆਂ 'ਚੋਂ ਵੀ ਸੁਰ ਭਾਲ ਲੈਂਦੇ ਨੇ। ਉਸ ਦੀ ਸੀਰਤ ਇਸੇ ਗੱਲ ਦੀ ਹੀ ਹਾਮੀ ਭਰਦੀ ਸੀ। ਇਸ ਵਾਰ ਦੀ ਮਿਲਣੀ 'ਚ ਵਿਦੇਸ਼ੀ ਭਾਸ਼ਾ ਦਾ ਠੁੰਮਣਾ ਖੁਦ- ਬ -ਖੁਦ ਹੀ ਕਿਧਰੇ ਖਿਸਕ ਗਿਆ ਸੀ। ਮੈਨੂੰ ਮੇਰੀਆਂ ਭਾਵਨਾਵਾਂ ਹੁਣ ਬੇਕਾਬੂ ਹੁੰਦੀਆਂ ਜਾਪੀਆਂ ," ਤੈਨੂੰ ਵੇਖਦਿਆਂ ਹੀ ਪੱਤਝੜ ਰੁੱਤੇ ਵੀ ਰੰਗਾਂ ਦੀ ਛਹਿਬਰ ਲੱਗ ਜਾਂਦੀ ਏ । ਤੇਰੇ ਬੋਲ ਸੱਜਰੀ ਹਵਾ ਦੇ ਬੁੱਲ੍ਹਿਆਂ ਜਿਹੇ ਨੇ। ਤੇਰੇ ਅਕਸ ਦਾ ਪਰਛਾਵਾਂ ਮੇਰੇ ਜ਼ਿਹਨ ਦਾ ਇੱਕ ਕੋਨਾ ਮੱਲੀ ਬੈਠਾ ਹੈ ।"
ਦਿਨ ਚੜ੍ਹਦੇ ਦੀ ਲਾਲੀ ਜਿਹੀ ਚਮਕ ਹੁਣ ਉਸ ਦੀਆਂ ਅੱਖਾਂ 'ਚ ਸੀ। ਅਪਣੱਤ ਤੇ ਮੋਹ ਭਰੇ ਵੇਗ 'ਚ ਉਹ ਮੱਲੋਮੱਲੀ ਵਹਿ ਤੁਰੀ। "ਮੈਂ ਤਾਂ ਤੁਹਾਨੂੰ ਦੂਰੋਂ ਹੀ ਵੇਖ ਲਿਆ ਸੀ ਤੇ ਸੋਚ ਰਹੀ ਸਾਂ ਕਿ ਤੁਹਾਨੂੰ ਸੇਵਾ ਪ੍ਰਦਾਨ ਕਰਨ ਦੀ ਵਾਰੀ ਮੈਂ ਹੀ ਲੈਣੀ ਹੈ। ਇੱਕ ਗੱਲ ਹੋਰ ਕਹਾਂ - ਤੁਹਾਡੇ ਪਾਏ ਪੰਜਾਬੀ ਸੂਟ ਨੂੰ ਵੇਖ ਕੇ ਸੁਆਦ ਆ ਜਾਂਦਾ ਹੈ, " ਸਹਿਜੇ ਜਿਹੇ ਉਸ ਆਪਣੀ ਨਿੰਮੀ ਜਿਹੀ ਮੁਸਕਾਨ ਬਿਖੇਰੀ । ਮੇਰੇ ਅਬੋਲੇ ਬੋਲ ਮੇਰੇ ਸਾਹਵਾਂ ਨਾਲ ਰਲ ਕੇ ਏਹੋ ਦੁਆ ਕਰ ਰਹੇ ਸੀ ਕਿ ਉਹ ਇਸੇ ਤਰਾਂ ਸੰਦਲੀ ਖੁਸ਼ਬੋਈਆਂ ਵੰਡਦੀ ਰਹੇ ਤੇ ਇਹਨਾਂ ਖਿਣਾਂ ਦੀ ਕਦਰ ਕਰਨ ਵਾਲੇ ਆਪਣੀਆਂ ਝੋਲੀਆਂ ਭਰਦੇ ਰਹਿਣ। ਰੱਬ ਕਰੇ ਸੱਜਰੀਆਂ ਪੈੜਾਂ ਦਾ ਹੁਣੇ -ਹੁਣੇ ਸ਼ੁਰੂ ਹੋਇਆ ਸਾਡਾ ਇਹ ਇਲਾਹੀ ਸਫ਼ਰ ਇੰਝ ਹੀ ਚੱਲਦਾ ਰਹੇ।
ਹਵਾ ਦਾ ਬੁੱਲਾ -
ਫੁੱਲਾਂ ਸੰਗ ਖਹਿੰਦਾ
ਮਹਿਕੀ ਫਿਜ਼ਾ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ

1 Nov 2015
ਘੜਮੱਸ (ਹਾਇਬਨ) ਡਾ. ਹਰਦੀਪ ਕੌਰ ਸੰਧੂ
ਸੁਣਨ ਲਈ ਫੋਟੋ 'ਤੇ ਬਣੇ ਤੀਰ ਨੂੰ ਕਲਿੱਕ ਕਰੋ -
ਵਿਭਾਗ ਦੇ ਮੁੱਖੀ ਦਾ ਕਮਰਾ ........ਖੁੱਲ੍ਹਾ, ਹਵਾਦਾਰ ਤੇ ਸ਼ਾਂਤ। ਅੱਜ ਪਹਿਲੇ ਹੀ ਦਿਨ ਮੁੱਖੀ ਦੀ ਗੈਰਮੌਜੂਦਗੀ 'ਚ ਮੇਰਾ ਉਸ ਦੇ ਕਮਰੇ 'ਚ ਜਾਣ ਦਾ ਸਬੱਬ ਬਣਿਆ। ਖੁੱਲ੍ਹੀ ਖਿੜਕੀ 'ਚੋਂ ਬਾਹਰ ਝਾਤੀ ਮਾਰਦਿਆਂ ਕਾਦਰ ਦੀ ਬੁਣਤੀ ਦਾ ਅਜਬ ਖਿਲਾਰਾ ਮੇਰੀ ਰੂਹ ਨੂੰ ਤਾਜ਼ਗੀ ਦੇ ਗਿਆ। ਪਰ ਜਿਓਂ ਹੀ ਮੇਰੀ ਘੁੰਮਦੀ ਨਿਗ੍ਹਾ ਉਸ ਦੇ ਮੇਜ਼ 'ਤੇ ਪਈ, ਇਹ ਸਲੀਕੇ ਦੇ ਘਾਣ ਦੀ ਇੱਕ ਕੋਝੀ ਮਿਸਾਲ ਲੱਗੀ। ਮੇਜ਼ 'ਤੇ ਪਿਆ ਖਿਲਾਰਾ ਮੇਰੀ ਸੋਚ ਨੂੰ ਬਿਖੇਰਦਾ ਜਾਪਿਆ। ਹੁਣ ਬਦਹਵਾਸ ਹੋਈ ਹਵਾ 'ਚ ਆਉਂਦੇ ਅਣਸੁਖਾਵੇਂ ਸਾਹਾਂ ਨਾਲ ਮਨ ਅਸ਼ਾਂਤ ਹੋ ਗਿਆ।
ਉਸ ਦੇ ਬਦਰੰਗ ਜਿਹੇ ਮੇਜ਼ 'ਤੇ ਸਭ ਕੁਝ ਖਿਲਰਿਆ -ਪੁਲਰਿਆ ਤੇ ਉਘੜ -ਦੁਘੜਾ ਹੋਇਆ ਪਿਆ ਸੀ। ਲੱਗਦਾ ਸੀ ਕਿ ਉਸ ਨੇ ਕਦੇ ਸਲੀਕੇ ਦੀ ਘੁੱਟ ਤੱਕ ਨਹੀਂ ਭਰ ਕੇ ਦੇਖੀ ਹੋਣੀ। ਮੇਜ਼ 'ਤੇ ਡੁੱਲੀ ਕੌਫ਼ੀ ਨਾਲ ਜੁੜੇ ਖਿਲਰੇ ਵਰਕੇ, ਰਸੀਦਾਂ ,ਇਮਤਿਹਾਨਾਂ ਦੇ ਪਰਚੇ ਤੇ ਖੁੱਲ੍ਹੀਆਂ ਪਈਆਂ ਕਿਤਾਬਾਂ ਤੋਂ ਸਰਕਦੀ ਮੇਰੀ ਨਿਗ੍ਹਾ ਅੱਧ ਖਾਲੀ ਰੁੜੀ ਪਈ ਪਾਣੀ ਵਾਲੀ ਬੋਤਲ, ਟਾਫੀਆਂ ਦੇ ਪੰਨੇ, ਟੁੱਟੇ ਖਾਲੀ ਡੱਬਿਆਂ ਤੋਂ ਹੁੰਦੀ ਹੋਈ ਮੇਜ਼ 'ਤੇ ਪਈਆਂ ਖਿੜਕੀ ਦੀਆਂ ਟੁੱਟੀਆਂ ਪੱਚਰਾਂ 'ਤੇ ਆ ਟਿਕੀ ਸੀ। ਤਿੰਨ -ਚਾਰ ਖਾਲੀ ਚਾਹ ਵਾਲੇ ਕੱਪਾਂ 'ਚ ਪਏ ਟੁੱਟੇ -ਫੁੱਟੇ ਪੈਨ -ਪੈਨਸਲਾਂ ਕਿਸੇ ਤਰਤੀਬ ਨੂੰ ਉਡੀਕਦੇ ਲੱਗੇ। ਨੱਕੋ -ਨੱਕ ਭਰੇ ਅੱਧ -ਖੁੱਲ੍ਹੇ ਦਰਾਜਾਂ 'ਚੋਂ ਝਾਕਦਾ ਨਿੱਕ -ਸੁੱਕ ਕਿਸੇ ਸੁੱਚਜੇ ਹੱਥਾਂ ਦੀ ਛੋਹ ਨੂੰ ਤਰਸ ਰਿਹਾ ਸੀ।
ਏਸ ਬੇਤਰਤੀਬ ਖਿਲਾਰੇ 'ਚੋਂ ਮੈਨੂੰ ਉਸ ਦਾ ਅਕਸ ਹੁਣ ਸਾਫ਼ ਦਿਖਾਈ ਦੇ ਰਿਹਾ ਸੀ। ਕਿਸੇ ਚੀਜ਼ ਨੂੰ ਵਿਵਸਥਿਤ ਕਰਕੇ ਰੱਖਣ ਦਾ ਮੋਹ ਤਾਂ ਸ਼ਾਇਦ ਉਸ ਅੰਦਰ ਕਦੇ ਪਣਪਿਆ ਹੀ ਨਹੀਂ ਹੋਣਾ। ਉਸ ਦਾ ਮੇਜ਼ ਕਿਸੇ ਕਬਾੜਖਾਨੇ ਤੋਂ ਘੱਟ ਨਹੀਂ ਜਾਪਦਾ ਸੀ। ਕਦੇ ਇਹ ਮੈਨੂੰ ਉਸ ਦੇ ਵਿਅਸਤ ਹੋਣ ਦਾ ਵਿਖਾਵਾ ਕਰਨ ਦੀ ਆਦਤ ਦਾ ਪ੍ਰਤੀਕ ਲੱਗੇ ਤੇ ਕਦੇ ਉਸ ਦੇ ਆਪੇ ਅੰਦਰ ਪਏ ਘੜਮੱਸ ਦਾ ਸੂਚਕ। ਮੇਰੀ ਸੋਚ 'ਚ ਉਘੜ ਕੇ ਆਇਆ ਓਸ ਦਾ ਆਪਾ ਉਸ ਦੀ ਅਸਲ ਸ਼ਕਸੀਅਤ ਨਾਲ ਓਦੋਂ ਮੇਲ ਖਾ ਗਿਆ ਜਦੋਂ ਇੱਕ ਸਾਥੀ ਨੇ ਉਸ ਦੇ ਗੁਸੈਲ, ਅੜੀਅਲ, ਰੁੱਖੇ, ਆਪਮਤੇ ਜਿਹੇ ਖੁਦਗਰਜ਼ ਸੁਭਾਅ ਹੋਣ ਦੀ ਹਾਮੀ ਭਰੀ ਸੀ । ਕਹਿੰਦੇ ਨੇ ਕਿ ਕੁਦਰਤ ਦੇ ਸਭਿਆਚਾਰ 'ਚ ਵੀ ਬੇਪਰਵਾਹੀਆਂ, ਬੇਤਾਲ ਤੇ ਘੜਮੱਸ ਦੀ ਕੋਈ ਥਾਂ ਨਹੀਂ ਹੁੰਦੀ। ਤੇ ਫੇਰ ਇਸ ਨਿਰਮੋਹੇ ਜਿਹੇ ਰੂਹ ਦੀ ਲਿਆਕਤ ਦੀ ਥੁੜ ਵਾਲੇ ਵਿਅਕਤੀ ਦਾ ਅਕਸ ਏਹੋ ਜਿਹਾ ਹੀ ਤਾਂ ਹੋਵੇਗਾ। ਮੈਂ ਖੁੱਲ੍ਹੀ ਖਿੜਕੀ 'ਚੋਂ ਇੱਕ ਵਾਰ ਫੇਰ ਬਾਹਰ ਤੱਕਿਆ। ਸੂਰਜ ਦੀ ਮਧੱਮ ਲਾਲੀ 'ਚ ਸ਼ਿੰਗਾਰੇ ਰੁੱਖ ਮੈਨੂੰ ਕਿਸੇ ਸਲੀਕੇ ਤੇ ਜਾਂਚ ਦਾ ਕ੍ਰਿਸ਼ਮਾ ਜਾਪੇ।
ਸੰਧਿਆ ਵੇਲਾ
ਲਾਲੀ ਦੀ ਲਿਸ਼ਕੋਰ
ਸੰਧੂਰੀ ਪੱਤੇ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ।
5 Nov 2014
ਇੱਕਲਾਪਣ (ਹਾਇਬਨ)
ਹਾਇਬਨ ਸੁਣਨ ਲਈ ਫੋਟੋ 'ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ
ਇੱਕਲਾਪਣ
ਛੁੱਟੀਆਂ ਦੇ ਦਿਨ ਚੱਲ ਰਹੇ ਸਨ। ਨਵੇਂ -ਨਵੇਂ ਤਜ਼ਰਬੇ ਕਰਨ ਦੇ ਆਦੀ ਮਨ ਨੂੰ ਇਸ ਵਾਰ ਮਨਨਕਰਨ ਦੀ ਸੁੱਝੀ। ਅੱਖਾਂ ਤੇ ਕੰਨ ਬੰਦ ਕਰਕੇ ਹਨ੍ਹੇਰੇ ਕਮਰੇ ਵਿੱਚ ਬੈਠ ਜਦੋਂ ਅੰਤਰ ਧਿਆਨ ਹੋਣ ਦੀ ਕੋਸ਼ਿਸ਼ ਵਿੱਚ ਸਾਂ ਤਾਂ ਕਿਸੇ ਅਣਕਿਆਸੀ ਜਿਹੀ ਆਵਾਜ਼ ਦਾ ਅਹਿਸਾਸ ਹੋਇਆ। ਸੁੰਨੀਆਂ ਥਾਵਾਂ ਤੋਂ ਆਉਣ ਵਾਲ਼ੀ ਬੀਂਡਿਆਂ ਦੀ ਆਵਾਜ਼ ਜਿਹੀ। ਲੱਗਾ ਕਿ ਮੈਂ ਪੂਰਣ ਰੂਪ 'ਚ ਅੰਤਰ ਧਿਆਨ ਹੋ ਗਈ ਹਾਂ। ਪਰ ਇਹ ਕੀ ? ਇਹ ਆਵਾਜ਼ ਤਾਂ ਹਰ ਪਲ ਹਰ ਘੜੀ ਉਠਦੇ ਬਹਿੰਦੇ ਸੁਣਾਈ ਦੇ ਰਹੀ ਸੀ। ਇਸੇ ਤਰਾਂ ਕਈ ਹਫ਼ਤੇ ਲੰਘ ਗਏ। ਤੇ ਫ਼ੇਰ ਇੱਕ ਦਿਨ ਅਣਚਾਹੇ ਮਹਿਮਾਨਾਂ ਵਾਂਗ ਆਏ ਮੌਸਮੀ ਫਲੂ ਕਰਕੇ ਮੇਰੇ ਕੰਨ ਖੁਦ -ਬ -ਖੁਦ ਬੰਦ ਹੋ ਗਏ। ਹੁਣ ਮੈਨੂੰ ਬਾਹਰਲਾ ਸ਼ੋਰ ਬਹੁਤ ਘੱਟ ਸੁਣਾਈ ਦੇ ਰਿਹਾ ਸੀ। ਪਤਾ ਨਹੀਂ ਇਹ ਸ਼ੋਰ ਮੈਥੋਂ ਦੂਰ ਹੋ ਗਿਆ ਸੀ ਜਾਂ ਮੈਂ ਸ਼ੋਰ ਤੋਂ ਦੂਰ ਹੋ ਗਈ ਸਾਂ। ਇਉਂ ਲੱਗਦਾ ਸੀ ਜਿਵੇਂ ਮੇਰੇ ਅੰਤਰ ਮਨ ਦੇ ਉਡਣ ਖਟੋਲੇ 'ਤੇ ਮੋਟੇ ਕਾਲ਼ੇ ਪਰਦੇ ਟੰਗੇ ਗਏ ਹੋਣ। ਬਾਹਰਲੇ ਸੰਸਾਰ -ਅਸੰਸਾਰ ਨਾਲ਼ੋਂ ਨਾਤਾ ਤੋੜਨ ਲਈ। ਮਨ ਅੰਬਰ 'ਤੇ ਛਾਈਆਂ ਕਾਲ਼ੀਆਂ ਬਦਲੋਟੀਆਂ ਦੇ ਸਰਕਦੇ ਟੁਕੜਿਆਂ ਕਰਕੇ ਮਨ ਦਾ ਮੌਸਮ ਘਸਮੈਲਾ -ਘਸਮੈਲਾ ਹੋ ਗਿਆ ਸੀ। ਢਹਿੰਦਾ ਸਰੀਰ ਤੇ ਚਿਹਰੇ 'ਤੇ ਪਸਰੀ ਅਦਿੱਖ ਪੀੜ ਕਰਕੇ ਬੇਮੌਸਮੀ ਝੜੇ ਰੁੱਖ ਦੇ ਪੱਤਿਆਂ ਵਾਂਗ ਚਿਹਰਾ ਮਟਮੈਲਾ ਹੋ ਗਿਆ। ਮੈਨੂੰ ਗੱਲਾਂ ਕਰਦੇ ਲੋਕਾਂ ਦੇ ਸਿਰਫ਼ ਬੁੱਲ ਫਰਕਦੇ ਦਿੱਸਦੇ। ਬਹੁਤ ਨੇੜੇ ਜਾ ਕੇ ਬੋਲ ਸੁਣਾਈ ਦਿੰਦੇ। ਫੋਨ ਦੀ ਘੰਟੀ, ਵਹਿੰਦੇ ਪਾਣੀ ਤੇ ਚੱਲਦੇ ਵਾਹਨਾਂ ਦੀਆਂ ਅਵਾਜ਼ਾਂ ਜਾਂ ਫਿਰ ਬੂਹੇ 'ਤੇ ਹੋਈ ਠੱਕ ਠੱਕ, ਸਭ ਕੁਝ ਬਹੁਤ ਮੱਧਮ ਸੁਣਾਈ ਦਿੰਦਾ। ਲੱਗਦਾ ਸੀ ਕਿ ਇਹ ਅਵਾਜ਼ਾਂ ਕਿਸੇ ਡੂੰਘੇ ਪਾਤਾਲ 'ਚੋਂ
ਆ ਰਹੀਆਂ ਹੋਣ। ਬਹੁਤ ਉੱਚੇ ਸੁਰ 'ਚ ਜੇ ਕੁਝ ਸੁਣਾਈ ਦੇ ਰਿਹਾ ਸੀ ਤਾਂ ਉਹ ਸੀ ਮੇਰੀ ਆਪਣੀ ਹੀ ਪੈੜ ਚਾਲ ਦੀ ਧਮਕ, ਆਪਣੇ ਹੀ ਬੋਲਾਂ ਦੀ ਗੂੰਜ ਜਾਂ ਫ਼ਿਰ ਬੀਂਡਿਆਂ ਦਾ ਅਮੁੱਕ ਤਾਨ। ਦਿਲ ਦਰਿਆ ਦਾ ਪਾਣੀ ਉਪਰੋਂ ਅਹਿੱਲ ਅਡੋਲ ਸੀ ਪਰ ਗਹਿਰਾਈ 'ਚ ਇਹ ਤੇਜ਼ੀ ਨਾਲ਼ ਡੋਲ ਰਿਹਾ ਸੀ। ਮੇਰੀ ਅਦਿੱਖ ਅਰੋਗਤਾ ਦੇ ਪ੍ਰਗਟ ਹੋ ਜਾਣ ਦੀ ਹੋਣੀ ਦੀ ਕੰਧ ਮੇਰੇ ਦੁਆਲ਼ੇ ਉਸਰ ਗਈ ਸੀ।ਇੱਕ ਹੋਰ ਡਾਢੀ ਦੁਬਿਧਾ ਦੇ ਸ਼ਿਕੰਜੇ ਨੇ ਮੇਰੇ ਆਪੇ ਨੂੰ ਜਕੜ ਲਿਆ ਕਿ ਸਾਹਮਣੇ ਵਾਲ਼ੇ
ਨੂੰ ਮੇਰਾ
ਬੋਲਿਆ ਸੁਣਾਈ ਦੇ ਰਿਹਾ ਜਾਂ ਨਹੀਂ ? ਜਦੋਂ ਮੈਂ ਬੋਲਦੀ ਹਾਂ ਲੱਗਦਾ ਹੈ ਕਿ ਮੈਂ ਆਪੇ ਨਾਲ਼ ਹੀ ਗੱਲਾਂ ਕਰੀ ਜਾ ਰਹੀ ਹਾਂ। ਸਹਿਜ ਹੋ ਕੇ ਵੀ ਮੈਂ ਆਪਣੀ ਇਸ ਅੰਦਰੂਨੀ ਪੀੜ ਨਾਲ਼ ਫਿਰ ਤੜਫਣ ਲੱਗ ਜਾਂਦੀ। " ਚੱਲੋ ਵਧੀਆ ਜੇ ਸੁਣਾਈ ਨਹੀਂ ਦਿੰਦਾ। ਕੁਝ ਦਿਨ ਅਰਾਮ ਕਰੋ।" ਮੇਰੀ ਅਦਿੱਖ ਤੇ ਅਕਹਿ ਪੀੜ ਨੂੰ ਅਹਿਸਾਸਣ ਤੋਂ ਬਿਨਾਂ ਹੀ ਕਿਸੇ ਸ਼ੁਭਚਿੰਤਕ ਦੇ ਕਹੇ ਇਹਨਾਂ ਬੋਲਾਂ ਨੇ ਮੇਰਾ ਆਪਾ ਝੰਜੋੜ ਸੁੱਟਿਆ। ਇੱਕ ਪਲ ਮੈਨੂੰ ਇਹ ਇੱਕ ਕੋਝਾ ਮਜ਼ਾਕ ਲੱਗਿਆ। ਪਰ ਅਗਲੇ ਹੀ ਪਲ ਇਹਨਾਂ ਬੋਲਾਂ 'ਚੋਂ ਹੀ ਸਾਰਥਕਤਾ ਲੱਭਣ ਦੇ ਯਤਨ ਮਨ ਨੂੰ ਸਕੂਨ ਦੇ ਗਏ। ਚੱਲੋ ਏਸ ਬਹਾਨੇ ਕੁਝ ਘੜੀਆਂ ਲਈ ਏਸ ਬੇਰਿਹਮ ਦੁਨੀਆਂ ਦੇ ਕੁਸੈਲ਼ੇ ਬੋਲਾਂ ਤੋਂ ਕੁਝ ਰਾਹਤ ਤਾਂ ਮਿਲ਼ੀ। ਪਰ ਮਨ ਅੰਦਰ ਫ਼ਿਰ ਵੀ ਭਿਆਨਕ ਸੰਨਾਟਾ ਸੀ। ਬਾਹਰਲੇ ਸ਼ੋਰ ਦੇ ਆਦੀ ਮਨ ਨੂੰ ਭਰਿਆ ਭਕੁੰਨਿਆਂ ਆਲ਼ਾ ਦੁਆਲ਼ਾ ਸੁੰਨਾ -ਸੁੰਨਾ ਪ੍ਰਤੀਤ ਹੋ ਰਿਹਾ ਸੀ। ਸਮੇ ਦੀ ਹਥੇਲ਼ੀ 'ਤੇ ਊਣੇ ਜਿਹੇ ਲੰਘਦੇ ਦਿਨਾਂ ਨੂੰ ਵੇਖ ਕੇ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਹੱਸਾਂ ਜਾਂ ਰੋਵਾਂ ? ਮੇਰਾ ਵਕਤੀ ਰੋਗ ਤਾਂ ਡਾਕਟਰੀ ਓਹੜ -ਪੋਹੜ ਕਰਕੇ ਕੁਝ ਦਿਨਾਂ ਬਾਅਦ ਠੀਕ ਹੋ ਗਿਆ ਪਰ ਉਹਨਾਂ ਪਲਾਂ 'ਚ ਮੈਂ ਸੁਣਨ ਤੋਂ ਅਸਮਰੱਥ ਲੋਕਾਂ ਦੀ ਜ਼ਿੰਦਗੀ ਕਿਆਸੀ। ਜਿਨ੍ਹਾਂ ਨੂੰ ਇਸ ਰੰਗੀਲੇ ਤੇ ਸ਼ੋਰੀਲੇ ਜੱਗ ਅੰਦਰ ਟੁੱਟ ਚੱਕਰ ਘੁੰਗਰੂਆਂ ਦੀ ਛਣਕ ਕਦੇ ਵੀ ਸੁਣਾਈ ਨਹੀਂ ਦਿੰਦੀ।
ਇੱਕਲਾਪਣ -
ਰੋਹੀਆਂ ਸੁੰਨਸਾਨ
ਬੀਂਡੇ ਦਾ ਤਾਨ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਸੁਣੀ ਗਈ।
15 Aug 2014
ਜੁਗਨੀਨਾਮਾ- 2. ਬਾਰ ਦੀ ਜੂਹੇ (ਹਾਇਬਨ)
Click the arrow to listen
ਤਿੱਖੜ ਦੁਪਹਿਰਾ .......ਨਿੰਮ ਥੱਲੇ ਚਰਖਾ ਕੱਤਦੀ ਬੇਬੇ। ਕੋਲ ਬੈਠੀ ਜੁਗਨੀ ਨੂੰ ਦੇਖ ਕੇ ਬੇਬੇ ਪੁੱਛਣ ਲੱਗੀ, " ਕੁੜੇ ਜੁਗਨੀ ਅੱਜ ਸਕੂਲੇ ਨੀ ਜਾਣਾ ?" " ਬੇਬੇ ਅੱਜ ਛੁੱਟੀ ਹੈ ......ਅੱਜ ਆਜ਼ਾਦੀ ਦਿਵਸ ਹੈ। " ਜੁਗਨੀ ਨੇ ਬੇਬੇ ਨੂੰ ਜਿਵੇਂ ਬਹੁਤ ਕੁਝ ਚੇਤੇ ਕਰਾ ਦਿੱਤਾ ਸੀ। ਉਸ ਦੀ ਬਿਰਤੀ ਝੱਟ ਜਾ ਜੁੜੀ ਸੀ 'ਸਾਂਦਲ ਬਾਰ ' ਨਾਲ।
ਨਵੀਂ ਪੂਣੀ ਛੋਹੰਦਿਆਂ ਬੇਬੇ ਕਹਿਣ ਲੱਗੀ," ਪੁੱਤ ਇਹ ਕਾਹਦੀ 'ਜਾਦੀ ਆ ਜਿਹੜੀ ਸਾਨੂੰ ਆਪਣਾ ਮੁਲਖ ਛੱਡ ਕੇ ਮਿਲੀ ਆ। ਘਰੋਂ ਬੇਘਰ ਕਰਤਾ ਸੀ ਏਸ ਖਸਮਾਂ -ਖਾਣੀ 'ਜਾਦੀ ਨੇ। ਉਦੋਂ ਤਾਂ ਲੱਗੇ ਖਬਨੀ ਲੋਟ ਹੀ ਹੋ ਹੋਜੂ ਸਾਰਾ ਕੁਝ.....ਖਬਨੀ ਮੁੜ ਹੀ ਪਮਾਂਗੇ ਘਰਾਂ ਨੂੰ। ਪਰ ਕੀ ਪਤਾ ਸੀ ਉਹਨਾਂ ਘਰਾਂ ਦਾ ਮੂੰਹ ਮੁੜ ਕੇ ਦੇਖਣ ਨੂੰ ਨਹੀਂ ਮਿਲਣਾ। ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ......ਇਹ ਖਸਮਾਂ ਖਾਣੀ 'ਜਾਦੀ।
ਲਹੂ ਪੀਣੀਆਂ ਨੰਗੀਆਂ ਤਲਵਾਰਾਂ ਨਾਲ ਵੱਢ -ਟੁੱਕ ਹੋ ਰਹੀ ਸੀ । ਬਾਬੇ ਨਾਨਕ ਤੇ ਪੀਰਾਂ- ਪੰਗਬਰਾਂ ਦੀ ਧਰਤੀ ਰੱਤ ਨਾਲ ਲਾਲੋ- ਲਾਲ ਹੋ ਗਈ ਸੀ। ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ। ਓਦੋਂ ਤਾਂ ਸਾਡਾ ਰੱਬ ਵੀ ਨਹੀਂ ਸੀ ਬੌਹੜਿਆ। ਉਹ ਵੀ ਪਤਾ ਨੀ ਕਿਹੜੀ ਗੱਲੋਂ ਡਰਿਆ ਕਿਸੇ ਕਾਲ -ਕੋਠੜੀ 'ਚ ਜਾ ਲੁਕਿਆ ਸੀ ਕਿਧਰੇ। ਧੀਆਂ -ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਕਈਆਂ ਨੇ ਆਪਣੀਆਂ ਧੀਆਂ -ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਹੱਥੀਂ ਆਪ ਕਰਪਾਨਾਂ ਨਾਲ ਵੱਢਤਾ ਸੀ ਤੇ ਕਈਆਂ ਨੇ ਆਪਣੀਆਂ ਜਿਉਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ.............ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ ਤੇ ਕਈਆਂ ਨੂੰ ਕਮਲੇ ਹੋਏ ਮੈਂ ਆਪ ਦੇਖਿਆ। ਆਪਣੇ ਟੱਬਰ ਨੂੰ .......ਆਪਣੇ ਹੱਥੀਂ ਮਾਰ ਕੇ ਕਿਵੇਂ ਕੋਈ ਜਿਉਂ ਲੂਗਾ ਭਲਾ। ਮਨ 'ਤੇ ਪਿਆ ਵਜਨ ਕਮਲਾ ਨੀ ਕਰੂ ਤਾਂ ਹੋਰ ਕੀ ਕਰੂ ? ਨਾਲੇ ਆਵਦਾ ਮੁਲਖ ਛੱਡਣਾ ਕੀ ਸੁਖਾਲਾ ਪਿਆ।"
ਬੇਬੇ ਦੀਆਂ ਅੱਖਾਂ 'ਚੋਂ ਧਰਲ -ਧਰਲ ਹੰਝੂ ਵਹਿ ਰਹੇ ਸੀ। ਉਸਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨਾਲੇ ਐਨਕ ਨੂੰ। ਫੇਰ ਉਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਉਹਨੂੰ ਦਰਵਾਜ਼ੇ ਦੇ ਪਰਲੇ ਪਾਸੇ 'ਸਾਂਦਲ ਬਾਰ' ਨੂੰ ਜਾਂਦਾ ਖੌਰੇ ਕੋਈ ਰਾਹ ਹੀ ਦਿੱਖ ਜਾਊ।
ਆਪਣਾ ਪਿੰਡ ਫਿਰ ਤੋਂ ਦੋਬਾਰਾ ਦੇਖੇ ਬਿਨਾਂ ਹੀ ਬੇਬੇ ਤਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਓਸ ਦੇ ਹੰਝੂ ਜੁਗਨੀ ਦੀਆਂ ਅੱਖਾਂ ਰਾਹੀਂ ਅੱਜ ਵੀ ਵਹਿ ਰਹੇ ਨੇ। ਜੁਗਨੀ ਕੋਲ਼ ਤਾਂ ਹੁਣ ਬੇਬੇ ਦੀ ਮਲਮਲ ਦੀ ਚੁੰਨੀ ਵੀ ਨਹੀਂ ਜਿਸ ਨਾਲ ਅੱਖਾਂ ਪੂੰਝ ਕੇ ਉਹ ਬੇਬੇ ਦੀ ਸਾਂਦਲ ਬਾਰ ਵੇਖ ਸਕੇ।
ਕੱਤਦੀ ਬੇਬੇ
ਛੋਹ ਪੂਣੀ ਜਾ ਪੁੱਜੀ
ਬਾਰ ਦੀ ਜੂਹੇ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ।
ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ
ਤਿੱਖੜ ਦੁਪਹਿਰਾ .......ਨਿੰਮ ਥੱਲੇ ਚਰਖਾ ਕੱਤਦੀ ਬੇਬੇ। ਕੋਲ ਬੈਠੀ ਜੁਗਨੀ ਨੂੰ ਦੇਖ ਕੇ ਬੇਬੇ ਪੁੱਛਣ ਲੱਗੀ, " ਕੁੜੇ ਜੁਗਨੀ ਅੱਜ ਸਕੂਲੇ ਨੀ ਜਾਣਾ ?" " ਬੇਬੇ ਅੱਜ ਛੁੱਟੀ ਹੈ ......ਅੱਜ ਆਜ਼ਾਦੀ ਦਿਵਸ ਹੈ। " ਜੁਗਨੀ ਨੇ ਬੇਬੇ ਨੂੰ ਜਿਵੇਂ ਬਹੁਤ ਕੁਝ ਚੇਤੇ ਕਰਾ ਦਿੱਤਾ ਸੀ। ਉਸ ਦੀ ਬਿਰਤੀ ਝੱਟ ਜਾ ਜੁੜੀ ਸੀ 'ਸਾਂਦਲ ਬਾਰ ' ਨਾਲ।ਨਵੀਂ ਪੂਣੀ ਛੋਹੰਦਿਆਂ ਬੇਬੇ ਕਹਿਣ ਲੱਗੀ," ਪੁੱਤ ਇਹ ਕਾਹਦੀ 'ਜਾਦੀ ਆ ਜਿਹੜੀ ਸਾਨੂੰ ਆਪਣਾ ਮੁਲਖ ਛੱਡ ਕੇ ਮਿਲੀ ਆ। ਘਰੋਂ ਬੇਘਰ ਕਰਤਾ ਸੀ ਏਸ ਖਸਮਾਂ -ਖਾਣੀ 'ਜਾਦੀ ਨੇ। ਉਦੋਂ ਤਾਂ ਲੱਗੇ ਖਬਨੀ ਲੋਟ ਹੀ ਹੋ ਹੋਜੂ ਸਾਰਾ ਕੁਝ.....ਖਬਨੀ ਮੁੜ ਹੀ ਪਮਾਂਗੇ ਘਰਾਂ ਨੂੰ। ਪਰ ਕੀ ਪਤਾ ਸੀ ਉਹਨਾਂ ਘਰਾਂ ਦਾ ਮੂੰਹ ਮੁੜ ਕੇ ਦੇਖਣ ਨੂੰ ਨਹੀਂ ਮਿਲਣਾ। ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ......ਇਹ ਖਸਮਾਂ ਖਾਣੀ 'ਜਾਦੀ।
ਲਹੂ ਪੀਣੀਆਂ ਨੰਗੀਆਂ ਤਲਵਾਰਾਂ ਨਾਲ ਵੱਢ -ਟੁੱਕ ਹੋ ਰਹੀ ਸੀ । ਬਾਬੇ ਨਾਨਕ ਤੇ ਪੀਰਾਂ- ਪੰਗਬਰਾਂ ਦੀ ਧਰਤੀ ਰੱਤ ਨਾਲ ਲਾਲੋ- ਲਾਲ ਹੋ ਗਈ ਸੀ। ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ। ਓਦੋਂ ਤਾਂ ਸਾਡਾ ਰੱਬ ਵੀ ਨਹੀਂ ਸੀ ਬੌਹੜਿਆ। ਉਹ ਵੀ ਪਤਾ ਨੀ ਕਿਹੜੀ ਗੱਲੋਂ ਡਰਿਆ ਕਿਸੇ ਕਾਲ -ਕੋਠੜੀ 'ਚ ਜਾ ਲੁਕਿਆ ਸੀ ਕਿਧਰੇ। ਧੀਆਂ -ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਕਈਆਂ ਨੇ ਆਪਣੀਆਂ ਧੀਆਂ -ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਹੱਥੀਂ ਆਪ ਕਰਪਾਨਾਂ ਨਾਲ ਵੱਢਤਾ ਸੀ ਤੇ ਕਈਆਂ ਨੇ ਆਪਣੀਆਂ ਜਿਉਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ.............ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ ਤੇ ਕਈਆਂ ਨੂੰ ਕਮਲੇ ਹੋਏ ਮੈਂ ਆਪ ਦੇਖਿਆ। ਆਪਣੇ ਟੱਬਰ ਨੂੰ .......ਆਪਣੇ ਹੱਥੀਂ ਮਾਰ ਕੇ ਕਿਵੇਂ ਕੋਈ ਜਿਉਂ ਲੂਗਾ ਭਲਾ। ਮਨ 'ਤੇ ਪਿਆ ਵਜਨ ਕਮਲਾ ਨੀ ਕਰੂ ਤਾਂ ਹੋਰ ਕੀ ਕਰੂ ? ਨਾਲੇ ਆਵਦਾ ਮੁਲਖ ਛੱਡਣਾ ਕੀ ਸੁਖਾਲਾ ਪਿਆ।"
ਬੇਬੇ ਦੀਆਂ ਅੱਖਾਂ 'ਚੋਂ ਧਰਲ -ਧਰਲ ਹੰਝੂ ਵਹਿ ਰਹੇ ਸੀ। ਉਸਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨਾਲੇ ਐਨਕ ਨੂੰ। ਫੇਰ ਉਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਉਹਨੂੰ ਦਰਵਾਜ਼ੇ ਦੇ ਪਰਲੇ ਪਾਸੇ 'ਸਾਂਦਲ ਬਾਰ' ਨੂੰ ਜਾਂਦਾ ਖੌਰੇ ਕੋਈ ਰਾਹ ਹੀ ਦਿੱਖ ਜਾਊ।
ਆਪਣਾ ਪਿੰਡ ਫਿਰ ਤੋਂ ਦੋਬਾਰਾ ਦੇਖੇ ਬਿਨਾਂ ਹੀ ਬੇਬੇ ਤਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਓਸ ਦੇ ਹੰਝੂ ਜੁਗਨੀ ਦੀਆਂ ਅੱਖਾਂ ਰਾਹੀਂ ਅੱਜ ਵੀ ਵਹਿ ਰਹੇ ਨੇ। ਜੁਗਨੀ ਕੋਲ਼ ਤਾਂ ਹੁਣ ਬੇਬੇ ਦੀ ਮਲਮਲ ਦੀ ਚੁੰਨੀ ਵੀ ਨਹੀਂ ਜਿਸ ਨਾਲ ਅੱਖਾਂ ਪੂੰਝ ਕੇ ਉਹ ਬੇਬੇ ਦੀ ਸਾਂਦਲ ਬਾਰ ਵੇਖ ਸਕੇ।
ਕੱਤਦੀ ਬੇਬੇ
ਛੋਹ ਪੂਣੀ ਜਾ ਪੁੱਜੀ
ਬਾਰ ਦੀ ਜੂਹੇ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ।
ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ
9 Aug 2014
ਬੁੱਲੇ ਦੇ ਦੇਸ਼ੋਂ (ਹਾਇਬਨ)
Click the arrow to listen.....Bulle de deshon
ਕੈਲਗਿਰੀ ਦੇ ਟੀ. ਡੀ. ਮਾਲ ਦੀ ਚੌਥੀ ਮੰਜ਼ਿਲ..........ਸੁੰਦਰ ਬਾਗ.......ਫ਼ੋਟੋਗ੍ਰਾਫ਼ੀ ਅਜ਼ਮਾ ਰਹੇ ਸੀ ਕਿ ਇੱਕ ਕੁੜੀ ਨੇ ਹੌਲੇ ਜਿਹੇ ਆ ਕੇ ਕਿਹਾ, " ਲਓ ਜੀ ਮੈਂ ਤੁਹਾਡੀ ਫ਼ੋਟੋ ਕਰਦੀ ਹਾਂ। " ਬੜੇ ਸਲੀਕੇ ਨਾਲ ਮੇਰੀ ਚੁੰਨੀ ਸੁਆਰਦੀ ਉਹ ਬੋਲੀ, " ਮੈਂ ਫ਼ੈਸਲਾਬਾਦ ਤੋਂ ਹਾਂ ਤੇ ਨਾਂ ਹੈ ਸੁਮੈਰਾ। " ਫ਼ੈਸਲਾਬਾਦ ਜਾਣੀ ਲਾਇਲਪੁਰ.....ਮੇਰੇ ਪਿਤਾ ਜੀ ਦਾ ਜਨਮ ਅਸਥਾਨ । ਸੁਣਦਿਆਂ ਬੜਾ ਅਜੀਬ ਅਹਿਸਾਸ ਹੋਇਆ ਤੇ ਇੱਕ ਖ਼ਾਸ ਲੋਰ ਜਿਹੀ ਆ ਗਈ। ਬਚਪਨ ਤੋਂ ਹੀ ਲਾਇਲਪੁਰ ਦੀਆਂ ਗੱਲਾਂ ਸੁਣਦਿਆਂ ਇਸ ਨੂੰ ਜਾਣਿਆ ਹੀ ਨਹੀਂ ਸਗੋਂ ਮਾਣਿਆ ਵੀ ਹੈ। ਉਹ ਲਾਇਲਪੁਰ ਜਿੱਥੇ ਮੇਰੇ ਦਾਦੇ ਦੀ ਰੂਹ ਵੱਸਦੀ ਰਹੀ ਤੇ ਮੇਰੇ ਪਿਤਾ ਦੇ ਚੇਤਿਆਂ 'ਚ ਚੱਕ ਨੰ: 52 ਦੇ ਖੇਤ -ਖਲਿਆਰ ਤੇ ਅੰਬਾਂ ਦੇ ਬਾਗ ਹਾਲੇ ਵੀ ਖਿੱਚਾਂ ਪਾਉਂਦੇ ਨੇ। ਫੈਸਲਬਾਦ ਮੈਨੂੰ ਹਮੇਸ਼ਾਂ ਹੀ ਭਾਵੁਕ ਕਰ ਜਾਂਦਾ ਹੈ। " ਸੁਮੈਰਾ...ਬੜਾ ਸੋਹਣਾ ਨਾਂ ਹੈ ਤੇ ਤੂੰ ਤਾਂ ਪੰਜਾਬੀ ਵੀ ਬੜੀ ਸੋਹਣੀ ਬੋਲਦੀ ਏਂ " ਮੈਂ ਧੰਨਵਾਦੀ ਸ਼ਬਦਾਂ ਵਜੋਂ ਕਿਹਾ। ਸੁਮੈਰਾ ਮੁਸਕਰਾ ਕੇ ਕਹਿਣ ਲੱਗੀ , " ਮੈਂ ਐਮ. ਏ. ਪੰਜਾਬੀ ਤੇ ਐਲ.ਐਲ. ਬੀ. ਕੀਤੀ ਹੋਈ ਹੈ ਤੇ ਸ਼ਾਇਰਾ ਵੀ ਹਾਂ। " ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ......ਪੀਰਾਂ ਫਕੀਰਾਂ ਤੇ ਸੂਫ਼ੀਆਂ ਦੇ ਮੰਥਨ ਦਾ। ਉਹ ਕੁੜੀ ਗਹਿਰ -ਗੰਭੀਰ ਬਣੀ ਹੋਈ ਸੋਹਣੀ ਸੂਰਤ ਤਾਂ ਸੀ ਹੀ ਤੇ ਹੁਣ ਸੀਰਤ ਉਸ ਦੇ ਵਿਚਾਰਾਂ ਵਿੱਚੋਂ ਝਲਕ ਰਹੀ ਸੀ। ਸ਼ਹਿਦ ਵਰਗੀ ਮਿੱਠੀ ਬੋਲੀ ਤੇ ਅਰਬੀ -ਫ਼ਾਰਸੀ ਦੇ ਅਲਫ਼ਾਜ਼ਾਂ ਨਾਲ ਭਰਪੂਰ ਪੰਜਾਬੀ ਉਹ ਬੋਲ ਰਹੀ ਸੀ। ਅਸਾਂ ਸ਼ਾਇਰੀ ਵੀ ਕੀਤੀ।
ਵਿਦਾ ਲੈਣ ਲੱਗਿਆਂ ਜਦ ਉਹ ਮੇਰੇ ਗੱਲ ਲੱਗੀ ਤਾਂ ਮੇਰਾ ਆਪਾ ਬੋਲ ਪਿਆ, " ਦੇਖ ਸੁਮੈਰਾ ....ਤੇਰੀ ਮੇਰੀ ਇੱਕ ਸਾਂਝ ਹੈ ਪੰਜਾਬੀ ਹੋਣ ਦੀ .....ਦੂਜੀ ਪੰਜਾਬੀ ਐਮ. ਏ. ਹੋਣ ਦੀ ......ਤੀਜੀ ਫ਼ੈਸਲਾਬਾਦ ਦੀ ਤੇ ਚੌਥੀ ਹੈ ਸ਼ਾਇਰੀ ਦੀ ਸਾਂਝ। ਤੂੰ ਬਾਬਾ ਫ਼ਰੀਦ, ਵਾਰਿਸ ਤੇ ਬੁੱਲੇ ਦੇ ਦੇਸ਼ੋਂ ਠੰਡੀ ਹਵਾ ਦਾ ਬੁੱਲਾ ਬਣ ਕੇ ਆਈਂ ਹੈਂ......ਤੇ ਮੈਨੂੰ ਮੋਹ ਗਈ ਏਂ। ਰੱਬ ਕੋਲ ਦੁਆ ਕਰਾਂਗੀ ਕਿ ਇਹ ਸਾਂਝ ਬਣੀ ਰਹੇ। "
ਕੁਝ ਦਿਨਾਂ ਬਾਅਦ ਮੇਰਾ ਟੀ. ਡੀ. ਮਾਲ ਜਾਣ ਦਾ ਫਿਰ ਸਬੱਬ ਬਣਿਆ। ਉਹੀਓ ਬਾਗ ਘੁੰਮਿਆ .....ਕੌਫ਼ੀ ਵੀ ਪੀਤੀ ਪਰ ਮਨ ਨਾ ਜਾਣੇ ਕਿਓਂ ਉਦਾਸ ਸੀ।ਸਮਝ ਨਹੀਂ ਆ ਰਹੀ ਸੀ ਕਿ ਅੱਜ ਫੇਰ ਮੈਂ ਇੱਥੇ ਕੀ ਲੈਣ ਆ ਗਈ ਸੀ ? ਮੇਰੀਆਂ ਅੱਖਾਂ ਸ਼ਾਇਦ ਸੁਮੈਰਾ ਨੂੰ ਹੀ ਲੱਭ ਰਹੀਆਂ ਸਨ ਤੇ ਇਹ ਉਸ ਦੀ ਖਿੱਚ ਹੀ ਸੀ ਜੋ ਮੈਨੂੰ ਇੱਥੇ ਲੈ ਆਈ ਸੀ।
ਬੁੱਲੇ ਦੇ ਦੇਸ਼ੋਂ -
ਠੰਡੀ ਹਵਾ ਦਾ ਬੁੱਲਾ
ਟੱਪਿਆ ਹੱਦਾਂ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ -ਕਨੇਡਾ )
ਨੋਟ: ਇਹ ਪੋਸਟ ਹੁਣ ਤੱਕ 77 ਵਾਰ ਵੇਖੀ ਗਈ।
7 Jul 2014
ਭਾਰੀ ਬੁੱਚਕੀ (ਹਾਇਬਨ)
ਕਾਲ਼ੀ -ਬੋਲ਼ੀ ਹਨ੍ਹੇਰੀ ਰਾਤ.........ਫ਼ੋਨ ਦੀ ਘੰਟੀ .........ਕੁਵੇਲੇ ਵਾਪਰੀ ਅਣਹੋਣੀ।ਉਸ ਦੇ ਸਾਹਾਂ ਨੂੰ ਡੋਬ ਪੈ ਗਏ। ਪਲਾਂ -ਛਿਣਾਂ 'ਚ ਹੀ ਉਸ ਦਾ ਰੰਗ ਧੂੰਏਂ ਵਰਗਾ ਹੋ ਗਿਆ । ਉਸ ਦੀ ਸੋਚ ਨੂੰ ਅਧਰੰਗ ਹੋ ਗਿਆ ਸੀ। ਅੱਖਾਂ 'ਚ ਝਨਾਂ ਬਣੇ ਅੱਥਰੂ ਰੋਕਿਆਂ ਵੀ ਰੁੱਕ ਨਹੀਂ ਰਹੇ ਸਨ। ਚੰਦਰੀ ਹੋਣੀ ਨੇ ਕਹਿਰ ਢਾਹ ਦਿੱਤਾ ਸੀ। ਉਸ ਦੀ ਜ਼ਿੰਦਗੀ ਦੇ ਰਾਹਾਂ ਦਾ ਹਮਸਫ਼ਰ, ਲੰਮੀਆਂ ਵਾਟਾਂ ਨੂੰ ਅੱਧਵਾਟੇ ਛੱਡ, ਕਿਸੇ ਅਣਦੱਸੀ ਥਾਵੇਂ ਤੁਰ ਗਿਆ .......ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਇਆ।ਦਿਨਾਂ ਦੇ ਮਹੀਨੇ .....ਤੇ ....ਮਹੀਨਿਆਂ ਦੇ ਸਾਲ ਬਣਦੇ ਗਏ.......ਪਰ ਉਸ ਦੇ ਆਉਣ ਦੀ ਉਡੀਕ ਨਾ ਮੁੱਕੀ।
ਉਸ ਨੂੰ ਜ਼ਿੰਦਗੀ ਇੱਕ ਖਲਾਅ ਜਾਪਣ ਲੱਗੀ। ਸੂਲੀ ਟੰਗੇ ਪਲ ਪਿੱਛਾ ਕਰਦੇ ਜਾਪਦੇ। ਜ਼ਿੰਦ ਸੁੱਕੀ ਟਹਿਣੀ ਵਾਂਗ ਤਿੜਕ ਗਈ। ਦੁੱਖਾਂ ਦੇ ਉੱਠਦੇ ਵਰੋਲਿਆਂ ਨੂੰ ਝੱਲਦੀ.....ਰੱਬ ਨੂੰ ਉਲਾਂਭੇ ਦਿੰਦੀ ਉਹ ਫਿਸ ਪੈਂਦੀ," ਉਸ ਦਾ ਸਾਥ ਤਾਂ ਹੁਣ ਇੱਕ ਸੁਪਨਾ ਜਿਹਾ ਲੱਗਦਾ ਹੈ। ਰੱਬ ਨੇ ਪਤਾ ਨਹੀਂ ਕਿਹੜੇ ਕਰਮਾਂ ਦਾ ਬਦਲਾ ਲਿਆ ਮੈਥੋਂ। ਭੋਰਾ ਤਰਸ ਨਹੀਂ ਆਇਆ......ਬੁੱਢੇ ਮਾਪਿਆਂ ਦੀ ਡੰਗੋਰੀ ਦਾ ਸਹਾਰਾ ਖੁੱਸ ਗਿਆ......ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਹ ਜ਼ਿੰਦਗੀ ਐਨੀ ਔਖੀ ਵੀ ਹੋ ਸਕਦੀ ਹੈ। ਜਦੋਂ ਕਿਸੇ ਬੁੱਢੇ -ਜੋੜੇ ਨੂੰ ਇੱਕਠਿਆਂ ਵੇਖਦੀ ਹਾਂ.....ਲੱਗਦਾ ਹੈ ਇਹ ਲਕੀਰ ਤਾਂ ਮੇਰੇ ਹੱਥਾਂ 'ਤੇ ਸ਼ਾਇਦ ਰੱਬ ਵਾਹੁਣੀ ਹੀ ਭੁੱਲ ਗਿਆ। ਪਤਾ ਨਹੀਂ ਕਿਵੇਂ ਨਿਕਲੇਗੀ ਇਹ ਪਹਾੜ ਜਿੱਡੀ ਜ਼ਿੰਦਗੀ ਇੱਕਲਿਆਂ ?"
ਬੜਾ ਔਖਾ ਹੁੰਦਾ ਹੈ ਪੈਰਾਂ 'ਚ ਸੂਲਾਂ ਦਾ ਉੱਗ ਆਉਣਾ ਤੇ ਇਸ ਦੀ ਪੀੜ ਨੂੰ ਆਪਣੇ ਅੰਤਰੀਵ 'ਚ ਸਮਾਉਣਾ। ਉਸ ਨੂੰ ਨਿੱਤ ਅੰਦਰੋਂ -ਅੰਦਰੀਂ ਖੁਰਦੀ ਵੇਖਦੀ ਹਾਂ। ਮੈਨੂੰ ਕਦੇ ਕੁਝ ਨਹੀਂ ਲੱਭਿਆ ਉਸ ਦੇ ਧਰਵਾਸ ਦੀ ਸੱਖਣੀ ਝੋਲੀ 'ਚ ਪਾਉਣ ਲਈ ........ਸਿਵਾਏ ਮੋਹ ਤੇ ਅਪਣੱਤ ਭਰੀਆਂ ਦਿਲਬਰੀਆਂ ਤੋਂ। ਸ਼ਾਇਦ ਇਹੋ ਉਸ ਦੇ ਹਨ੍ਹੇਰੇ ਰਾਹਾਂ 'ਚ ਕਦੇ ਚਾਨਣ ਦੀ ਕਾਤਰ ਬਣ ਜਾਣ।
ਭਾਰੀ ਬੁੱਚਕੀ
ਕੰਡਿਆਲੇ ਰਸਤੇ
ਜ਼ਖਮੀ ਪੈਰ।
ਡਾ. ਹਰਦੀਪ ਕੌਰ ਸੰਧੂ
(ਬਰਨਾਲਾ- ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 105 ਵਾਰ ਵੇਖੀ ਗਈ।
Subscribe to:
Posts (Atom)