ਗੋਰਾ ਗਿਆ ਬਾਜ਼ਾਰ
ਮੁੜਿਆ 'ਕੱਲਾ
ਕਿੱਥੇ ਛੱਡਿਆ ਕਾਕਾ
ਗੋਰੀ ਦਹਾੜੀ
ਖੜ੍ਹਾ ਗੋਰਾ ਹੈਰਾਨ
ਬੈਠਾ ਸੀ ਨਾਲ
ਕਦੋਂ ਹੋਇਆ ਦੂਰ
ਕਿਸ ਨੂੰ ਪੁੱਛਾਂ
ਮਿਲੀ ਨਾ ਉਗ -ਸੁੱਗ
ਘੁਮਾਏ ਫੋਨ
ਹੁਣ ਘਰ ਵੀ ਖਾਲੀ
ਰਾਤ ਪਈ ਤਾਂ
ਚੱਲਾ ਪਿਆ ਲੱਭਣ
ਚਲਾਈ ਕਾਰ
ਸੁੱਤਾ ਉਠਿਆ ਕਾਕਾ
ਕਰਰ ਸੁਣ
ਉੱਚੀ ਮਾਰੀ ਆਵਾਜ਼
ਡੈਡ ਚੱਲੋ ਵੀ
ਭੁੱਖ ਬੜੀ ਲੱਗੀਆ
ਡੈਡ ਸੁਣ ਹੱਸਿਆ।
ਕਮਲਾ ਘਟਾਔਰਾ
ਯੂ. ਕੇ.
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ




