''ਬੜੇ ਉਦਾਸ ਹੋ ਡਾਕਟਰ ਸਾਬ੍ਹ |''
''ਕੋਈ ਗੱਲ ਨਹੀਂ ਨਾਨਾ - ਨਾਨੀ ਤਾਂ ਆਪਣੇ ਦੋਹਤੇ -ਦੋਹਤੀਆਂ 'ਤੇ ਜਾਨ ਵਾਰਦੇ ਨੇ |'' ਕਹਿੰਦੇ ਹੋਏ ਸੋਹਣ ਸਿੰਘ ਨੇ ਬੱਚੇ ਨੂੰ ਪਿਆਰ ਕੀਤਾ |
''ਹਾਂ ਜੀ ਠੀਕ ਹੈ ਪਰ ਜਦੋਂ ਮਜ਼ਬੂਰੀ ਬਣ ਜਾਏ ਤਾਂ ਸਾਡੀ ਜਾਨ ਨਿਕਲ ਜਾਂਦੀ ਹੈ |''
''ਉਹ ਕਿੱਦਾਂ ?''
''ਸਾਰਾ ਦਿਨ ਅਸੀਂ ਦੋਵੇਂ ਜੀਅ ਬੱਚੇ ਦੀ ਸੰਭਾਲ ਕਰਦੇ ਹਾਂ | ਕੰਮ ਤੋਂ ਆ ਕੇ ਵੀ ਮੇਰੀ ਬੇਟੀ ਤੇ ਦਾਮਾਦ ਬੱਚੇ ਨੂੰ ਸੰਭਾਲਣਾ ਨਹੀਂ ਚਾਹੁੰਦੇ |''
ਡਾਕਟਰ ਸਾਹਿਬ ਆਪਣੇ ਰੌਂ ਵਿੱਚ ਹੀ ਬੋਲੀ ਜਾ ਰਹੇ ਸੀ | ਉਹ ਆਪਣਾ ਚੰਗਾ -ਭਲਾ ਚੱਲਦਾ ਕਲੀਨਿਕ ਛੱਡ ਕੇ ਧੀ ਦੀ ਮੋਹ ਵਿੱਚ ਆ ਗਏ ਕਿ ਚੱਲੋ ਕੁੜੀ ਦੀ ਮਦਦ ਹੋ ਜਾਵੇਗੀ। ਨਾਲ਼ੇ
ਬੱਚੇ ਦੇ ਨਾਲ ਸਮਾਂ ਵੀ ਚੰਗਾ ਲੰਘ ਜਾਵੇਗਾ | ਪਰ ਏਥੇ ਤਾਂ ਸਭ -ਕੁਝ ਹੀ ਪੁੱਠਾ ਹੋ ਰਿਹਾ ਹੈ |
"ਉਹ ਤਾਂ ਹਰ ਤਰ੍ਹਾਂ ਨਾਲ ਬੇਫਿਕਰ ਹਨ | ''
''ਅੱਛਾ ਸੋਹਣ ਬੋਲਿਆ |''
''ਜੇ ਕੁਝ ਕਹੋ ਤਾਂ ਕਹਿੰਦੇ ਹਨ ਕਿ ਹੁਣ ਤੱਕ ਤੁਸੀਂ ਕੀ ਕੀਤਾ ? ''
ਸੋਹਣ ਬੋਲਿਆ '' ਡਾਕਟਰ ਸਾਹਿਬ ਤੁਹਾਡਾ ਬੇਟਾ ?
''ਉਹ ਤੇ ਜਦੋਂ ਦਾ ਅਮਰੀਕਾ ਗਿਆ ਹੈ ਉਸ ਨੇ ਪਰਤ ਕੇ ਵੀ ਨਹੀਂ ਦੇਖਿਆ | ਅਸੀਂ ਮਰੀਏ ਜਾਂ ਜੀਵੀਏ |ਉਸ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ |''
'' ਚੱਲੋ ਹੁਣ ਚੱਲੀਏ |''
ਉਸ ਨੇ ਘਰ ਆ ਕੇ ਵੇਖਿਆ ਕਿ ਉਸਦੀ ਪਤਨੀ ਬੁਖਾਰ ਨਾਲ ਤਪ ਰਹੀ ਸੀ ਤੇ ਉਸ ਦੀ ਬੇਟੀ -ਦਾਮਾਦ ਬਾਹਰੋਂ ਹੀ ਖਾ ਕੇ ਆਏ ਸਨ | ਆਉਂਦੇ ਹੀ ਉਹਨਾਂ ਨੇ
ਕਿਹਾ ਅਸੀਂ ਤਾਂ ਖਾ ਕੇ ਆਏ ਹਾਂ ਤੁਸੀਂ ਆਪਣੇ ਲਈ ਦੇਖ ਲਓ ਜੋ ਖਾਣਾ ਹੋਵੇ |
ਡਾਕਟਰ ਸਾਹਿਬ ਕਿਚਨ ਵਿੱਚ ਜਾ ਕੇ ਕੁਝ ਖਾਣ ਲਈ ਡੱਬੇ ਉਲਟ -ਪੁਲਟ ਕਰ ਰਹੇ ਸਨ |
ਭੁਪਿੰਦਰ ਕੌਰ
ਗੋਵਿੰਦਪੁਰਾ ਭੋਪਾਲ (ਮ.ਪ੍ਰ )
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।