ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਜਗਰੂਪ ਕੌਰ ਖ਼ਾਲਸਾ. Show all posts
Showing posts with label ਜਗਰੂਪ ਕੌਰ ਖ਼ਾਲਸਾ. Show all posts

2 Oct 2017

ਕਿਹੋ ਜਿਹਾ ਕਾਲ ?

Image may contain: 1 person, smiling, close-upੲਿੱਕ ਕਾਲ ਆ ਗਿਆ ਤੇ ੲਿੱਕ ਕਾਲ ਲੰਘ ਗਿਆ, ਭੂਤ ਕਾਲ ਲੱਗਦਾ ,ਭਵਿੱਖ ਕੋਲੋਂ ਸੰਗ ਗਿਆ, ਆੳੁਣ ਵਾਲੇ ਸਮੇਂ ਵਿੱਚ ਪੁੱਛਣਗੇ ਲੋਕ, ਕਿਹੋ ਜਿਹੇ ਲੋਕ ਤੇ ਕਿਹੋ ਜਿਹਾ ਕਾਲ ਉਦੋਂ ਹੁੰਦਾ ਸੀ, ਪਿਆਰ ਜਦੋਂ ਗੂੜ੍ਹਾ ਭੈਣਾਂ ਤੇ ਭਰਾਵਾਂ ਵਿੱਚ ਹੁੰਦਾ ਸੀ, ਫੇਰ ਨਹੀਂ ਕਿਸੇ ਨੇ ਮੂੰਹੋਂ ਕੁਝ ਬੋਲਣਾ, ਆਪਣੇ ਗੁਨਾਹਾਂ ਦਾ ਨਾ ਭੇਦ ਕਿਸੇ ਖੋਲ੍ਹਣਾ, ਹੁੰਦੀਆਂ ਸੀ ਰੁੱਤਾਂ ਕਿਹੋ ਜਿਹੀਆਂ ਪਿਆਰ ਦੀਆਂ , ਕਿਹੋ ਜਿਹਾ ਹਾੜ੍ਹ ਤੇ ਸਿਆਲ ਹੁੰਦਾ ਸੀ , ਪਿਆਰ ਜਦੋਂ ਗੂੜ੍ਹਾ ਭੈਣਾਂ ਤੇ ਭਰਾਵਾਂ ਵਿੱਚ ਹੁੰਦਾ ਸੀ , ੳੁਸ ਵੇਲੇ ਲੋਕੋ ਢਹਿ ਜਾਣੀਆਂ ੲਿਮਾਰਤਾਂ, ਪਿਆਰ ਰਹਿ ਜਾਣਾ ਜਦੋਂ ਬਣ ਕੇ ਬੁਝਾਰਤਾਂ ਫੇਰ ਨਹੀਂ ਕਿਸੇ ਤੋਂ ਹਿਸਾਬ ਕੋਈ ਲੱਗਣਾ, ਕਾਹਤੋਂ ਦਿਲ ਇੰਨਾ ਖੁਸ਼ਹਾਲ ਉਦੋਂ ਹੁੰਦਾ ਸੀ, ਪਿਆਰ ਜਦੋਂ ਗੂੜ੍ਹਾ ਭੈਣਾਂ ਤੇ ਭਰਾਵਾਂ ਵਿੱਚ ਹੁੰਦਾ ਸੀ..!!
ਜਗਰੂਪ ਕੌਰ ਗਰੇਵਾਲ

ਨੋਟ : ਇਹ ਪੋਸਟ ਹੁਣ ਤੱਕ 136 ਵਾਰ ਪੜ੍ਹੀ ਗਈ ਹੈ।

28 Jul 2017

ਦਿਨ ਤੀਆਂ ਦੇ (ਹਾਇਬਨ)

ਕੱਲ੍ਹ ਦੁਪਹਿਰੇ ਅੱਭੜਵਾਹੇ ਅੱਧ ਸੁੱਤੀ ਜਿਹੀ ਨੇ ਵੀਰ ਨੂੰ ਫੋਨ 'ਤੇ ਕਿਹਾ, ਵੱਡੀ ਬੈਠਕ ਦੀ ਅਲਮਾਰੀ ਦੇ ਥੱਲੜੇ ਰੱਖਣੇ 'ਚ ਮੇਰਾ ਵੰਙਾਂ ਦਾ ਡੱਬਾ ਪਿਆ ਸੀ ।
ਵੀਰ ਨੇ ਜਵਾਬ ਦਿੱਤਾ, ਹਾਂ ਰੂਪਾਂ ਪਿਆ ਤਾਂ ਹੁੰਦਾ ਸੀ । ਹੈਂ ਵੀਰੇ ਹੁਣ ਕਿੱਥੇ ਆ?
ਵੀਰ ਨੇ ਕਿਹਾ ਹੋਊਗਾ ਤਾਂ ਘਰੇ ਹੀ ਪਰ ਪਤਾ ਨਹੀਂ ਕਿੱਥੇ ਹੋਣਾ ।ਲੈ ਵੀਰੇ ਉਹਦੇ 'ਚ ਮੇਰੀਆਂ ਬਾਹਲੀਆਂ ਸੋਹਣੀਆਂ ਵੰਙਾਂ ਨੇ , ਅੱਡ ਅੱਡ ਰੰਗਾਂ ਦੀਆਂ..ਪੀਲਾ ਚੌਰਸ ਡੱਬਾ ਸੀ ਉੰਨ ਵਾਲਾ ।
ਵੀਰੇ ਨੇ ਕਿਹਾ ਹਾਂ ਸੱਚੀਂ ਮੈਨੂੰ ਡੱਬਾ ਵੀ ਯਾਦ ਆ ਤੇ ਵੰਙਾਂ ਵੀ ,ਪਤਾ ਬਹੁਤ ਸੋਹਣੀਆਂ ਸੀ।
ਵੀਰੇ ਭਾਬੀ ਨੂੰ ਪੁੱਛ ਕਿੱਥੇ ਆ?
ਭਾਬੀ ਨੇ ਕਿਹਾ ਮੈਂ ਤੇਰੇ ਵਿਆਹ ਮਗਰੋਂ ਸਾਰਾ ਸਮਾਨ ਕੁੜੀਆਂ ਨੂੰ ਵੰਡਤਾ ਸੀ, ਹੁਣ ਕਿੱਥੇ ਤੇਰੀਆਂ ਵੰਙਾਂ ?
ਹੋਸ਼ ਆਇਆ, ਸੋਚੀਂ ਪੈਗੀ' ਇਹ ਕੀ ਮੈਂ ਵੀ ਨਿਆਣਿਆਂ ਆਲੀ ਗੱਲ ਕਰਤੀ, ਇਹ ਗੱਲ ਕੋਈ ਤਿੰਨ ਦਿਨ, ਤਿੰਨ ਹਫਤੇ ਜਾਂ ਮਹੀਨਿਆਂ ਦੀ ਨਹੀਂ ਸੀ ਪੂਰੇ ਤੀਹ ਸਾਲ ਪਹਿਲਾਂ ਦੀ ਸੀ ।
ਮੇਰਾ ਵਿਰਾਸਤੀ ਵੰਙਾਂ ਦਾ ਡੱਬਾ, ਵੱਡੇ ਭੈਣ ਜੀ ਨੇ ਆਗਰੇ ਤੋਂ ਲਿਆਂਦੀਆਂ ਵੰਙਾਂ ਸ਼ਿੰਗਾਰ ਸਨ ਡੱਬੇ ਦਾ , ਬੜੇ ਸਲੀਕੇ ਨਾਲ ਡੱਬੇ ਦੀ ਤਹਿ 'ਤੇ ਕਾਗਜ਼ ਰੱਖਿਆ ਸੀ ਫਿਰ ਰੂੰ ਵਿਛਾ ਕੇ ਵੰਙਾਂ ਰੱਖੀਆਂ ਸੀ ।
ਬਹੁਤੀਆਂ ਸੋਹਣੀਆਂ ਹੋਣ ਕਰਕੇ ਡੱਬੇ 'ਚ ਹੀ ਪਈਆਂ ਰਹੀਆਂ, ਕਦੇ ਉਹ ਸਾਡੀ ਵੀਣੀ ਦਾ ਸ਼ਿੰਗਾਰ ਨਾ ਬਣੀਆਂ । ਭੈਣ ਜੀ ਦਾ ਕਹਿਣਾ ਸੀ ਇਹਦੇ ਨਾਲ ਦੀਆਂ ਹੁਣ ਕਿਧਰੇ ਵੀ ਨਹੀਂ ਮਿਲਦੀਆਂ । ਇਹ ਗੱਲ ਸੱਚ ਵੀ ਸੀ, ਤਿੰਨ ਰੰਗ ਤਾਂ ਮੈਨੂੰ ਹੁਣ ਵੀ ਯਾਦ ਨੇ ਪਾਣੀ ਰੰਗੇ ਰੰਗ ਵਿੱਚ, ਇੱਕ ਫਿਰੋਜ਼ੀ ਧਾਰੀ ਸੀ,ਇੱਕ ਪੀਲੀ ਤੇ ਚਿੱਟੀ ਧਾਰੀ ਵਾਲੀਆਂ ਸਨ।
ਮੈਂ ਦੇਖਦੀ ਨੀਝ ਲਾ ਕੇ ਪਰ ਬਿਨਸ ਜਾਣ ਦੇ ਡਰੋਂ ਫਿਰ ਪੋਲੇ ਹੱਥੀਂ ਡੱਬੇ ਵਿੱਚ ਟਿਕਾ ਦਿੰਦੀ । ਮੇਰੇ ਕੋਲ ਆਈਆਂ ਕੁੜੀਆਂ ਨੂੰ ਮੈਂ ਆਪਣਾ ਡੱਬਾ ਜਰੂਰ ਦਿਖਾਉਂਦੀ, ਉਹ ਵੀ ਕਹਿੰਦੀਆਂ ਹੁਣ ਅਸੀਂ ਵੀ ਡੱਬਾ ਲਾਵਾਂਗੇ। ਮੇਰੇ ਲਈ ਉਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ, ਕੁਆਰੀ ਰੀਝਾਂ ਕਿੰਨੀਆਂ ਪ੍ਰਬਲ ਹੁੰਦੀਆਂ ਨੇ, ਹੁਣ ਸੋਚਦੀ ਹਾਂ ...ਪਤਾ ਨਹੀਂ ਕੀਹਦੀ ਵੀਣੀ ਦਾ ਸ਼ਿੰਗਾਰ ਉਹ ਬਣੀਆਂ, ਬਣੀਆਂ ਵੀ ਜਾਂ ਬੇਰਹਿਮੀ ਦਾ ਸ਼ਿਕਾਰ ਹੋ ਕੱਚ ਦੇ ਟੁਕੜੇ ਬਣੀਆਂ ।

ਦਿਨ ਤੀਆਂ ਦੇ
ਰੰਗ ਬਿਰੰਗੀ ਵੰਙਾਂ
ਯਾਦਾਂ ਦੀ ਗੰਢ।

ਜਗਰੂਪ ਕੌਰ ਗਰੇਵਾਲ

ਨੋਟ : ਇਹ ਪੋਸਟ ਹੁਣ ਤੱਕ 715 ਵਾਰ ਪੜ੍ਹੀ ਗਈ ਹੈ।

14 Jul 2017

ਅਹਿਸਾਸ (ਹਾਇਬਨ)


ਬਰਸਾਤ ਤੋਂ ਮਗਰੋਂ ਤੇਜ ਧੁੱਪ ਨਿਕਲੀ। ਨਿੱਕੀ ਜਿਹੀ ਬੱਦਲੀ ਨੇ ਆ ਕੇ ਪਤਲੀ ਛਾਂ ਨਾਲ ਧੁੱਪ ਦੇ ਸੇਕ ਨੂੰ ਮੱਧਮ ਕਰ ਦਿੱਤਾ। ਆਪ ਮੁਹਾਰੇ ਅੱਥਰੂ ਵਹਿ ਤੁਰੇ ਜਿਵੇਂ ਬੱਦਲੀ ਦੇ ਸੀਨੇ ਵਿੱਚ ਛੇਕ ਹੋ ਗਏ ਹੋਣ ।


ਬੱਦਲੀ ਵਿੱਚੋਂ ਮਾਂ ਦਾ ਮੁਹਾਂਦਰਾ ਭਾਲਣ ਲੱਗੀ। ਬਚਪਨ ਵਿੱਚ ਜਦੋਂ ਮਾਂ ਨਾਲ ਧੁੱਪੇ ਜਾਂਦੀ ਸੀ ਤਾਂ ਉਹ ਵੀ ਆਪਣੀ ਚੁੰਨੀ ਦਾ ਪੱਲਾ ਮੇਰੇ ਸਿਰ ਤੇ ਕਰ ਦਿੰਦੀ।ਅਚਾਨਕ ਹਵਾ ਦੇ ਬੁੱਲੇ ਨਾਲ ਪੱਲਾ ਸਰਕ ਜਾਂਦਾ। ਉਵੇਂ ਹੀ ਅੱਜ ਹਵਾ ਦਾ ਬੁੱਲਾ ਬੱਦਲੀ ਨੂੰ ਉਡਾ ਲੈ ਗਿਆ।

ਅੱਜ ਫਿਰ ਮਾਂ ਦੀ ਛਾਂ ਤੋਂ ਮਹਿਰੂਮ ਹੋ ਗਈ।

ਮੀਂਹ ਮਗਰੋਂ
ਭਾਦੋਂ ਦੀ ਤਿੱਖੀ ਧੁੱਪ 
ਬੱਦਲੀ ਦੀ ਛਾਂ



ਜਗਰੂਪ ਕੌਰ ਖ਼ਾਲਸਾ  

ਨੋਟ : ਇਹ ਪੋਸਟ ਹੁਣ ਤੱਕ 206 ਵਾਰ ਪੜ੍ਹੀ ਗਈ ਹੈ।

        ਲਿੰਕ 1               ਲਿੰਕ 2

18 Mar 2017

ਸੰਪੂਰਨਤਾ

Image may contain: cloud, sky, bird and text

ਜਗਰੂਪ ਕੌਰ ਖ਼ਾਲਸਾ 

ਨੋਟ : ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ ਹੈ।

21 Feb 2017

ਪੰਜਾਬੀ ਬੋਲੀ

Image may contain: textਕਿਵੇਂ ਭੁੱਲ ਸਕਦੇ ਹਾਂ ਅਸੀਂ ਆਪਣੀ ਮਾਂ ਨੂੰ ,
ਆਖਿਰ ਪੰਜਾਬੀ ਸਾਡੀ ਮਾਂ ਬੋਲੀ ਹੈ ।
ਆਓ ਪੰਜਾਬੀਓ ਆਪਣੀ ਮਾਂ ਬੋਲੀ ਦੇ ਹੱਕ 'ਚ ਪਹਿਰਾ ਦੇਈਏ, 

ਨਾ ਭੁੱਲਿਓ ਮਾਂ ਬੋਲੀ ਨੂੰ 
ਇਹ ਹੋਕਾ ਦੇਈਏ !
ਜਗਰੂਪ ਕੌਰ ਖ਼ਾਲਸਾ 
****************************************

ਪੰਜਾਬੀ ਬੋਲੀ ਦੇ ਹੱਕ 'ਚ ਪਹਿਰਾ ਦੇਣ ਵਾਲੇ ਇਹ ਹਨ ਜਗਰੂਪ ਕੌਰ ਖ਼ਾਲਸਾ ਭੈਣ ਜੀ। 
ਆਪ ਕੋਲ ਮੋਹ ਤੇ ਅਪਣੱਤ ਨਾਲ ਰਿਸ਼ਤਿਆਂ ਦੀ ਤੰਦ ਜੋੜਨ ਦੀ ਕਲਾ ਹੈ, ਤਾਹੀਓਂ ਤਾਂ ਆਪ ਨੇ ਸਾਡੀ ਇੱਕ ਸੁਭਾਵਿਕ ਜਿਹੀ ਗੱਲਬਾਤ ਨੂੰ ਐਨਾ ਮਹੱਤਵ ਦਿੱਤਾ ਕਿ ਮੈਨੂੰ ਨਿਸ਼ਬਦ ਕਰ ਦਿੱਤਾ। ਕੋਈ ਕਿਸੇ ਨੂੰ ਬਿਨਾਂ ਮਿਲੀਆਂ ਐਨਾ ਮੋਹ ਤੇ ਸਤਿਕਾਰ ਦੇ ਸਕਦੈ ਇਹ ਕਲਾ ਕੋਈ ਆਪ ਤੋਂ ਸਿੱਖੇ। ਮੇਰੇ ਸ਼ਬਦਾਂ ਨੂੰ ਐਨਾ ਮਾਣ ਦਿੱਤਾ ਜਿਸ ਸਾਹਵੇਂ ਧੰਨਵਾਦ ਜਿਹਾ ਸ਼ਬਦ ਬੌਣਾ ਜਾਪਦੈ। ਰੱਬ ਕਰੇ ਸਾਡੀ ਇਹ ਸਾਂਝ ਇੰਝ ਹੀ ਬਣੀ ਰਹੇ ਬੱਸ ਇਹੋ ਦੁਆ ਹੈ। 


ਹਰਦੀਪ 
ਨੋਟ : ਇਹ ਪੋਸਟ ਹੁਣ ਤੱਕ 174 ਵਾਰ ਪੜ੍ਹੀ ਗਈ ਹੈ।

1 Nov 2016

ਮਾਨਸਿਕ ਰੋਗੀ (ਵਾਰਤਾ)

Jagroop Kaur Khalsa's Profile Photoਦੋ ਕੁ ਮਹੀਨੇ ਪਹਿਲਾਂ ਇੱਕ ਭੋਗ ਸਮਾਗਮ ਤੇ ਇੱਕਲੇ ਜਾਣ ਦਾ ਪ੍ਰੋਗਰਾਮ ਬਣਾ ਲਿਆ । ਕਰਨਾਲ ਤੋਂ ਲੁਧਿਆਣੇ ਵਾਲੀ ਬੱਸ ਫੜੀ ਤੇ ਖੰਨੇ ਪਹੁੰਚ ਗਈ । ਅੱਗੋਂ ਪਿੰਡ ਵਾਲੀ ਬੱਸ ਦਾ ਵਕਤ ਨਹੀਂ  ਸੀ ਹੋਇਆ ਸੀ  ਤੇ ਮੈਂ ਉੱਥੇ ਨੇੜੇ ਦੇ ਖੋਖੇ ਤੇ ਚਾਹ ਪੀਣ ਲੱਗ ਪਈ। ੲਿੰਨੇ ਨੂੰ ਬੱਸ ਵੀ ਆ ਗੲੀ।  ਮੈਂ ਜਲਦੀ ਨਾਲ ਚਾਹ ਖਤਮ ਕੀਤੀ ਤੇ ਬੱਸ ਵਿੱਚ ਬੈਠ ਗੲੀ । ੲਿੱਕ ਮਾਤਾ ਵੀ ਮੇਰੇ ਨਾਲ ਬੈਠ ਗੲੀ। ਮੇਰੇ ਨਾਲ ਗੱਲਾਂ ਕਰਨ ਲੱਗ ਪੲੀ । ੳੁਸ ਨਾਲ ਗੱਲਾਂ ਕਰਦੇ ਮੈਨੂੰ ਪੰਜਾਬ ਤੋਂ ਦੂਰ ਹੋਣ ਦੀ ਅਵੱਲੀ ਪੀੜ ਦਾ ਅਹਿਸਾਸ ਹੋ ਰਿਹਾ ਸੀ । ਸ਼ਾੲਿਦ ਮੈਂ ੲਿਸੇ ਕਰਕੇ ਜਨਤਕ ਸਾਧਨ ਪਸੰਦ ਕਰਦੀ ਹਾਂ ਆੳੁਣ ਜਾਣ ਲੲੀ ਕਿ ਨਵੇਂ ਲੋਕਾਂ ਨਾਲ ਵਾਸਤਾ ਪੈਂਦਾ ਹੈ ਤੇ ਆਮ ਲੋਕਾਂ ਨੂੰ ਨੇੜਿੳੁਂ ਹੋ ਕੇ ਤੱਕਣ ਦਾ ਮੌਕਾ ਮਿਲਦਾ ਹੈ । 
ਕੁਝ ਦੇਰ ਬਾਅਦ ਬੱਸ ਪਿੰਡਾਂ ਵਾਲੀ ਸੜਕ 'ਤੇ ਸੀ। ਮੈਂ ਰੂਹ ਨਾਲ ਖਿੜਕੀ ਤੋਂ ਬਾਹਰ ਤੱਕ ਰਹੀ ਸੀ ।ਬੱਸ ਨਹਿਰ ਦੇ ਕੰਢੇ ਜਾ ਰਹੀ ਸੀ।  ਸ਼ਾਂਤੀ ਤੇ ਤਾਜ਼ਗੀ ਨੂੰ ਮਾਣਦੀ ਮੈਂ ਆਪਣੇ ਖਿਆਲਾਂ ਵਿੱਚ ਗੁਆਚ ਗਈ ਸੀ।ਅਚਾਨਕ ਰੌਲਾ ਜਿਹਾ ਮੇਰੇ ਕੰਨੀ ਪਿਆ।  ਦੇਖਿਆ ਕਿ ੲਿੱਕ ਬਹੁਤ ਹੀ ਬਜ਼ੁਰਗ ਜਿਹੀ ਔਰਤ ਬਰਾਬਰ ਦੀ ਸੀਟ 'ਤੇ ਬੈਠੀ ਸੀ । ੳੁਹ ਭਿਖਾਰਨ ਤਾਂ ਨਹੀਂ ਸੀ ਪਰ ਹਾਲਤ ੳੁਸ ਦੀ ਬਦ ਤੋਂ ਬਦਤਰ ਸੀ । ਨਾਲ ਦੀਆਂ ਸਵਾਰੀਆਂ ਨੇ ਮੂੰਹ ਤੇ ਚੁੰਨੀਆਂ ਲਪੇਟ ਲੲੀਆਂ । ਮੈਂ ਕੁਝ ਗੁੱਸੇ ਨਾਲ ੳੁਹਨਾਂ ਵੱਲ ਦੇਖਿਆ ਤੇ ਨਾਲ ਬੈਠੀ ਮਾਤਾ ਨੂੰ ਕਿਹਾ ਕਿ ਅਸੀਂ ਅੱਜ ਠੀਕ ਹਾਂ ਪਰ ਆੳੁਣ ਵਾਲਾ ਵਕਤ ਕੀ ਹੋਵੇਗਾ ਕਿਸੇ ਨੂੰ ਨਹੀਂ ਪਤਾ । ਕੱਲ੍ਹ ਨੂੰ ਮਾਤਾ ਦੀ ਜਗ੍ਹਾ ਅਸੀਂ ਵੀ ਹੋ ਸਕਦੇ ਹਾਂ । ਨਾਲ ਵਾਲੀ ਮਾਤਾ ਨੇ ਕਿਹਾ ਧੀੲੇ ਕਿੰਨੇ ਕਰਮਾਂ ਵਾਲੇ ਤੇਰੇ ਮਾਪੇ ਜਿੰਨ੍ਹਾ ਦੀ ਧੀ ਤੇਰੇ ਵਰਗੀ ਹੈ । ਹਰ ਕੋੲੀ ਤੇਰੇ ਵਾਂਗ ਨਹੀਂ ਸੋਚਦਾ । ਸਾਡੀ ਗੱਲਬਾਤ ੳੁਹਨਾਂ ਔਰਤਾਂ ਨੇ ਵੀ ਸੁਣੀ ਤੇ ਕਹਿਣ ਲੱਗੀਅਾਂ ਭੈਣ ਜੀ ਤੁਸੀਂ ਅੱਜ ਹੀ ਬੱਸ ਚ ਬੈਠੇ ਲੱਗਦੇ ਹੋ। ਸਾਡਾ ਤਾਂ ਰੋਜ਼ ਹੀ ੲਿਹਨਾਂ ਨਾਲ ਵਾਹ ਪੈਂਦਾ ਹੈ ।
 ੳੁਹ ਮਾਤਾ ਵਿਚਾਰੀ ੳੁੱਠ ਕੇ ਕਦੇ ਪਿੱਛੇ ਚਲੀ ਜਾਂਦੀ ਕਦੇ ਅੱਗੇ ਆ ਜਾਂਦੀ । ੳੁਹ ਬੈਠੀ ਖਿੜਕੀ ਖੋਲਣ ਦੀ ਕੋਸ਼ਿਸ਼ ਕਰਦੀ ਸੀ ਪਰ ੳੁਸਤੋਂ ਨਾ ਖੁੱਲ੍ਹੀ । ਮੈਂ ੳੁਸ ਦੇ ਨਾਲ ਵਾਲੀ ਸੀਟ 'ਤੇ ਬੈਠੀ ਇੱਕ ਕੁੜੀ ਨੂੰ ਖਿੜਕੀ ਖੋਲਣ ਲੲੀ ਕਹਿ ਦਿੱਤਾ । ਕੁਝ ਦੇਰ ਮਾਤਾ ੳੁੱਥੇ ਬੈਠੀ ਫਿਰ ਪਤਾ ਨਹੀਂ ਲੱਗਿਅਾ ਕਿ ਕਦੋਂ ੳੁਹ ਬੱਸ ਚੋਂ ੳੁੱਤਰ ਚੁੱਕੀ ਸੀ । ਮੇਰਾ ਸਾਰਾ ਧਿਅਾਨ ੳੁਸੇ 'ਤੇ ਸੀ ਤਾਂ ਹੋਰ ਸਵਾਰੀਆਂ ਮੈਨੂੰ ਕਹਿਣ ਲੱਗੀਆਂ ਕਿ ਤੁਸੀਂ ਕਿੳੁਂ ਐਨੀ ਫਿਕਰ ਕਰਦੇ ਹੋ ? ੳੁਹ ਤਾਂ ਕੋੲੀ ਮਾਨਸਿਕ ਰੋਗੀ ਹੈ  ਤੇ ੳੁਸੇ ਪਰੇਸ਼ਾਨੀ ਵਿੱਚ ਤੁਰੀ ਫਿਰਦੀ ਆ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਮੈਂ ੳੁਸ ਮਾਤਾ ਦੀ ਕੋੲੀ ਮੱਦਦ ਨਹੀਂ ਕਰ ਸਕੀ । 
ਅੱਜ ਵੀ ੳੁਸੇ ਤਰ੍ਹਾਂ ਮੇਰੀਆਂ ਅੱਖਾਂ ਸਾਹਵੇਂ ੳੁਹੀ ਦ੍ਰਿਸ਼ ਸਾਕਾਰ ਹੈ । ਕਦੇ ਕਦੇ ੲਿਹ ਸੋਚਦੀ ਹਾਂ ਕਿ ਆਪਣੇ ਆਪ ਨੂੰ ਸਿਆਣੇ ਅਖਵਾੳੁਣ ਵਾਲੇ ਕਿੰਨੀ ਆਸਾਨੀ ਨਾਲ ਕਿਸੇ ਨੂੰ ਮਾਨਸਿਕ ਰੋਗੀ ਦਾ ਦਰਜ਼ਾ ਦੇ ਦਿੰਦੇ ਹਾਂ । ਕਾਸ਼ ਮੈਂ ਉਸ ਮਾਤਾ ਨੂੰ ਕੋਈ ਦੋ ਪਲ ਦਾ ਸਕੂਨ ਦੇ ਸਕਦੀ। ਇਹੀ ਗੱਲ ਮੈਨੂੰ ਬਹੁਤ ਕਚੋਟ ਰਹੀ ਹੈ । 

 ਜਗਰੂਪ ਕੌਰ ਖ਼ਾਲਸਾ 
ਕਰਨਾਲ -ਹਰਿਆਣਾ 

ਨੋਟ : ਇਹ ਪੋਸਟ ਹੁਣ ਤੱਕ 273 ਵਾਰ ਪੜ੍ਹੀ ਗਈ ਹੈ।