ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Sept 2018

ਪੂਰੀ ਪੈਂਤੀ ਵਾਕ ਰਚਨਾ


ਜੇ ਦੋਹਾਂ ਵਾਕ ਰਚਨਾਵਾਂ ਨੂੰ ਅੱਲਗ ਅੱਲਗ ਪੜ੍ਹਿਆ ਜਾਵੇ ਤਾਂ ਹਰ ਇਕ ਵਾਕ ਰਚਨਾ 'ਚ ਪੂਰੀ ਪੈਂਤੀ ਤੇ ਸਾਰੀਆਂ ਲਗਾਂ -ਮਾਤਰਾਵਾਂ  ਹਨ।  


                                             ਰੋਜ਼ਾਨਾ ਸਪੋਕਸਮੈਨ ਦਾ 23 ਸਤੰਬਰ 2018 ਦਾ ਅੰਕ

22 Sept 2018

ਮਾਈ ਦੀ ਮਾਈ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for poor people sketchesਟੀ. ਵੀ. 'ਤੇ ਪ੍ਰੋਗਰਾਮ ਚੱਲ ਰਿਹਾ ਸੀ। ਸੰਚਾਲਕ ਕਿਸੇ ਫ਼ਿਲਮੀ ਅਦਾਕਾਰਾ ਨੂੰ ਉਸ ਦੀ ਸੁੰਦਰਤਾ ਦਾ ਰਾਜ਼ ਪੁੱਛ ਰਿਹਾ ਸੀ। ਉਸ ਅਦਾਕਾਰਾ ਦੀ ਬਚਪਨ ਦੀ ਫ਼ੋਟੋ ਜਿਸ 'ਚ ਉਹ ਕੁਝ ਮੋਟੀ ਵਿਖਾਈ ਦੇ ਰਹੀ ਸੀ, ਪਰਦੇ 'ਤੇ ਵਿਖਾਈ ਜਾ ਰਹੀ ਸੀ। ਇਸ ਤੋਂ ਪਹਿਲਾਂ ਕਿ ਉਸ ਅਦਾਕਾਰਾ ਦਾ ਮੁਸਕਰਾਉਂਦਾ ਚਿਹਰਾ ਇਸ ਸਫ਼ਰ ਦਾ ਰਾਜ਼ ਖੋਲ੍ਹਦਾ ਸੰਚਾਲਕ ਆਪ ਮੁਹਾਰੇ ਬੋਲ ਪਿਆ, "ਮੈਡਮ ਆਪ ਨੇ ਤੋ ਬਹੁਤ ਪਾਪੜ ਵੇਲੇ ਹੋਂਗੇ, ਮਗਰ ਭਾਰ ਘਟਾਨੇ ਕਾ ਸਬ ਸੇ ਆਸਾਨ ਤਰੀਕਾ ਹੈ ਗਰੀਬੀ। ਨਾ ਕੁਛ ਖਾਨੇ ਕੋ ਹੋਗਾ ਨਾ ਭਾਰ ਬੜੇਗਾ...ਹਾ ਹਾ ਹਾ।"
ਸੰਚਾਲਕ ਦੇ ਨਿਰਲੱਜ ਹਾਸੇ 'ਚ ਘੁਲ਼ੀ ਬਦ-ਇਖ਼ਲਾਕੀ ਕਿਸੇ ਗਰੀਬ ਦੀ ਮਾਈ ਦੀ ਮਾਈ ਦੀ ਮਾਈ ਦਾ ਮਜ਼ਾਕ ਉਡਾ ਰਹੀ ਸੀ। 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

12 Sept 2018

ਤੇਰਵਾਂ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ


ਅੱਜ ਉਸ ਬੀਬਾ ਨੇ ਇੱਕ ਸਭਾ 'ਚ ਕੰਨਿਆ ਭਰੂਣ ਹੱਤਿਆ 'ਤੇ ਲੈਕਚਰ ਦੇਣਾ ਸੀ।ਅਜੇ ਉਸ ਬੋਲਣਾ ਸ਼ੁਰੂ ਹੀ ਕੀਤਾ ਸੀ, " ਇਹ ਇੱਕ ਐਸੀ ਕੁਰੀਤੀ ਹੈ ਜੋ ਸਾਡੇ ਸਮਾਜ ਦੇ ਮੱਥੇ 'ਤੇ ਇੱਕ ਬਦਨੁਮਾ ਦਾਗ਼ ਹੈ। ਮੈਨੂੰ ਇਸ ਦਾ ਭਾਗੀਦਾ......
"ਪਹਿਲਾਂ ਆਪਣੇ ਪੱਲੇ 'ਤੇ ਲੱਗੇ ਦਾਗ਼ ਤਾਂ ਵੇਖ ਲੈਂਦੀ।" ਇੱਕਠ ਵਿੱਚੋਂ ਇੱਕ ਭੱਦੀ ਜਿਹੀ ਆਵਾਜ਼ ਨੇ ਤਾਅਨਾ ਕੱਸਿਆ। ਹੁਣ ਸਾਨੂੰ ਮੱਤਾਂ ਦਿੰਦੀ ਆ। ਆਪ ਪਤਾ ਨੀ ਕਿੰਨੀ ਵਾਰੀ ਟੈਸਟ ਕਰਾ ਕਰਾ ਗਰਭਪਾਤ ਕਰਵਾਇਆ। ਆਅਹਹ ਥੂਹ।" ਵੇਖਦੇ ਹੀ ਵੇਖਦੇ ਸਟੇਜ 'ਤੇ ਟੁੱਟੇ ਛਿੱਤਰਾਂ ਦਾ ਮੀਂਹ ਪੈਣ ਲੱਗਾ। 
ਉਹ ਆਪਣੇ ਬਚਾਓ ਲਈ ਸਟੇਜ ਦੇ ਪਿੱਛੇ ਵੱਲ ਨੂੰ ਭੱਜਣ ਹੀ ਲੱਗੀ ਸੀ ਕਿ ਇੱਕ ਅੱਧਖੜ ਜਿਹੀ ਉਮਰ ਦੀ ਬੀਬੀ ਨੇ ਉਸ ਦੀ ਬਾਂਹ ਫੜ੍ਹ ਲਈ। ਉਹ ਬੀਬੀ ਗੜ੍ਹਕਦੀ ਹੋਈ ਸਟੇਜ 'ਤੇ ਬੱਦਲ ਵਾਂਗ ਗੱਜੀ," ਕੀ ਕਦੇ ਕਿਸੇ ਨੇ ਸੋਚਿਆ ਕਿ ਆਹ ਬਦਨੁਮਾ ਦਾਗ ਲੱਗਣ ਵੇਲ਼ੇ ਏਸ ਦੀ ਅਭਾਗੀ ਕੁੱਖ ਕਿੰਨਾ ਵਿਲਖਦੀ ਹੋਣੀ ਆ? ਜੇ ਨਾਂਹ ਕਹਿਣ ਦਾ ਨਿਰਣਾਇਕ ਹੱਕ ਏਸ ਕੁੱਖ ਕੋਲ਼ ਹੁੰਦਾ ਤਾਂ ਯਕੀਨਣ ਫ਼ੈਸਲਾ ਧੀਆਂ ਦੇ ਹੱਕ 'ਚ ਹੀ ਹੁੰਦਾ। ਇਹ ਕੁੱਖ ਸ਼ਾਇਦ ਇੰਝ ਹੀ ਸੂਲੀ 'ਤੇ ਚੜ੍ਹਦੀ ਰਹੇਗੀ ਜਦੋਂ ਤੱਕ ਅਸੀਂ ਥੋਡੀ ਭਿੱਟੀ ਹੋਈ ਆਤਮਾ ਦਾ ਤੇਰਵਾਂ ਨਹੀਂ ਕਰ ਲੈਂਦੇ।"

*  ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ  

ਡਾ. ਹਰਦੀਪ ਕੌਰ ਸੰਧੂ