ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
29 Nov 2014
27 Nov 2014
25 Nov 2014
21 Nov 2014
20 Nov 2014
ਤੇਰੀ ਏ ਚੁੱਪ (ਚੋਕਾ)
ਨਹੀਂ ਤੇਰੀ ਦਲੇਰੀ
ਹੁਣ ਨਾ ਛੁਪ
ਹੁਣ ਤੇਰੀ ਏ ਚੁੱਪ
ਕਰੂ ਬੀਮਾਰ
ਦੇਉਗੀ ਮੈਨੂੰ ਮਾਰ
ਤੇਰੀ ਏ ਚੁੱਪ
ਖੜੇ ਕਰੇ ਸਵਾਲ
ਲੱਭ ਜਵਾਬ
ਦੂਰ ਤਕ ਜਾਏਗੀ
ਤੇਰੀ ਏ ਚੁੱਪ
ਸਭ ਕੁਝ ਖਾਵੇਗੀ
ਤੇਰੀ ਏ ਚੁੱਪ
ਕਰਦੀ ਪਰੇਸ਼ਾਨ
ਤੂੰ ਗੱਲ ਜਾਣ
ਨਹੀ ਕੋਈ ਰਿਵਾਜ
ਤੇਰੀ ਏ ਚੁੱਪ
ਕਰ ਇਲਾਜ
ਵੇਖ ਤੇਰੀ ਏ ਚੁੱਪ
ਨਾ ਹੁੰਦੀ ਝੱਲ
ਨਾ ਉਦਾਸੀ ਦਾ ਵੱਲ
ਨਹੀਂ ਹੈ ਕੋਈ ਹੱਲ।
ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ)
17 Nov 2014
12 Nov 2014
5 Nov 2014
ਇੱਕਲਾਪਣ (ਹਾਇਬਨ)
ਹਾਇਬਨ ਸੁਣਨ ਲਈ ਫੋਟੋ 'ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ
ਇੱਕਲਾਪਣ
ਛੁੱਟੀਆਂ ਦੇ ਦਿਨ ਚੱਲ ਰਹੇ ਸਨ। ਨਵੇਂ -ਨਵੇਂ ਤਜ਼ਰਬੇ ਕਰਨ ਦੇ ਆਦੀ ਮਨ ਨੂੰ ਇਸ ਵਾਰ ਮਨਨਕਰਨ ਦੀ ਸੁੱਝੀ। ਅੱਖਾਂ ਤੇ ਕੰਨ ਬੰਦ ਕਰਕੇ ਹਨ੍ਹੇਰੇ ਕਮਰੇ ਵਿੱਚ ਬੈਠ ਜਦੋਂ ਅੰਤਰ ਧਿਆਨ ਹੋਣ ਦੀ ਕੋਸ਼ਿਸ਼ ਵਿੱਚ ਸਾਂ ਤਾਂ ਕਿਸੇ ਅਣਕਿਆਸੀ ਜਿਹੀ ਆਵਾਜ਼ ਦਾ ਅਹਿਸਾਸ ਹੋਇਆ। ਸੁੰਨੀਆਂ ਥਾਵਾਂ ਤੋਂ ਆਉਣ ਵਾਲ਼ੀ ਬੀਂਡਿਆਂ ਦੀ ਆਵਾਜ਼ ਜਿਹੀ। ਲੱਗਾ ਕਿ ਮੈਂ ਪੂਰਣ ਰੂਪ 'ਚ ਅੰਤਰ ਧਿਆਨ ਹੋ ਗਈ ਹਾਂ। ਪਰ ਇਹ ਕੀ ? ਇਹ ਆਵਾਜ਼ ਤਾਂ ਹਰ ਪਲ ਹਰ ਘੜੀ ਉਠਦੇ ਬਹਿੰਦੇ ਸੁਣਾਈ ਦੇ ਰਹੀ ਸੀ। ਇਸੇ ਤਰਾਂ ਕਈ ਹਫ਼ਤੇ ਲੰਘ ਗਏ। ਤੇ ਫ਼ੇਰ ਇੱਕ ਦਿਨ ਅਣਚਾਹੇ ਮਹਿਮਾਨਾਂ ਵਾਂਗ ਆਏ ਮੌਸਮੀ ਫਲੂ ਕਰਕੇ ਮੇਰੇ ਕੰਨ ਖੁਦ -ਬ -ਖੁਦ ਬੰਦ ਹੋ ਗਏ। ਹੁਣ ਮੈਨੂੰ ਬਾਹਰਲਾ ਸ਼ੋਰ ਬਹੁਤ ਘੱਟ ਸੁਣਾਈ ਦੇ ਰਿਹਾ ਸੀ। ਪਤਾ ਨਹੀਂ ਇਹ ਸ਼ੋਰ ਮੈਥੋਂ ਦੂਰ ਹੋ ਗਿਆ ਸੀ ਜਾਂ ਮੈਂ ਸ਼ੋਰ ਤੋਂ ਦੂਰ ਹੋ ਗਈ ਸਾਂ। ਇਉਂ ਲੱਗਦਾ ਸੀ ਜਿਵੇਂ ਮੇਰੇ ਅੰਤਰ ਮਨ ਦੇ ਉਡਣ ਖਟੋਲੇ 'ਤੇ ਮੋਟੇ ਕਾਲ਼ੇ ਪਰਦੇ ਟੰਗੇ ਗਏ ਹੋਣ। ਬਾਹਰਲੇ ਸੰਸਾਰ -ਅਸੰਸਾਰ ਨਾਲ਼ੋਂ ਨਾਤਾ ਤੋੜਨ ਲਈ। ਮਨ ਅੰਬਰ 'ਤੇ ਛਾਈਆਂ ਕਾਲ਼ੀਆਂ ਬਦਲੋਟੀਆਂ ਦੇ ਸਰਕਦੇ ਟੁਕੜਿਆਂ ਕਰਕੇ ਮਨ ਦਾ ਮੌਸਮ ਘਸਮੈਲਾ -ਘਸਮੈਲਾ ਹੋ ਗਿਆ ਸੀ। ਢਹਿੰਦਾ ਸਰੀਰ ਤੇ ਚਿਹਰੇ 'ਤੇ ਪਸਰੀ ਅਦਿੱਖ ਪੀੜ ਕਰਕੇ ਬੇਮੌਸਮੀ ਝੜੇ ਰੁੱਖ ਦੇ ਪੱਤਿਆਂ ਵਾਂਗ ਚਿਹਰਾ ਮਟਮੈਲਾ ਹੋ ਗਿਆ। ਮੈਨੂੰ ਗੱਲਾਂ ਕਰਦੇ ਲੋਕਾਂ ਦੇ ਸਿਰਫ਼ ਬੁੱਲ ਫਰਕਦੇ ਦਿੱਸਦੇ। ਬਹੁਤ ਨੇੜੇ ਜਾ ਕੇ ਬੋਲ ਸੁਣਾਈ ਦਿੰਦੇ। ਫੋਨ ਦੀ ਘੰਟੀ, ਵਹਿੰਦੇ ਪਾਣੀ ਤੇ ਚੱਲਦੇ ਵਾਹਨਾਂ ਦੀਆਂ ਅਵਾਜ਼ਾਂ ਜਾਂ ਫਿਰ ਬੂਹੇ 'ਤੇ ਹੋਈ ਠੱਕ ਠੱਕ, ਸਭ ਕੁਝ ਬਹੁਤ ਮੱਧਮ ਸੁਣਾਈ ਦਿੰਦਾ। ਲੱਗਦਾ ਸੀ ਕਿ ਇਹ ਅਵਾਜ਼ਾਂ ਕਿਸੇ ਡੂੰਘੇ ਪਾਤਾਲ 'ਚੋਂ
ਆ ਰਹੀਆਂ ਹੋਣ। ਬਹੁਤ ਉੱਚੇ ਸੁਰ 'ਚ ਜੇ ਕੁਝ ਸੁਣਾਈ ਦੇ ਰਿਹਾ ਸੀ ਤਾਂ ਉਹ ਸੀ ਮੇਰੀ ਆਪਣੀ ਹੀ ਪੈੜ ਚਾਲ ਦੀ ਧਮਕ, ਆਪਣੇ ਹੀ ਬੋਲਾਂ ਦੀ ਗੂੰਜ ਜਾਂ ਫ਼ਿਰ ਬੀਂਡਿਆਂ ਦਾ ਅਮੁੱਕ ਤਾਨ। ਦਿਲ ਦਰਿਆ ਦਾ ਪਾਣੀ ਉਪਰੋਂ ਅਹਿੱਲ ਅਡੋਲ ਸੀ ਪਰ ਗਹਿਰਾਈ 'ਚ ਇਹ ਤੇਜ਼ੀ ਨਾਲ਼ ਡੋਲ ਰਿਹਾ ਸੀ। ਮੇਰੀ ਅਦਿੱਖ ਅਰੋਗਤਾ ਦੇ ਪ੍ਰਗਟ ਹੋ ਜਾਣ ਦੀ ਹੋਣੀ ਦੀ ਕੰਧ ਮੇਰੇ ਦੁਆਲ਼ੇ ਉਸਰ ਗਈ ਸੀ।ਇੱਕ ਹੋਰ ਡਾਢੀ ਦੁਬਿਧਾ ਦੇ ਸ਼ਿਕੰਜੇ ਨੇ ਮੇਰੇ ਆਪੇ ਨੂੰ ਜਕੜ ਲਿਆ ਕਿ ਸਾਹਮਣੇ ਵਾਲ਼ੇ
ਨੂੰ ਮੇਰਾ
ਬੋਲਿਆ ਸੁਣਾਈ ਦੇ ਰਿਹਾ ਜਾਂ ਨਹੀਂ ? ਜਦੋਂ ਮੈਂ ਬੋਲਦੀ ਹਾਂ ਲੱਗਦਾ ਹੈ ਕਿ ਮੈਂ ਆਪੇ ਨਾਲ਼ ਹੀ ਗੱਲਾਂ ਕਰੀ ਜਾ ਰਹੀ ਹਾਂ। ਸਹਿਜ ਹੋ ਕੇ ਵੀ ਮੈਂ ਆਪਣੀ ਇਸ ਅੰਦਰੂਨੀ ਪੀੜ ਨਾਲ਼ ਫਿਰ ਤੜਫਣ ਲੱਗ ਜਾਂਦੀ। " ਚੱਲੋ ਵਧੀਆ ਜੇ ਸੁਣਾਈ ਨਹੀਂ ਦਿੰਦਾ। ਕੁਝ ਦਿਨ ਅਰਾਮ ਕਰੋ।" ਮੇਰੀ ਅਦਿੱਖ ਤੇ ਅਕਹਿ ਪੀੜ ਨੂੰ ਅਹਿਸਾਸਣ ਤੋਂ ਬਿਨਾਂ ਹੀ ਕਿਸੇ ਸ਼ੁਭਚਿੰਤਕ ਦੇ ਕਹੇ ਇਹਨਾਂ ਬੋਲਾਂ ਨੇ ਮੇਰਾ ਆਪਾ ਝੰਜੋੜ ਸੁੱਟਿਆ। ਇੱਕ ਪਲ ਮੈਨੂੰ ਇਹ ਇੱਕ ਕੋਝਾ ਮਜ਼ਾਕ ਲੱਗਿਆ। ਪਰ ਅਗਲੇ ਹੀ ਪਲ ਇਹਨਾਂ ਬੋਲਾਂ 'ਚੋਂ ਹੀ ਸਾਰਥਕਤਾ ਲੱਭਣ ਦੇ ਯਤਨ ਮਨ ਨੂੰ ਸਕੂਨ ਦੇ ਗਏ। ਚੱਲੋ ਏਸ ਬਹਾਨੇ ਕੁਝ ਘੜੀਆਂ ਲਈ ਏਸ ਬੇਰਿਹਮ ਦੁਨੀਆਂ ਦੇ ਕੁਸੈਲ਼ੇ ਬੋਲਾਂ ਤੋਂ ਕੁਝ ਰਾਹਤ ਤਾਂ ਮਿਲ਼ੀ। ਪਰ ਮਨ ਅੰਦਰ ਫ਼ਿਰ ਵੀ ਭਿਆਨਕ ਸੰਨਾਟਾ ਸੀ। ਬਾਹਰਲੇ ਸ਼ੋਰ ਦੇ ਆਦੀ ਮਨ ਨੂੰ ਭਰਿਆ ਭਕੁੰਨਿਆਂ ਆਲ਼ਾ ਦੁਆਲ਼ਾ ਸੁੰਨਾ -ਸੁੰਨਾ ਪ੍ਰਤੀਤ ਹੋ ਰਿਹਾ ਸੀ। ਸਮੇ ਦੀ ਹਥੇਲ਼ੀ 'ਤੇ ਊਣੇ ਜਿਹੇ ਲੰਘਦੇ ਦਿਨਾਂ ਨੂੰ ਵੇਖ ਕੇ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਹੱਸਾਂ ਜਾਂ ਰੋਵਾਂ ? ਮੇਰਾ ਵਕਤੀ ਰੋਗ ਤਾਂ ਡਾਕਟਰੀ ਓਹੜ -ਪੋਹੜ ਕਰਕੇ ਕੁਝ ਦਿਨਾਂ ਬਾਅਦ ਠੀਕ ਹੋ ਗਿਆ ਪਰ ਉਹਨਾਂ ਪਲਾਂ 'ਚ ਮੈਂ ਸੁਣਨ ਤੋਂ ਅਸਮਰੱਥ ਲੋਕਾਂ ਦੀ ਜ਼ਿੰਦਗੀ ਕਿਆਸੀ। ਜਿਨ੍ਹਾਂ ਨੂੰ ਇਸ ਰੰਗੀਲੇ ਤੇ ਸ਼ੋਰੀਲੇ ਜੱਗ ਅੰਦਰ ਟੁੱਟ ਚੱਕਰ ਘੁੰਗਰੂਆਂ ਦੀ ਛਣਕ ਕਦੇ ਵੀ ਸੁਣਾਈ ਨਹੀਂ ਦਿੰਦੀ।
ਇੱਕਲਾਪਣ -
ਰੋਹੀਆਂ ਸੁੰਨਸਾਨ
ਬੀਂਡੇ ਦਾ ਤਾਨ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਸੁਣੀ ਗਈ।
3 Nov 2014
1 Nov 2014
Subscribe to:
Posts (Atom)