ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
Showing posts with label ਉਦਯ ਵੀਰ ਸਿੰਘ. Show all posts
Showing posts with label ਉਦਯ ਵੀਰ ਸਿੰਘ. Show all posts
30 Apr 2013
9 Apr 2013
18 Feb 2013
6 Feb 2013
2 Jan 2013
16 Dec 2012
25 Nov 2012
30 Oct 2012
6 Oct 2012
ਰੱਤ ਬਣੇ ਜ਼ਿੰਦਗੀ (ਸੇਦੋਕਾ)
ਹਰ ਇੱਕ ਨੂੰ ਆਪਣਾ ਕਹਿਣ ਵਾਲ਼ੇ ਤੇ ਓਨ੍ਹਾਂ ਦੀਆਂ ਅੱਖਾਂ ਨਾਲ਼ ਇਸ ਸੋਹਣੇ ਤੇ ਮਨ-ਮੋਹਣੇ ਜੱਗ-ਤ੍ਰਿੰਝਣ ਨੂੰ ਵੇਖਣ ਦੀ ਇੱਛਾ ਰੱਖਣ ਵਾਲ਼ੇ ਉਦਯ ਵੀਰ ਸਿੰਘ ਜੀ, ਗੋਰਖਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲ਼ੇ ਹਨ। ਆਪ ਹਿੰਦੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ 'ਚ ਲਿਖਦੇ ਹਨ।
ਹਾਇਕੁ -ਲੋਕ ਮੰਚ ਨਾਲ਼ ਇੱਕ ਪਾਠਕ ਦੇ ਤੌਰ 'ਤੇ ਉਹ ਪਹਿਲਾਂ ਹੀ ਜੁੜ ਚੁੱਕੇ ਸਨ।ਅੱਜ ਪਹਿਲੀ ਵਾਰ ਆਪਣੇ ਸੇਦੋਕਾ ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋ ਰਹੇ ਹਨ। ਆਸ ਕਰਦੀ ਹਾਂ ਕਿ ਓਨ੍ਹਾਂ ਦੇ ਪਲੇਠੀ ਲਿਖਤ ਉਪਰਾਲੇ ਨੂੰ ਹਾਇਕੁ-ਲੋਕ ਮੰਚ ਪਰਿਵਾਰ ਖਿੜੇ ਮੱਥੇ ਜੀ ਆਇਆਂ ਨੂੰ ਕਹੇਗਾ।
1.
ਰਗਾਂ 'ਚ ਵਹੇ
ਰੱਤ ਬਣੇ ਜ਼ਿੰਦਗੀ
ਰਿਸਦੇ ਰਹੇ ਫੱਟ।
ਖੜ੍ਹਾ ਮਕਾਨ
ਮਜ਼ਬੂਤ ਨੀਹਾਂ ਦੀ
ਹੁਣ ਦੱਸੇ ਕਹਾਣੀ।
2.
ਲੱਭੇ ਤਾਂ ਪਾਏ
ਰੱਜ-ਰੱਜ ਕੇ ਨੂਰ
ਓਸ ਸਤਿਨਾਮ ਦਾ
ਪੈਰੀਂ ਤੁਰਿਆ
ਪਹੁੰਚ ਮੰਜ਼ਿਲ 'ਤੇ
ਫਿਰ ਆਏ ਸ਼ਬਾਬ ।
ਉਦਯ ਵੀਰ ਸਿੰਘ
( ਗੋਰਖਪੁਰ-ਉ.ਪ੍ਰਦੇਸ਼)
Subscribe to:
Posts (Atom)

