ਅੱਜ ਹਾਇਕੁ-ਲੋਕ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਕੁਲਦੀਪ ਸਿੰਘ। ਕੁਲਦੀਪ ਸਿੰਘ ਦਾ ਸਾਹਿਤਕ ਨਾਂ ਦੀਪੀ ਸੈਰ ਹੈ। ਆਪ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ ਤੇ ਅੱਜਕੱਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਨਿਵਾਸੀ ਹਨ।ਆਪ ਨੇ ਜੇ. ਆਰ. ਗੌਰਮਿੰਟ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ 1990 'ਚ ਪਾਸ ਕੀਤੀ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਨਾਲ਼-ਨਾਲ਼ ਆਪ ਨੂੰ ਇਟਾਲੀਅਨ ਭਾਸ਼ਾ ਦਾ ਵੀ ਗਿਆਨ ਹੈ। ਪਿਛਲੇ ਕੁਝ ਅਰਸੇ ਤੋਂ ਹਾਇਕੁ ਕਾਵਿ ਨਾਲ਼ ਜੁੜੇ ਹੋਏ ਹਨ ਤੇ ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ।
1.
ਅਕਾਸ਼ -ਗੰਗਾ
ਮਾਂ ਹੱਥਾਂ'ਚੋਂ ਨਿੱਘ ਲੈ
ਅੰਬਰੀਂ ਲੰਘਾਂ
2.
ਮੋਰਾਂ ਦੀ ਪੈਲ
ਸੀਤਲ ਹਵਾ ਸੰਗ
ਝੂਮਣ ਸਿੱਟੇ
3.
ਢਲ਼ੀ ਬਰਫ਼
ਘਾਹ ਨਾਲ਼ ਨਿੱਖਰੀ
ਜੰਗਲੀ ਬੂਟੀ
4.
ਹੈ ਘੁਸਮੁਸਾ
ਹੋਰ ਧੌਲ਼ਾ ਦਿੱਖਿਆ
ਉਸ ਦੀ ਦਾੜ੍ਹੀ
5.
ਚੱਪਾ ਕੁ ਚੰਨ
ਜ਼ਰਦ ਚਿਹਰੇ 'ਤੇ
ਭੋਰਾ ਕੁ ਹਾਸਾ
ਦੀਪੀ ਸੈਰ
ਅਨੰਦਪੁਰ ਸਾਹਿਬ
ਬਰਮਿੰਘਮ (ਯੂ.ਕੇ.)
ਨੋਟ: ਇਹ ਪੋਸਟ ਹੁਣ ਤੱਕ 74 ਵਾਰ ਖੋਲ੍ਹ ਕੇ ਪੜ੍ਹੀ ਗਈ ।
ਮੋਰਾਂ ਦੀ ਪੈਲ
ਘਾਹ ਨਾਲ਼ ਨਿੱਖਰੀ
ਜੰਗਲੀ ਬੂਟੀ
ਉਸ ਦੀ ਦਾੜ੍ਹੀ
ਚੱਪਾ ਕੁ ਚੰਨ
