
ਵਰਤ ਦੀਆਂ ਕਰੜੀਆਂ ਤਾਕੀਦਾਂ ਜਾਰੀ ਕਰਨ ਵਾਲ਼ੀ ਦਾਦੀ ਨੂੰ ਮੈਂ ਕਦੇ ਵਰਤ ਰੱਖਦਿਆਂ ਨਹੀਂ ਵੇਖਿਆ ਸੀ ਕਿਉਂਕਿ ਮਾਂ ਦੇ ਪਹਿਲੇ ਕਰੂਏ ਨਾਲ਼ ਦਾਦੀ ਦਾ ਆਖ਼ਿਰੀ ਕਰੂਆ ਸੀ। ਏਹੋ ਗੱਲ ਤਾਂ ਮਾਂ ਨੂੰ ਪ੍ਰੇਸ਼ਾਨ ਕਰੀ ਰੱਖਦੀ ਸੀ ਕਿ ਆਖਿਰ ਦਾਦੀ ਦੇ ਵਰਤਾਂ ਨਾਲ਼ ਸਾਡੇ ਦਾਦੇ ਦੀ ਉਮਰ ਲੰਮੇਰੀ ਕਿਉਂ ਨਾ ਹੋਈ ? ਮੈਂ ਆਪਣੇ ਤਰਕ ਨਾਲ਼ ਦਾਦੀ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਪਰ ਅੱਜ ਮਾਂ ਨਾਲ਼ ਆਪਣੇ ਮਨ ਦੇ ਵਲੇਵੇਂ ਸਾਂਝੇ ਕਰਨ ਨੂੰ ਚਿੱਤ ਕਰ ਆਇਆ," ਮਾਂ !ਮੈਨੂੰ ਤਾਂ ਲੱਗਦੈ ਕਿ ਨਿੱਤ ਦੇ ਕੰਮਾਂ ਤੋਂ ਅੱਕੀਆਂ ਨੂੰਹਾਂ -ਧੀਆਂ ਨੇ ਸ਼ਾਇਦ ਇਹ ਦਿਨ ਆਪਣੇ ਲਈ ਸਜਣ -ਸੰਵਰਨ ਲਈ ਰੱਖ ਲਿਆ ਹੋਣਾ। ਫੇਰ ਸਮਾਜ ਦੇ ਠੇਕੇਦਾਰਾਂ ਤੋਂ ਸਹੀ ਪੁਆਉਣ ਲਈ ਏਸ ਨੂੰ ਥੋੜੀ ਜਿਹੀ ਧਰਮ ਦੀ ਰੰਗਤ ਦੇ ਕੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਨਾਲ ਸਹਿਜੇ ਹੀ ਜੋੜ ਦਿੱਤਾ ਹੋਣਾ।"
ਮਾਂ ਦੀ ਤੱਕਣੀ ਸਭ ਕੁਝ ਆਪਣੇ ਕਲਾਵੇ 'ਚ ਭਰ ਰਹੀ ਸੀ ," ਦਫ਼ਤਰਾਂ ਦੀ ਹਫ਼ਤੇਵਾਰੀ ਛੁੱਟੀ ਵਾਂਗ ਪੇਟ ਨੂੰ ਅਰਾਮ ਦਵਾਉਣਾ ਮਾੜਾ ਨਹੀਂ । ਪਰ ਵਰਤ ਦੇ ਨਾਂ 'ਤੇ ਖੁਦੀ ਨੂੰ ਕਿਉਂ ਮਾਰਨਾ ? ਮਾਂ !ਏਹੋ ਜਹੇ ਵਰਤ ਤੂੰ ਆਪਣੀ ਸਿਹਤ ਲਈ ਰੱਖਿਆ ਕਰ ! ਨਾਲ਼ੇ ਮੈਂ ਤਾਂ ਓਹ ਦਿਨ 'ਡੀਕਦੀ ਆਂ ਜਿਦੇਂ ਏਸ ਕਰੂਏ ਦੇ ਵਰਤ ਨੂੰ ਮਾਂ ਤੂੰ ਆਪਣੇ ਨਾਂ ਕਰ ਲਿਆ।" ਮਾਂ ਦੀਆਂ ਅੱਖਾਂ ਦੀ ਲਿਸ਼ਕ ਮੇਰੇ ਬੋਲਾਂ ਨੂੰ ਨਿੱਘ ਦੇ ਗਈ।
ਨੋਟ : ਇਹ ਪੋਸਟ ਹੁਣ ਤੱਕ 1735 ਵਾਰ ਪੜ੍ਹੀ ਗਈ ਹੈ।
* ਮਿੰਨੀ ਕਹਾਣੀ ਸੰਗ੍ਰਹਿ 'ਚੋਂ
ਬਹੁਤ ਸੁੰਦਰ ਕਹਾਣੀ .ਲਗਦਾ, ਸਾਡੇ ਸਮਾਜ ਨੇ ਸਭ ਬੰਦਸ਼ਾਂ ਔਰਤ ਵਾਸਤੇ ਹੀ ਮੁਕਰਰ ਕੀਤੀਆਂ ਹੋਇਆਂ ਹਨ . ਸਿਹਤ ਵਾਸਤੇ ਆਪਣੇ ਆਪ ਵਰਤ ਰਖਣਾ ਤਾਂ ਕੋਈ ਮਾੜਾ ਨਹੀਂ ਲੇਕਿਨ ਕਿਸੇ ਬੰਦਸ਼ ਅਧੀਨ ਰਖਿਆ ਵਰਤ ਕੋਈ ਮਾਨੇ ਨਹੀਂ ਰਖਦਾ . ਕਿਨੀਆਂ ਸਦੀਆਂ ਔਰਤ ਨੂੰ ਘੁੰਡ ਵਿਚ ਹੀ ਲਕੋਈ ਰਖਿਆ . ਪਤੀ ਨੂੰ ਕੁਛ ਹੋ ਜਾਵੇ ਤਾਂ ਬਲੇਮ ਪਤਨੀ ਨੂੰ ਹੀ ਦੇ ਦਿੰਦੇ ਹਨ ਕਿ ਇਸ ਨੇ ਵਰਤ ਨਹੀਂ ਸੀ ਰਖਿਆ . ਕਹਾਨੀ ਬਹੁਤ ਅਛੀ ਲਗੀ ਕਿਓਂਕਿ ਇਹ ਸਮਾਜ ਦੇ ਗਲਤ ਵਿਚਾਰਾਂ ਦੀ ਇੱਕ ਪਰਤ ਖੋਲਦੀ ਹੈ .
ReplyDeleteਸੁੰਦਰ ਵਰਣਨ ਕੀਤਾ ਏਸ ਕਰੂਏ ਦਾ। ਜਿਸਦੀ ਗੁਰਬਾਣੀ ਅਨੁਸਾਰ ਕਤਈ ਜ਼ਰੂਰਤ ਨਹੀਂ।
ReplyDeleteਸਿਖ ਧਰਮ ਵਿਚ, ਅੰਧਵਿਸ਼ਵਾਸਾਂ ਤੇ ਫਜੂਲ ਰਸਮਾ ਲਈ ਕੋਈ ਜਗਾਹ ਨਹੀਂ . ਸਾਡੇ ਸਾਰੇ ਘਰ ਵਿਚ ਨਾ ਕੋਈ ਜੋਤਸ਼ੀ ਦੇ ਕਦੇ ਗਿਆ ,ਨਾ ਹੀ ਕਿਸੇ ਬਾਬੇ ਨੂੰ ਕੁਛ ਦਿੱਤਾ ਅਤੇ ਨਾ ਹੀ ਕੋਈ ਫਜੁਲ ਰਸਮ ਕੀਤੀ . ਮਾਂ ਕੁਛ ਵਹ੍ਮੀ ਸੀ ਤੇ ਬਾਬਾ ਜੀ ਭੀ ਕੁਛ ਕੁਛ ਵਹ੍ਮੀ ਸਨ ਲੇਕਿਨ ਅਸੇੰ ਪਤੀ ਪਤਨੀ ਬਸ ਇੱਕ ਪਰਮਾਤਮਾ ਦੇ ਭਾਣੇ ਨੂੰ ਮਨ ਕੇ ਜਿੰਦਗੀ ਬਸਰ ਕਰਦੇ ਹਾਂ .
ReplyDelete