ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2018

ਸੁੱਚੇ ਪੱਥਰ (ਹਾਇਬਨ)

ਸੁੱਚੇ ਪੱਥਰ (ਹਾਇਬਨ) 
ਘਰ ਦੇ ਐਨ ਵਿਚਕਾਰ ਇੱਕ ਖੁਸ਼ਨੁਮਾ ਜਿਹੀ ਖ਼ਵਾਬਗਾਹ। ਖਿੜਕੀ 'ਚੋਂ ਝਾਕਦੀਆਂ ਤ੍ਰੇਲ ਧੋਤੀਆਂ ਫੁੱਲਾਂ ਲੱਦੀਆਂ ਟਹਿਣੀਆਂ। ਦੁਪਹਿਰ ਖਿੜੀ ਵਾਂਗ ਖਿੜੇ ਮੌਸਮ 'ਚ ਆਪੂੰ ਜਿਹੇ ਖਿੜਦੀ ਮਲਕੜੇ ਜਿਹੇ ਆਣ ਬੈਠੀ ਸੀ ਇੱਕ ਤਿਤਲੀ। ਖੰਭ ਸੀ ਜਿਸ ਦੇ ਰੰਗ ਪਰੰਗੇ ਪਤਾ ਨਹੀਂ ਕਿਸ ਲਲਾਰੀ ਰੰਗੇ? ਸੱਚੀਂ ਕਦੇ ਉਹ ਮੈਨੂੰ ਕਿਸੇ ਤ੍ਰੇਲ ਬੂੰਦ ਜਿਹੀ ਜਾਪਦੀ ਤੇ ਕਦੇ ਕਿਸੇ ਤਿਤਲੀ ਜਿਹੀ। ਉਹ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ 'ਚ ਲੈ ਕੇ ਨਿੱਤ ਸੁਪਨਮਈ ਉਡਾਰੀਆਂ ਭਰਦੀ ਹੈ। 
ਕਹਿੰਦੇ ਨੇ ਕਿ ਜਦ ਕੁਦਰਤ ਹਰਿਆਵਲ ਦੀ ਬੰਸਰੀ ਵਜਾਉਂਦੀ ਹੈ ਤਾਂ ਬੁੱਕਲ਼ 'ਚ ਪੂਰਾ ਬ੍ਰਹਿਮੰਡ ਆ ਸਮਾਉਂਦਾ ਹੈ। ਇਓਂ ਲੱਗਦਾ ਸੀ ਜਿਵੇਂ ਕੋਈ ਖੰਭ ਪਸਾਰਦੀ ਤਿਤਲੀ ਨੇ ਕਿਸੇ ਫੁੱਲਵਾੜੀ ਦੇ ਸੁਹੱਪਣ ਨੂੰ ਆਪਣੇ ਕਮਰੇ 'ਚ ਲਿਆ ਸਜਾਇਆ ਹੋਵੇ। ਰੰਗਾਂ ਦੇ ਅਦਭੁੱਤ ਸੁਮੇਲ ਵਾਲ਼ੀ ਵੱਡੀ ਰੰਗੀਨ ਪੇਂਟਿੰਗ ਸਾਹਮਣੇ ਕੰਧ 'ਤੇ ਵਿਖਾਈ ਦੇ ਰਹੀ ਹੈ। ਰੰਗਾਂ ਦੀ ਚੋਣ ਉਸ ਨੇ ਆਪਣੇ ਚੌਗਿਰਦੇ ਵਿੱਚੋਂ ਹੀ ਕੀਤੀ ਲੱਗਦੀ ਹੈ। ਖੁੱਲ੍ਹੇ ਨੀਲੇ ਅੰਬਰ ਦੀ ਛੱਤ ਹੇਠ ਕਾਦਰ ਦੀ ਖੂਬਸੂਰਤੀ ਪੱਤਿਆਂ ਤੋਂ ਵਿਹੂਣੇ ਪਰ ਗ਼ੁਲਾਬੀ ਰੰਗ ਦੀ ਭਾਅ ਮਾਰਦੇ ਰੁੱਖਾਂ 'ਚੋਂ ਝਲਕਦੀ ਉਸ ਦੀਆਂ ਭਾਵਨਾਵਾਂ ਦੀ ਗਵਾਹੀ ਭਰ ਰਹੀ ਸੀ।ਐਨ ਵਿਚਕਾਰ ਵਿੰਗੀ ਟੇਡੀ ਪਗਡੰਡੀ ਆਪਣੇ ਵਿਲੱਖਣ ਅੰਦਾਜ਼ 'ਚ ਪਾਂਧੀਆਂ ਨੂੰ ਮੰਜ਼ਿਲ ਵੱਲ ਪੁਲਾਂਘਾ ਭਰਦੇ ਰਹਿਣ ਵੱਲ ਪ੍ਰੇਰਦੀ ਹੈ। ਦੂਜੀ ਕੰਧ 'ਤੇ ਕਾਲ਼ੇ ਤੇ ਸੁਰਮਈ ਰੰਗੇ ਪੱਤਿਆਂ ਨੂੰ ਕੁਝ ਪਰਛਾਵਿਆਂ ਸੰਗ ਜੀਵਨ ਦੀਆਂ ਮੁਸ਼ਕਲਾਂ ਤੇ ਖ਼ਿਆਲਾਂ ਨੂੰ ਕੈਨਵਸ 'ਤੇ ਲਿਆ ਉਤਾਰਿਆ ਹੈ। ਇੱਕ ਪਾਸੇ ਮੇਜ਼ 'ਤੇ ਇੱਕ ਬੋਨਸਾਈ ਤੁਰਦੀ ਫਿਰਦੀ ਕਲਾ ਦਾ ਪ੍ਰਤੀਕ ਉਸ ਦੀਆਂ ਕਲਾਤਮਿਕ ਛੋਹਾਂ ਨੂੰ ਹੋਰ ਪਕੇਰਾ ਕਰ ਰਿਹਾ ਹੈ। ਖੁੱਲ੍ਹੀਆਂ ਹਵਾਵਾਂ ਦੀ ਖੁਸ਼ਬੂ ਹੁਣ ਵੀ ਉਸ ਦੇ ਦੁਆਲ਼ੇ ਅਠਖੇਲੀਆਂ ਕਰਦੀ ਜਾਪਦੀ ਹੈ। 
ਕਹਿੰਦੇ ਨੇ ਕਿ ਕਾਇਨਾਤ ਖੁਦ ਕੈਦੀ ਨਹੀਂ ਬਣਦੀ ਸਗੋਂ ਧੁਰ ਅੰਦਰ ਤੱਕ ਲਹਿ ਕੇ ਆਪੇ ਨੂੰ ਕੈਦ ਕਰ ਲੈਂਦੀ ਹੈ। ਇਓਂ ਲੱਗਦਾ ਸੀ ਕਿ ਉਹ ਵੀ ਕਾਇਨਾਤ ਬਣ ਫ਼ੈਲਣਾ ਲੋਚਦੀ ਹੈ। ਕੁਦਰਤਦਾਨ ਰਮਣੀਕ ਰਾਹਵਾਂ 'ਤੇ ਉਹ ਨਿੱਤ ਨਵੀਨ ਪੁਲਾਂਘਾਂ ਭਰਦੀ ਹੈ। ਉਸ ਦੀ ਖ਼ਵਾਬਗਾਹ ਕਦੋਂ ਚਿੱਤਰਸ਼ਾਲਾ ਬਣ ਗਈ ਸੀ ਪਤਾ ਹੀ ਨਾ ਲੱਗਾ। ਹੁਣ ਵੀ ਉਹ ਆਪਣੀ ਚਿੱਤਰਸ਼ਾਲਾ 'ਚ ਬੈਠੀ ਪੋਟਿਆਂ ਦੀ ਛੋਹ ਨਾਲ਼ ਰੰਗਾਂ ਨੂੰ ਨਵੇਂ ਅਰਥਾਂ 'ਚ ਢਾਲ਼ ਰਹੀ ਹੈ। ਅੰਤਰੀਵੀ ਮਨ ਦੀ ਆਵਾਜ਼ ਨੂੰ ਸਜੀਵ ਕਰ ਰਹੀ ਹੈ। ਕੈਨਵਸ ਧਰਾਤਲ 'ਤੇ ਅਣਗੌਲ਼ੇ ਬੇਜਾਨ ਪੱਥਰਾਂ ਨੂੰ ਬੜੇ ਸਲੀਕੇ ਨਾਲ ਰੂਹਕਸ਼ ਬਣਾ ਰਹੀ ਹੈ। ਇਹ ਅਣਘੜਤ ਪੱਥਰ ਉਸ ਦੇ ਰੰਗਾਂ 'ਚ ਘੁਲ਼ਦੇ ਲੱਗਦੇ ਨੇ," ਅਣਤਰਾਸ਼ੇ ਪੱਥਰ ਆਪਣੀ ਲਿਸ਼ਕ ਕਦੇ ਇੱਕ ਦੂਜੇ ਨਾਲ਼ ਖਹਿ ਕੇ ਤੇ ਕਦੇ ਤੇਜ਼ ਪਾਣੀ ਦੇ ਵਹਾਓ ਨਾਲ਼ ਅਖ਼ਤਿਆਰ ਕਰਦੇ ਨੇ। ਤਰਲ ਬੂੰਦਾਂ ਝਰਨਿਆਂ ਰੂਪੀ ਛੱਲਾਂ ਸੰਗ ਮਿਲ ਜਦ ਬੇਜਾਨ ਪੱਥਰਾਂ 'ਤੇ ਡਿੱਗਦੀਆਂ ਨੇ ਤਾਂ ਫ਼ਿਜ਼ਾ ਸੰਗੀਤਮਈ ਬਣ ਜਾਂਦੀ ਹੈ। ਸੁੱਚਾ ਸੋਚ ਵਹਾਓ ਅਣਗੌਲ਼ੀ ਸੁੰਦਰ ਪਰ ਪੱਥਰ ਸਮਝੀ ਜਾਣ ਵਾਲ਼ੀ ਆਤਮਾ ਨੂੰ ਤਰਾਸ਼ ਹੀਰਾ ਬਣਾ ਦੇਣ ਯੋਗ ਹੁੰਦੈ। "
ਕਹਿੰਦੇ ਨੇ ਕਿ ਪੱਥਰਾਂ ਨੂੰ ਪਾਰਸ ਕਿਰਤੀ ਦੇ ਹੱਥ ਬਣਾਉਂਦੇ ਨੇ। ਬੁਰਸ਼ ਰੰਗਾਂ ਸੰਗ ਨ੍ਰਿਤ ਕਰਦੀਆਂ ਉਸ ਦੀਆਂ ਕਲਾਈਆਂ ਲਫ਼ਜ਼ਾਂ ਤੋਂ ਪਾਰ ਦੀ ਕੋਈ ਬਾਤ ਪਾਉਂਦੀਆਂ ਜਾਪ ਰਹੀਆਂ ਨੇ, " ਸੁੱਕੀ ਮਿੱਟੀ ਦੇ ਡੱਲਿਆਂ 'ਤੇ ਪਈ ਤ੍ਰੇਲ ਨਾਲ਼ ਉੱਠਦੀ ਮਿਟਿਆਲੀ ਮਹਿਕ ਪੌਣਾਂ 'ਚ ਘੁਲ਼ਦੀ ਮਨ ਨੂੰ ਧੂਹ ਪਾਉਂਦੀ ਹੈ। ਰਾਹ ਪਏ ਪੱਥਰ ਵੀ ਕਾਇਨਾਤ ਦਾ ਹੀ ਹਿੱਸਾ ਨੇ। ਗੱਲ ਤਾਂ ਨਜ਼ਰੀਏ ਦੀ ਏ। ਤਰਾਸ਼ਣ ਨਾਲ਼ ਅਮੁੱਲੇ ਬਣ ਜਾਂਦੇ ਨੇ ਤੇ ਇਸੇ ਦੌਲਤ ਨਾਲ਼ ਰੂਹ ਮੰਦਰ ਦੀ ਸਿਰਜਣਾ ਹੁੰਦੀ ਹੈ।" 
ਪਰਦੇ ਤੋਂ ਸੱਖਣੀ ਖਿੜਕੀ ਰਾਹੀਂ ਫ਼ੈਲਦੀਆਂ ਧੁੱਪ ਕਿਰਨਾਂ 'ਚ ਉਸ ਦਾ ਜਾਦੂਮਈ ਸਪਰਸ਼ ਹੱਥਲੀ ਕਲਾ ਕਿਰਤ ਨੂੰ ਹੋਰ ਸੰਜੀਵਤਾ ਦੇ ਰਿਹਾ ਸੀ। ਸੱਜਰੇ ਰੰਗਾਂ ਦੀ ਨਿਵੇਕਲੀ ਰੰਗ ਲੀਲਾ ਉਸ ਦੀਆਂ ਕਲਾਤਿਮਕ ਤਲੀਆਂ 'ਤੇ ਅਲੌਕਿਕ ਸਿਰਜਣਾ ਦਾ ਸ਼ਗਨ ਧਰਦੀ ਜਾਪ ਰਹੀ ਸੀ। ਉਸ ਦੀ ਕਲਾ ਦਾ ਅੰਗ ਅੰਗ ਕਿਸੇ ਅਨੂਠੇ ਪ੍ਰਤੀਬਿੰਬ ਨੂੰ ਸਿਰਜਦਾ ਹੁਣ ਕੋਈ ਉੱਚਤਮ ਬਾਤ ਪਾ ਰਿਹਾ ਸੀ ਤੇ ਉਸ ਨਾਲ਼ ਸਮਾਂ ਹੁੰਗਾਰਾ ਭਰ ਰਿਹਾ ਸੀ। ਉਸ ਨੇ ਅੰਗੜਾਈ ਭਰਦਿਆਂ ਮੋਹ ਭਰੀ ਤੱਕਣੀ ਨਾਲ਼ ਆਪਣੀ ਖ਼ਵਾਬਗਾਹ 'ਚ ਖਿੜੇ ਚਾਨਣ ਦੀ ਲੋਅ 'ਚ ਅੱਜ ਕਿਸੇ ਅਨੰਤ ਸੁਹੱਪਣ ਨੂੰ ਛੂਹ ਲਿਆ ਸੀ। 
ਰੰਗ ਗੜੁਚੇ 
ਕੈਨਵਸ 'ਤੇ ਖਿੰਡੇ 
ਪੱਥਰ ਸੁੱਚੇ। 
ਡਾ. ਹਰਦੀਪ ਕੌਰ ਸੰਧੂ 

26 Aug 2018

ਕਤਲਗਾਹ(ਹਾਇਬਨ) ਡਾ. ਹਰਦੀਪ ਕੌਰ ਸੰਧੂ

Image result for cemetery sketchਮੱਧਮ ਜਿਹਾ ਚਾਨਣ ਸੀ। ਅਲਸਾਈ ਜਿਹੀ ਸ਼ਾਮ ਵਿੱਚ ਇੱਕ ਮਟਮੈਲੀ ਜਿਹੀ ਰੌਸ਼ਨੀ। ਸੂਰਜ ਕਿਤੇ ਆਪਣੇ ਨਿੱਤ ਸਫ਼ਰ ਦੇ ਆਖ਼ਿਰੀ ਪੜਾਓ 'ਤੇ ਝਾਤ ਪਾ ਰਿਹਾ ਲੱਗਦਾ ਸੀ।ਮੈਂ ਕਮਰੇ ਦੀ ਖਿੜਕੀ ਰਾਹੀਂ ਅਪਲਕ ਬਾਹਰ ਝਾਕ ਰਿਹਾ ਸੀ ਜਿਵੇਂ ਹੁਣ ਵੀ ਉਸ ਨੂੰ ਉਡੀਕ ਰਿਹਾ ਹੋਵਾਂ।ਸੜਕਾਂ ਕਿਨਾਰੇ ਘੁਸਮੁਸਾ ਫੈਲਿਆ ਹੋਇਆ ਸੀ ਪਰ ਚਾਨਣ ਹੁਣ ਐਨਾ ਕੁ ਸੀ ਕਿ ਆਉਂਦੇ ਜਾਂਦੇ ਲੋਕਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਸਨ। ਬਾਹਰੋਂ ਆਉਂਦੇ ਹਵਾ ਦੇ ਬੁੱਲੇ ਨਾਲ਼ ਦੂਰੋਂ ਆਉਂਦੀ ਘੁੰਗਰੂਆਂ ਜਿਹੀ ਮੱਧਮ ਛਣਕਾਰ ਸੁਣਾਈ ਦਿੱਤੀ। ਮੌਤ ਪਹਿਲਾਂ ਮੰਗਾਂ ਜੇ ਆਵੇ ਬੇਗ਼ਾਨੇ ਦਾ ਖ਼ਿਆਲ,ਮੇਰਾ ਆਪਾ ਰੰਗਿਆ ਤੇਰਿਆਂ ਹੀ ਰੰਗਾਂ ਨਾਲ਼  ਬੇਅੰਤ ਮੋਹ ਤੇ ਪਾਰਸੁ ਛੋਹ।" ਉਸ ਦੀਆਂ ਹੱਥ ਘੁੱਟਣੀਆਂ ਦੀ ਨਿੱਘੀ ਛੋਹ ਨੂੰ ਮਲਕੜੇ ਜਿਹੇ ਆਪਣੇ ਕਲਾਵੇ 'ਚ ਭਰਨ ਲਈ ਜਿਉਂ ਹੀ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਓਥੇ ਕੋਈ ਨਹੀਂ ਸੀ। ਦੂਰ ਧੁੰਦਲਕੇ 'ਚ ਝਾਂਜਰ ਦੀ ਛਣਕਾਰ ਮੱਧਮ ਹੁੰਦੀ -ਹੁੰਦੀ ਇੱਕ ਬੇਸੁਰਾ ਸ਼ੋਰ ਬਣ ਗਈ ਸੀ। ਮੈਂ ਆਪਣੇ ਕੰਨ ਬੰਦ ਕਰਨ ਲਈ ਅਸਫ਼ਲ ਯਤਨ ਕਰਨ ਲੱਗਾ। 
ਕਹਿੰਦੇ ਨੇ ਕਿ ਮੋਹ ਮੁਹੱਬਤ ਇੱਕ ਕੁਰਬਾਨੀ ਦਾ ਨਾਂ ਏ ਤੇ ਏਸ ਨੂੰ ਮਜ਼ਾਕ ਨਾ ਬਣਾਓ। ਪਰ ਜ਼ਿੰਦਗੀ ਤਾਂ ਮੇਰੇ ਨਾਲ਼ ਇੱਕ ਵੱਡਾ ਮਜ਼ਾਕ ਕਰ ਗਈ ਸੀ। ਉਸ ਲਈ ਇਹ ਮਹਿਜ਼ ਸ਼ਬਦ ਹੋਣਗੇ ਪਰ ਮੇਰੇ ਲਈ ਇੱਕ ਅਮੁੱਲਾ ਵਾਅਦਾ ਸਨ। ਇਖ਼ਲਾਕ ਦੀਆਂ ਸਾਰੀਆਂ ਹੱਦਾਂ ਪਾਰ ਕਰਦੀ ਮੈਨੂੰ ਆਪਣੀ ਕੋਝੀ ਚਾਲ ਦਾ ਮੋਹਰਾ ਬਣਾ ਕੇ ਉਹ ਤਾਂ ਕਦੋਂ ਦੀ ਕਿਸੇ ਹੋਰ ਦੀ ਬਣ ਬੈਠੀ ਸੀ।ਉਸ ਬੇਗ਼ੈਰਤ ਨੂੰ ਮੇਰੇ ਜਜ਼ਬੇ ਤੇ ਸੱਚੀ ਚਾਹਤ ਨੂੰ ਅਪਨਾਉਣਾ ਹੀ ਨਾ ਆਇਆ । ਐਨਾ ਵੱਡਾ ਧੋਖਾ, ਜਾਣਿਆ ਤੈਨੂੰ ਮੇਰਾ ਸੰਸਾਰ ਪਰ ਤੂੰ ਕੇਹੀ ਬਦਕਾਰ ? ਪਤਾ ਹੀ ਨਾ ਲੱਗਾ ਕਦੋਂ ਉਸ ਦੀ ਭੋਲ਼ੀ ਜਿਹੀ ਸੂਰਤ ਸੀਨੇ 'ਚ ਸਿੱਲਤ ਵਾਂਗ ਖੁੱਭ ਗਈ ਸੀ। ਰੱਤੋ ਰੱਤ ਹੋਇਆ ਮੇਰਾ ਹਿਰਦਾ ਹੁਣ ਬੇਰੋਕ ਨੁੱਚੜੀ  ਜਾ ਰਿਹਾ ਸੀ।
ਕਮਰਾ ਹਨ੍ਹੇਰੇ 'ਚ ਡੁੱਬਦਾ ਜਾ ਰਿਹਾ ਸੀ। ਹਨ੍ਹੇਰੇ ਨੂੰ ਕੋਸਣ ਨਾਲ਼ੋਂ ਤਾਂ ਚੰਗਾ ਕਿ ਦੀਵਾ ਬਾਲ ਲਉ। ਪਰ ਮੇਰੀ ਰੂਹ ਮੇਰਾ ਸਾਥ ਦੇਣ ਤੋਂ ਮੁਨੱਕਰ ਹੁੰਦੀ ਜਾਪ ਰਹੀ ਸੀ। ਭੁੱਖ ਤੇ ਨੀਂਦ ਨੇੜੇ ਤੇੜੇ ਵੀ ਨਹੀਂ ਸੀ। ਏਸ ਪਹਾੜ ਜਿੱਡੇ ਦੁੱਖ ਨੂੰ ਅੰਦਰੋਂ ਅੰਦਰੀਂ ਪੀਣ ਦੀ ਹਿੰਮਤ ਕਿੱਥੋਂ ਲੈ ਕੇ ਆਵਾਂ ? ਉਣੀਂਦਰੇ ਨੈਣੀਂ ਜਾਗਦੀਆਂ ਰਾਤਾਂ ਦੀ ਪੀੜ ਮੇਰੇ ਪਿੰਡੇ ਨੂੰ ਨਪੀੜੀ ਜਾ ਰਹੀ ਸੀ,"ਕੋਈ ਐਨਾ ਬਦਇਖ਼ਲਾਕ ਤੇ ਬੇਰਹਿਮ ਕਿਰਦਾਰ ਕਿਵੇਂ ਹੋ ਸਕਦੈ ? 'ਕੱਠੇ ਜਿਉਣ ਮਰਨ ਦੇ ਕੀਤੇ ਵਾਅਦੇ ਹੁਣ ਕਿਧਰ ਲੁਪਤ ਹੋ ਗਏ ? ਮੇਰੀ ਜ਼ਿੰਦਗੀ ਦੇ ਦੋ ਦਹਾਕੇ ਮਿੱਟੀ 'ਚ ਰੋਲ਼ ਹੁਣ ਪਤਾ ਨਹੀਂ ਕਿਸ ਦਾ ਘਰ ਉਜਾੜ ਰਹੀ ਹੋਵੇਗੀ ? ਸ਼ਰਮ ਦੀਆਂ ਧੱਜੀਆਂ ਤਾਂ ਬੇਗ਼ੈਰਤ ਅਤੇ ਅਜਿਹੀਆਂ ਦੁਸ਼ਟ ਹੀ ਉਡਾਉਂਦੀਆਂ ਨੇ।" 
ਮੇਰੇ ਬੁੱਲ੍ਹ ਖੁਸ਼ਕ ਹੋ ਗਏ ਸਨ ਤੇ ਗਲਾ ਸੁੱਕ ਗਿਆ ਸੀ। ਮਨ 'ਤੇ ਪਈਆਂ ਝਰੀਟਾਂ ਸਰੀਰ ਨੂੰ ਛੁਰੀ ਵਾਂਗ ਚੀਰ ਰਹੀਆਂ ਸਨ, "ਹੁਣ ਤਾਂ ਇਹ ਸੂਲੀ ਟੰਗੇ ਪਲ ਹੀ ਮੇਰੇ ਅੰਗੀ ਸਾਥੀ ਨੇ। ਮਾਂ ਵੀ ਤੁਰ ਗਈ।ਮੇਰੇ ਚਸਕਦੇ ਜ਼ਖਮਾਂ ਦੀ ਤਾਬ ਓਸ ਤੋਂ ਝੱਲ ਨਾ ਹੋਈ। ਨਾੜ ਨਾੜ 'ਚ ਉੱਗੀ ਕੰਡਿਆਈ ਦੀ ਕਸਕ ਤੋਂ ਰਾਹਤ ਪਾਉਣ ਲਈ ਮੈਂ ਤਾਂ ਓਸ ਵਗਦੇ ਦਰਿਆ ਦੇ ਪਾਣੀਆਂ 'ਚ ਵੀ ਜਾ ਡੁੱਬਿਆ ਸੀ। ਪਰ ਅਭਾਗੇ ਦੇ ਕਰਮਾਂ 'ਚ ਐਨੀ ਸੁਖਾਲ਼ੀ ਮੌਤ ਕਿੱਥੇ?" 
ਵਕਤ ਅੜਬ ਹੋ ਗਿਆ ਸੀ। ਮੈਂ ਵਾਰ ਵਾਰ ਸੁੱਕ ਰਹੇ ਬੁੱਲਾਂ ਉਤੇ ਜੀਭ ਫੇਰਦਿਆਂ ਖਿੜਕੀ ਵੱਲੋਂ ਨਿਗਾਹ ਹਟਾ ਬੱਤੀ ਜਗਾਉਣ ਵੱਲ ਅਹੁਲਿਆ।ਪਰ ਜੇ ਮਨ ਦੀ ਬੱਤੀ ਬੁਝੀ ਹੋਵੇ ਤਾਂ ਏਸ ਮਸਨੂਈ ਚਾਨਣ ਨੇ ਕੁਝ ਨਹੀਂ ਚਮਕਾ ਦੇਣਾ, " ਵੀਰਾਨ ਝਰਨੇ ਵਾਂਗ ਮੇਰੇ ਪਾਣੀ ਸੁੱਕ ਗਏ। ਮੇਰਾ ਆਪਣਾ ਹੀ ਕੋਈ ਮੈਨੂੰ ਲਾਂਬੂ ਲਾ ਗਿਆ। ਸਿਵਿਆਂ ਦੀ ਅੱਗ ਵਾਂਗੂ ਨਿਕਲਦੀਆਂ ਲਾਟਾਂ 'ਚ ਮੇਰਾ ਆਪਾ ਨਿੱਤ ਸੜਦੈ। ਹੁਣ ਤਾਂ ਪੱਤੇ ਝੜ ਗਏ ਕਸੈਲ਼ੀਆਂ ਰੁੱਤਾਂ ਦੇ ਕਹਿਰ ਝੱਲਦਾ ਖੜਸੁੱਕ ਰੁੱਖ ਹੀ ਬਾਕੀ ਹੈ। ਬੀਆਬਾਨ ਜੰਗਲ 'ਚ ਕੋਈ ਸਾਥੀ ਨਹੀਂ।" 
ਰਾਤ ਦੀ ਚੁੱਪੀ ਸਿੱਲ੍ਹੇ ਹਨ੍ਹੇਰੇ 'ਚ ਘੁਲ਼ ਰਹੀ ਸੀ। ਮੈਂ ਬੋਝਲ ਅਲਸਾਈ ਹਵਾ ਦੇ ਕਸ਼ ਭਰਨ ਲੱਗਾ। ਬਾਹਰ ਝਾਤੀ ਮਾਰੀ ਤਾਂ ਲੱਗਾ ਕਿ ਜਿਵੇਂ ਰੁੱਖਾਂ ਦੇ ਪੱਤੇ ਕਰਨ ਕੋਈ ਗੁਫ਼ਤਗੂ। ਬੱਸ ਇਨ੍ਹਾਂ ਵਾਂਗਰ ਮੇਰੀ ਵੀ ਹੈ ਇੱਕ ਜੁਸਤਜੂ। ਕੋਈ ਦੇਵੇ ਮੇਰੇ ਸਾਹਾਂ 'ਚ ਖੁਸ਼ਬੋਈ ਦੀ ਦਸਤਕ ਨੈਣਾਂ ਨੂੰ ਆਣ ਮਿਲੇ ਅਚੰਭਿਤ ਕੋਈ ਮਹਿਕ। ਦੂਰ ਸੁੰਨੇ ਅਕਾਸ਼ 'ਕੱਲਾ ਚੰਨ ਲਟਕ ਰਿਹਾ ਸੀ ਤੇ ਮੈਨੂੰ ਲੱਗਾ ਕਿ ਸਾਹਮਣੇ ਟੰਗੇ ਮਹੀਨ ਪਰਦੇ ਪਿੱਛੇ ਜਿਵੇਂ ਅਚਾਨਕ ਕੋਈ ਆਣ ਖਲੋਤਾ ਹੋਵੇ। ਇਹ ਕੋਈ ਹੋਰ ਨਹੀਂ ਮੇਰੀ ਰੂਹ ਦਾ ਕਾਤਲ ਹੀ ਤਾਂ ਸੀ। ਮੇਰੇ ਸੌਣ ਕਮਰੇ ਵਿੱਚ ਇੱਕ ਕਤਲਗਾਹ ਉਗ ਆਈ ਸੀ। 
 ਸੁੰਨਾ ਅਕਾਸ਼ 
'ਕੱਲਾ ਲਟਕੇ ਚੰਨ 
 ਕਮਰੇ 'ਚ ਮੈਂ। 
* ਹਾਇਬਨ ਸੰਗ੍ਰਹਿ 'ਚੋਂ 19 Aug 2018

ਮਨ ਦੀ ਭੁੱਖ


Satnam Singh's profile photo, Image may contain: 1 person, close-upਕਣਕ ਦੀ ਵਾਢੀ ਦਾ ਕੰਮ ਜੋਰਾਂਤੇ ਸੀ।  ਕਿਸਾਨਾਂ ਨੂੰ ਕਾਹਲ ਸੀ ਕਿਉਂਕਿ ਮੌਸਮ ਦੇ ਖਰਾਬ  ਹੋਣ ਤਾ ਪਤਾ ਨਹੀਂ ਲੱਗਦਾ। ਛੇ ਮਹੀਨੇ ਦੀ ਮਿਹਨਤ ਕਦੋਂ ਖਰਾਬ ਕਰ ਦੇਵੇ। ਦਾਣਾਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਪਏ ਸਨ।  ਸਰਕਾਰ ਵਲੋ ਕੋਈ ਜਿਆਦਾ ਦਿਲਚਸਪੀ ਨਹੀ ਸੀ ਦਿਖਾਈ ਜਾ ਰਹੀ। ਕਿਸਾਨ ਵਿਚਾਰੇ ਕਈ ਦਿਨਾਂ ਤੋ ਮੰਡੀਆਂ ਵਿਚ ਬੈਠੇ ਸਨ ਕਣਕ ਤੁਲਣ ਦੀ ਉਡੀਕ ਕਰ ਰਹੇ ਸਨਦਾਣਾ ਮੰਡੀ ਵਿਚ ਚਾਰੇ ਪਾਸੇ ਸ਼ੋਰ ਸ਼ਰਾਬਾ ਸੀ ਖਿਸਰੇ ਟਰੈਕਟਰਾਂ ਤੇ ਹੋਰ ਗੱਡੀਆਂ ਦਾ ਕੰਨ ਪਾੜਵਾ ਸ਼ੋਰ ਕਿਧਰੇ ਕਣਕ ਨੂੰ ਝਾਰ ਲਗਾ ਰਹੀ ਮਸੀਨਾਂ ਦਾ ਸੋਰਮਜਦੂਰ ਪੂਰੀ.ਫੁਰਤੀ ਨਾਲ ਕੰਮ ਮੁਕਾਬਲਾ ਰਹੇ ਸਨ ਕਿਸਾਨਾ ਬੈਠੇ ਸਰਕਾਰ ਨੂੰ ਕੋਸ ਰਹੇ ਸਨ ਅੜਤੀਏ ਆਪਣਾ ਹਿਸਾਬ ਕਿਤਾਬ ਵਿਚ ਰੁਝੇ ਪਏ ਸਨ ਕਣਕ ਵਿਚੋ ਨਿਕਲੀ ਗਰਦ ਅਸਮਾਨ ਨੂੰ ਛੂਹ ਰਹੀ ਸੀ ਜੋ ਸਾਹ  ਲੈਣਾ ਔਖਾ ਕਰ ਰਹੀ ਸੀ ਗਰਮੀ ਦਾ ਤਾਪ ਵੱਧ ਰਿਹਾ ਸੀ। ਸ਼ਾਮ ਦੇ ਪੰਜ ਵਜੇ ਵੀ ਸੂਰਜ ਅੱਗੇ ਵਰਾਂ ਰਿਹਾ ਸੀ ਇਸ ਰਾਮ ਰੌਲਾ ਵਿਚ ਕੁਝ ਇਨਸਾਨਾਂ ਨੂੰ ਆਪਣੀ ਸ਼ਾਮ ਦੀ ਰੋਟੀ ਦਾ ਫਿਕਰ ਸੀ ਆਪਣੇ ਬੱਚਿਆਂ ਦੀ ਪੇਟ ਦੀ ਭੁੱਖ ਮਿਟਾਉਣ ਦਾ ਫਿਕਰ ਸੀ ਇਹ ਔਰਤਾ ਜਿਨ੍ਹਾਂ ਕੋਲ ਇਕ ਛੱਜ, ਬੁਹਕਰ ਤੇ ਇਕ ਗੱਟਾ ਸੀ ਜੋ ਝਾਰ ਲਾ ਰਹੀਅਾ ਮਸੀਨਾਂ ਕੋਲ ਖੜੀਆਂ ਸਨ ਨਸੀਬ ਜਦੋ ਰੁਕ ਜਾਦੀ ਤਾ ਮਜਦੂਰ ਉਸ ਮਸ਼ੀਨ ਵਿਚੋ ਰਹਿੰਦਾ ਖੂੰਹਦ ਬਾਹਰ ਸੁੱਟ ਦਿੰਦਾ ਸੀ ਜਿਸ ਰਹਿੰਦਾ ਖੂੰਹਦ ਵਿਚ ਕੁੰਡੀਆਂ ਤੋ ਇਲਾਵਾ ਕਣਕ ਦੀ ਟੁੱਟ ਹੁੰਦੀ ਸੀ ਇਹ ਔਰਤ ਇਸ ਰਹਿਂਦ ਖੂੰਹਦ.ਨੂੰ ਛੱਜ ਵਿਚ ਛੱਡ ਦੀਆਂ ਕੁੰਡੀਆਂ ਨੂੰ ਅੱਗੇ ਕਰ ਦਿੰਦੀਆ ਜੋ ਕਣਕ ਦੀ ਟੁੱਟ ਹੁੰਦੀ ੳੁਸ ਨੂੰ ਸਾਫ ਕਟਕ ਗੱਟੇ ਵਿਚ ਪਾ ਲੈਦੀਆ ਇਸ ਤਰ੍ਹਾ ਇਹ ਔਰਤਾ ਕਾਫੀ ਕਣਕ ਇੱਕਠੀ ਕਰ ਲੈਦੀਆ ਤੇ ਕੁਝ ਦਿਨ ਠੀਕ ਲੰਘ ਜਾਂਦੇ ਘਰਵਾਲੇ ਵਿਹਲੜ ਤੇ ਸ਼ਰਾਬੀ ਜੋ ਕੋਈ ਕੰਮ ਨਾ ਕਰਦੇ ਇਹ ਔਰਤਾ ਸਵੇਰੈ ਦਾਣਾ ਮੰਡੀ ਆਉਦੀਆਂ ਅੱਧੀ ਰਾਤ ਤੱਕ ਕਣਕ ਸੋ ਰਹਿੰਦ ਖੂੰਹਦ ਇਕੱਠੀ ਕਰਦੀਆਂ ਰਹਿੰਦੀਆਂ  ਦਾਣਾ ਮੰਡੀ ਦੇ ਇਕ ਕੋਨੇ ਵਾਲੇ ਪਾਸੇ ਨੂੰ ਝਾਰ ਲੱਗ ਰਿਹਾ ਸੀ ਇਸ ਮਸ਼ੀਨ ਤੇ ਪ੍ਰਵਾਸੀ ਮਜਦੂਰ ਸਨ ।ਆਮ ਤੌਰ 'ਤੇ ਦਾਣਾਂ ਮੰਡੀਆਂ ਵਿਚ ਪ੍ਰਵਾਸੀ ਮਜਦੂਰਾ ਦਾ ਹੀ ਬੋਲ ਬਾਲਾ ਹੈ
 ਨਸੀਬ ਤੇ ਮਜਦੂਰ ਬੜੀ ਫੁਰਤੀ ਨਾਲ ਕੰਮ ਕਰ ਰਹੇ ਸਨ ਜਦੋ ਮਜ਼ਦੂਰ ਨੇ ਰਹਿੰਦ ਖੂੰਹਦ ਮਸੀਨਾ ਵਿਚ ਬਾਹਰ ਸੁੱਟੀ ਤਾ ਇਕ ਭੱਜ ਕੇ ਆਈ ਤੇ ਕਣਕ ਛੱਜ ਵਿਚ ਪਾਉਣ ਲੱਗੀ ਤਾ ਮਜ਼ੂਦਰਾ ਦੇ ਪ੍ਰਧਾਨ ਨੇ ਕੇ ਛੱਜ ਨੂੰ ਖੋਹ ਕੇਪਰਾਂ ਬਗਾਹ ਮਾਰਿਆ ਤੇ ਗਾਲਾਂ ਕੱਢਣ ਲੱਗ ਪਿਆ ਔਰਤ ਨੇ ਤਰਲਾਂ ਤੇ ਮਿੰਨਤ ਕਰ ਲੱਗੀ ਆਪਣੇ ਘਰ ਦੇ ਹਲਾਤ ਬਾਰੇ ਦੱਸਣ ਲੱਗੀ ਉਸ ਪ੍ਰਧਾਨ ਦਾ ਔਰਤ ਜੋ ਦੇਖਣ ਵਿਚ ਖੂਬਸੂਰਤ ਸੀ ਨੂੰ ਵੇਖ ਕੇ ਅੰਦਰਲਾ ਰਾਕਸ਼ ਜਾਗ ਪਿਆ ਤੇ ਉਹ ਪ੍ਰਧਾਨ ਔਰਤ ਨੂੰ ਕਹਿੰਦਾ ਤੂੰ ਮੇਰਾ ਕੰਮ ਸਾਰ ਦੇ ਤੇ ਮੈ ਤੈਨੂੰ ਇਹ ਰਹਿੰਦ ਖੂੰਹਦ ਲਿਜਾਣਾ ਦੇ ਦੇਵਾਗਾ ਇਕ ਵਾਰ ਔਰਤ ਦਾ ਮਨ ਕੀਤਾ ਇਸ ਕੁੱਤੇ ਨੂੰ ਮੈ ਇਥੇ ਹੀ ਮਾਰ ਦੇਵਾਂ ਪਰ ਅਗਲੇ ਹੀ ਪਲ ਉਸ ਨੂੰ ਆਪਣੇ ਬੱਚਿਆ ਦੀ ਭੁੱਖ ਯਾਦ ਗਈ ਉਹ ਤੜਫ ਉੱਠੀ ਤੇ ਪ੍ਰਧਾਨ ਨੂੰ ਸਹਿਮਤੀ ਦੇ ਦਿੱਤੀ ਉਹ ਪੱਥਰ ਬਣੀ ਗਈ ਇਕ ਇਨਸਾਨ ਨੇ ਆਪਣੀ ਹਵਸ ਦੀ ਭੁੱਖ ਮਿਟਾਈ ਤੇ ਉਸ ਤੋ ਲਿਜਾ ਕੇ ਆਪਣੇ ਬੱਚਿਆ ਦੀ ਪੇਟ ਦੀ ਭੁੱਖ ਮਿਟਾਈ ਕਿ ਔਰਤ ਸਭ ਦੀ ਭੁੱਖ ਮਿਟਾਉਣ ਕਈ ਹੀ ਬਣੀ ਇਹਨਾ ਪੱਥਰ ਦਿਲ ਇਨਸ਼ਾਨਾਂ ਦੇ ਨਾਲ ਨਾਕ ਰੱਬ ਵੀ ਪੱਥਰ ਦਿਲ ਹੋ ਗਿਆ ਹੋਵੈ ਕਿਉ ਨਾ ਬੁੱਤ ਤਾ ਉਹੀ ਘੜਦਾ ਹੈ ਜਿਹੋ ਜਿਹੀ ਉਸ ਰੱਬ ਦੀ ਸੋਚ ਹੈ ਇਹੋ ਜਿਹਾ ਬੁੱਤ ਦੀ.ਸੋਚਣ ਸਕਤੀ ਬਣਾ ਦਿੰਦਾ ਹੈ ਕਿਸੇ ਨੇ ਨਾ ਸਮਝੀ ਔਰਤ ਦੀ ਭੁੱਖ ਉਸ ਨੇ ਭਰ ਪੇਟ ਖਾਧਾ ਕੁਝ ਨਹੀ ਕਿਸੇ ਨੇ ਪੁੱਛਿਆਂ ਉਸ ਦੇ ਸੁਫਨੇ ਕੀ ਨੇ ?ਕੀ ਰੀਝਾਂ ਨੇ ਉਸ ਦੇ ਮਨ ਦੀ ਭੁੱਖ ਕੀ  ਹੈ ?
ਸਤਨਾਮ ਸਿੰਘ ਮਾਨ