ਸਾਰਾ ਦਿਨ ਗੁਰੂਦੁਆਰੇ ਸੇਵਾ ਕਰਨ ਤੋਂ ਬਾਦ ਸ਼ਾਮ ਨੂੰ ਘਰ ਆਏ। ਰਾਤ ਦੀ ਰੋਟੀ ਖਾ ਕੇ ਮੈਂ ਤੇ ਵੱਡਾ ਵੀਰਾ ਘਰੋਂ ਬਾਹਰ ਸੈਰ ਕਰਨ ਚੱਲ ਪਏ। ਸਾਡੀ ਗਲੀ ਚੋਂ ਨਿੱਕਲਦੇ ਹੀ ਮੇਨ ਸੜਕ ਤੇ ਇੱਕ ਕੂੜੇਦਾਨ ਪਿਆ ਹੁੰਦਾ ਸੀ। ਅਕਸਰ ਲੋਕ ਕੂੜੇਦਾਨ ਦੇ ਕੋਲ ਜਾ ਕੇ ਕੂੜਾ ਵਿੱਚ ਸੁੱਟਣ ਦੀ ਜਗਾ ਦੂਰੋਂ ਹੀ ਵਗਾਹ ਕੇ ਮਾਰਦੇ ਜਿਸ ਕਾਰਨ ਕਾਫੀ ਕੂੜਾ ਕੂੜੇਦਾਨ ਤੋਂ ਬਾਹਰ ਹੀ ਡਿੱਗ ਜਾਂਦਾ। ਉਸੇ ਕੂੜੇ ਵਿੱਚੋਂ ਬਚਿਆ ਹੋਇਆ ਖਾਣਾ ਖਾਣ ਕਈ ਗਊਆਂ, ਮੱਝਾਂ ਅਤੇ ਕੁੱਤੇ ਘੁੰਮਦੇ ਰਹਿੰਦੇ ਅਤੇ ਲਿਫ਼ਾਫ਼ਿਆਂ ਦੇ ਵਿੱਚ ਮੂੰਹ ਮਾਰਦੇ ਕਦੇ ਪੈਰਾਂ ਦੇ ਥੱਲੇ ਮਿੱਧ ਦਿੰਦੇ।
ਜਦੋਂ ਉਸ ਕੂੜੇਦਾਨ ਦੇ ਕੋਲੋਂ ਲੰਘ ਰਹੇ ਸੀ ਤਾਂ ਕੁਝ ਪਰਵਾਸੀ ਮਜ਼ਦੂਰਾਂ ਨੇ ਸਾਨੂੰ ਅਵਾਜ਼ ਮਾਰੀ। ਉਹ ਉਸ ਕੂੜੇਦਾਨ ਤੋਂ ਕੁਝ ਦੂਰ ਖੜੇ ਸੀ। ਸਾਨੂੰ ਲੱਗਿਆ ਕਿ ਸ਼ਾਇਦ ਉਹਨਾ ਨੇ ਦਾਰੂ ਪੀਤੀ ਹੋਈ ਤਾਂ ਖੱਪ ਪਾਉਂਦੇ ਨੇ ਪਰ ਫਿਰ ਵੀ ਕੂੜੇਦਾਨ ਵੱਲ ਨੂੰ ਚੱਲ ਪਏ। ਕੋਲ ਜਾ ਕੇ ਪੁੱਛਣ ਤੇ ਕਹਿੰਦੇ," ਸਰਦਾਰ ਜੀ , ਦੇਖਨਾ ਉਸ ਲੀਫਾਫੇ ਮੇ ਕੁੱਛ ਹਿਲ ਰਹਾ ਹੈ" । ਅਸੀ ਉਸ ਲਿਫਾਫੇ ਦੇ ਨੇੜੇ ਗਏ । ਡਰ ਵੀ ਸੀ ਕਿ ਕਿਤੇ ਲਿਫ਼ਾਫ਼ੇ ਥੱਲੇ ਸੱਪ ਸੁੱਪ ਹੀ ਨਾ ਹੋਵੇ। ਨੇੇੜੇ ਹੀ ਡਿੱਗੀ ਹੋਈ ਇੱਕ ਛਟੀ ਚੱਕੀ ਤੇ ਉਸ ਨਾਲ ਲਿਫਾਫੇ ਦਾ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ।ਜਿਵੇਂ ਹੀ ਮੈਂ ਉਸ ਨੰਨ੍ਹੀ ਜਾਨ ਨੂੰ ਲਿਫਾਫੇ ਚੋਂ ਕੱਢਣ ਲੱਗਿਆ , ਉਹਨੇ ਮੇਰੀ ਉਂਗਲ ਫੜ ਲਈ । ਸ਼ਾਇਦ ਉਹ ਡਰ ਗਿਆ ਸੀ ਜਾਂ ਸ਼ਾਇਦ ਉਹਨੂੰ ਲੱਗਿਆ ਕਿ ਕੋਈ ਉਹਦਾ ਆਪਣਾ ਹੈ। ਉਹਨੂੰ ਕੀ ਪਤਾ ਸੀ ਕਿ ਉਹਦੇ ਆਪਣਿਆਂ ਨੇ ਹੀ ਉਹਨੂੰ ਕੂੜੇ ਚ ਸੁੱਟ ਦਿੱਤਾ ਸੀ। ਖੈਰ ਮੈਂ ਉਹਨੂੰ ਲਿਫਾਫੇ ਚੋਂ ਬਾਹਰ ਕੱਢਿਆ । ਨਾੜੂਆ ਸਿਰਫ਼ ਕੱਟਿਆ ਹੋਇਆ ਸੀ, ਬੰਨਿਆਂ ਨਹੀ ਸੀ। ਕਾਫੀ ਖੂਨ ਵੱਗ ਚੁੱਕਾ ਸੀ। ਛੇਤੀ ਦੇ ਕੇ ਉਸ ਨੂੰ ਤੌਲੀਏ ਚ ਲਪੇਟ ਲਿਆ ਤੇ ਬਾਪੂ ਜੀ ਨੂੰ ਫੜਾ ਦਿੱਤਾ । ਉਹਨਾਂ ਨੇ ਉਸਨੂੰ ਆਪਣੀ ਲੋਈ ਵਿੱਚ ਲਪੇਟ ਲਿਆ ਤਾਂ ਕਿ ਉਹਨੂੰ ਕੁੱਝ ਨਿੱਘ ਮਿਲ ਸਕੇ। ਉਹ ਇੱਕ ਲੜਕਾ ਸੀ। ਰੰਗ ਗੋਰਾ ਤਿੱਖੇ ਨੈਣ ਨਕਸ਼ ।ਕੋਈ ਪੱਥਰ ਦਿਲ ਹੀ ਹੋਵੇਗਾ ਜਿਸਨੇ ਉਹਨੂੰ ਸੁੱਟਿਆ ਸੀ।
ਐਨੀ ਦੇਰ ਚ ਪੁਲਿਸ ਵੀ ਆ ਗਈ। ਉਹ ਬੱਚੇ ਨੂੰ ਹਸਪਤਾਲ ਲੈ ਗਏ ਅਤੇ ਤੁਰੰਤ ਹੀ ਉਸਦਾ ਇਲਾਜ ਸ਼ੁਰੂ ਹੋ ਗਿਆ । ਕਹਿੰਦੇ ਨੇ " ਜਾ ਕੋ ਰਾਖੈ ਸਾਈਂਆਂ , ਮਾਰ ਸਕੇ ਨਾ ਕੋਏ" ਡਾਕਟਰ ਨੇ ਦੱਸਿਆ ਕਿ ਜੇਕਰ ਥੋੜੀ ਦੇਰ ਹੋਰ ਹੋ ਜਾਂਦੀ ਤਾਂ ਜਿਆਦਾ ਖੂਨ ਵਹਿਣ ਕਾਰਣ ਉਸ ਨੂੰ ਬਚਾਉਣਾ ਔਖਾ ਹੋ ਜਾਣਾ ਸੀ। ਕੁੱਝ ਘੰਟਿਆਂ ਬਾਦ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਸਭ ਨੇ ਸ਼ੁਕਰ ਮਨਾਇਆ । ਜਦੋਂ ਘਰ ਹਾਲ ਚਾਲ ਦੱਸਣ ਨੂੰ ਫੋਨ ਕੀਤਾ ਤਾਂ ਮਾਤਾ ਨੇ ਫੋਨ ਚੱਕਦਿਆਂ ਹੀ ਪੁੱਛਿਆ "ਨਾਨਕ ਦਾ ਕੀ ਹਾਲ ਹੈ?" ਅਖੇ ਬਾਬੇ ਨਾਨਕ ਦੇ ਗੁਰਪੁਰਵ ਵਾਲੇ ਦਿਨ ਜੋ ਜੰਮਿਆ। ਉਸ ਦਿਨ ਤੋਂ ਬਾਦ ਅਸੀਂ ਜਦੋ ਵੀ ਉਹਦੀ ਗੱਲ ਕੀਤੀ ਉਸ ਨੂੰ " ਨਾਨਕ" ਨਾਮ ਨਾਲ ਹੀ ਯਾਦ ਕੀਤਾ।
ਉਸੇ ਹਸਪਤਾਲ ਵਿੱਚ ਇੱਕ ਵੀਰ ਅਪਣੀ ਘਰਵਾਲੀ ਨੂੰ ਲੈ ਕੇ ਆਇਆ ਸੀ। ਵਿਆਹ ਤੋਂ ਅੱਠ ਸਾਲ ਮਗਰੋਂ ਉਹਨਾ ਦੇ ਘਰ ਔਲਾਦ ਨੇ ਜਨਮ ਲੈਣਾ ਸੀ। ਉਹਨਾ ਦੇ ਵੀ ਪੁੱਤਰ ਨੇ ਜਨਮ ਲਿਆ । ਪਰ ਬਦਕਿਸਮਤੀ ਨਾਲ ਉਹ ਜਨਮ ਤੋਂ ਕੁੱਝ ਦੇਰ ਮਿੰਟਾਂ ਮਗਰੋਂ ਹੀ ਪੂਰਾ ਹੋ ਗਿਆ । ਕਮਜ਼ੋਰੀ ਕਾਰਨ ਜਨਮ ਦਿੰਦੇ ਹੀ ਉਹ ਔਰਤ ਬੇਹੋਸ਼ ਹੋ ਗਈ। ਉਹ ਵੀਰ ਨੂੰ ਫਿਕਰ ਸੀ ਕਿ ਜਦੋਂ ੳਸਦੀ ਘਰਵਾਲੀ ਨੂੰ ਉਹਨਾਂ ਦੇ ਬੱਚੇ ਬਾਰੇ ਪਤਾ ਲੱਗੇਗਾ ਤਾਂ ਕੀ ਹੋਵੇਗਾ। ਐਨੀ ਦੇਰ ਹੀ ਉਸ ਨੂੰ ਕਿਸੇ ਨਰਸ ਤੋਂ ਪਤਾ ਲੱਗਿਆ ਕਿ ਹਸਪਤਾਲ ਚ ਕੋਈ ਨਵਜੰਮੇ ਲਾਵਾਰਿਸ ਬੱਚੇ ਨੂੰ ਭਰਤੀ ਕਰਵਾਿੲਆ ਗਿਆ ਹੈ। ਉਹ ਸਿੱਧਾ ਨਾਨਕ ਵਾਲੇ ਵਾਰਡ ਚ ਆਇਆ ਤੇ ਉਹਨੇ ਪੁਲਿਸ ਵਾਲਿਆਂ ਨੂੰ ਆਪਣੇ ਗੁਜ਼ਰ ਚੁੱਕੇ ਬੱਚੇ ਤੇ ਉਸ ਦੀ ਘਰਵਾਲੀ ਦੀ ਹਾਲਤ ਬਾਰੇ ਦੱਸਦਿਆਂ ਬੱਚੇ ਨੂੰ ਗੋਦ ਲੈਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਇੱਕ ਵੱਡਾ ਵਪਾਰੀ ਹੈ ਸੋ ਬੱਚੇ ਨੂੰ ਕੋਈ ਕਮੀ ਨਹੀ ਹੋਣ ਦੇਵੇਗਾ। ਉਸ ਦੀ ਘਰਵਾਲੀ ਅਤੇ ਨਾਨਕ ਦੀ ਹਾਲਤ ਨੂੰ ਦੇਖਿਦਆਂ ਪੁਲਿਸ ਨੇ ਵੀ ਹਾਮੀ ਭਰ ਦਿੱਤੀ । ਕੁਝ ਦਿਨਾਂ ਵਿੱਚ ਹੀ ਸਾਰੀ ਤਫਤੀਸ਼ ਅਤੇ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਨਾਨਕ ਨੂੰ ਉਸ ਦੇ ਨਵੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਗਿਆ । ਉਨੀ ਦੇਰ ਤੱਕ ਉਸ ਵੀਰ ਨੇ ਆਪਣੀ ਘਰਵਾਲੀ ਨੂੰ ਇਹ ਕਹਿ ਕੇ ਰੱਖਿਆ ਕਿ ਬੱਚਾ ਕਮਜ਼ੋਰ ਹੋਣ ਕਾਰਨ ਉਸ ਨੂੰ ਅਲੱਗ ਕਮਰੇ ਚ ਰੱਖਿਆ ਹੈ ਤੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।
ਰੱਬ ਦੀ ਕਰਨੀ। ਅਖੀਰ ਮਾਂ ਨੂੰ ਬੱਚਾ ਅਤੇ ਇੱਕ ਬੱਚੇ ਨੂੰ ਮਾਂ ਮਿਲ ਗਈ। ਉਹਦੇ ਮਾਂ ਪਿਓ ਨੇ ਪਤਾ ਨਹੀ ਉਸ ਦਾ ਕੀ ਨਾਮ ਰੱਖਿਆ ਹੋਣਾ ਪਰ ਮੈਂ ਤਾਂ ਉਹ ਨੂੰ "ਨਾਨਕ" ਹੀ ਕਹਾਂਗਾ। ਅੱਜ ਉਹ ਨਾਨਕ 11-12 ਸਾਲ ਦਾ ਹੋ ਗਿਆ ਹੋਣਾ ਪਰ ਉਹਦਾ ਉਹ ਪਿਆਰਾ ਜਿਹਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਿਆ ਤੇ ਨਾ ਹੀ ਕਦੇ ਭੁੱਲੇਗਾ।
ਉਸੇ ਹਸਪਤਾਲ ਵਿੱਚ ਇੱਕ ਵੀਰ ਅਪਣੀ ਘਰਵਾਲੀ ਨੂੰ ਲੈ ਕੇ ਆਇਆ ਸੀ। ਵਿਆਹ ਤੋਂ ਅੱਠ ਸਾਲ ਮਗਰੋਂ ਉਹਨਾ ਦੇ ਘਰ ਔਲਾਦ ਨੇ ਜਨਮ ਲੈਣਾ ਸੀ। ਉਹਨਾ ਦੇ ਵੀ ਪੁੱਤਰ ਨੇ ਜਨਮ ਲਿਆ । ਪਰ ਬਦਕਿਸਮਤੀ ਨਾਲ ਉਹ ਜਨਮ ਤੋਂ ਕੁੱਝ ਦੇਰ ਮਿੰਟਾਂ ਮਗਰੋਂ ਹੀ ਪੂਰਾ ਹੋ ਗਿਆ । ਕਮਜ਼ੋਰੀ ਕਾਰਨ ਜਨਮ ਦਿੰਦੇ ਹੀ ਉਹ ਔਰਤ ਬੇਹੋਸ਼ ਹੋ ਗਈ। ਉਹ ਵੀਰ ਨੂੰ ਫਿਕਰ ਸੀ ਕਿ ਜਦੋਂ ੳਸਦੀ ਘਰਵਾਲੀ ਨੂੰ ਉਹਨਾਂ ਦੇ ਬੱਚੇ ਬਾਰੇ ਪਤਾ ਲੱਗੇਗਾ ਤਾਂ ਕੀ ਹੋਵੇਗਾ। ਐਨੀ ਦੇਰ ਹੀ ਉਸ ਨੂੰ ਕਿਸੇ ਨਰਸ ਤੋਂ ਪਤਾ ਲੱਗਿਆ ਕਿ ਹਸਪਤਾਲ ਚ ਕੋਈ ਨਵਜੰਮੇ ਲਾਵਾਰਿਸ ਬੱਚੇ ਨੂੰ ਭਰਤੀ ਕਰਵਾਿੲਆ ਗਿਆ ਹੈ। ਉਹ ਸਿੱਧਾ ਨਾਨਕ ਵਾਲੇ ਵਾਰਡ ਚ ਆਇਆ ਤੇ ਉਹਨੇ ਪੁਲਿਸ ਵਾਲਿਆਂ ਨੂੰ ਆਪਣੇ ਗੁਜ਼ਰ ਚੁੱਕੇ ਬੱਚੇ ਤੇ ਉਸ ਦੀ ਘਰਵਾਲੀ ਦੀ ਹਾਲਤ ਬਾਰੇ ਦੱਸਦਿਆਂ ਬੱਚੇ ਨੂੰ ਗੋਦ ਲੈਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਇੱਕ ਵੱਡਾ ਵਪਾਰੀ ਹੈ ਸੋ ਬੱਚੇ ਨੂੰ ਕੋਈ ਕਮੀ ਨਹੀ ਹੋਣ ਦੇਵੇਗਾ। ਉਸ ਦੀ ਘਰਵਾਲੀ ਅਤੇ ਨਾਨਕ ਦੀ ਹਾਲਤ ਨੂੰ ਦੇਖਿਦਆਂ ਪੁਲਿਸ ਨੇ ਵੀ ਹਾਮੀ ਭਰ ਦਿੱਤੀ । ਕੁਝ ਦਿਨਾਂ ਵਿੱਚ ਹੀ ਸਾਰੀ ਤਫਤੀਸ਼ ਅਤੇ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਨਾਨਕ ਨੂੰ ਉਸ ਦੇ ਨਵੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਗਿਆ । ਉਨੀ ਦੇਰ ਤੱਕ ਉਸ ਵੀਰ ਨੇ ਆਪਣੀ ਘਰਵਾਲੀ ਨੂੰ ਇਹ ਕਹਿ ਕੇ ਰੱਖਿਆ ਕਿ ਬੱਚਾ ਕਮਜ਼ੋਰ ਹੋਣ ਕਾਰਨ ਉਸ ਨੂੰ ਅਲੱਗ ਕਮਰੇ ਚ ਰੱਖਿਆ ਹੈ ਤੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।
ਇਹ ਗੱਲ ਸੁਣੀ ਤਾਂ ਬਹੁਤ ਵਾਰ ਸੀ ਪਰ ਉਸ ਦਿਨ ਸਮਝ ਵੀ ਆ ਗਈ ਕਿ " ਉਹਦਿਆਂ ਰੰਗਾਂ ਦੀ ਉਹੀਓ ਜਾਣੇ"
ਸ਼ਿਵ ਸ਼ੰਕਰ ਸਿੰਘ 'ਗੁਰਸ਼ਿਵ'
+64211870711
**ਇਹ ਕੋਈ ਕਹਾਣੀ ਨਹੀਂ ਹੈ। ਸੱਚੀ ਘਟਨਾ ਹੈ ਜੋ ਲੱਗ ਭੱਗ 10-11 ਸਾਲ ਪਹਿਲਾਂ ਵਾਪਰੀ ਸੀ। ਉਸ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ।
ਨੋਟ : ਇਹ ਪੋਸਟ ਹੁਣ ਤੱਕ 728 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 728 ਵਾਰ ਪੜ੍ਹੀ ਗਈ ਹੈ।