ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਐਸ ਸੁਰਿੰਦਰ. Show all posts
Showing posts with label ਐਸ ਸੁਰਿੰਦਰ. Show all posts

7 Oct 2017

ਅੱਖਾਂ ਤਰਸਣ ਦਰਸ ਵਿਖਾ ਸੋਹਣਿਆ

Image may contain: 1 person, sittingਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਦਰੀਆਂ ਅੱਖਾਂ ਨਾਲ ਗਲੇਡੂਆਂ ਭਰੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਵੜੀਆਂ ਮੇਰੇ ਨੈਣਾਂ ਲਾਈਆ ਝੜੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਵੰਗਾਂ ਮੇਰੇ ਨੈਣੋਂ ਵਗਦੀ ਗੰਗਾ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਚੁੰਨੀਆਂ ਤੇਰੇ ਹਿਜ਼ਰ ਵਿਛੋੜੇ ਗੁੰਨੀ ਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਗੁੱਡੀਆਂ ਤੂੰ ਮਿਲੇ ਤਾਂ ਪਾਵਾਂ ਲੁੱਡੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਤਾਰਾਂ ਤੇਰੇ ਉੱਤੋਂ ਜ਼ਿੰਦਗੀ ਵਾਰਾਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਲੋਈਆਂ ਅੱਖਾਂ ਬੱਦਲੀ ਵਾਂਗੂੰ ਚੋਈਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਕਲੀਆਂ ਤੇਰੇ ਹਿਜ਼ਰ ਵਿਛੋੜੇ ਬਲੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਚਿੜੀਆਂ ਮੈਂ ਇਸ਼ਕ ਚੁਬਾਰੇ ਚੜੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਵੜੀਆਂ ਘਰ ਆਜਾ ਬੂਹੇ ਖੜ੍ਹੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਛੱਲੀਆਂ ਜੱਗ ਵੈਰੀ ਰਾਹਵਾਂ ਮੱਲੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ । ਬਜ਼ਾਰ ਵਿਕੇਦੀਆਂ ਘੜੀਆਂ ਆਜਾ ਯਾਦ ਤੇਰੀ ਨੇ ਫੜੀਆਂ ਅੱਖਾਂ ਤਰਸਣ ਦਰਸ ਵਿਖਾ ਸੋਹਣਿਆ ।
- ਐਸ ਸੁਰਿੰਦਰ UK -
ਨੋਟ : ਇਹ ਪੋਸਟ ਹੁਣ ਤੱਕ 68 ਵਾਰ ਪੜ੍ਹੀ ਗਈ ਹੈ।

15 Aug 2017

15 ਅਗਸਤ ਦੇ ਨਾਂ .....! ( ਗਲ ਘੋਟੂ ਆਜ਼ਾਦੀ )

ਗਲ ਘੋਟੂ ਆਜ਼ਾਦੀ ਹੈ । ਹਰ ਪਾਸੇ ਬਰਬਾਦੀ ਹੈ । । ਰਾਜ ਹੈ ਕੂੜ੍ਹ ਹਨ੍ਹੇਰੇ ਦਾ ਹਰ ਬੰਦਾ ਫ਼ਰਿਆਦੀ ਹੈ । । ਗੱਲ ਕਰਾਂ ਜੇ ਸੱਚੀ ਮੈਂ ਕਾਨੂੰਨ ਕਹੇ ਅੱਤਵਾਦੀ ਹੈ । । ਫਾਹੇ ਲਾ ਦਿਓ ਲਾਲੋ ਨੂੰ ਗਲੀ - ਗਲੀ ਮੁਨਾਦੀ ਹੈ । । ਵਾਅਦੇ ਕਰਕੇ ਮੁਕਰਨਾ ਨੇਤਾ ਇਸ ਦਾ ਆਦੀ ਹੈ । । ਮਰ-ਮਰ ਜੀਣਾ ਪੈਂਦਾ ਹੈ ਲੋਕੋ ਜ਼ਿੰਦਗੀ ਕਾਹਦੀ ਹੈ । । ਸੁਰਿੰਦਰ ਤੇਰੇ ਦੁੱਖਾਂ ਦੀ ਕਾਨੀ ਭਰਦੀ ਸ਼ਾਹਦੀ ਹੈ । । ਐਸ ਸੁਰਿੰਦਰ ਯੂ ਕੇ

ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।

ਲਿੰਕ 1 ਲਿੰਕ 2 ਲਿੰਕ 3