ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
Showing posts with label ਤਾਂਕਾ. Show all posts
Showing posts with label ਤਾਂਕਾ. Show all posts
27 Feb 2017
7 Nov 2016
ਮੁਹੱਬਤ (ਤਾਂਕਾ)
ਚਾਰ ਚੁਫੇਰੇ
ਮੰਦਰ ਮਸਜਿਦ
ਤਾਂ ਵੀ ਮਨਾਂ 'ਚ
ਇੱਕ ਦੂਜੇ ਵਾਸਤੇ
ਘਿਰਣਾ ਤੇ ਈਰਖਾ।
2.
ਮੁਹੱਬਤ 'ਚ
ਪਿਆਰੇ ਤੋਂ ਪਰਦਾ
ਦਿੰਦਾ ਹੈ ਤੋੜ
ਮੁਹੱਬਤ ਦੀ ਡੋਰ
ਪਿਆਰੇ ਦਾ ਦਿਲ ਵੀ।
3.
ਪੈਸੇ ਨੂੰ ਖੁਦਾ
ਸਮਝਦਾ ਹੈ ਬੰਦਾ
ਪੈਸੇ ਖਾਤਰ
ਇਹ ਸਭ ਰਿਸ਼ਤੇ
ਤਿਆਗ ਹੈ ਸਕਦਾ।
ਮਹਿੰਦਰ ਮਾਨ
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।
3 Oct 2016
14 Sept 2016
ਮੌਜ਼ ਬਹਾਰਾਂ (ਤਾਂਕਾ)
1.ਦਲਾਨ ਚੋਂਦਾ
ਪੜਛੱਤੀ 'ਤੇ ਪਿਆ
ਬੇਬੇ ਮਾਂ ਦੀਆਂ
ਯਾਦਾਂ ਵਿੱਚ ਡੁੱਬਿਆ
ਨਿੱਤ ਚਰਖਾ ਰੋਂਦਾ।
2.
ਅੰਮ੍ਰਿਤ ਬਾਣੀ
ਸ਼ਬਦ ਸਿਰੋਪਾਓ
ਅੱਖਰ ਮੋਤੀ
ਕਾਗਜ਼ਾਂ 'ਤੇ ਵਿਛ ਕੇ
ਚੰਦ ਨਗਮੇ ਬਣੇ।
3.
ਘਰਾਂ 'ਚ ਮਾਪੇ
ਨਾ ਫਿਕਰ ਨਾ ਫ਼ਾਕੇ
ਮੌਜ਼ ਬਹਾਰਾਂ
ਸਿਰ ਠੰਢੀਆਂ ਛਾਵਾਂ
ਘਰ ਮੰਦਰ ਜਾਪੇ।
ਬੁੱਧ ਸਿੰਘ ਚਿੱਤਰਕਾਰ
ਪਿੰਡ :ਨਡਾਲੋਂ
ਹੁਸ਼ਿਆਰਪੁਰ
ਨੋਟ : ਇਹ ਪੋਸਟ ਹੁਣ ਤੱਕ 137 ਵਾਰ ਪੜ੍ਹੀ ਗਈ।
3 Sept 2016
ਹੱਥਾਂ ਦੇ ਛਾਲੇ (ਤਾਂਕਾ )
1.ਰਾਹਾਂ ਦੇ ਕੰਡੇ
ਪੈਰਾਂ ਦੀਆਂ ਠੋਕਰਾਂ
ਹੱਥਾਂ ਦੇ ਛਾਲੇ
ਉਮਰਾਂ ਦੇ ਉਲਾਂਬੇ
ਅੰਗ ਸੰਗ ਹੀ ਰਹੇ।
2.
ਉਦਾਸ ਘਰ
ਘਰ ਦੁੱਖਾਂ ਦੇ ਡੇਰੇ
ਬਿਪਤਾ ਘੇਰੇ
ਨੂੰਹ ਮਟੀਆਂ ਧੋਵੇ
ਸੱਸ ਪੂਜੇ ਜਠੇਰੇ।
3.
ਟੁੱਟੇ ਚੰਦ ਦਾ
ਦੇਖ ਇੱਕ ਟੁੱਕੜਾ
ਤਾਜ਼ਾ ਹੋਇਆ
ਫੁੱਟ -ਫੁੱਟ ਰੋਇਆ
ਇੱਕ ਮੇਰਾ ਦੁੱਖੜਾ।
ਬੁੱਧ ਸਿੰਘ ਚਿੱਤਰਕਾਰ
ਪਿੰਡ :ਨਡਾਲੋਂ
ਹੁਸ਼ਿਆਰਪੁਰ
ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ।
28 Aug 2016
19 Jul 2016
6 Jul 2016
1 Jul 2016
ਬੰਦੇ ਦੇ ਕਾਰੇ (ਤਾਂਕਾ)
ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ - ਮਹਿੰਦਰ ਸਿੰਘ ਮਾਨ। ਆਪ ਰਿਟਾਇਰਡ ਹੈਡ ਮਾਸਟਰ ਨੇ ਤੇ ਸਾਹਿਤ ਰਚਨਾ ਨਾਲ ਜੁੜੇ ਹੋਏ ਹਨ। ਆਪ ਮਿੰਨੀ ਕਹਾਣੀ, ਗ਼ਜ਼ਲ ਤੇ ਖੁੱਲ੍ਹੀ ਕਵਿਤਾ ਲਿਖਦੇ ਨੇ ਜੋ ਸਮੇਂ ਸਮੇਂ 'ਤੇ ਵੱਖੋ -ਵੱਖਰੇ ਵੈਬ ਰਸਾਲਿਆਂ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਨੇ। ਅੱਜ ਆਪ ਨੇ ਤਾਂਕਾ ਲਿਖ ਕੇ ਸਫ਼ਰਸਾਂਝ ਨਾਲ ਆ ਜੁੜੇ ਨੇ। ਅਸੀਂ ਆਪ ਦਾ ਨਿੱਘਾ ਸੁਆਗਤ ਕਰਦੇ ਹਾਂ।
1.
ਪਿਆਸੇ ਪੰਛੀ
ਕਿਤੇ ਦਿਸੇ ਨਾ ਪਾਣੀ
ਬੰਦੇ ਦੇ ਕਾਰੇ
ਭੁਗਤਣ ਨਤੀਜੇ
ਬੇਜ਼ੁਬਾਨੇ ਵਿਚਾਰੇ।
2.
ਸ਼ਰਾਬੀ ਬੰਦਾ
ਘਰ 'ਚ ਭੁੱਜੇ ਭੰਗ
ਕਰੇ ਨਾ ਸੰਗ
ਕਹਿੰਦਾ ਮੇਰੇ ਜਿੰਨਾ
ਖੁਸ਼ ਕੋਈ ਨਾ ਏਥੇ।
ਮਹਿੰਦਰ ਮਾਨ
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ
ਨੋਟ : ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ।
1.
ਪਿਆਸੇ ਪੰਛੀ
ਕਿਤੇ ਦਿਸੇ ਨਾ ਪਾਣੀ
ਬੰਦੇ ਦੇ ਕਾਰੇ
ਭੁਗਤਣ ਨਤੀਜੇ
ਬੇਜ਼ੁਬਾਨੇ ਵਿਚਾਰੇ।
2.
ਸ਼ਰਾਬੀ ਬੰਦਾ
ਘਰ 'ਚ ਭੁੱਜੇ ਭੰਗ
ਕਰੇ ਨਾ ਸੰਗ
ਕਹਿੰਦਾ ਮੇਰੇ ਜਿੰਨਾ
ਖੁਸ਼ ਕੋਈ ਨਾ ਏਥੇ।
ਮਹਿੰਦਰ ਮਾਨ
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ
ਨੋਟ : ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ।
17 Apr 2016
3 Apr 2016
20 Mar 2016
12 Mar 2016
8 Mar 2016
6 Mar 2016
1 Feb 2016
14 Jan 2016
5 Jan 2016
30 Jul 2015
29 Nov 2014
Subscribe to:
Posts (Atom)




