ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਹਾਇਕੁ ਬਾਰੇ


ਹਾਇਕੁ ਜਪਾਨੀ ਵਿਧਾ ਦੀ ਦੁਨੀਆਂ ‘ਚ ਸਭ ਤੋਂ ਛੋਟੀ ਮੰਨੀ ਜਾਣ ਵਾਲੀ ਕਵਿਤਾ ਹੈ। ਇੱਕੋ ਸਾਹ ‘ਚ ਕਹੀ ਜਾਣ ਵਾਲੀ ਕਵਿਤਾ।ਰਸੂਲ ਹਮਜ਼ਾਤੋਵ ਕਹਿੰਦਾ ਹੈ ਕਿ ਅਣ-ਕਿਹਾ ਲਫਜ਼ ਕਹੇ ਗਏ ਸਾਰੇ ਲਫਜ਼ਾਂ ਨਾਲ਼ੋਂ ਵਧੇਰੇ ਕੀਮਤੀ ਹੈ। ਇਸੇ ਤਰ੍ਹਾਂ ਹਾਇਕੁ ਵਿੱਚ ਵੀ  ‘ਕਹੇ’ ਨਾਲ਼ੋਂ ‘ਅਣ-ਕਿਹਾ’ ਜ਼ਿਆਦਾ ਹੁੰਦਾ ਹੈ। ਜੋ ਨਹੀਂ ਕਿਹਾ ਗਿਆ, ਉਹ ਪਾਠਕ ਨੇ ਆਪ ਸਿਰਜਣਾ ਹੁੰਦਾ ਹੈ।

ਹਮਜ਼ਾਤੋਵ ਦਾ ਇਹ ਵੀ ਕਹਿਣਾ ਹੈ ਕਿ ਜੇ ਕਿਸੇ ਤੱਤ ਨੂੰ ਕੁਝ ਲਫਜ਼ਾਂ 'ਚ ਪੇਸ਼ ਕੀਤਾ ਜਾ ਸਕੇ ਤਾਂ ਲੰਮੀ ਭੁਮਿਕਾ ਬੰਨਣ ਦੀ ਲੋੜ ਨਹੀਂ ਹੁੰਦੀ। ਹਾਇਕੁ ਨੂੰ 17 ਧੁਨੀ ਇਕਾਈਆਂ ਵਿੱਚ 5+7+5 ਕਰਕੇ ਤਿੰਨ ਸਤਰਾਂ ‘ਚ ਲਿਖਿਆ ਜਾਂਦਾ ਹੈ।ਜੇ ਤੁਹਾਡੇ ਕੋਲ਼ ਅਣਕਹੇ ਨੂੰ ਕਹਿਣ ਤੇ ਸਮਝਣ ਦੀ ਕਲਾ ਹੈ ਤਾਂ ਤੁਸੀਂ ਤਿੰਨ ਸਤਰਾਂ ‘ਚ 3-4 ਪੰਨਿਆ ਵਾਲ਼ੀ ਕਵਿਤਾ ਤੋਂ ਵੀ ਜ਼ਿਆਦਾ ਅਨੰਦ ਲੈ ਸਕਦੇ ਹੋ। 

 ਜਦੋਂ ਆਪਾਂ ਜਾਪਾਨੀ ਧੁਨੀ ਇਕਾਈਆਂ  (sound symbols) ਜਾਂ ਧੁਨੀ ਟੁਕੜੀਆਂ (sound units), ਜਿਨ੍ਹਾਂ ਨੂੰ ਜਾਪਾਨੀ ਵਿਚ ਓਂਜੀ (onji) ਕਿਹਾ ਜਾਂਦਾ ਹੈ, ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕਰੀਏ ਤਾਂ  ਸਹੀ ਨਹੀਂ ਬੈਠਦੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ। ਜਿਵੇਂ ਸ਼ਬਦ ਹਾਇਕੁ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੁ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਇ+ਕੁ। ਸਾਈਲੇਬਲ ਦਾ ਉਚਾਰਨ ਸਮਾਂ ਓਂਜੀ ਦੇ ਉਚਾਰਨ ਸਮੇ ਨਾਲੋਂ ਵਧੇਰੇ ਲੰਮਾ ਹੁੰਦਾ ਹੈ। 

ਹਾਇਕੁ ਜਪਾਨੀ ਭਾਸ਼ਾ ਤੋਂ ਸੰਸਾਰ ਦੀਆਂ ਦੂਜੀਆਂ ਭਾਸ਼ਾਵਾਂ ‘ਚ ਗਿਆ ਹੈ। ਹਾਇਕੁ ਦੀਆਂ ਕਈ ਪਰਤਾਂ ਹਨ, ਜਿਸ ਨੂੰ ਜਿੰਨੀ ਵਾਰ ਪੜ੍ਹੀਏ ਇਸ ਦੇ ਅਰਥ ਹੋਰ ਡੂੰਘੇ ਹੁੰਦੇ ਜਾਂਦੇ ਹਨ। 

ਬੋਲੀ ਪੰਜਾਬੀ
ਜਪਾਨੀ ਕਾਵਿ ਵਿਧਾ
ਹਾਇਕੁ-ਲੋਕ

ਹਾਇਕੁ ਸਾਹਮਣੇ ਵਾਪਰ ਰਹੇ ਛਿਣ ਦੀ ਪਕੜ ਕਰਦਾ ਹੈ। ਹਾਇਕੁ ਲੇਖਣ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਸਾਦੀਆਂ ਤੇ ਸਰਲ ਗੱਲਾਂ ਨੂੰ ਪੇਸ਼ ਕਰਨ ਦੀ ਕਲਾ ਹੈ। ਇੱਕ ਆਮ ਆਦਮੀ ਲਈ ਜ਼ਿੰਦਗੀ ਹਮੇਸ਼ਾਂ ਆਮ-ਜਿਹੀ ਹੀ ਰਹੀ ਹੈ। ਉਹ ਆਪਣੇ ਆਲ਼ੇ-ਦੁਆਲ਼ੇ ਵਾਪਰ ਰਹੇ ਨੂੰ ਦੇਖਦਾ ਤਾਂ ਹੈ ਪਰ ਅਣਗੌਲ਼ਿਆ ਕਰ ਛੱਡਦਾ ਹੈ। ਪਰ ਇੱਕ ਹਾਇਕੁ ਕਵੀ ਦੇ ਮਨ 'ਤੇ ਇਹ ਸਭ ਆਮ ਜਿਹਾ ਇੱਕ ਅਮਿਟ ਛਾਪ ਛੱਡ ਜਾਂਦਾ ਹੈ, ਜਿਸ ਨੂੰ ਉਹ 5+7+5 ਧੁਨੀ ਇਕਾਈਆਂ 'ਚ ਬੰਨ ਕੇ ਪਾਠਕ ਅੱਗੇ ਲਿਆ ਪੇਸ਼ ਕਰਦਾ ਹੈ।


ਸਫ਼ਰ ਸਾਂਝ 

ਇਹ ਪੰਨਾ 544 ਵਾਰ ਵੇਖਿਆ ਗਿਆ । 

13 comments:

 1. ਸਤਿਕਾਰਤ ਡਾ. ਸੰਧੂ ਜੀ,
  ਸਤ ਸ੍ਰੀ ਅਕਾਲ
  ਹਾਇਕੂ ਲੋਕ ਨੂੰ ਵਾਚਣ ਦਾ ਮੌਕਾ ਮਿਲਿਆ...ਸਾਇਟ ਬੇਹੱਦ ਪ੍ਰਭਾਵਸ਼ਾਲੀ ਹੈ ... ਹਾਇਕੂਕਾਰਾਂ ਦੇ ਹਾਇਕੂ ਚੰਗੇ ਲੱਗੇ...ਖੁਸ਼ੀ ਹੋਈ ਕਿ ਆਪ ਜੀ ਪੰਜਾਬੀ ਸਾਹਿਤ ਦੇ ਵਿਕਾਸ ਲਈ ਇੱਕ ਨਿੱਗਰ ਉਪਰਾਲਾ ਕਰ ਰਹੇ ਹੋ ... ਸ਼ਾਲਾ ਆਪ ਜੀ ਦਾ ਇਹ ਓਪਰਾਲਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ...
  - ਬੂਟਾ ਸਿੰਘ ਵਾਕਫ਼,
  ਸ੍ਰੀ ਮੁਕਤਸਰ ਸਾਹਿਬ

  ReplyDelete
  Replies
  1. ਬੂਟਾ ਸਿੰਘ ਵਾਕਫ਼ ਜੀ,
   ਹਾਇਕੁ-ਲੋਕ ਮੰਚ 'ਤੇ ਫੇਰੀ ਪਾ ਸ਼ਬਦੀ ਹੁਲਾਰਾ ਦੇਣ ਲਈ ਬਹੁਤ-ਬਹੁਤ ਧੰਨਵਾਦ !

   Delete
 2. ਸਤਿ ਸ੍ਰੀ ਅਕਾਲ ਜੀ,
  ਹਾਇਕੂ ਦੁਨੀਆਂ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ 'ਚ ਸਿਰਜਿਆ ਜਾ ਰਿਹਾ ਹੈ ਅਤੇ ਹਾਇਕੂ ਨੂੰ ਪੰਜਾਬੀ 'ਚ ਪ੍ਰਫੁੱਲਤ ਹੁੰਦਿਆਂ ਦੇਖ ਬਹੁਤ ਖੁਸ਼ੀ ਹੋਈ । ਬਹੁਤ ਖੂਬਸੂਰਤ ਵੈਬਸਾਇਟ ਹੈ ਜੀ , ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋਂ ਜੀ !

  ਆਦਰ ਸਹਿਤ :
  ਜਗਰਾਜ ਸਿੰਘ ਪਿੰਡ ਢੁੱਡੀਕੇ (ਨਾਰਵੇ)
  +47-98845278

  ReplyDelete
 3. ਸਤਿ ਸ੍ਰੀ ਅਕਾਲ ਜੀ,
  ਹਾਇਕੂ ਦੁਨੀਆਂ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ 'ਚ ਸਿਰਜਿਆ ਜਾ ਰਿਹਾ ਹੈ ਅਤੇ ਹਾਇਕੂ ਨੂੰ ਪੰਜਾਬੀ 'ਚ ਪ੍ਰਫੁੱਲਤ ਹੁੰਦਿਆਂ ਦੇਖ ਬਹੁਤ ਖੁਸ਼ੀ ਹੋਈ । ਬਹੁਤ ਖੂਬਸੂਰਤ ਵੈਬਸਾਇਟ ਹੈ ਜੀ , ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋਂ ਜੀ !

  ਆਦਰ ਸਹਿਤ :
  ਜਗਰਾਜ ਸਿੰਘ ਪਿੰਡ ਢੁੱਡੀਕੇ (ਨਾਰਵੇ)
  +47-98845278

  ReplyDelete
 4. ਜਗਰਾਜ ਸਿੰਘ ਜੀ,
  ਹਾਇਕੁ-ਲੋਕ ਵਿਹੜੇ ਫੇਰੀ ਪਾਉਣ ਲਈ ਸ਼ੁਕਰੀਆ।
  ਆਪ ਨੇ ਸਾਡੇ ਇਸ ਨਿਮਾਣੇ ਜਿਹੇ ਉਪਰਾਲੇ ਨੂੰ ਸਲਾਹ ਭੇਂਟ ਕੀਤੀਆਂ ਸ਼ੁੱਭਕਾਮਨਾਵਾਂ ਲਈ ਮੈਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

  ReplyDelete
 5. Anonymous13.7.13

  ਹਾਇਕੁ ਲੋਕ ਵਾਚਿਆ ... ਬਹੁਤ ਵਧੀਆ ਲੱਗਿਆ। ਆਪ ਦੇ ਉਪਰਾਲੇ ਸ਼ਲਾਘਾਯੋਗ ਹਨ। ਸ਼੍ਰੀ ਰਾਮੇਸ਼ਵਰ ਕੰਬੋਜ ਹਿਮਾਸ਼ੂ ਜੀ ਨੇ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ ਹੈ.. ਮੈਂ ਇਸ ਵਿਧਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਚਾਹੁੰਦਾ ਹਾਂ। ਜਗਦੀਸ਼ ਰਾਏ ਕੁਲਰੀਆਂ

  ReplyDelete
  Replies
  1. ਜਗਦੀਸ਼ ਰਾਏ ਜੀ,
   ਹਾਇਕੁ-ਲੋਕ 'ਤੇ ਫੇਰੀ ਪਾਉਣ ਲਈ ਸ਼ੁਕਰੀਆ ! ਲੋੜੀਂਦੀ ਜਾਣਕਾਰੀ ਵੈਬ-ਸਾਈਟ 'ਤੇ ਉਪਲੱਭਧ ਹੈ।

   Delete
 6. ਡਾ. ਸੰਧੂ ਜੀ,
  ਸਤ ਸ੍ਰੀ ਅਕਾਲ
  ਬਹੁਤ ਖੂਬਸੂਰਤ ਵੈਬਸਾਇਟ ਹੈ ਜੀ

  ReplyDelete
  Replies
  1. ਮਹਿੰਦਰ ਗਰਗ ਜੀ,
   ਹਾਇਕੁ-ਲੋਕ ਨੂੰ ਪਸੰਦ ਕਰਨ ਲਈ ਧੰਨਵਾਦ !

   Delete
 7. ਸਤਿ ਸ਼੍ਰੀ ਅਕਾਲ ਜੀ ,
  ਤੁਸੀਂ ਬਹੁਤ ਜਿਆਦਾ ਸੋਹਣਾ ਲਿਖਦੇ ਓ। ਆਪ ਜੀ ਦੇ ਉਪਰਾਲੇ ਸ਼ਾਲਘਾਯੋਗ ਹਨ। ਬਹੁਤ ਹੀ ਪ੍ਰਭਾਵਸ਼ਾਲੀ ਸਾਇਟ ਹੈ ਜੀ ,
  ਹਰ ਇੱਕ ਗੱਲ ਨੂ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਗਿਆ ਹੈ.ਪੜ੍ਹ ਕੇ ਦਿਲ ਬਹੁਤ ਖੁਸ਼ ਹ਼ੋਇਆ।
  ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਜੀ।

  ReplyDelete
 8. ਕੁਲਦੀਪ , ਬਹੁਤ-ਬਹੁਤ ਧੰਨਵਾਦ ! ਆਪ ਜਿਹੇੇ ਪਾਠਕਾਂ ਤੇ ਦੋਸਤਾਂ ਦੇ ਹੁੰਗਾਰਿਆਂ ਨਾਲ਼ ਹੀ ਹਾਇਕੁ-ਲੋਕ ਵਿਹੜੇ ਰੌਣਕ ਹੈ। ਫੇਰੀ ਪਾਉਂਦੇ ਰਹਿਣਾ !

  ReplyDelete
 9. ਬਹੁਤ ਵਧੀਆ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ