ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
Showing posts with label ਜਨਮੇਜਾ ਸਿੰਘ ਜੌਹਲ. Show all posts
Showing posts with label ਜਨਮੇਜਾ ਸਿੰਘ ਜੌਹਲ. Show all posts
22 Jul 2015
14 Nov 2013
8 May 2013
3 Apr 2013
29 Mar 2013
ਬੁੱਢਾ ਬੋਹੜ - 1
ਅੱਜ ਹਾਇਕੁ-ਲੋਕ ਮੰਚ ਇੱਕ ਕਦਮ ਹੋਰ ਅੱਗੇ ਵਧਿਆ ਹੈ ਜਿੱਥੇ ਪਾਠਕ ਤੇ ਰਚਨਾਕਾਰ ਇੱਕ ਦੂਜੇ ਦੀ ਹੌਸਲਾ ਅਫ਼ਜਾਈ ਦੇ ਨਾਲ਼-ਨਾਲ਼ ਹਾਇਕੁ-ਜੁਗਲਬੰਦੀ 'ਚ ਵੀ ਸ਼ਾਮਲ ਹੋਏ। ਪੁਰਾਣੇ ਘਰ ਨੂੰ ਲੈ ਕੇ ਕੀਤੀ ਹਾਇਕੁ-ਜੁਗਲਬੰਦੀ ਸ਼ਲਾਘਾਯੋਗ ਹੈ। ਇਸ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਅੱਜ 'ਬੁੱਢੇ ਬੋਹੜ' ਨੂੰ ਇਸ ਕੜੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਢਲਾ ਹਾਇਕੁ (ਹਾਇਗਾ) ਸਾਡੀ ਨਿੱਕੀ ਹਾਇਕੁਕਾਰਾ ਸੁਪ੍ਰੀਤ ਦਾ ਹੈ। ਇਸ ਨੂੰ ਹਾਇਕੁ ਜੁਗਲਬੰਦੀ ਦੇ ਰੂਪ 'ਚ ਮੈਂ ਅੱਗੇ ਵਧਾਉਂਦੀ ਹੋਈ ਸਾਡੇ ਮੰਚ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੰਦੀ ਹਾਂ। ਆਸ ਕਰਦੀ ਹਾਂ ਕਿ ਆਪ ਇਸ ਨਿੱਘੇ ਸੱਦੇ ਨੂੰ ਕਬੂਲਦੇ ਹੋਏ ਆਪਣੀਆਂ ਹਾਇਕੁ ਪੈੜਾਂ ਜ਼ਰੂਰ ਪਾਓਗੇ।
1.
ਬੁੱਢਾ ਬੋਹੜ
ਬਾਬੇ ਦੀਆਂ ਝੁਰੀਆਂ
ਲੱਗਣ ਇੱਕੋ
ਸੁਪ੍ਰੀਤ ਕੌਰ ਸੰਧੂ-ਜਮਾਤ ਨੌਵੀਂ
2.
ਆਥਣ ਵੇਲ਼ਾ
ਨੀਝ ਲਾ ਬਾਬਾ ਤੱਕੇ
ਬੁੱਢਾ ਬੋਹੜ
ਡਾ. ਹਰਦੀਪ ਕੌਰ ਸੰਧੂ
3.
ਬਾਬਾ ਬੋਹੜ
ਦਾੜੀ ਬਣੀ ਏ ਪੀਂਘ
ਬੱਚੇ ਝੂਟਣ
ਦਿਲਜੋਧ ਸਿੰਘ
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ।3.
ਬਾਬਾ ਬੋਹੜ
ਦਾੜੀ ਬਣੀ ਏ ਪੀਂਘ
ਬੱਚੇ ਝੂਟਣ
ਦਿਲਜੋਧ ਸਿੰਘ
4.
ਬੁੱਢਾ ਬੋਹੜ
ਉਡੀਕੇ ਆਰੀ ਵਾਲੇ
ਧੂੰਆਂ ਅਸਹਿ ।
ਬੁੱਢਾ ਬੋਹੜ
ਸੜਕ ਦੇ ਕਿਨਾਰੇ
ਕਾਰਾਂ ਗਿਣਦਾ ।
ਬੁੱਢਾ ਬੋਹੜ
ਬਰਖਾ ਨੂੰ ਉਡੀਕੇ
ਮਿੱਟੀ ਝੜ੍ਹ ਜੂ ।
ਜਨਮੇਜਾ ਸਿੰਘ ਜੌਹਲ
ਉਡੀਕੇ ਆਰੀ ਵਾਲੇ
ਧੂੰਆਂ ਅਸਹਿ ।
ਬੁੱਢਾ ਬੋਹੜ
ਸੜਕ ਦੇ ਕਿਨਾਰੇ
ਕਾਰਾਂ ਗਿਣਦਾ ।
ਬੁੱਢਾ ਬੋਹੜ
ਬਰਖਾ ਨੂੰ ਉਡੀਕੇ
ਮਿੱਟੀ ਝੜ੍ਹ ਜੂ ।
ਜਨਮੇਜਾ ਸਿੰਘ ਜੌਹਲ
19 Mar 2013
10 Mar 2013
ਗੁਸਲ ਬੈਠੇ
8 ਮਾਰਚ , 2013 ਨੂੰ ਪਟਿਆਲ਼ਾ ਵਿਖੇ ਹੋਈ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਜਨਮੇਜਾ ਸਿੰਘ ਜੌਹਲ ਹਾਇਕੁ-ਲੋਕ ਮੰਚ ਦੇ ਨਿਰੂਪਕ ਵਜੋਂ ਸ਼ਾਮਿਲ ਹੋਏ। ਆਪ ਵਲੋਂ ਪੜ੍ਹੇ ਗਏ ਹਾਇਕੁਆਂ ਵਿੱਚੋਂ ਪੇਸ਼ ਨੇ ਕੁਝ ਹਾਇਕੁ।
1.
ਗੁਸਲ ਬੈਠੇ
ਅਖਬਾਰਾਂ ਪੜ੍ਹੀਆਂ
ਪਾਣੀ ਛੱਡਿਆ
2.
ਅੰਦਰ ਬੈਠਾ
ਅਬਦਾਲੀ ਆਪਣੇ
ਲੁੱਟਦਾ ਜਾਵੇ
3.
ਹੱਕ ਮੰਗੀਏ
ਹਰ ਯੁੱਗ ਨੇ ਦਿੱਤੇ
ਪੁਲਸੀ ਡੰਡੇ
ਜਨਮੇਜਾ ਸਿੰਘ ਜੌਹਲ
(ਲੁਧਿਆਣਾ)
2 Nov 2012
9 Oct 2012
ਪੱਚਰਾਂ
ਤਸਵੀਰਾਂ ਨਾਲ਼ ਸ਼ਿੰਗਾਰੀ ਪੁਸਤਕ 'ਪੱਚਰਾਂ' ਜਨਮੇਜਾ ਸਿੰਘ ਜੌਹਲ ਦੀ ਪਲੇਠੀ ਹਾਇਕੁ-ਕਾਵਿ ਪੁਸਤਕ ਹੈ। ਇਸ ਪੁਸਤਕ ਵਿੱਚ ਆਪ ਦੀ ਕਲਾ ਦੇ ਦੋ ਪੱਖ ਪੇਸ਼ ਕੀਤੇ ਗਏ ਹਨ- ਫੋਟੋਗਰਾਫ਼ੀ ਤੇ ਹਾਇਕੁ-ਕਾਵਿ। ਭਾਵੇਂ ਇਸ ਪੁਸਤਕ ਦੇ ਹਾਇਕੁ 5+7+5 ਵਿਧਾ ਤੋਂ ਹਟ ਕੇ ਲਿਖੇ ਗਏ ਹਨ, ਪਰ ਬਹੁਤ ਹੀ ਵਧੀਆ ਹਨ।
ਲੇਖਕ ਦੀ ਸਹਿਮਤੀ ਨਾਲ਼ ਇਸੇ ਪੁਸਤਕ 'ਚੋਂ ਕੁਝ ਹਾਇਕੁ ਲੈ ਕੇ ਓਨ੍ਹਾਂ ਦਾ ਜਪਾਨੀ ਹਾਇਕੁ ਵਿਧਾ ਅਨੁਸਾਰ ਸੰਪਾਦਨ ਕਰਕੇ ਪੇਸ਼ ਕਰ ਰਹੀ ਹਾਂ।
ਲੇਖਕ ਦੀ ਸਹਿਮਤੀ ਨਾਲ਼ ਇਸੇ ਪੁਸਤਕ 'ਚੋਂ ਕੁਝ ਹਾਇਕੁ ਲੈ ਕੇ ਓਨ੍ਹਾਂ ਦਾ ਜਪਾਨੀ ਹਾਇਕੁ ਵਿਧਾ ਅਨੁਸਾਰ ਸੰਪਾਦਨ ਕਰਕੇ ਪੇਸ਼ ਕਰ ਰਹੀ ਹਾਂ।
ਸੰਪਾਦਿਤ ਰੂਪ ਮੂਲ ਰੂਪ
1. 1.
ਪੱਤਾ ਨਾ ਹਿੱਲੇ ਸਿੱਖਰ ਦੁਪਹਿਰਾ
ਸਿੱਖਰ ਦੁਪਹਿਰਾ ਪੱਤਾ ਨਾ ਹਿੱਲੇ
ਖੁਰਪਾ ਚੱਲੇ ਖੁਰਪਾ ਚੱਲੇ
2. 2.
ਹੱਥ ਨਾ ਆਵੇ ਰੰਗ ਅਸਮਾਨੀ
ਰੰਗ ਜੋ ਅਸਮਾਨੀ ਹੱਥ ਨਾ ਆਵੇ
ਨਕੰਮਾ ਬੰਦਾ ਨਕੰਮਾ ਬੰਦਾ
3. 3.
ਦੀਵੇ- ਚਾਨਣ ਦੀਵੇ ਦਾ ਚਾਨਣ
ਨਾ ਰੋਸ਼ਨ ਕਰਿਆ ਰੋਸ਼ਨ ਨਾ ਕਰੇ
ਕੰਧਾਂ ਓਹਲੇ ਕੰਧਾਂ ਦੇ ਓਹਲੇ
4. 4.
ਹਵਾ ਰੁਮਕੇ ਹਵਾ ਰੁਮਕਦੀ
ਦੇਖ ਨਹੀਂ ਸਕਦੇ ਦੇਖ ਨਹੀਂ ਸਕਦੇ
ਏ.ਸੀ. ਕਮਰੇ ਏ. ਸੀ. ਕਮਰੇ
5. 5.
ਕੈਂਚੀ ਸੈਂਕਲ ਕੈਂਚੀ ਸੈਂਕਲ
ਹੁਣ ਨਹੀਂ ਚੱਲਦਾ ਹੁਣ ਨਹੀਂ ਚੱਲਦਾ
ਵਧੀ ਉਮਰ ਉਮਰਾਂ ਵਧੀਆਂ
ਹਾਇਕੁਕਾਰ- ਜਨਮੇਜਾ ਸਿੰਘ ਜੌਹਲ
ਹਾਇਕੁ ਸੰਪਾਦਨ- ਡਾ. ਹਰਦੀਪ ਕੌਰ ਸੰਧੂ
14 Sept 2012
7 Aug 2012
25 Jul 2012
18 Jul 2012
11 Jul 2012
3 Jul 2012
29 Jun 2012
Subscribe to:
Posts (Atom)


