
ਇੱਕ ਦਰਦ ਡੁੱਲਿਆ ਮਿਲ ਪਿਆ ਝੱਟ ਝੋਲੀ ਲਿਆ ਬੰਨ
ਨਾਲ ਸ਼ੌਕ ਦੇ ਆਪ ਪਾਲਿਆ ਖਬਰ ਨਾ ਹੋਈ ਕੰਨੋ ਕੰਨ
ਉਸ ਕੰਢੇ ਲਾਗੇ ਸਾਗਰਾਂ ਜਾ ਕਣ ਕਣ ਲਿਆ ਹੁਣ ਛਾਣ
ਇੱਕ ਮੋਤੀ ਝੋਲੀ ਪੈ ਗਿਆ ਤੇ ਮਨ ਹੋਇਆ ਏ ਧੰਨੋ - ਧੰਨ
ਹਥੇਲੀ ਉਤੇ ਰੱਖ ਕੇ ਮਾਂਜਿਆ ਫਿਰ ਕੀਤਾ ਸੂਰਜ ਵੱਲ
ਕਈ ਰਿਸ਼ਮਾਂ ਉਦੋਂ ਫੁੱਟੀਆਂ ਤੇ ਰੰਗ ਨਿਕਲੇ ਵੰਨ ਸੁਵੰਨ
ਦਰਵਾਜਾ ਖੁੱਲ੍ਹਾ ਸਵਰਗ ਦਾ ਓਥੇ ਬੈਠੇ ਕਈ ਦਰਵੇਸ਼
ਚਾਰੇ ਪਾਸੇ ਵਰਤੀ ਸ਼ਾਂਤੀ ਮਨ ਹੋਇਆ ਬੜਾ ਪ੍ਰਸੰਨ
"ਥਿੰਦ" ਇੱਕ ਦਰਦ ਕਿਸੇ ਦਾ ਬੰਨ ਕੇ ਕੀ ਕੁਝ ਲਿਆ ਪਾ
ਚਿਰਾਂ ਤੱਕ ਯਾਦ ਕਰੋਗੇ ਇਹਦਾ ਨਸ਼ਾ ਰਹੇਗਾ ਹਰਦੱਮ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)