ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Sept 2012

ਰੂੰ ਫੰਬੇ (ਹਾਇਗਾ)

ਕੁਦਰਤ ਦੇ ਅਨੋਖੇ ਨਜ਼ਾਰਿਆਂ ਨੂੰ ਵੇਖਣ ਲਈ ਅਸੀਂ ਘੜੀ -ਪਲ ਓਥੇ ਖੜੋ ਜਾਵਾਂਗੇ ਜਿੱਥੇ ਇਹ ਸਾਨੂੰ ਹੈਰਾਨ ਕਰਦੇ ਹੋਣਗੇ!
ਪੋਹ-ਮਾਘ ਦੇ ਪਾਲ਼ੇ ਤੋਂ ਬਾਅਦ ਫੱਗਣ ਮਹੀਨੇ 'ਚ ਜਦੋਂ ਦਿਨ ਕੁਝ ਨਿੱਘੇ ਜਿਹੇ ਹੁੰਦੇ ਨੇ ਤਾਂ ਟੋਕਰੀ 'ਚ ਪਏ ਪਿਆਜ਼ ਵੀ ਬਸੰਤੀ ਫੁਟਾਰੇ ਦੀ ਹਾਮੀ ਭਰਦੇ ਨੇ!

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ ।

14 Sept 2012

ਹਾਇਕੁ ਫੁੱਲ


1.
ਇਕੋ ਫਰੇਮ
ਹਰ ਬੰਦਾ ਬੰਨਿਆ
ਛੋਟੀਆਂ ਸੋਚਾਂ 

2.
ਹਾਇਕੁ  ਫੁੱਲ
ਬੰਦਾ ਅੱਕਲੋਂ ਗੁੱਲ
ਠੋਕਦਾ ਟੁੱਲ 

3.
ਸੁਪਨੇ ਵਿੱਚ 
ਸੁਪਨਾ ਇੱਕ  ਵੇਖਾਂ 
ਕਿੱਧਰ ਜਾਵਾਂ

4.
ਜੰਮੇ ਹਾਇਕੁ 
ਪਾਵੇ ਰੋਜ਼ ਪੁਆੜੇ
ਭਿੜੇ ਲੇਖਕ

ਜਨਮੇਜਾ ਸਿੰਘ ਜੌਹਲ 
ਲੁਧਿਆਣਾ 

13 Sept 2012

ਖੇਤਾਂ 'ਚ ਸੋਨਾ


1. 
ਸੀਨੇ ਲਾਇਆ
ਪਰਦੇਸੀ ਦਾ ਖ਼ਤ
ਚੁੰਮ ਕੇ ਮਾਂ ਨੇ 

2
ਮਿਲ ਕੇ ਰੋਏ
ਏਅਰ ਪੋਰਟ 'ਤੇ
ਵਿਛੋੜੇ ਵੇਲੇ 

3. 
ਪਟਿਆਂ ਵਾਲੀ
ਬਜ਼ਾਰ 'ਚੋਂ ਲੱਭਦੀ
ਲਾਲ ਪਰਾਂਦੇ 

4. 
ਕਾਲੇ ਬੱਦਲ
ਜੱਟ ਮੁਰਝਾਇਆ
ਖੇਤਾਂ 'ਚ ਸੋਨਾ 

ਕਮਲ ਸੇਖੋਂ
(ਪਟਿਆਲ਼ਾ)

12 Sept 2012

ਅੱਖੀਂ ਵਗਦਾ ਮੀਂਹ

1
ਚੰਗੀ ਹੈ ਕਿੰਨੀ  
ਭੁੱਲਣ ਦੀ ਆਦਤ 
ਸਭ ਦੁੱਖਾਂ ਨੂੰ ਦੱਸ 

ਮਨ ਉਡਾਰ 
ਕਰੇ ਅੰਬਰ ਪਾਰ 
ਕਿਓਂ ਦਿਲ ਡਰਦੈ। 

2.
ਪੂੜੇ ਖਾਣੇ ਨੇ 
ਮਹੀਨਾ ਸਾਵਣ ਦਾ 
ਚੁੱਲ੍ਹੇ ਨਾ ਅੱਗ ਬਲੇ 

ਕਿਵੇਂ ਰੋਕਾਂ ਮੈਂ 
ਅੱਖੀਂ ਵਗਦਾ ਮੀਂਹ 
ਛੱਤ ਜੋ ਭੁੱਬੀਂ  ਰੋਵੇ। 



ਡਾ. ਸ਼ਿਆਮ ਸੁੰਦਰ ਦੀਪਤੀ 
( ਅੰਮ੍ਰਿਤਸਰ) 

11 Sept 2012

ਬੰਨ੍ਹੇਰੇ 'ਤੇ ਕਾਂ

1.
ਮੀਂਹ ਹਟਿਆ 
ਪਾਵੇ ਅੱਗ ਦਾ ਰੌਲਾ
ਬੰਨ੍ਹੇਰੇ 'ਤੇ
ਕਾਂ
2.
ਕੈਨੇਡਾ ਜਾਣੈ
ਦੌਲਤ ਕਮਾਏਂਗਾ
ਧੁਖਦੈ ਸਿਵਾ
3.
ਘੁੰਡ ਕੱਢਿਆ
ਹਲ ਡੱਕ ਕੇ ਵੇਖੇ
ਹਿਜੜਾ ਜਾਵੇ

4.
ਧੀ ਮਾਂ ਨੂੰ ਰੋਵੇ
ਜਲੇਬੀਆਂ ਪੱਕਣ
ਹੱਸਣ ਪੁੱਤ

5.
ਠੇਕੇ ਮੁਹਰੇ
ਨਿੰਦੇ ਸ਼ਰਾਬੀਆਂ ਨੂੰ
ਹਿਲੋਰੇ ਖਾਵੇ

ਰਣਜੀਤ ਸਿੰਘ 'ਪ੍ਰੀਤ'
ਭਗਤਾ (ਬਠਿੰਡਾ )

10 Sept 2012

ਗੀਤ ਦਰਦੀ

ਡਾ. ਭਗਵਤ ਸ਼ਰਣ ਅਗਰਵਾਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ | ਆਪ ਹਿੰਦੀ ਹਾਇਕੁ ਜਗਤ ਦੇ ਇੱਕ ਮਹਾਨ ਹਸਤਾਖਰ ਹਨ ਤੇ ਉਹਨਾਂ ਦਾ ਹਾਇਕੁ ਦੇ ਪ੍ਰਸਾਰ ਲਈ ਯੋਗਦਾਨ ਸ਼ਲਾਘਾਯੋਗ ਹੈ | ਆਪ ਨੇ 'ਹਾਇਕੁ -ਭਾਰਤੀ ' (ਤਿਮਾਹੀ ) ਦਾ ਸੰਪਾਦਨ ਕਰਕੇ  ਭਾਰਤੀ ਹਾਇਕੁਕਾਰਾਂ ਨੂੰ ਇੱਕ ਅਜਿਹਾ ਮੰਚ ਦਿੱਤਾ ਜਿੱਥੇ ਹਰ ਨਵੇਂ-ਪੁਰਾਣੇ ਹਾਇਕੁਕਾਰ ਦਾ  ਖੁੱਲ੍ਹੇ ਦਿਲ ਨਾਲ ਸੁਆਗਤ ਹੋਇਆ | 'ਹਾਇਕੁ ਭਾਰਤੀ'  ਵਿੱਚ  ਮਹਿਲਾ ਹਾਇਕੁਕਾਰਾਂ 'ਤੇ ਵੱਖਰੇ  ਅੰਕ ਕੱਢੇ ਗਏ ਜੋ  ਬਾਅਦ 'ਚ "ਹਾਇਕੁ ਕਵਿਤਾ ਮੇਂ ਹਿੰਦੀ ਕਵਿਤਰੀਆਂ ਦੀ ਸਾਧਨਾ"  ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ | 2009 ਵਿੱਚ ਆਪ ਨੇ ਹਾਇਕੁ - ਕਾਵਿ ਵਿਸ਼ਵਕੋਸ਼ ( Encyclopaedia of Haiku Poetry ) ਦਾ ਸੰਪਾਦਨ ਕੀਤਾ ਜੋ ਆਪਣੀ ਕਿਸਮ ਦਾ ਅਜਿਹਾ ਪਹਿਲਾ ਵਿਸ਼ਵਕੋਸ਼ ਹੈ | ਇਸ ਵਿੱਚ ਦੁਨੀਆਂ ਭਰ ਦੇ ਪ੍ਰਸਿੱ ਹਾਇਕੁਕਾਰਾਂ ਦੇ ਵਿਚਾਰਾਂ ਸਾਹਿਤ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ (ਪੰਜਾਬੀ, ਜਪਾਨੀ ਆਦਿ) ਦੇ ਹਿੰਦੀ ਤੇ ਅੰਗਰੇਜ਼ੀ ਹਾਇਕੁ ਅਨੁਵਾਦ , 72 ਹਾਇਕੁ ਵੈਬ ਸਾਈਟ, ਰਸਾਲਿਆਂ ਤੇ ਹੋਰ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ| ਹਾਇਕੁ ਦੇ ਪਿਛੋਕੜ ਸਬੰਧੀ ਤੇ ਤਾਂਕਾ ਸ਼ੈਲੀ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਇਸ ਕੋਸ਼ 'ਚ ਉਪਲੱਬਧ ਹੈ | 
ਅੱਜ ਹਾਇਕੁ ਲੋਕ ਡਾ. ਅਗਰਵਾਲ ਜੀ ਦੇ ਹਾਇਕੁ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਿਹਾ ਹੈ | 

1.

ਥੋੜਾ ਰਿਸ਼ਤਾ 
ਮੇਰੀ ਤਨਹਾਈ ਦਾ 
ਤੇਰੇ ਨਾਲ ਵੀ 

2.
ਯਾਦਾਂ ਦੇ ਪਲ 
ਕੌੜਾ -ਮਿੱਠਾ ਸੁਆਦ 
ਗੀਤ ਦਰਦੀ 

3.
ਛਾਈ ਹੈ ਘਟਾ 
ਕਮਲਾਂ  ਦੀ ਖੁਸ਼ਬੂ 
ਕੀ ਉਹ ਆਏ ?

4.
ਤ੍ਰੇਲ ਭਿੱਜੜੀ
ਕਮਲ ਦੀ ਪੰਖੜੀ 
ਅਜਿਹੀ ਕਦੇ 

5.
ਇੱਕਲਾਪਣ
ਫੈਲਿਆ ਮਾਰੂਥਲ 
ਚਮਕੀ ਯਾਦ 

6.
ਮੀਂਹ ਦੀ ਹਵਾ
ਪਰਤ ਯਾਦ ਪੰਨੇ
ਕਿਸਨੂੰ ਲੱਭੇ ?

(ਟੁਕੜੇ-ਟੁਕੜੇ ਅਕਾਸ਼ - 1987 'ਚੋਂ ਧੰਨਵਾਦ ਸਹਿਤ)

ਡਾ. ਭਗਵਤ ਸ਼ਰਣ ਅਗਰਵਾਲ਼

(ਅਨੁਵਾਦ- ਡਾ.ਹਰਦੀਪ ਕੌਰ ਸੰਧੂ)



9 Sept 2012

ਵਗਦੇ ਪਾਣੀ

1.
ਤੇਰੀ ਮਹਿਕ 
ਅੱਖਰ ਅੱਖਰ ਹੋ 
ਨਜ਼ਮ ਬਣੀ 

2.
ਵਗਦੇ ਪਾਣੀ 
ਪੁੱਛਿਆ ਵਜੂਦ ਹੈ
ਖੜੇ ਪਾਣੀ ਦਾ 

3.
ਰੱਖੀ ਗਰੰਥਾਂ
ਤਹਿਜੀਬ ਸਾਂਭ ਕੇ 
ਆਪਣੇ 'ਚ  ਨਾ 

4.
ਰੱਬ ਵਰਗੀ
ਉਡੀਕ ਵੇ ਰਾਂਝਿਆ 
ਆਖਿਰੀ ਵੇਲੇ 

5.
ਤੂੰ ਨਾ ਆਇਆ 
ਉਮਰਾਂ ਦੀ ਖਿੜਕੀ 
ਬੰਦ ਹੋ ਗਈ


ਹਰਕੀਰਤ 'ਹੀਰ'
ਗੁਵਾਹਾਟੀ-ਅਸਾਮ