ਸੁਖਵਿੰਦਰ ਕੌਰ
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
16 Dec 2017
14 Dec 2017
ੳੁਜਾੜ ( ਮਿੰਨੀ ਕਹਾਣੀ )

ਦਰਸ਼ਨ ਸਿੰਘ ਕਈ ਦਿਨਾਂ ਤੋਂ ਮਕਾਨ ਖ਼ਰੀਦਣ ਲਈ ਸ਼ਹਿਰ ਵਿੱਚ ਗੇੜੇ ਮਾਰ ਰਿਹਾ ਸੀ । ੳੁਸ ਨੇ ਕਈ ਮਕਾਨ ਦੇਖੇ ਪਰ ਕੋਈ ਪਸੰਦ ਨਹੀਂ ਅਾਇਅਾ ਸੀ ।
ਇੱਕ ਦਿਨ ਦਲਾਲ ਨੇ ਦਰਸ਼ਨ ਨੂੰ ਫ਼ੋਨ ਕਰਕੇ ਸ਼ਹਿਰ ਬੁਲਾਇਅਾ ਅਤੇ ੳੁਸ ਨੂੰ ਸ਼ਹਿਰ ਦੀ ਸਭ ਤੋਂ ਵਧੀਅਾ ਕਲੋਨੀ ਵਿੱਚ ਲੈ ਗਿਆ ।
ਦਲਾਲ ਇੱਕ ਮਕਾਨ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ,
" ਦਰਸ਼ਨ , ਅਾਹ ਕੋਠੀ ਅਾਪਾਂ ਨੂੰ ਭਾਅ 'ਚ ਮਿਲਦੀ ਅੈ , ਗੁਅਾਂਢ ਵੀ ਬਹੁਤ ਵਧੀਅਾ , ਐਹ ਨਾਲ਼ ਲਗਦੀਅਾਂ ਦੋ ਕੋਠੀਅਾਂ ਅਮਰੀਕਾ ਵਾਲਿਆਂ ਦੀਅਾਂ ਨੇ , ਇਧਰ ਕਨੇਡੀਅਨ ਗਰੇਵਾਲ ਦੀ ਅੈ, ੳੁਹ ਸਾਹਮਣੇ ਇੰਗਲੈਡ ਵਾਲ਼ੇ ਐ "
ਸਾਰੇ ਮਕਾਨਾਂ ਦੇ ਅੱਗੇ ਵੱਡੇ- ਵੱਡੇ ਜਿੰਦੇ ਲੱਗੇ ਦੇਖ ਕੇ ਦਰਸ਼ਨ ਬੋਲਿਆ ,
" ਯਾਰ, ਹੱਸਦੇ -ਵਸਦੇ ਮੁਹੱਲੇ 'ਚ ਮਕਾਨ ਦਿਖਾ ਕੋਈ , ਕਿੱਥੇ ੳੁਜਾੜ 'ਚ ਲਈ ਫਿਰਦੈ ਮੈਨੂੰ "
ਦਲਾਲ ਇੱਕ ਮਕਾਨ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ,
" ਦਰਸ਼ਨ , ਅਾਹ ਕੋਠੀ ਅਾਪਾਂ ਨੂੰ ਭਾਅ 'ਚ ਮਿਲਦੀ ਅੈ , ਗੁਅਾਂਢ ਵੀ ਬਹੁਤ ਵਧੀਅਾ , ਐਹ ਨਾਲ਼ ਲਗਦੀਅਾਂ ਦੋ ਕੋਠੀਅਾਂ ਅਮਰੀਕਾ ਵਾਲਿਆਂ ਦੀਅਾਂ ਨੇ , ਇਧਰ ਕਨੇਡੀਅਨ ਗਰੇਵਾਲ ਦੀ ਅੈ, ੳੁਹ ਸਾਹਮਣੇ ਇੰਗਲੈਡ ਵਾਲ਼ੇ ਐ "
ਸਾਰੇ ਮਕਾਨਾਂ ਦੇ ਅੱਗੇ ਵੱਡੇ- ਵੱਡੇ ਜਿੰਦੇ ਲੱਗੇ ਦੇਖ ਕੇ ਦਰਸ਼ਨ ਬੋਲਿਆ ,
" ਯਾਰ, ਹੱਸਦੇ -ਵਸਦੇ ਮੁਹੱਲੇ 'ਚ ਮਕਾਨ ਦਿਖਾ ਕੋਈ , ਕਿੱਥੇ ੳੁਜਾੜ 'ਚ ਲਈ ਫਿਰਦੈ ਮੈਨੂੰ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
94171 80205
9 Dec 2017
ਤਸਵੀਰ ਚੁੱਪ ਹੈ
ਮੈਂ ਅਕਸਰ ਤੇਰੀ ਤਸਵੀਰ ਤੋਂ ਪੁੱਛਦੈਂ, ਤੈਨੂੰ ਆਪਣੇ ਹੰਝੂਆਂ ਨਾਲ ਨੁਹਾਵਾਂ
ਕਿ ਪੈਰਾਂ ਹੇਠਾਂ ਵਿਛ ਜਾਵਾਂ?
ਤੇਰੀਆਂ ਅੱਖਾਂ 'ਚ ਸੁਪਨੇ ਬੀਜਾਂ
ਕਿ ਅਕਾਸ਼ ਵਿਚਲੇ ਤਾਰੇ ਸਜਾਵਾਂ?
.
ਮੈਂ ਅਕਸਰ ਤੇਰੀ ਤਸਵੀਰ ਤੋਂ ਪੁੱਛਦੈਂ,
ਜਦ ਤੇਰੇ ਸ਼ਹਿਰ ਆਵਾਂ
ਚੁੱਪ ਚੁਪੀਤਾ ਲੰਘ ਜਾਵਾਂ
ਜਾਂ ਤੈਨੂੰ ਅਵਾਜਾਂ ਮਾਰ-ਮਾਰ
ਤੇਰਾ ਦੀਵਾਨਾ ਕਹਾਵਾਂ?
.
ਮੈਂ ਅਕਸਰ ਤੇਰੀ ਤਸਵੀਰ ਤੋਂ ਪੁੱਛਦੈਂ,,
ਮੇਰੇ ਸਿਰਜੇ ਸੁਪਨਿਆਂ ਦੇ ਮੁੱਕਣੋਂ ਪਹਿਲਾਂ
ਕੀ ਤੂੰ ਆਪਣੇ 'ਅਸਲ' ਨਾਲ
ਮੈਨੂੰ ਮਿਲਵਾ ਸਕਦੀ ਏਂ?
.
ਬੋਲ ਤਾਂ ਸਹੀ,
ਕੀ ਇਹ ਸੰਭਵ ਹੈ?
.
ਪਰ ਤਸਵੀਰ ਚੁੱਪ ਹੈ।
7 Dec 2017
ਸਰਹੱਦ
ਕੌਣ ਖੜਾ ਕਿਸ ਪਾਸੇ।
ਅੱਗ ਦੇ ਦਰਿਆ ਨੇ ਵਗਦੇ
ਪਾਣੀ ਵੀ ਅੱਜ ਪਿਆਸੇ ।
ਬੋਲ ਅੱਜ ਬੁੱਲਾਂ ਵਿੱਚ ਫਸ ਗਏ
ਹੰਝੂ ਵੀ ਅੱਖਾਂ ਵਿੱਚ ਸੁੱਕ ਗਏ
ਸੜ ਮੋਏ ਸਾਰੇ ਹਾਸੇ ।
ਕਾਂ ਚਿੜੀਆਂ ਹੁਣ ਰੁੱਸੇ ਲਗਦੇ
ਗੂੰਗੇ ਹੋ ਕੇ ਉਡਦੇ ਫਿਰਦੇ
ਭੁੱਲ ਗਏ ਦੇਣੇ ਦਿਲਾਸੇ ।
ਕਿਸ ਤੇ ਗੁੱਸਾ ,ਕਿਸ ਤੇ ਸ਼ਿਕਵਾ
ਕਿਸ ਨੇ ਕਿਸ ਨੂੰ ਦਿੱਤਾ ਧੋਖਾ,
ਸਮਿਆਂ ਨੇ ਜੋ ਲਿਖੇ ਸੀ ਅੱਖਰ
ਲੱਭ ਰਹੇ ਨੇ ਅਰਥ ਉਹ ਆਪਣੇ
ਹੱਥ ਵਿੱਚ ਫੜ ਕੇ ਕਾਸੇ ।
ਕਿੰਨੀਆਂ ਵਿੱਥਾਂ , ਕਿੰਨੀਆਂ ਵਾਟਾਂ
ਨਜ਼ਰ ਵਕਤ ਦੀ ਪਈ ਏ ਮਿਣਦੀ,
ਹਰ ਕੋਈ ਅਗਰ ਸਰਹੱਦਾਂ ਉਕਰੇ,
ਆਦਿ ਅੰਤ ਦੀ ਕਿਹੜੀ ਸੀਮਾਂ
ਹਾਰੇ ਸਭ ਕਿਆਸੇ ।
ਅੱਗ ਦੇ ਦਰਿਆ ਨੇ ਵਗਦੇ
ਪਾਣੀ ਵੀ ਅੱਜ ਪਿਆਸੇ ।
ਬੋਲ ਅੱਜ ਬੁੱਲਾਂ ਵਿੱਚ ਫਸ ਗਏ
ਹੰਝੂ ਵੀ ਅੱਖਾਂ ਵਿੱਚ ਸੁੱਕ ਗਏ
ਸੜ ਮੋਏ ਸਾਰੇ ਹਾਸੇ ।
ਕਾਂ ਚਿੜੀਆਂ ਹੁਣ ਰੁੱਸੇ ਲਗਦੇ
ਗੂੰਗੇ ਹੋ ਕੇ ਉਡਦੇ ਫਿਰਦੇ
ਭੁੱਲ ਗਏ ਦੇਣੇ ਦਿਲਾਸੇ ।
ਕਿਸ ਤੇ ਗੁੱਸਾ ,ਕਿਸ ਤੇ ਸ਼ਿਕਵਾ
ਕਿਸ ਨੇ ਕਿਸ ਨੂੰ ਦਿੱਤਾ ਧੋਖਾ,
ਸਮਿਆਂ ਨੇ ਜੋ ਲਿਖੇ ਸੀ ਅੱਖਰ
ਲੱਭ ਰਹੇ ਨੇ ਅਰਥ ਉਹ ਆਪਣੇ
ਹੱਥ ਵਿੱਚ ਫੜ ਕੇ ਕਾਸੇ ।
ਕਿੰਨੀਆਂ ਵਿੱਥਾਂ , ਕਿੰਨੀਆਂ ਵਾਟਾਂ
ਨਜ਼ਰ ਵਕਤ ਦੀ ਪਈ ਏ ਮਿਣਦੀ,
ਹਰ ਕੋਈ ਅਗਰ ਸਰਹੱਦਾਂ ਉਕਰੇ,
ਆਦਿ ਅੰਤ ਦੀ ਕਿਹੜੀ ਸੀਮਾਂ
ਹਾਰੇ ਸਭ ਕਿਆਸੇ ।
ਹਰ ਸ਼ਾਖ 'ਤੇ ਉਲੂ ਦਾ ਡੇਰਾ
ਮੋੜ ਮੋੜ 'ਤੇ ਛੁਪੇ ਲੁਟੇਰੇ ,
ਐਵੇਂ ਕਾਵਾਂ ਰੋਲੀ ਪਾ ਕੇ
ਬੋਚਣ ਲਈ ਰੋਟੀ ਦੇ ਟੁਕੜੇ
ਰੱਜ ਕੇ ਆਪਣੀ ਖੇਹ ਉਡਾ ਕੇ
ਸੜਕ ,ਰੇਲ 'ਤੇ ਧਰਨੇ ਲਾ ਕੇ
ਖੂਬ ਹਜ਼ਮ ਕਰੋ ਝੂਠੇ ਝਾਂਸੇ ।
ਮੋੜ ਮੋੜ 'ਤੇ ਛੁਪੇ ਲੁਟੇਰੇ ,
ਐਵੇਂ ਕਾਵਾਂ ਰੋਲੀ ਪਾ ਕੇ
ਬੋਚਣ ਲਈ ਰੋਟੀ ਦੇ ਟੁਕੜੇ
ਰੱਜ ਕੇ ਆਪਣੀ ਖੇਹ ਉਡਾ ਕੇ
ਸੜਕ ,ਰੇਲ 'ਤੇ ਧਰਨੇ ਲਾ ਕੇ
ਖੂਬ ਹਜ਼ਮ ਕਰੋ ਝੂਠੇ ਝਾਂਸੇ ।
6 Dec 2017
ਗ਼ੈਰਤ (ਮਿੰਨੀ ਕਹਾਣੀ)
ਉਸ ਦੇ ਵਿਆਹ ਦੀ ਅੱਜ ਸੰਗੀਤਕ ਸ਼ਾਮ ਸੀ। ਤਾਜ਼ੇ ਫੁੱਲਾਂ ਦੀ ਖੁਸ਼ਬੋਈ ਨਾਲ ਸਾਰਾ ਹਾਲ ਮਹਿਕ ਰਿਹਾ ਸੀ। ਹਵਾ ਦੀਆਂ ਤਰੰਗਾਂ ਸੰਗ ਵਹਿੰਦੀਆਂ ਸੰਗੀਤ ਲਹਿਰਾਂ 'ਚ ਹਰ ਕੋਈ ਆਪਣੀ ਹੀ ਮਸਤੀ ਵਿੱਚ ਝੂਮ ਰਿਹਾ ਸੀ। ਹੌਲ਼ੀ ਹੌਲ਼ੀ ਇਹ ਗੀਤ ਸੰਗੀਤ ਉੱਚਾ ਸੁਰ ਫੜਦਾ ਸ਼ੋਰ 'ਚ ਤਬਦੀਲ ਹੁੰਦਾ ਜਾ ਰਿਹਾ ਸੀ। ਸਟੇਜ ਦੇ ਐਨ ਸਾਹਮਣੇ ਉਹ ਆਪਣੇ ਹੋਣ ਵਾਲ਼ੇ ਹਮਸਫ਼ਰ ਸੰਗ ਬੈਠੀ ਸਟੇਜੀ ਪ੍ਰੋਗਰਾਮ ਦਾ ਅਨੰਦ ਮਾਣ ਰਹੀ ਸੀ।
ਸੱਭਿਆਚਾਰ 'ਤੇ ਚੜ੍ਹੀ ਅਸ਼ਲੀਲਤਾ ਦੀ ਵੇਲ ਹੁਣ ਆਪਣਾ ਰੰਗ ਵਿਖਾ ਰਹੀ ਸੀ। ਉਸ ਦੇ ਦੋ ਭਰਾਵਾਂ ਨੇ ਅੰਗਰੇਜ਼ੀ ਹਿੰਦੀ ਰਲ਼ੇ ਇੱਕ ਗੀਤ 'ਅਰੇ ਲੜਕੀ ਬਿਊਟੀਫ਼ੁੱਲ ਕਰ ਗਈ ਚੁੱਲ" ਦੀ ਧੁੰਨ ਦੇ ਨੱਚਣਾ ਸ਼ੁਰੂ ਕਰ ਦਿੱਤਾ। ਲੱਚਰ ਜਿਹੇ ਏਸ ਖੁੱਲ੍ਹੇ ਗੀਤ ਦੇ ਗ਼ੈਰ ਮਿਆਰੀ ਬੋਲਾਂ ਨੂੰ ਗੁਣਗੁਣਾਉਂਦੇ ਉਹ ਦੋਵੇਂ ਅਖੀਰ 'ਚ ਲਾੜੀ ਬਣੀ ਬੈਠੀ ਆਪਣੀ ਭੈਣ ਨੂੰ ਵੀ ਸਟੇਜ 'ਤੇ ਖਿੱਚ ਲਿਆਏ। ਬੇਢੱਬੇ ਤੇ ਅੱਧ ਨੰਗੇ ਲਿਬਾਸ 'ਚ ਲਾੜੀ 'ਮੈਂ ਲੜਕੀ ਬਿਊਟੀਫ਼ੁੱਲ ਕਰ ਗਈ ਚੁੱਲ' ਦੇ ਬੋਲਾਂ ਨੂੰ ਦੁਹਰਾਉਂਦੀ ਆਪਣੇ ਕੋਝੇ ਨਾਚ ਨਾਲ਼ ਕਰੂਰਤਾ ਪ੍ਰੋਸਦੀ ਸਮੇਂ ਦੀ ਹਾਨਣ ਬਣਨ ਦਾ ਭਰਮ ਪਾਲ ਰਹੀ ਸੀ। ਗ਼ੈਰਤ ਨਾਲ਼ ਜਾਗਦੀਆਂ ਕੁਝ ਨਜ਼ਰਾਂ ਸ਼ਰਮ ਨਾਲ਼ ਝੁਕ ਰਹੀਆਂ ਸਨ।
4 Dec 2017
ਜੜ੍ਹ (ਮਿੰਨੀ ਕਹਾਣੀ )
ਹਰਦੀਪ ਨੇ ਨੌਕਰੀ ਲੱਗਣ ਤੋਂ ਚਾਰ-ਕੁ ਸਾਲ ਪਿੱਛੋਂ ਹੀ ਸ਼ਹਿਰ ਵਿੱਚ ਮਕਾਨ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦ ਉਸਦੇ ਪਿਤਾ ਗੁਰਦੇਵ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ੳੁਹਨੇ ਹਰਦੀਪ ਨੂੰ ਆਪਣੇ ਕੋਲ਼ ਬੁਲਾ ਕੇ ਕਿਹਾ ,
" ਪੁੱਤਰ, ਪਿੰਡ 'ਚ ਰਹਿ ਕੇ ਹੀ ਪਿਓ ਦਾਦੇ ਦਾ ਨਾਂ ਉੱਚਾ ਕਰੀਦਾ ਹੁੰਦੈ , ਅਾਪਣੇ ਕੋਲ਼ ਸੁੱਖ ਨਾਲ਼ ਹੁਣ ਤਾਂ ਬਥੇਰੇ ਸਾਧਨ ਐ , ਤੈਨੂੰ ਸ਼ਹਿਰ ਵਿੱਚ ਰਹਿਣ ਦੀ ਕੀ ਲੋੜ ਐ ? "
ਬਾਪੂ ਦੇ ਬੋਲ ਸੁਣ ਕੇ ਹਰਦੀਪ ਕਹਿਣ ਲੱਗਿਆ ,
" ਬਾਪੂ,ਕੁਸ਼ ਨਹੀਂ ਅੈ ਪਿੰਡਾਂ ਵਿੱਚ, ਅੈਵੀਂ ਵਹਿਮ ਅੈ ਤੈਨੂੰ , ਮੈਂ ਤਾਂ ਸ਼ਹਿਰ ਵਿੱਚ ਜਵਾਕ ਪੜ੍ਹਾ ਕੇ ਵਿਦੇਸ਼ ਭੇਜਣੇ ਐ "
ਕੋਈ ਚਾਰਾ ਨਾ ਚਲਦਾ ਦੇਖ ਬਾਪੂ ਅੱਖਾਂ ਭਰ ਅਾਇਅਾ ਅਤੇ ੳੁਸ ਦੇ ਮੂੰਹੋ ਅਾਪ ਮੁਹਾਰੇ ਨਿੱਕਲਿਆ ,
" ਪੁੱਤਰ ਤੂੰ ਕੀ ਜਾਣੇ ਕਿ ਕਿਵੇਂ ਸੰਤਾਲੀ ਵੇਲ਼ੇ ਤੇਰੇ ਦਾਦੇ ਨੇ ਏਸ ਪਿੰਡ 'ਚ ਜੜ੍ਹਾਂ ਲਾਈਆਂ ਸੀ , ਜੋ ਹੁਣ ਤੂੰ ਪੁੱਟਣ ਨੂੰ ਫਿਰਦੈ , ਮੇਰੀ ਇੱਕ ਗੱਲ ਯਾਦ ਰੱਖੀ, ਵਾਰ -ਵਾਰ ਜੜ੍ਹ ਪੁੱਟਣ ਨਾਲ਼ ਬੂਟਾ ਸੁੱਕ ਵੀ ਜਾਂਦਾ ਹੁੰਦੈ "
2 Dec 2017
Subscribe to:
Comments (Atom)
