ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Dec 2012

ਜਸ ਤੁਹਾਡਾ

ਪ੍ਰੋ. ਜਸਵੰਤ ਸਿੰਘ ਵਿਰਦੀ ਦਾ ਜਨਮ 7 ਮਈ 1934 ਨੂੰ ਹੋਇਆ । ਲੱਗਭਗ 1955 ਤੋਂ ਉਨ੍ਹਾਂ ਲਿਖਣਾ ਸ਼ੁਰੂ ਕੀਤਾ ।ਉਨ੍ਹਾਂ  ਹਿੰਦੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਸਾਹਿਤ ਦੀ ਹਰ ਵੰਨਗੀ 'ਚ ਲਿਖਿਆ। 30 ਜੂਨ 2011 ਨੂੰ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸਾਡੇ 'ਚੋਂ ਬਹੁਤ ਘੱਟ ਜਾਣਦੇ ਹਨ ਕਿ ਉਨ੍ਹਾਂ ਨੇ ਜਪਾਨੀ ਕਾਵਿ ਵਿਧਾ 'ਚ ਵੀ ਸਾਹਿਤ ਰਚਨਾ ਕੀਤੀ ਤੇ ਸਾਹਿਤ ਦੀ ਝੋਲ਼ੀ ਹਾਇਕੁ ਪਾਏ। ਅੱਜ ਮੈਂ ਵਿਰਦੀ ਜੀ ਹੋਰਾਂ ਦੇ ਲਿਖੇ ਹਾਇਕੁ ਪਾਠਕਾਂ ਨਾਲ਼ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।
ਡਾ.ਹਰਦੀਪ ਕੌਰ ਸੰਧੂ 

1.
ਫੈਲਦਾ ਗਿਆ
ਉੱਲਟ ਦਿਸ਼ਾ ਵਿੱਚ
ਜਸ ਤੁਹਾਡਾ

2.
ਖੂਬਸੂਰਤ
ਸਬੰਧਾਂ ਦੀ ਦੁਨੀਆਂ
ਮਨਮੋਹਕ

3.
ਕੰਡਿਆਂ ਵਿੱਚ
ਸੁਰੱਖਿਅਤ ਰਿਹਾ
ਫੁੱਲ ਗੁਲਾਬ

ਪ੍ਰੋ. ਜਸਵੰਤ ਸਿੰਘ ਵਿਰਦੀ
( ਜਲੰਧਰ) 

26 Dec 2012

ਜੰਗਲ ਰਾਜ

ਦਿੱਲੀ 'ਚ ਹੋਈ ਦਿਲ ਕੰਬਾਊ ਘਟਨਾ ਨੂੰ ਬਿਆਨ ਕਰਦੇ ਹਾਇਕੁ 

1.
ਧੀਆਂ ਤੇ ਭੈਣਾਂ
ਸੁਰੱਖਿਅਤ ਨਹੀਂ
ਤਾੜਨ ਦੈਂਤ

 2.

ਭਰੇ ਬਜ਼ਾਰ
ਇੱਜ਼ਤਾਂ ਦੀ ਨਿਲਾਮੀ
ਦੇਖਣ ਲੋਕ

 3.

ਬਲਾਤਕਾਰ
ਬੇਗੁਨਾਹ ਨੂੰ ਮੌਤ
ਸ਼ਰਮਸਾਰ

 4.

ਦੇਸ਼ ਮਹਾਨ
ਮਨੁੱਖਤਾ ਦਾ ਘਾਣ
ਜੰਗਲ ਰਾਜ

ਭੂਪਿੰਦਰ ਸਿੰਘ
(ਨਿਊਯਾਰਕ)

20 Dec 2012

ਚਿੱਠੀ ਦੀਆਂ ਬਾਤਾਂ


20.12.12
ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹਾਇਕੁ ਅਤੇ ਪਾਠਕਾਂ ਦੀਆਂ ਸਾਰਥਕ ਟਿੱਪਣੀਆਂ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਇਸ ਵਧੀਆ ਉਪਰਾਲ਼ੇ ਲਈ ਸੰਪਾਦਕ ਵਧਾਈ ਦਾ ਹੱਕਦਾਰ ਹੈ। ਸਾਡੇ ਵਲੋਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ !

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)
***********************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਉਡਾਰ ਪੰਛੀ (ਹਾਇਗਾ)






ਡਾ. ਹਰਦੀਪ ਕੌਰ ਸੰਧੂ 
( ਬਰਨਾਲਾ )
(ਨੋਟ: ਇਹ ਪੋਸਟ ਹੁਣ ਤੱਕ 44 ਵਾਰ ਖੋਲ੍ਹ ਕੇ ਪੜ੍ਹੀ ਗਈ )

18 Dec 2012

ਸੂਰਜ ਇੱਕੋ



1.
ਹੰਝੂ ਇਕੱਲਾ 
ਅੱਖ  ਵਿੱਚ ਆਇਆ 
ਡਿੱਗਣੋ ਡਰੇ



2.
ਸੂਰਜ ਇੱਕੋ 
ਕੀ ਪੂਰਬ - ਪੱਛਮ 
ਦਿਸ਼ਾਵਾਂ  ਝੂਠ


ਦਿਲਜੋਧ ਸਿੰਘ
(ਨਵੀਂ ਦਿੱਲੀ)

17 Dec 2012

ਛਲ-ਛਲਾਵਾ


1.
ਅੰਬਰੀਂ ਤਾਰੇ
ਕੋਈ ਤੋੜ ਨਾ ਸਕੇ
ਦੱਸਣ ਸਾਰੇ

2.
ਛਲ-ਛਲਾਵਾ                       
ਅੱਖ ਝਪਕਣ 'ਤੇ           
ਮੁੱਕੇ ਨਜ਼ਾਰਾ

3.
ਹੱਸਿਆ ਕਿਉਂ
ਨਹੀਂ ਫੁੱਲ ਝੜਦੇ
ਤੂੰ ਸੋਚੇ ਇਉਂ

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)