ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Nov 2017

ਅਡੋਲ

Parveen Sharma's profile photo, Image may contain: 2 people, selfie, close-up and indoor

ਪਰਵੀਨ ਸ਼ਰਮਾ 
ਨਵੀਂ ਦਿੱਲੀ 
ਨੋਟ : ਇਹ ਪੋਸਟ ਹੁਣ ਤੱਕ 115 ਵਾਰ ਪੜ੍ਹੀ ਗਈ ਹੈ। 

ਰੀਤ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਜੀਤੋ ਦਾ ਵਿਆਹ ਤੋਂ ਤਿੰਨ ਕੁ ਸਾਲਾਂ ਪਿੱਛੋਂ ਹੀ ਤਲਾਕ ਹੋ ਗਿਆ ਸੀ । ੳੁਹ ਅਾਪਣੇ ਦੋਵਾਂ ਬੱਚਿਆਂ  ਨਾਲ਼ ਅਾਪਣੇ ਪੇਕੇ ਘਰ ਰਹਿਣ ਲੱਗ ਪਈ । ਪੇਕਿਆਂ ੳੁੱਪਰ ਬੋਝ ਨਾ ਬਣੇ  ਇਸ ਲਈ ਗ਼ਰੀਬੀ ਦੀ ਝੰਬੀ ੳੁਹ ਅਾਪਣੇ ਪੁੱਤਰ ਅਤੇ ਧੀ ਦੇ ਪਾਲਣ- ਪੋਸ਼ਣ  ਲਈ ਲੋਕਾਂ ਦੇ ਘਰ ਕੰਮ ਕਰਨ ਲੱਗ ਪਈ ਸੀ।
   ਇੱਕ ਦਿਨ ਜਦੋਂ ਸਕੂਲ ਵਿੱਚ  ਦੋਵੇਂ ਬੱਚੇ ਦਾਖ਼ਲ ਕਰਨ ਸਮੇਂ ੳੁਸ ਨੂੰ ਸਕੂਲ ਹੈੱਡ ਟੀਚਰ  ਨੇ ਬੱਚਿਆਂ ਦੇ ਪਿਤਾ ਦਾ ਨਾਮ ਪੁੱਛਿਆ ਤਾਂ ੳੁਹ ਭਰੀ ਪੀਤੀ ਬੋਲੀ,
" ਕੀ ਦੱਸਾਂ ਜੀ, ਪਿਓ ਤਾਂ ਇਹਨਾਂ ਨੂੰ ਜੰਮ ਕੇ , ਲੱਗ ਪਿਆ ਸੀ ਖੇਹ ਖਾਣ ਕਿਸੇ ਕੰਜਰੀ ਨਾਲ਼ 
 ਤਲਾਕ ਦੇ ਗਿਐ ਮੈਨੂੰ, ਹੁਣ ਤਾਂ ਮੈਂ ਹੀ ਮਾਂ-ਪਿਓ ਅਾਂ ਇਹਨਾ ਦੀ  , ਤੁਸੀਂ ਮੇਰਾ ਨਾਂ ਹੀ ਲਿਖ ਲਓ  ਜਿੱਥੇ ਵੀ ਲਿਖਣੈ "
  
" ਨਹੀਂ ਬੀਬਾ , ਇਹ ਤਾਂ ਸਦੀਅਾਂ ਦੀ ਰੀਤ ਐ ਕਿ ਬੱਚੇ ਦੇ ਨਾਂ ਨਾਲ਼ ਹਮੇਸ਼ਾ ਪਿਤਾ ਦਾ ਨਾਂ ਹੀ ਲਿਖਿਅਾ ਜਾਂਦਾ ਐ , ਮੈਂ ਇਹਨੂੰ ਕਿਵੇਂ ਬਦਲ ਸਕਦਾਂ
 " 
  ਹੈੱਡ ਨੇ ਅਾਪਣੀ ਮਜ਼ਬੂਰੀ ਜ਼ਾਹਿਰ ਕੀਤੀ ।
" ਬੱਚਾ ਤਾਂ ਮਾਂ ਦਾ ਵੀ ਓਨਾ ਹੀ  ਹੁੰਦੈ , ਫਿਰ ਨਾਂ ਪਿਓ ਦਾ ਹੀ ਕਿਉਂ ਲਿਖਦੇ ਐ ਹਰ ਥਾਵੇਂ ? "  
  ਜੀਤੋ ਦੇ ਸਵਾਲ ਨੇ ਹੈੱਡ ਟੀਚਰ ਦਾ ਪੈੱਨ ਸਨ/ਡਾਟਰ ਅਾਫ ਵਾਲ਼ੇ ਖਾਨੇ ਤੇ ਹੀ ਰੋਕ ਦਿੱਤਾ ।

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205


ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ। 

12 Nov 2017

ਲੱਖੀ ਮਾਸਟਰ

ਗੱਲ 1947 ਦੀ ਵੰਡ ਤੋਂ ਪਹਿਲੇ ਸਿਆਲਕੋਟ ਦੀ ਹੈ | ਸਾਡੇ ਘਰ ਵਿੱਚ ਉਸ ਨੂੰ ਲੱਖੀ ਮਾਸਟਰ ਦੇ ਨਾਂ ਨਾਲ  ਜਾਣਿਆ ਜਾਂਦਾ ਸੀ | ਉਹ ਸ਼ਹਿਰ  ਦੀ ਮਿਊਂਸੀਪਲ ਕਮੇਟੀ ਵਲੋਂ ਚਲਾਇਆ ਜਾਂਦਾ  ਸਕੂਲ ਸੀ , ਜਿੱਥੇ ਮੈਨੂੰ ਪਹਿਲੀ ਜਮਾਤ ਦਾਖਲ ਕਰਵਾਇਆ ਗਿਆ। ਉਸ ਸਕੂਲ ਵਿੱਚ ਲੱਖੀ ਮਾਸਟਰ  ਪੜਾਉਂਦਾ ਸੀ | ਉਸ ਦਾ ਪੂਰਾ ਨਾਂ ਮੈਂ ਨਹੀਂ  ਜਾਣਦਾ | ਸਕੂਲ ਘਰ ਤੋਂ ਦੂਰ ਨਹੀਂ ਸੀ। ਸਾਡੇ ਘਰ ਵਾਲੀ ਗਲੀ ਲੰਘ ਕੇ,ਐਬਕ ਸਾਹਿਬ ਦੀ ਕੋਠੀ ਕੋਲੋਂ ਸੜਕ ਪਾਰ ਕਰਕੇ , ਸੜਕ ਦੇ ਨਾਲ ਨਾਲ  ਐਕ  (ਨਹਿਰ ) ਚਲਦੀ ਸੀ , ਬੱਸ ਥੋੜੀ ਹੀ ਦੂਰ ਸੜਕ ਕੰਢੇ  ਉਹ ਸਕੂਲ ਸੀ  | ਬਾਕੀ ਸਕੂਲ  ਬਾਰੇ  ਕੁਝ ਯਾਦ ਨਹੀਂ। ਉਹ ਕਿੰਝ ਦਾ ਸੀ ? ਕਿਹੜੇ ਕਮਰੇ ਵਿੱਚ ਮੈਂ ਪੜਦਾ ਸੀ ? ਕੀ ਪੜਦਾ ਸੀ  ਅਤੇ ਕੌਣ ਪੜਾਉਂਦਾ ਸੀ ? ਲੱਖੀ ਮਾਸਟਰ ਦਾ  ਕੁਝ ਯਾਦ ਜਿਹਾ ਆਉਂਦਾ ਹੈ। ਸ਼ਾਇਦ  ਉਹ ਜਮਾਤ ਵਿੱਚ ਕੁਰਸੀ ‘ਤੇ ਬੈਠਾ ਹੁੰਦਾ ਸੀ | ਇਹ ਯਾਦ ਹੈ ਕਿ ਮੇਰੀ ਨਾਨੀ ਜੋ ਸਾਡੇ ਨਾਲ ਰਹਿੰਦੀ ਸੀ , ਮੈਨੂੰ ਸਕੂਲੇ ਛੱਡ ਆਉਂਦੀ ਸੀ ਅਤੇ ਛੁੱਟੀ ਹੋਣ ‘ਤੇ  ਸਕੂਲੋਂ ਲੈ ਆਉਂਦੀ ਸੀ | ਕਦੋਂ ਅਤੇ ਕਿੰਝ ਮੈਨੂੰ ਪਹਿਲੀ ਜਮਾਤ ਤੋਂ ਦੂਸਰੀ ਵਿੱਚ ਕਰ ਦਿੱਤਾ , ਮੈਨੂੰ  ਚੇਤੇ  ਨਹੀਂ , ਕਿਉਂਕਿ ਉਸ ਸਮੇਂ ਮੈਂ  ਕੀ ਪੜਿਆ ਇਹ ਵੀ ਮੈਨੂੰ  ਯਾਦ ਹੀ ਨਹੀਂ ਰਿਹਾ  | ਦੂਸਰੀ  ਜਮਾਤ ਪੂਰੀ ਨਹੀਂ ਹੋਈ ਸੀ ਕਿ ਦੇਸ਼ ਦੀ ਵੰਡ ਹੋ ਗਈ। ਨਹਿਰੂ  ਅਤੇ ਜਿਨਾਹ ਜੋ ਚਾਹੁੰਦੇ ਸੀ ਉਹਨਾਂ ਨੂੰ ਮਿਲ ਗਿਆ ਅਤੇ ਸਾਡੇ ਵਰਗੇ  ਲੱਖਾਂ  ਲੋਕਾਂ  ਕੋਲ ਜੋ ਸੀ , ਸਭ ਕੁਝ ਗਵਾ ਲਿਆ |
ਲੱਖੀ ਮਾਸਟਰ  ਕੁੜਤਾ - ਪਜਾਮਾ  ਪਾਉਂਦਾ ਸੀ। ਅੱਧਖੜ  ਉਮਰ ਦਾ ਲੱਗਦਾਸੀ। ਸਿੱਧਾ ਜਿਹਾ , ਗਰੀਬੜਾ ਜਿਹਾ | ਵੱਡੇ ਹੋਏ ਤਾਂ ਜਾ ਕੇ ਪਤਾ ਲੱਗਾ ਕਿ  ਉਸ ਸਮੇਂ ਮਾਸਟਰਾਂ ਦੀ ਆਰਥਿਕ  ਹਾਲਤ ਬੜੀ ਮਾੜੀ ਹੁੰਦੀ ਸੀ  ਅਤੇ ਤਨਖਾਹ  ਬਹੁਤ ਮਾਮੂਲੀ ਜਹੀ | ਉਹ ਰੋਜ਼ ਸ਼ਾਮ ਨੂੰ ਸਾਡੇ  ਘਰ ਆਉਂਦਾ।  ਉਸ ਦੇ ਹੱਥ ਵਿੱਚ ਇੱਕ ਗੜਵੀ  ਹੁੰਦੀ ਸੀ। ਮੇਰੇ ਘਰ ਵਾਲੇ ਉਸ ਨੂੰ ਬੈਠਕ ਵਿੱਚ ਬਿਠਾਉਂਦੇ। ਉਹ ਮੈਨੂੰ ਆਵਾਜ਼ ਮਾਰਦਾ। ਮੈਂ  ਕਿਤਾਬ /ਕਾਇਦਾ  ਲੈ ਕੇ ਉਸ ਕੋਲ ਆ  ਖੜਾ ਹੁੰਦਾ |  ਮੈਨੂੰ  ਕੁਝ ਸਮੇਂ  ਪੜਾਉਂਦਾ। ਮੈਂ  ਕੀ ਪੜਦਾ ਅਤੇ ਉਹ ਕੀ  ਪੜਾਉਂਦਾ ,ਮੇਰੇ ਦਿਮਾਗ ਵਿੱਚੋਂ ਸਭ ਮਿਟ ਚੁੱਕਿਆ ਹੈ। ਬੱਸ ਐਨਾ ਯਾਦ ਹੈ ਕਿ ਮੇਰੇ ਘਰ ਵਾਲੇ ਉਸ ਸਾਹਮਣੇ  ਇੱਕ ਲੱਸੀ ਦੀ ਵੱਡਾ  ਗਲਾਸ   ਰੱਖਦੇ , ਜੋ ਉਹ ਪੀ ਜਾਂਦਾ  ਅਤੇ ਨਾਲ ਲਿਆਂਦੀ ਗੜਵੀ ਲੱਸੀ ਨਾਲ ਭਰਵਾ ਕੇ ਲੈ ਜਾਂਦਾ । ਇਹ ਉਸ ਦਾ ਘਰ ਆ ਕੇ ਮੈਨੂੰ ਪੜਾਉਣ ਦਾ ਅਤੇ ਸਕੂਲ ਵਿੱਚ ਮੇਰਾ ਲਿਹਾਜ਼ ਅਤੇ ਖਿਆਲ ਰੱਖਣ ਦਾ ਮਿਹਨਤਾਨਾ  ਸੀ । ਜੋ ਵੀ ਮੈਂ ਦੇਸ਼ ਦੀ ਵੰਡ ਤੋਂ ਪਹਿਲਾਂ ਪੜਿਆ ,ਸਭ ਵੰਡ ਦੇ ਨਾਲ ਹੀ ਨਸ਼ਟ  ਹੋ ਗਿਆ  ਕਿਉਂਕਿ ਸ਼ਰਨਾਰਥੀ  ਬਣਨ ਤੋਂ ਬਾਅਦ ਮੈਂ ਫਿਰ ਪਹਿਲੀ ਜਮਾਤ  ਵਿੱਚ ਹੀ ਦਾਖਲ ਹੋਇਆ । ਲੱਖੀ ਮਾਸਟਰ ਅਤੇ ਉਸ ਦੀ ਲੱਸੀ  ਅਜੇ ਤੱਕ ਯਾਦ ਹੈ ।

 ਦਿਲਜੋਧ ਸਿੰਘ 
ਵਿਸਕਾਨਸਿਨ ਅਮਰੀਕਾ 
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 

11 Nov 2017

ਕਾਲ਼ਾ ਇਲਮ (ਮਿੰਨੀ ਕਹਾਣੀ )

Related image
.....ਤੇ ਅੱਜ ਉਹ ਏਸ ਜਹਾਨੋਂ ਤੁਰ ਗਿਆ ਸੀ ਪਤਾ ਨਹੀਂ ਉਹ ਕਿੰਨੇ ਹੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਆਪਣੇ ਦਿਲ ' ਲਕੋਈ ਬੈਠਾ ਸੀ। ਸਾਰੀ ਉਮਰ ਉਸ ਨੇ ਇਹ ਗੰਢਾਂ ਨਾ ਫਰੋਲ਼ੀਆਂ ਤੇ ਨਾ ਹੀ ਟਟੋਲੀਆਂ। ਪਤਾ ਨਹੀਂ ਕਿਸੇ ਨੇ ਉਸ 'ਤੇ ਕਿਹੜਾ ਕਾਲ਼ਾ ਜਾਦੂ ਕਰ ਦਿੱਤਾ ਸੀ ਕਿ ਉਸ ਨੇ ਆਪਣੇ ਓਸ ਇਸ਼ਟ ਨਾਲ਼ੋਂ ਵੀ ਸਾਂਝ ਤੋੜ ਲਈ ਸੀ ਜਿਸ ਦੀ ਉਹ ਹਰ ਪਲ ਇਬਾਦਤ ਕਰਦਾ ਸੀ। ਪਤਾ ਨਹੀਂ ਆਪਣੇ ਇਸ਼ਟ ਨਾਲ਼ੋਂ ਵਿਛੜ ਕਿਵੇਂ ਉਹ ਦਮ ਭਰਦਾ ਹੋਣੈਭਲਾ ਸੱਚਾ ਇਸ਼ਟ ਵੀ ਕਦੇ ਬੇਮੁੱਖ ਹੋਇਆ ? ਉਸ ਦਰਵੇਸ਼ ਰੂਹ ਨੂੰ ਫੇਰ ਵੀ ਉਸ ਦੇ ਮੁੜ ਆਉਣ ਦੀ ਆਸ ਰਹਿੰਦੀ ਸੀ। ਉਸ ਦੀਆਂ ਅੱਖਾਂ ਬਰੂਹਾਂ 'ਤੇ ਲੱਗੀਆਂ ਆਪਣੇ ਆਤਮ ਹਮਰਾਹੀ ਦਾ ਰਾਹ ਤੱਕਦੀਆਂ ਰਹਿੰਦੀਆਂ। ਖ਼ਿਆਲਾਂ ' ਵਸੀ ਉਸ ਦੀ ਨਿੱਘੀ ਯਾਦ ਆਂਦਰਾਂ ' ਚਸਕ ਪਾਉਂਦੀ ਰਹਿੰਦੀ। ਆਖ਼ਿਰ ਨੂੰ ਰੱਬ ਦੀ ਬੁੱਕਲ਼ ਵਰਗਾ ਉਸ ਦਾ ਇਸ਼ਟ ਸਦਾ ਲਈ ਏਥੋਂ ਉਡਾਰੀ ਮਾਰ ਗਿਆ। 
ਆਪਣੇ ਇਸ਼ਟ ਦੀ ਗ਼ੈਰ-ਮੌਜੂਦਗੀ ਦਾ ਰੁਦਨ ਆਪਣੇ ਮਨ ' ਸਮੋਈ ਉਹ ਓਪਰਿਆਂ ਵਾਂਗ ਘਰ ਆਉਂਦਾ ਇਹ ਓਸ ਦਰਵੇਸ਼ ਰੂਹ ਦਾ ਪ੍ਰਤਾਪ ਹੀ ਸੀ ਕਿ ਉਸ ਘਰ ਦੇ ਜੀਆਂ ਨੇ ਕਦੇ ਉਸ ਨੂੰ ਧਿਕਾਰਿਆ ਨਹੀਂ ਸੀ। ਸਗੋਂ ਘਰ ਦਾ ਵਿਹੜਾ ਉਸ ਦੇ ਸਾਹਾਂ ਤੇ ਬੋਲਾਂ 'ਚੋਂ ਉਸ ਦੇ ਇਸ਼ਟ ਦੇ ਵਜੂਦ ਨੂੰ ਮਹਿਸੂਸਦਾ ਰਿਹਾ। ਪਰ ਸ਼ਾਇਦ ਉਸ ਨੂੰ ਇਸ ਅਹਿਸਾਸ ਦਾ ਕੋਈ ਇਲਮ ਨਹੀਂ ਸੀ। ਸਮਾਂ ਸਭ ਕਾਸੇ ਦਾ ਚਸ਼ਮਦੀਦ ਗਵਾਹ ਬਣਿਆ ਤੇ ਅੰਤ ਉਸ ਦੇ ਮਨ ਵਿਹੜੇ ਓਹੀਓ ਸੱਖਣਾਪਣ ਉਗ ਆਇਆ ਜਿਸ ਦੇ ਬੀਜ ਉਹ ਵਰ੍ਹਿਆਂ ਪਹਿਲਾਂ ਖਿਲਾਰ ਆਇਆ ਸੀ। 
ਅੰਤਲੇ ਸਮੇਂ ਆਪੇ ਸੰਗ ਸੰਵਾਦ ਰਚਾਉਂਦਾ ਉਹ ਆਪਣੇ ਇਸ਼ਟ ਨੂੰ ਦੱਬੇ ਸੁਰ ਧਿਆਉਂਦਾ ਰਿਹਾ। ਮਤੇ ਕਿਤੇ ਕੰਧਾਂ ਨੂੰ ਵੀ ਉਸ ਦੀ ਇਬਾਦਤ ਦੀ ਭਿਣਕ ਨਾ ਪੈ ਜਾਵੇ। ਹੁਣ ਉਸ ਦੇ ਆਪੇ 'ਚੋਂ ਨਿੱਜੀ ਮੁਫ਼ਾਦ ਮਨਫ਼ੀ ਹੋ ਚੁੱਕਿਆ ਸੀ।ਪਰ ਸਵਾਸਾਂ ਦੀ ਪੂੰਜੀ ਕਦੋਂ ਕਿਸੇ ਨੂੰ ਕਿਤੋਂ ਉਧਾਰੀ ਮਿਲਦੀ  ?ਪਰ ਜਾਂਦੀ ਵਾਰੀ ਆਪਣੀ ਰੂਹ ਦੀ ਸਰਦਲ 'ਤੇ ਉਹ ਇਸ਼ਟ ਦਾ ਦੀਵਾ ਧਰ ਰਿਸ਼ਤਿਆਂ 'ਚ ਸੁੱਚਾ ਚਾਨਣ ਕਰ ਗਿਆ। ਉਸ ਦੀ ਰੂਹ ਹੁਣ ਕਲਬੂਤ ਛੱਡ ਚੁੱਕੀ ਸੀ ਤੇ ਸ਼ਾਇਦ ਧੁਰ ਦਰਗਾਹੇ ਜਾ ਉਹ ਧਾਹ ਕੇ ਜ਼ਰੂਰ ਆਪਣੇ ਇਸ਼ਟ ਦੇ ਗਲ਼ ਲੱਗਿਆ ਹੋਣੈ। ਕਿਉਂਕਿ ਅੱਜ ਉਸ ਦੀ ਰੂਹ ਦਾ ਪੰਛੀ ਓਸ ਕਾਲ਼ੇ ਇਲਮ ਤੋਂ ਸਦਾ ਲਈ ਮੁਕਤ ਹੋ ਗਿਆ ਸੀ।  
ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 801 ਵਾਰ ਪੜ੍ਹੀ ਗਈ ਹੈ। 

ਲਿੰਕ 1               ਲਿੰਕ 2



ਇਕੱਲਤਾ (1947) ਕਹਾਣੀ

ਸਵੇਰ ਹੋਈ ਤਾਂ ਆਸ ਪਾਸ ਦੇ ਲੋਕ ਆਪਣੇ ਘਰਾਂ ਦਾ ਸਮਾਨ ਬੰਨ੍ਹਣ ਲੱਗੇ । ਜਿਨ੍ਹਾ ਉਠਾ ਸਕਦੇ ਸਨ ਓਨਾ ਬੰਨ੍ਹ ਲਿਆ । ਕਰਮਾ ਆਪਣੀ ਪਤਨੀ ਨੂੰ ਇਹ ਕਹਿ ਰਿਹਾ ਸੀ, "ਜਦੋਂ ਤੱਕ ਸਾਰੇ ਚੱਲਣ ਲਈ ਤਿਆਰ ਹੋਣਗੇ । ਮੈਂ ਖੇਤ  ਦੇ ਕੋਨੇ 'ਚੋਂ ਜਾ ਕੇ ਦੱਬੇ ਹੋਏ ਚਾਂਦੀ  ਦੇ ਸਿੱਕੇ ਕੱਢ ਕੇ ਲੈ ਆਉਂਦਾ ਹਾਂ । ਦੋ ਸੌ  ਦੇ ਸਿੱਕੇ ਹੋਣਗੇ ਸਾਡੇ ਕੰਮ ਆਉਣਗੇ" । ਸੁਰਜੀਤ ਆਪਣੇ ਪੰਜ ਤੇ ਸੱਤ ਸਾਲ ਦੇ ਦੋਹਾਂ ਬੱਚਿਆਂ ਨੂੰ ਲੈ ਕੇ ਚੱਲਣ ਵਾਲੀ ਸੀ। 

ਕਰਮਾ ਜਦੋਂ ਖੇਤ ਵਿੱਚ ਲੱਭਣ ਗਿਆ । ਉਸ ਨੂੰ ਸਿੱਕੇ ਲੱਭਦੇ-ਲੱਭਦੇ ਖੇਤਾਂ ਵਿੱਚ ਦੇਰ ਹੋ ਗਈ। ਸੁਰਜੀਤ ਉਸ ਦਾ ਇੰਤਜਾਰ ਕਰ ਰਹੀ ਸੀ । ਸਾਰੇ ਲੋਕ ਬਟਵਾਰੇ ਦੀਆਂ ਗੱਲਾਂ ਕਰ ਰਹੇ ਸਨ।  ਕੁਝ ਗੁਆਂਢੀ ਸੁਰਜੀਤ ਨੂੰ ਕਹਿ ਰਹੇ ਸਨ "ਕਰਮੇ ਨੂੰ ਹੁਣ ਤਾਂ ਬਹੁਤ ਦੇਰ ਹੋ ਗਈ ਹੈ ਆ ਜਾਣਾ ਚਾਹੀਦਾ ਸੀ। "
ਸੁਰਜੀਤ ਨੂੰ ਲੋਕ ਕਹਿਣ ਲਗੇ, "ਅਸੀਂ ਹੌਲੀ-ਹੌਲੀ ਚੱਲਦੇ ਹਾਂ , ਜਦੋਂ ਤੱਕ ਅਸੀਂ ਪਿੰਡ ਦੇ  ਬਾਹਰ ਜਾਵਾਂਗੇ , ਕਰਮਾ ਆ ਜਾਵੇਗਾ, ਤੁਸੀਂ ਸਾਡੇ ਨਾਲ ਪਿੰਡ ਦੇ ਬਾਹਰ ਆ ਕੇ ਮਿਲ ਜਾਣਾ , ਅਸੀਂ ਤੁਹਾਡਾ ਪਿੰਡ ਦੇ ਬਾਹਰ ਇੰਤਜਾਰ ਕਰਾਂਗੇ। "

ਜਦੋਂ ਕਰਮਾ ਪਰਤਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ । ਸੁਰਜੀਤ ਨੇ ਉਸ ਨੂੰ ਦੱਸਿਆ ਖਤਰੇ  ਦੇ ਕਾਰਨ ਸਭ ਆਪਣਾ ਸਾਮਾਨ ਲੈ ਕੇ ਚਲੇ ਗਏ । ਪਿੰਡ ਬਾਹਰ ਸਾਡਾ ਇੰਤਜਾਰ ਕਰ ਰਹੇ ਹੋਣਗੇ ।  

ਉਹ ਕਹਿ ਰਹੇ ਸਨ ," ਸਿੱਖ ਲੋਕਾਂ ਨੂੰ ਮੁਸਲਮਾਨ ਲੋਕਾਂ ਤੋਂ ਜ਼ਿਆਦਾ ਖ਼ਤਰਾ ਹੈ। ਅਸੀਂ ਸਾਰੇ ਆਪਣੀ ਭਾਈਚਾਰੇ  ਦੇ ਵੱਡੇ ਕਾਫਿਲੇ ਵਿੱਚ ਮਿਲ ਜਾਂਵਾਗੇ।  ਸਾਡੇ ਦੁਸ਼ਮਨ ਜ਼ਿਆਦਾ ਗਿਣਤੀ ਵਿੱਚ ਹੋਏ ਤਾਂ ਸਾਨੂੰ ਮਾਰ ਦੇਣਗ। "  

ਇਹ ਗੱਲਾਂ ਸੁਣਦੇ - ਸੁਣਦੇ ਕਰਮਾਂ  ਆਪਣੇ ਬੱਚਿਆਂ ਅਤੇ ਪਤਨੀ  ਦੇ ਨਾਲ ਪਿੰਡ  ਦੇ ਬਾਹਰ ਆਇਆ । 

ਕਰਮੇ ਨੂੰ ਪਿੰਡ ਤੋਂ ਬਾਹਰ ਕੋਈ ਵਿਖਾਈ ਨਹੀਂ ਦਿੱਤਾ । ਉਸ ਨੇ ਆਪਣੀ ਸੁਰੱਖਿਆ ਲਈ ਘਰ  ਤੋਂ ਇੱਕ ਤਲਵਾਰ, ਕੁਝ ਬਰਤਨ ਅਤੇ ਕੱਪੜੇ ਸਨ। ਉਹ ਖਾਣ ਪੀਣ ਵਾਲਾ ਸਮਾਨ ਤਾਂ ਉਹ ਘਰ ਹੀ ਭੁੱਲ ਗਏ ਸੀ। ਉਹ ਆਪਣੇ ਭਾਈਚਾਰੇ  ਦੇ ਲੋਕਾਂ  ਦੇ ਪੈਰਾਂ  ਦੇ ਨਿਸ਼ਾਨ ਖੋਜਦੇ - ਖੋਜਦੇ ਪਿੱਛੇ-ਪਿਛੇ ਚੱਲ ਰਹੇ ਸਨ । ਉਨ੍ਹਾਂ ਨੂੰ ਉਸ ਰਾਤ ਬਹੁਤ ਦੂਰ ਤੱਕ ਕੋਈ ਵਿਖਾਈ ਨਹੀਂ ਦਿੱਤਾ । 
ਸਵੇਰ ਹੋਣ ਵਾਲੀ ਸੀ ਉਹ ਚੱਲਦੇ ਜਾ ਰਹੇ ਸਨ......
ਦੂਜੇ ਦਿਨ ਉਨ੍ਹਾਂ ਨੂੰ ਆਪਣਾ ਕੋਈ ਸਾਥੀ ਨਾ ਮਿਲਿਆ ।

ਦੁਪਹਿਰ ਹੋਈ ਤਾਂ ਬੱਚਿਆਂ ਨੂੰ ਬਹੁਤ ਪਿਆਸ ਅਤੇ ਭੁੱਖ ਨਾਲ ਵਿਲਕ ਰਹੇ ਸਨ ।  ਬੱਚੇ ਵਾਰ - ਵਾਰ ਪਾਣੀ ਮੰਗ ਰਹੇ ਸਨ ।  ਕਰਮੇ ਤੋਂ  ਹੁਣ ਉਨ੍ਹਾਂ ਦਾ ਵਿਲਕਨਾ ਵੇਖਿਆ ਨਾ ਜਾ ਸਕਿਆ ।  ਉਨ੍ਹਾਂ ਨੂੰ ਵਾਰ - ਵਾਰ ਤਸੱਲੀ  ਦੇ ਰਿਹੇ ਸੀ ਕਿ ਥੋੜ੍ਹੀ ਦੂਰ ਉਹਨਾਂ ਨੂੰ ਖੇਤ ਵਿੱਚ ਖੂਹ ਵਿਖਾਈ ਦਿੱਤਾ ਜਿਸ ਉੱਤੇ ਦੋ ਤਿੰਨ ਟਾਹਲੀ ਅਤੇ ਤੂਤ ਦੇ  ਦਰੱਖਤ ਸਨ। ਉਹ ਪਾਣੀ ਦੀ ਭਾਲ ਵਿੱਚ ਉੱਥੇ ਪੁੱਜ ਗਏ ।
ਕਰਮਾ ਪਾਣੀ ਕੱਢਣ ਦੀ ਤਰਤੀਬ ਸੋਚਣ ਲਗਾ ।  ਉਸ ਨੇ ਆਪਣੀ ਬਾਲਟੀ ਨੂੰ ਚੁੱਕਿਆ ਅਤੇ ਪਗੜੀ ਖੋਲ ਕੇ ਇੱਕ ਪਾਸਾ ਬਾਲਟੀ ਨੂੰ ਬੰਨ੍ਹ ਦੂਜਾ ਹੱਥਾ ਵਿੱਚ ਫੜ ਲਿਆ । ਪਾਣੀ ਦੀ ਬਾਲਟੀ ਖੂਹ 'ਚੋਂ ਬਾਹਰ ਕੱਢ ਲਈ ।

ਕੁਝ ਮੁਸਲਮਾਨ ਲੋਕ ਉਹਨਾਂ ਵੱਲ ਨੂੰ ਆ ਰਹੇ ਸਨ। 

ਸੁਰਜੀਤ ਨੇ ਵੇਖਿਆ ਕਿ ਕੁਝ ਲੋਕ ਤਲਵਾਰਾਂ ਹੱਥ ਵਿੱਚ ਲਈ  ਉਨ੍ਹਾਂ ਦੀ ਵੱਲ ਵੱਧ ਰਹੇ ਹਨ । ਉਸੇ ਸਮੇਂ ਸੁਰਜੀਤ ਨੇ ਆਪਣੇ ਬੱਚਿਆਂ  ਨੂੰ ਨਾਲ ਲੈ ਕੇ ਕਰਮੇ  ਦੇ ਪਿੱਛੇ ਚਿੰਮੜ ਗਈ  ਅਤੇ ਕਹਿਣ ਲੱਗੀ "ਇੱਥੇ  ਕੁਝ ਲੋਕ ਸਾਡੀ ਤਰਫ ਵਧ ਰਹੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਹਨ , ਉਹ  ਅੱਠ - ਦਸ ਲੋਕ ਹਨ।" ਉਹ ਡਰਦੀ ਹੋਈ ਕਹਿ ਰਹੀ ਸੀ "ਤੂੰ ਇਕੱਲਾ ਹੈ, ਇਹ ਲੋਕ ਤੈਨੂੰ ਮਾਰ ਦੇਣਗੇ , ਮੇਰਾ ਅਤੇ ਸਾਡੇ ਬੱਚਿਆਂ ਦੇ ਨਾਲ ਪਤਾ ਨਹੀਂ ਕੀ-ਕੀ ਕਰਨਗੇ।"

ਕਰਮੇ ਨੇ ਵੇਖਿਆ ਕਿ ਉਹ ਜਲਦੀ - ਜਲਦੀ ਉਨ੍ਹਾਂ ਦੀ ਵੱਲ ਵੱਧ ਰਹੇ ਸਨ। 

ਸੁਰਜੀਤ ਕਰਮੇ ਅੱਗੇ ਤਰਲੇ ਕਰਨ ਲੱਗੀ, "ਤੂੰ ਸਾਨੂੰ ਆਪਣੇ ਹੱਥਾਂ ਨਾਲ ਆਪ ਹੀ ਮਾਰ ਦੇ ਤੂੰ ਇਕੱਲਾ ਏ। "

ਕੁਝ ਪਲ ਕਰਮਾ ਸੋਚਣ ਲੱਗਾ ਕੀ ਕਰਾਂ ?

ਕਰਮਾ ਪੱਥਰ ਦਿਲ ਬਣ ਚੁੱਕਾ ਸੀ।  ਕਰਮੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਪਹਿਲਾਂ ਪਤਨੀ ਦਾ ਗਲਾ ਕੱਟ ਦਿੱਤਾ । ਫਿਰ ਇੱਕ-ਇੱਕ ਕਰਕੇ ਆਪਣੇ ਬੱਚਿਆਂ ਦਾ ਗਲਾ ਕੱਟ ਦਿੱਤਾ । 

ਹੁਣ ਦੁਸ਼ਮਣ ਕੋਲ ਆ ਪੁੱਜੇ। 

ਤਲਵਾਰ ਦੇ ਇੱਕ ਵਾਰ ਨਾਲ ਦੁਸ਼ਮਨ ਦਾ ਸਿਰ ਧੜ ਨਾਲੋਂ ਵੱਖ ਕਰ ਦਿੰਦਾ । ਉਸ ਨੇ ਇੱਕ - ਇੱਕ ਕਰਕੇ ਪੰਜ-ਛੇ ਦੁਸ਼ਮਨਾਂ ਨੂੰ ਖਤਮ ਕਰ ਦਿੱਤਾ,ਰਹਿੰਦੇ ਦੁਸ਼ਮਣ ਕਮਰੇ ਤੋਂ ਜਾਨ ਬਚਾ ਕੇ ਭੱਜ ਗਏ।

ਉਸ ਦੀਆਂ ਅੱਖਾਂ ਖੂਨ ਵਾਂਗ ਨਾਲ ਲਾਲ ਹੋ ਗਈਆਂ । ਉਹ ਪੂਰੀ ਤਰ੍ਹਾਂ ਹੋਸ਼ ਭੁਲਾ ਬੈਠਾ ਸੀ।  ਹੁਣ ਉਹ ਆਪਣੇ ਪਰਿਵਾਰ ਵਾਲ਼ਿਆਂ ਅਤੇ ਦੁਸ਼ਮਨਾਂ ਨੂੰ ਮਾਰ ਚੁੱਕਿਆ ਸੀ । 

ਕਰਮੇ  ਅਪਣੀ ਲਹੂ ਨਾਲ ਲੱਥਪੱਥ ਤਲਵਾਰ ਨਾਲ ਕਿਤੇ  ਦੂਰ ਚਲਾ ਗਿਆ। 

ਇੱਥੇ ਉਹਨੂੰ ਕੋਈ ਜਾਣਦਾ ਨਹੀਂ ਸੀ । ਕਰਮੇ ਲਈ ਸਭ ਅਜਨਬੀ ਸਨ ।

ਹੁਣ ਜਦੋਂ ਵੀ ਉਸਦੇ ਸਾਹਮਣੇ ਕੋਈ ਦੇਸ਼ ਦੇ ਬਟਵਾਰੇ ਦੀ ਗੱਲ ਕਰਦਾ ਤਾਂ ਉਹ ਅੱਖਾਂ ਵਿੱਚ ਅਥਰੂ ਲੈ ਕੇ, ਉਨ੍ਹਾਂ ਕੋਲੋਂ ਉੱਠ ਕੇ, ਚਲੇ ਜਾਂਦਾ।

ਹੁਣ ਕਰਮਾ  ਇਕੱਲਾ ਹੀ ਖਾਮੋਸ਼ ਬੈਠਾ ਰਹਿੰਦਾ। 
ਸੰਦੀਪ ਕੁਮਾਰ (ਸੰਜੀਵ )
(ਐਮ.ਏ ਥਿਏਟਰ ਐਂਡ ਟੈਲੀਵਿਜ਼ਨ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)


ਈ-ਮੇਲ: sandeepnar22@yahoo.Com
ਮੋਬਾਈਲ- 9041543692
ਨੋਟ : ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ ਹੈ। 

link


7 Nov 2017

ਜ਼ਿੰਦ ਉਧਾਰੀ (ਮਿੰਨੀ ਕਹਾਣੀ )

Related imageਸ਼ਾਮ ਢਲ ਆਈ ਸੀ ਪਰ ਉਸ ਦੇ ਮਨ ਨੂੰ ਅਜੇ ਵੀ ਅਰਾਮ ਨਹੀਂ ਸੀ।ਉਦਾਸੀ ਦੇ ਆਲਮ 'ਚ ਉਹ ਨਿਢਾਲ ਹੋਈ ਬੈਠੀ ਸੀ। 
"ਕੀ ਫੇਰ ਕੁਝ ਹੋਇਆ ਅੱਜ?ਉਦਾਸ ਹੈਂ?" ਪਰਛਾਵੇਂ ਨੇ ਪੁੱਛਿਆ।  
"ਨਹੀਂ ਤਾਂ! ਤੇਰਾ ਕੋਈ ਵਹਿਮ ਹੈ। ਵੇਖ ਮੈਂ ਤਾਂ ਮੁਸਕਰਾ ਰਹੀ ਹਾਂ। "
"ਫੇਰ ਮੱਥੇ 'ਤੇ ਆਹ ਲਕੀਰਾਂ ਕਿਉਂ ਨੇ?"
ਮੱਥੇ 'ਤੇ ਹੱਥ ਫੇਰਦਿਆਂ ਉਸ ਨੂੰ ਅੱਜ ਸੱਚੀਂ ਹੀ ਪੋਟਿਆਂ ਦੀ ਛੋਹ ਹੇਠ ਕੁਝ ਰੜਕਦਾ ਮਹਿਸੂਸ ਹੋਇਆ। ਅਛੋਪਲੇ ਹੀ ਉਹ ਸ਼ੀਸ਼ੇ ਮੂਹਰੇ ਜਾ ਖਲੋਈ ਸੀ। ਉਸ ਨੇ ਤਾਂ ਕਦੇ ਆਪਣੇ ਆਪੇ ਵੱਲ ਧਿਆਨ ਹੀ ਨਹੀਂ ਦਿੱਤਾ ਸੀ। ਉਸ ਨੇ ਨੀਝ ਨਾਲ ਆਪਾ ਨਿਹਾਰਿਆ। ਨੀਲੀਆਂ ਅੱਖਾਂ ਨੀਲੇ ਸਾਗਰ ਤੋਂ ਵੀ ਡੂੰਘੀਆਂ ਜਾਪ ਰਹੀਆਂ ਸਨ। ਮੱਥੇ 'ਤੇ ਡੂੰਘੀਆਂ ਉੱਕਰੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨ। ਚਿਹਰੇ 'ਤੇ ਪਈਆਂ ਇਹ ਸਿਲਵਟਾਂ ਹੁਣ ਉਸ ਦੀ ਰੂਹ 'ਤੇ ਵੀ ਉਘੜ ਆਈਆਂ ਸਨ। ਉਹ ਇਨ੍ਹਾਂ ਬੇਤਰਤੀਬ ਪਗਡੰਡੀਆਂ 'ਚ ਨਿੱਤ ਗੁਆਚਦੀ ਜਾਂਦੀ ਸੀ। ਉਹ ਵੀ ਕੁਝ ਪਲ ਠਹਿਰ ਕੇ ਸੁਸਤਾਉਣਾ ਲੋਚਦੀ ਸੀ। ਉਪਰਾਮ ਹਵਾ 'ਚ ਸਾਹ ਲੈਣਾ ਹੁਣ ਉਸ ਨੂੰ ਚੰਗਾ ਨਹੀਂ ਲੱਗਦਾ ਸੀ। ਮਸਨੂਈ ਹਾਸੇ ਥੱਲੇ ਲੁਕੀ ਮਨ ਦੀ ਕੁੜੱਤਣ ਨੂੰ ਆਪਣੇ ਖੁੱਲ੍ਹੇ ਹਾਸਿਆਂ 'ਚ ਘੋਲ਼ ਕੇ ਪੀ ਜਾਣਾ ਲੋਚਦੀ ਸੀ। ਅੱਜ ਉਹ ਉਧਾਰੀ ਜ਼ਿੰਦਗੀ ਜਿਉਣ ਤੋਂ ਇਨਕਾਰੀ ਹੋ ਗਈ ਸੀ। 
ਡਾ. ਹਰਦੀਪ ਕੌਰ ਸੰਧੂ  
   ਲਿੰਕ 1    ਲਿੰਕ 2

    ਨੋਟ : ਇਹ ਪੋਸਟ ਹੁਣ ਤੱਕ 250 ਵਾਰ ਪੜ੍ਹੀ ਗਈ ਹੈ।    

6 Nov 2017

ਔਰਤ

ਘਰ ਤੋਂ ਬਾਹਰ ਔਰਤ ਨਾਲ ਹਰ ਰਿਸ਼ਤਾ ਜਿਸਮਾਨੀ ਨਹੀਂ ਹੋਇਆ ਕਰਦਾ। ਤੂੰ ਸੱਚ ਜਾਣੀਂ ਕਿਸੇ ਦਾ ਤਨ ਤੈਨੂੰ ਬਹੁਤ ਥੋੜ੍ਹ ਚਿਰੀ ਖ਼ੁਸ਼ੀ ਹੀ ਦੇ ਸਕਦੈ ਤਰਸਦਾ ਰਹਿ ਜਾਏਂਗਾ ਤੂੰ..!! ਸਰੀਰਾਂ 'ਚੋਂ ਸਕੂਨ ਭਾਲਦਾ ਐਂ ਤੂੰ..!!! ਹੁਣ ਤੈਨੂੰ ਇਹ ਗੱਲਾਂ ਬਕਵਾਸ ਲੱਗਦੀਆਂ ਹੋਣਗੀਆਂ...!!! ਬੰਦੇ ਦੀ ਉਮਰ ਹੁਣ ਕੋਈ ਬਹੁਤੀ ਲੰਮੀ ਨਹੀਂ ਰਹਿ ਗਈ ਜਦ ਤੇਰਾ ਤਨ ਜਵਾਬ ਦੇਣ ਲੱਗ ਪਿਆ। ਕੇਸ ਕਾਲਿਆਂ ਤੋਂ ਬੱਗੇ ਹੋ ਗਏ ਜਦ ਤੈਨੂੰ ਸਾਥ ਦੀ ਲੋੜ ਮਹਿਸੂਸ ਹੋਈ ਉਦੋਂ ਤੂੰ ਇਕੱਲਾ ਹੀ ਹੋਵੇਂਗਾ...!!! ਉਸ ਵੇਲ਼ੇ ਤੂੰ ਔਰਤ, ਇਸਤਰੀ, ਤ੍ਰੀਮਤ ਧੀ-ਧਿਆਣੀ ਦੇ ਪਿਆਰ, ਸਤਿਕਾਰ, ਉਸ ਦੀ ਮੁਹੱਬਤ ਤਿਓ ਸੇਵਾ-ਸੰਭਾਲ ਤੇ ਓਹਦਾ ਮੁੱਖ ਦੇਖਣ ਲਈ ਤੜਪੇਂਗਾ। ਹਰ ਰਿਸ਼ਤਾ ਤਨੋ ਹੀ ਨਈਂ ਹੋਇਆ ਕਰਦਾ।
ਕੁਝ ਰਿਸ਼ਤੇ ਰੂਹ ਤੇ ਪਾਕ ਮੁਹੱਬਤ ਦੇ ਵੀ ਹੁੰਦੇ ਨੇ ਤੂੰ ਓਹਨਾ ਨੂੰ ਸਿਰਜਣਾ ਸਿੱਖ !!! ਤੂੰ ਉਦੋਂ ਹੀ ਸਮਝੇਂਗਾ ਕਿ ਔਰਤ ਕੋਈ ਸਮਾਨ/ਵਸਤੂ ਨਹੀਂ ਸਿਰਫ ਘਰ ਦੇ ਕੰਮ ਕਾਜ ਕਰਨ ਤੱਕ ਤੇ ਬੱਚੇ ਪੈਦਾ ਕਰਨ ਆਲੀ ਮਸ਼ੀਨ ਤੱਕ ਹੀ ਸੀਮਿਤ ਨਹੀਂ। ਏਹ ਸਿਰਫ਼ ਤਨ ਕਰਕੇ ਹੀ ਨਹੀਂ ਹਰ ਵਾਰ ਹਰ ਕੋਈ ਤੇਰੀ ਮਹਿਬੂਬਾ ਮਸ਼ੂਕ ਨਹੀਂ ਘਰੋਂ ਬਾਹਰ ਵੀ ਕੋਈ ਧੀ,ਭੈਣ/ਨੂੰਹ ਰਾਣੀ ਆਖ ਕੇ ਵਡਿਆਉਣ ਵਾਲੇ ਲੋਕਾਂ ਨਾਲ ਰਿਸ਼ਤੇ ਸਿਰਜ ਕੇ ਦੇਖ। ਜ਼ਰਾ ਸੋਚ....!!! ਤੂੰ ਅਪਣਾ ਨਜ਼ਰੀਆ ਬਦਲ ਕੇ ਦੇਖ !
ਰੁਪਿੰਦਰ ਕੌਰ
ਜਲੰਧਰ

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।