ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 4


15 ਅਗਸਤ ਨੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਪੰਜਾਬ 'ਚ ਫਿਰਕੂਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ । ਏਥੇ ਮੈਨੁੰ ਅਕਰਮ ਮਜੀਦ ਲਾਇਲਪੁਰ ਦੀਆਂ ਸਤਰਾਂ ਯਾਦ ਆਉਂਦੀਆਂ ਨੇ..........
ਬੜੇ ਪੁਰ-ਦਰਦ ਨੇ ਕਿੱਸੇ ਦਿਲਾਂ ਦੇ
ਬੜੀ ਪੁਰ-ਸੋਜ਼ ਏ ਰੂ-ਦਾਦ ਘਰ ਦੀ
ਲਿਖੀ ਵੇਲ਼ੇ ਨੇ ਲਹੂਆਂ ਨਾਲ਼ ਜਿਹੜੀ
ਕਹਾਣੀ ਏ ਕਿਸੇ ਬਰਬਾਦ ਘਰ ਦੀ
ਅਜੇ ਵਸਨੀਕ ਨੇ ਸੁੱਤੇ ਨੇ ਘਰ ਦੇ
ਅਜੇ ਤੇ ਬੇਅਸਰ ਫਰਿਆਦ ਘਰ ਦੀ
ਮਿਲ਼ੇ ਸੀ ਬੇਹਿਸਾਬੇ ਦਰਦ ਓਦੋਂ
ਜਦੋਂ ਰੱਖੀ ਗਈ ਸੀ ਬੁਨਿਆਦ ਘਰ ਦੀ 
ਸਾਡੇ ਹਾਇਕੁ ਕਵੀਆਂ ਦਾ ਏਸ ਬਾਰੇ ਕੀ ਖਿਆਲ ਹੈ ਪੜ੍ਹਦੇ ਰਹਿਣਾ.......
ਪ੍ਰੋ. ਦਵਿੰਦਰ ਕੌਰ ਸਿੱਧੂ 

1.
ਟਰੇਨ ਚੱਲੀ
ਡਰਾਉਣੇ ਖਿਆਲ
ਸੰਨ ਸੰਤਾਲੀ
2.
 ਫਾਂਸੀ ਦਾ ਰੱਸਾ
ਸੂਰਮੇ ਨੇ ਚੁੰਮਦੇ  
ਡੁੱਬਾ ਸੂਰਜ

 3.
ਖ਼ੂਨੀ ਮੋਹਰ
ਰੈਡਕਲਿਫ਼ ਰੇਖਾ
ਮੁਲਕ-ਵੰਡ
4.
ਆਈ ਆਜ਼ਾਦੀ
ਪੰਦਰਾਂ ਅਗਸਤ
ਲਹੂ-ਲੁਹਾਣ

ਭੂਪਿੰਦਰ ਸਿੰਘ
(ਨਿਊਯਾਰਕ)

4 comments:

  1. Anonymous16.8.12

    ਖ਼ੂਨੀ ਮੋਹਰ
    ਰੈਡਕਲਿਫ਼ ਰੇਖਾ
    ਮੁਲਕ-ਵੰਡ


    ਪੰਜਾਬ ਦਾ ਦੁਖਾੰਤ :1947

    ReplyDelete
  2. ਭੁਪਿੰਦਰ ਦਾ ਇਹ ਹਾਇਕੁ ਓਸ ਭਿਆਨਕ ਦ੍ਰਿਸ਼ ਦੀ ਹਾਮੀ ਭਰਦਾ ਹੈ ਜਦੋਂ ਲੋਕਾਂ ਦੀ ਭਰੀ ਭਰਾਈ ਗੱਡੀ ਲਾਸ਼ਾਂ ਦੇ ਢੇਰ 'ਚ ਬਦਲ ਦਿੱਤੀ ਗਈ ਸੀ | ਓਸ ਨੂੰ ਯਾਦ ਕਰਕੇ ਹੀ ਕੰਬਣੀ ਛਿੜਦੀ ਹੈ |

    ਟਰੇਨ ਚੱਲੀ
    ਡਰਾਉਣੇ ਖਿਆਲ
    ਸੰਨ ਸੰਤਾਲੀ

    ਭੁਪਿੰਦਰ ਦਾ ਹਾਇਕੁ ਲੇਖਣ 'ਚ ਯੋਗਦਾਨ ਸ਼ਲਾਘਾਯੋਗ ਹੈ ............ਲਿਖਦੇ ਰਹੋ |
    ਹਰਦੀਪ

    ReplyDelete
  3. ਸਾਰੇ ਹਾਇਕੁ ਵਧੀਆ ਨੇ ....ਪਰ ਇਹ ਤਾਂ ਓਹ '47 ਵਾਲ਼ੀ ਪੰਦਰਾਂ ਅਗਸਤ ਯਾਦ ਕਰਵਾ ਗਿਆ....
    ਆਈ ਆਜ਼ਾਦੀ
    ਪੰਦਰਾਂ ਅਗਸਤ
    ਲਹੂ-ਲੁਹਾਣ

    ਵਰਿੰਦਰਜੀਤ

    ReplyDelete
  4. ੪੭ ਦੀ ਵੰਡ ਨਾਲ ਸਬੰਧਿਤ ਸਾਰੇ ਹਾਇਕੂ ਲਹੁ ਲੁਹਾਨ ਮਨੁਖਤਾ ਅਤੇ ਫਿਰ੍ਕੁਪੁਨੇ ਨੂੰ ਉਜਾਗਰ ਕਰਦੇ ਹਨ. ਸਰਲ ਅਰਥਾਂ ਵਿਚ ਗੰਭੀਰ ਵਿਚਾਰ............!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ