ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਵੀਰ ਭੂਪਿੰਦਰ ਦੇ ਸਾਰੇ ਹਾਇਕੁ ਸ਼ਲਾਘਾਯੋਗ ਹਨ । ਇਹ ਹਾਇਕੁ ਨਵ-ਵਿਆਹੀ ਦੇ ਮਨ ਦੀ ਬਾਤ ਪਾਉਂਦੇ ਹਨ।
ReplyDelete*************************
ਆਪਣੇ ਇੱਕ ਹਾਇਕੁ ਦੀ ਵਿਆਖਿਆ ਕਰਦਿਆਂ ਭੂਪਿੰਦਰ ਦਾ ਕਹਿਣਾ ਹੈ ਕਿ..
ਕਾਰ ‘ਚ ਡੋਲੀ
ਅੱਧਵਾਟੇ ਪਹੁੰਚੀ
ਇੱਕ ਦਿਲ ਦੋ
ਇਸ ਹਾਇਕੁ ਵਿਚ ਮੈਂ ਨਵ-ਵਿਆਹੁਤਾ ਦੇ ਦਿਲ ਦੀ ਗੱਲ ਕਹੀ ਹੈ। ਕਿ ਜਦੋਂ ਡੋਲੀ ਅੱਧਵਾਟ ਤਹਿ ਕਰ ਲੈਂਦੀ ਹੈ ਤਾਂ ਉਸ ਦੀ ਮਾਨਸਿਕਤਾ ਦੋਹਾਂ ਹਿੱਸਿਆਂ ਵਿਚ ਵੰਡੀ ਜਾਂਦੀ ਹੈ, ਜੋ ਸ਼ਾਇਦ ਸਦੀਵੀ ਹੈ। ਇੱਕ ਉਸਦਾ ਪਿਛੋਕੜ, ਉਸਦਾ ਮਾਇਕਾ ਅਤੇ ਦੂਸਰਾ ਸਹੁਰਾ-ਪਰਿਵਾਰ। ਇਹ ਅਹਿਸਾਸ ਮੈਂਨੂੰ ਮੇਰੀ ਸ਼੍ਰੀ ਮਤੀ ਨੇ ਕਰਵਾਇਆ। ਜਿਸ ਨੂੰ ਮੈਂ ਇਸ ਹਾਇਕੁ ਰਾਹੀਂ ਵਿਅਕਤ ਕੀਤਾ ਹੈ।
********************
ਜੇ ਏਸੇ ਹਾਇਕੁ ਨੂੰ ਥੋੜਾ ਬਦਲ ਕੇ ਲਿਖ ਦੇਈਏ
ਕਾਰ 'ਚ ਡੋਲੀ
ਅੱਧਵਾਟੇ ਪਹੁੰਚੀ
ਦਿਲ ਵੰਡਦੀ
ਭੂਪਿੰਦਰ ਦਾ ਯੋਗਦਾਨ ਸ਼ਲਾਘਾਯੋਗ ਹੈ ਹਾਇਕੁ-ਲੋਕ ਲਈ...ਇਹ ਚਾਹੇ ਪਾਠਕ ਦੇ ਨਾਤੇ ਹੋਵੇ ਜਾਂ ਫੇਰ ਲੇਖਕ ਦੇ ਨਾਤੇ। ਆਸ ਕਰਦੇ ਹਾਂ ਕਿ ਏਸ ਕਲਮ ਤੋਂ ਹੋਰ ਵਧੀਆ ਹਾਇਕੁ ਪੜ੍ਹਨ ਨੂੰ ਮਿਲ਼ਦੇ ਰਹਿਣਗੇ।
ਸ਼ੁੱਭ ਇੱਛਾਵਾਂ ਨਾਲ਼
ਹਰਦੀਪ
ਮਾਨਯੋਗ ਭੈਣਜੀ,
ReplyDeleteਸੇਧ ਅਤੇ ਸੋਧ ਲਈ ਤਹਿ ਦਿਲੋਂ ਧੰਨਵਾਦ। ਹਮੇਸ਼ਾ ਹਾਇਕੁ-ਲੋਕ ਦੀ ਤਰੱਕੀ ਦੀ ਕਾਮਨਾ ਕਰਦਾ,
ਆਪ ਦਾ ਛੋਟਾ ਵੀਰ,
ਭੂਪਿੰਦਰ।
ਨਵ-ਵਿਆਹੀ ਦੀਆ ਮਨੋ ਭਾਵਨਾਵਾਂ ਨੂੰ ਉਜਾਗਰ ਕਰਦੇ ਸਾਰੇ ਹੀ ਹਾਇਕੁ
ReplyDeleteਬਹੁਤ ਹੀ ਪਿਆਰੇ......
ਪਰਦੇਸ ਵਿਚ ਵੀ ਦੇਸ਼ ਹੀ ਲਿਖਵਾਉਂਦਾ ਹੈ
ReplyDeleteਉਡੀਕ ਅਤੇ ਵਿਛੋੜੇ ਦੇ ਬਿੰਬ ਨੂੰ ਢੁਕਵੇਂ ਸ਼ਬਦਾਂ 'ਚ ਪੇਸ਼ ਕੀਤਾ ਹੈ. ਵਧੀਆ ਲੱਗਾ
ReplyDeleteਸ਼ੁਭ ਇਛਾਵਾਂ ਸਹਿਤ -ਦੇਵਿੰਦਰ ਸਿਧੂ ਦੌਧਰ