ਪੱਛਮੀ ਦੇਸ਼ਾਂ 'ਚ ਅਕਤੂਬਰ ਦੇ ਮਹੀਨੇ 'ਹੈਲੋਵੀਨ' ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਹ ਬਦਰੂਹਾਂ ਨੂੰ ਖੁਸ਼ ਕਰਨ ਦਾ ਤਿਓਹਾਰ ਹੈ। ਲੋਕ ਦਾ ਕਹਿਣਾ ਹੈ ਕਿ ਇਹ ਰੂਹਾਂ ਜੇ ਨਾਰਾਜ਼ ਹੋ ਜਾਣ ਤਾਂ ਬਹੁਤ ਨੁਕਸਾਨ ਕਰ ਸਕਦੀਆਂ ਹਨ। ਇਨ੍ਹਾਂ ਨੂੰ ਖੁਸ਼ ਕਰਨ ਲਈ 31 ਅਕਤੂਬਰ ਨੂੰ ਲੋਕ ਖਾਣ ਵਾਲ਼ੀਆਂ ਮਿੱਠੀਆਂ ਚੀਜ਼ਾਂ ਦਾਨ ਕਰਦੇ ਹਨ। ਬੱਚੇ ਤੇ ਜਵਾਨ ਮੁੰਡੇ-ਕੁੜੀਆਂ ਏਸ ਦਿਨ ਭੂਤਾਂ-ਪ੍ਰੇਤਾਂ ਤੇ ਚੜੇਲਾਂ ਵਰਗੀਆਂ ਭੈੜੀਆਂ ਸ਼ਕਲਾਂ ਦੇ ਮਖੌਟੇ ਅਤੇ ਕੱਪੜੇ ਪਾ ਕੇ ਟੋਲੀਆਂ ਬਣਾ ਕੇ ਆਥਣ ਨੂੰ ਘਰੋ-ਘਰੀਂ ਮੰਗਣ ਜਾਂਦੇ ਹਨ। ਹਰ ਘਰ ਦੇ ਬੂਹੇ ਅੱਗੇ 'ਟ੍ਰਿਕ ਔਰ ਟ੍ਰੀਟ' ਕਹਿੰਦੇ ਹਨ ਤੇ ਘਰ ਵਾਲੇ ਉਨ੍ਹਾਂ ਨੂੰ ਟਾਫੀਆਂ (ਕੈਂਡੀ)ਤੇ ਚਾਕਲੇਟ ਆਦਿ ਦਿੰਦੇ ਹਨ।
1.
ਪਾਏ ਮਖੌਟੇ
ਬਣਾ ਟੋਲੀਆਂ ਬੱਚੇ
ਮੰਗਣ ਆਏ
2.
ਟ੍ਰੀਟ ਟਾਫੀਆਂ
ਹੈਲੋਵੀਨ ਆਥਣ
ਬੱਚੇ ਮੰਗਣ
3.
ਆਥਣ ਵੇਲ਼ਾ
ਗਲ਼ੀ-ਮੁਹੱਲਿਆਂ 'ਚ
ਭੂਤਾਂ ਦਾ ਨਾਚ
ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ)
1.
ਪਾਏ ਮਖੌਟੇ
ਬਣਾ ਟੋਲੀਆਂ ਬੱਚੇ
ਮੰਗਣ ਆਏ
2.
ਟ੍ਰੀਟ ਟਾਫੀਆਂ
ਹੈਲੋਵੀਨ ਆਥਣ
ਬੱਚੇ ਮੰਗਣ
3.
ਆਥਣ ਵੇਲ਼ਾ
ਗਲ਼ੀ-ਮੁਹੱਲਿਆਂ 'ਚ
ਭੂਤਾਂ ਦਾ ਨਾਚ
ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ)
ਪੱਛਮੀ ਦੇਸ਼ਾਂ ਦੇ ਤਿਓਹਾਰਾਂ ਬਾਰੇ ਜਾਣਕਾਰੀ ਮਿਲ਼ੀ- ਸ਼ਲਾਘਾਯੋਗ ਉਪਰਾਲਾ ਹੈ।
ReplyDeleteਆਥਣ ਵੇਲ਼ਾ
ਗਲ਼ੀ-ਮੁਹੱਲਿਆਂ 'ਚ
ਭੂਤਾਂ ਦਾ ਨਾਚ
ਬਿਲਕੁਲ ਦਿਖਾਈ ਦੇ ਰਿਹਾ ਹੈ ਕਿਵੇਂ ਆਥਣ ਵੇਲ਼ੇ ਭੂਤ ਨੱਚਦੇ ਹੋਣਗੇ ਗਲੀ-ਮੁਹੱਲਿਆਂ 'ਚ!