ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Nov 2012

ਦੀਵਾਲੀ -3

ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ।ਆਓ ਖੁਸ਼ੀ ਦਾ ਦੀਵਾ ਹਰ ਘਰ ਜਗਾਈਏ !

1.
ਜਲਦਾ ਦੀਵਾ
ਵੰਡੇ ਚਿੱਟਾ ਚਾਨਣ
ਸੜਦੀ ਬੱਤੀ


2.
 ਲੋਕੀਂ ਭੱਜਣ
ਟੱਲੀਆਂ ਖੜਕਣ                                                  
ਬੱਚੇ ਝੁਲਸੇ

3.
ਅਨਾਰ ਚੱਲੇ
ਚਾਨਣ ਹੀ ਚਾਨਣ
 ਲਾਡਲਾ ਚੀਖੇ

4.
 ਪਟਾਖਾ ਚੱਲੇ
 ਠੁਹ-ਠਾਹ ਠੁ ਠਾਹ
  ਗਰੀਬੂ ਦੇਖੇ

5.
  ਸੁਹਣਾ ਸੂਟ
  ਗਹਿਣੇ ਚਮਕਣ
 ਚੁੰਨੀ ਤੇ ਟਾਕੀ
   

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)

1 comment:

  1. ਰਣਜੀਤ ਸਿੰਘ ਜੀ ਨੇ ਲੰਬੇ ਅਰਸੇ ਬਾਅਦ ਹਾਜ਼ਰੀ ਲੁਆਈ ਹੈ ਦੀਵਾਲੀ ਦੇ ਹਾਇਕੁ(ਆਂ) ਨਾਲ !

    ਲੋਕੀਂ ਭੱਜਣ
    ਟੱਲੀਆਂ ਖੜਕਣ
    ਬੱਚੇ ਝੁਲਸੇ

    ਦੀਵਾਲੀ ਦੇ ਦੀਵਿਆਂ ਦੀ ਤਾਂ ਹਰ ਇੱਕ ਨੇ ਗੱਲ ਆਪਣੇ ਅੰਦਾਜ਼ 'ਕ ਕਰ ਦਿੱਤੀ ਪਰ ਇਸ ਦਿਨ ਹੋਣ ਵਾਲੇ ਹਾਦਸਿਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ।
    ਪਟਾਖਾ ਚੱਲੇ
    ਠੁਹ-ਠਾਹ ਠੁ ਠਾਹ
    ਗਰੀਬੂ ਦੇਖੇ
    ਬਿਲਕੁਲ ਸਹੀ ਕਿਹਾ ਹੈ ਗਰੀਬਾਂ ਦੀ ਕਾਹਦੀ ਦੀਵਾਲੀ ਜਿੰਨ੍ਹਾ ਨੂੰ ਦੇ ਵਕਤ ਦੀ ਰੋਟੀ ਦੀ ਚਿੰਤਾ ਸਤਾਉਂਦੀ ਹੋਵੇ ।
    ਆਸ ਕਰਦੀ ਹਾਂ ਕਿ ਰਣਜੀਤ ਸਿੰਘ ਜੀ ਅਗੋਂ ਤੋਂ ਹੋਰ ਹਾਇਕੁ ਲੈ ਹਾਜ਼ਰੀ ਲੁਆਉਂਦੇ ਰਹਿਣਗੇ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ