'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।
1.
ਸ਼ੀਤਲਤਾਈ
ਨੂਰੋ -ਨੂਰ ਬਹਾਰ
ਅਨੋਖਾ ਰਾਗ
ਆਤਮਾ ਦਾ ਹਿਲੋਰ
ਤੇਰੀ ਹੈ ਸਿਮਰਤੀ
2.
ਸਾਂਝ ਦਿਲਾਂ ਦੀ
ਤੋੜ ਕੇ ਸਰਹੱਦਾਂ
ਧੜਕ ਉੱਠੀ
ਪੁਰਾ ਤੇ ਕਦੇ ਪੱਛੋਂ
ਵੰਡਣ ਸੁਗੰਧੀਆਂ
3.
ਤ੍ਰੇਲ ਦੇ ਹੰਝੂ
ਧੋਣ ਹਰ ਸਵੇਰ
ਫੁੱਲ ਗੇਂਦੇ ਦਾ
ਪ੍ਰਦੂਸ਼ਣ ਭ੍ਰਿਸ਼ਟੇ
ਫੁੱਲ ਦੀ ਕਲੀ -ਕਲੀ
ਪ੍ਰੋ ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )
1.
ਸ਼ੀਤਲਤਾਈ
ਨੂਰੋ -ਨੂਰ ਬਹਾਰ
ਅਨੋਖਾ ਰਾਗ
ਆਤਮਾ ਦਾ ਹਿਲੋਰ
ਤੇਰੀ ਹੈ ਸਿਮਰਤੀ
2.
ਸਾਂਝ ਦਿਲਾਂ ਦੀ
ਤੋੜ ਕੇ ਸਰਹੱਦਾਂ
ਧੜਕ ਉੱਠੀ
ਪੁਰਾ ਤੇ ਕਦੇ ਪੱਛੋਂ
ਵੰਡਣ ਸੁਗੰਧੀਆਂ
3.
ਤ੍ਰੇਲ ਦੇ ਹੰਝੂ
ਧੋਣ ਹਰ ਸਵੇਰ
ਫੁੱਲ ਗੇਂਦੇ ਦਾ
ਪ੍ਰਦੂਸ਼ਣ ਭ੍ਰਿਸ਼ਟੇ
ਫੁੱਲ ਦੀ ਕਲੀ -ਕਲੀ
ਪ੍ਰੋ ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )
ਦਵਿੰਦਰ ਭੈਣ ਜੀ ਦੇ ਤਿੰਨੋ ਤਾਂਕਾ ਬਹੁਤ ਹੀ ਡੂੰਘੇ ਭਾਵਾਂ ਵਾਲ਼ੇ ਹਨ।
ReplyDeleteਸਾਂਝ ਦਿਲਾਂ ਦੀ
ਤੋੜ ਕੇ ਸਰਹੱਦਾਂ
ਧੜਕ ਉੱਠੀ
ਪੁਰਾ ਤੇ ਕਦੇ ਪੱਛੋਂ
ਵੰਡਣ ਸੁਗੰਧੀਆਂ
ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਬਾਤ ਪਾਉਂਦਾ ਖੁਬਸੂਰਤ ਤਾਂਕਾ।
ਤਿੰਨੋ ਤਾਂਕਾ ਆਪੋ-ਆਪਣੇ ਵਿਸ਼ੇ ਦੀ ਗਹਿਰਾਈ ਨੂੰ ਪੂਰੀ ਵਿਸ਼ਾਲਤਾ ਨਾਲ਼ ਦਰਸਾ ਰਹੇ ਹਨ।
ReplyDeleteਪਹਿਲੇ ਤਾਂਕਾ 'ਚ ਕਿਸੇ ਅਲੌਕਿਕ ਰਾਗ ਨੂੰ ਸੁਣਨ ਜਿਹਾ ਸਕੂਨ ਮਿਲ਼ਦਾ ਹੈ।
ਦੂਜੇ ਤਾਂਕਾ ਨੇ ਐਧਰਲੇ ਤੇ ਓਧਰਲੇ ਪੰਜਾਬ ਦੀ ਖੁਸ਼ਬੋਆਂ ਵੰਡਦੀ ਪੌਣ ਦਾ ਅਹਿਸਾਸ ਕਰਵਾਇਆ ਹੈ।
ਤੀਸਰੇ ਤਾਂਕਾ 'ਚ ਵੱਧ ਰਹੇ ਪ੍ਰਦੂਸ਼ਣ ਦੀ ਚਿੰਤਾ ਜ਼ਾਹਿਰ ਕੀਤੀ ਹੈ।
ਵਧੀਆ ਲਿਖਤ ਲਈ ਦਵਿੰਦਰ ਭੈਣ ਜੀ ਵਧਾਈ ਦੇ ਪਾਤਰ ਹਨ।
ਸ਼ੀਤਲਤਾਈ
ReplyDeleteਨੂਰੋ -ਨੂਰ ਬਹਾਰ
ਅਨੋਖਾ ਰਾਗ
ਆਤਮਾ ਦਾ ਹਿਲੋਰ
ਤੇਰੀ ਹੈ ਸਿਮਰਤੀ
ਬਹੁਤ ਗਹਿਰੇ ਭਾਵ ਦਾ ਹਾਇਕੁ ਜੋ ਕਲਪਨਾ ਦੀ ਉਚੀ ਉਡਾਰੀ ਦਾ ਅਹਿਸਾਸ ਕਰਾਉਂਦਾ ਹੈ।
ਡੂੰਗੇ ਵਿਚਾਰਾਂ ਵਾਲੀ ਰਚਨਾ ਹੈ । ਬਹੁਤ ਵਧੀਆ॥
ReplyDelete