ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Dec 2012

ਮਨ ਦੀਆਂ ਗੱਲਾਂ

ਜਦੋਂ ਕੋਈ ਆਪਣੇ ਮਨ ਦੀਆਂ ਪਰਤਾਂ ਫਰੋਲ਼ ਸਾਡੇ ਸਾਹਮਣੇ ਲਿਆ ਧਰਦਾ ਹੈ ਤਾਂ ਸਾਡਾ ਵਾਹ ਉਸ ਦੀਆਂ ਅਣਲਿਖੀਆਂ ਸੋਚਾਂ ਨਾਲ਼ ਪੈਂਦਾ ਹੈ। ਬੀਤਿਆ ਸਮਾਂ ਮਨੁੱਖੀ ਮਨ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਤੇ ਇੱਕਲਾ ਮਨ ਉਹਨਾਂ ਹੀ ਪਲਾਂ ਨੁੰ ਘੁੱਟ ਕੇ ਫੜਨ ਲਈ ਯਤਨਸ਼ੀਲ ਰਹਿੰਦਾ ਹੈ। ਕੁਝ ਇਹੋ ਜਿਹੇ ਅਹਿਸਾਸ ਸਾਡੀ ਹਾਇਕੁ ਕਲਮ ਨੇ ਬੰਨੇ ਹਨ। 

1.
ਮੇਰੇ ਰੁਝੇਵੇਂ 
ਮੇਰੇ ਮਨ ਦੇ ਨਾਲ 
ਕਲਮ  ਚੁੱਪ

2.

ਘਰ  ਸੀ ਬੰਦ 
ਜੰਦਰੇ  ਦਾ ਪਹਿਰਾ
ਅੰਦਰ  ਜਾਲੇ਼

3.

ਚੁੱਪ  ਡਰਾਵੇ 
ਆਪਣਾ ਪਰਛਾਵਾਂ 
ਆਪ ਹੀ ਦੇਖਾਂ 


ਦਿਲਜੋਧ ਸਿੰਘ 
(ਨਵੀਂ ਦਿੱਲੀ) 

6 comments:

  1. ਦਿਲਜੋਧ ਸਿੰਘ ਜੀ ਨੇ ਲੰਮੀ ਚੁੱਪ ਤੋਂ ਬਾਦ ਹਾਜ਼ਰੀ ਲੁਆਈ ਹੈ ਜਿਸ ਲਈ ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਧੰਨਵਾਦੀ ਹੈ।
    ਘਰ ਸੀ ਬੰਦ
    ਜੰਦਰੇ ਦਾ ਪਹਿਰਾ
    ਅੰਦਰ ਜਾਲੇ਼
    ਬੰਦ ਘਰ ਦੀ ਹਾਲਤ ਨੂੰ ਬਿਆਨਦਾ ਹੈ ਇਹ ਹਾਇਕੁ ।
    ਦਿਲਜੋਧ ਸਿੰਘ ਜੀ, ਇੱਕ ਛੋਟੀ ਜਿਹੀ ਅਰਜ਼ੋਈ ਹੈ ਕਿ ਆਪਣੀ ਕਲਮ ਨੂੰ ਚੁੱਪ ਨਾ ਹੋਣ ਦੇਣਾ। ਆਪਣੇ ਮਨੋਭਾਵਾਂ ਨੂੰ ਸ਼ਬਦੀ ਜਾਮਾ ਪੁਆ ਸਾਂਝੇ ਕਰਦੇ ਰਹਿਣਾ।

    ReplyDelete
  2. ਬਹੁਤ ਖੂਬਸੂਰਤ ਹਾਇੂਕ।

    ReplyDelete
  3. सभी हाइकु उत्कृष्ट हैं और हाइकुलोक की गरिमा बढ़ाने वाले हैं । बहुत बधाई !

    ReplyDelete
  4. ਘਰ ਸੀ ਬੰਦ
    ਜੰਦਰੇ ਦਾ ਪਹਿਰਾ
    ਅੰਦਰ ਜਾਲੇ਼
    ਸੱਚੀਂ ਬੰਦ ਘਰ ਦੀ ਇਹੋ ਹਾਲਤ ਹੋ ਜਾਂਦੀ ਹੈ।

    ReplyDelete
  5. ਕਮਲ ਸੇਖੋਂ8.12.12

    ਸਾਰੇ ਹਾਇਕੁ ਵਧੀਆ ਹਨ ਜੀ

    ReplyDelete
  6. Anonymous10.12.12

    ਖੂਬਸੂਰਤ ਹਾਇੂਕ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ