'ਮਾਂ' ਕਿੰਨਾ ਮਿੱਠਾ ਸ਼ਬਦ ਹੈ, ਸੁਣ ਕੇ ਕੰਨੀ ਰਸ ਘੁਲ਼ਦਾ ਹੈ। ਮਾਂ ਦੀ ਮਮਤਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਬੜਾ ਔਖਾ ਹੈ। ਇਸ ਨੂੰ ਮਹਿਸੂਸਦਿਆਂ ਤੇ ਦਿਲ 'ਚ ਉਤਾਰਦਿਆਂ ਜੋ ਸਕੂਨ ਮਿਲ਼ਦਾ ਹੈ ਸ਼ਬਦਾਂ ਦੀ ਪਹੁੰਚ ਤੋਂ ਪਰੇ ਹੈ। ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਸ਼ਕਸ਼ੀਅਤ ਓਸ ਦੀ ਮਾਂ ਦੀ ਦਿੱਤੀ ਸੇਧ ਤੇ ਸੰਸਕਾਰਾਂ ਸਦਕਾ ਹੀ ਹੁੰਦੀ ਹੈ। ਚਿਹਰਾ ਦੇਖ ਮਨ ਪੜ੍ਹਨ ਵਾਲ਼ੀ ਅੰਮੜੀ ਲਈ ਅੱਜ ਦੇ ਦਿਨ ਨੂੰ ਵਿਸ਼ੇਸ਼ ਬਨਾਉਣ ਲਈ ਇਹ ਹਾਇਕੁ ਪੋਸਟ ਮੈਂ ਓਸ ਦੇ ਨਾਂ ਕਰ ਰਹੀ ਹਾਂ।
1.
ਲੋਰੀ ਦੇਵੇ ਮਾਂ
ਬੁੱਕਲ਼ 'ਚ ਨਿੱਕੜੀ
ਨੀੰਦ ਦੇ ਝੂਟੇ
2.
ਆਥਣ ਵੇਲ਼ਾ
ਅੰਮੜੀ ਦਾ ਵਿਹੜਾ
ਛਿੜਕਾਂ ਪਾਣੀ
3.
ਧੀਆਂ ਖੇਡਣ
ਗੁੱਡੀਆਂ ਤੇ ਪਟੋਲੇ
ਮਾਂ ਦੇ ਵਿਹੜੇ
ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ)
1.
ਬੁੱਕਲ਼ 'ਚ ਨਿੱਕੜੀ
ਨੀੰਦ ਦੇ ਝੂਟੇ
2.
ਆਥਣ ਵੇਲ਼ਾ
ਅੰਮੜੀ ਦਾ ਵਿਹੜਾ
ਛਿੜਕਾਂ ਪਾਣੀ
3.
ਧੀਆਂ ਖੇਡਣ
ਗੁੱਡੀਆਂ ਤੇ ਪਟੋਲੇ
ਮਾਂ ਦੇ ਵਿਹੜੇ
ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ)
ਹਰਦੀਪ ਦੇ ਮੋਹ ਮਮਤਾ ਨਾਲ ਲਿਬਰੇਜ਼ ਹਾਇਕੂ ਬਹੁਤ ਚੰਗੇ ਲੱਗੇ ।
ReplyDeleteਮਾਂ ਦੇ ਵੇਹੜੇ ਵਿਚ ਇਹਨੀ ਦੂਰ ਵਸ ਕੇ ਵੀ ਖੇਡੀ ਜਾ ਰਹੇ ਹੋ । ਬਹੁਤ ਵਧੀਆ ॥
ReplyDeleteਧੀਆਂ ਖੇਡਣ
ReplyDeleteਗੁੱਡੀਆਂ ਤੇ ਪਟੋਲੇ
ਮਾਂ ਦੇ ਵਿਹੜੇ
ਬਹੁਤ ਖੂਬਸੂਰਤ ਹਾਇਕੁ।