
ਡਾ. ਪੁਸ਼ਕਰਣਾ ਹਿੰਦੀ ਭਾਸ਼ਾ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਦਾ ਵੀ ਗਿਆਨ ਰੱਖਦੇ ਹਨ। ਪਿਛਲੇ ਕੁਝ ਅਰਸੇ ਤੋਂ ਆਪ ਪਾਠਕ ਦੇ ਤੌਰ 'ਤੇ ਹਾਇਕੁ-ਲੋਕ ਨਾਲ਼ ਜੁੜੇ ਹੋਏ ਹਨ ਤੇ ਸਮੇਂ-ਸਮੇਂ 'ਤੇ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਹਨ। ਅੱਜ ਪਹਿਲੀ ਵਾਰ ਆਪ ਪੰਜਾਬੀ ਹਾਇਕੁਕਾਰ ਵਜੋਂ ਸਾਡੇ ਨਾਲ਼ ਆ ਜੁੜੇ ਹਨ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ। ਆਸ ਕਰਦੀ ਹਾਂ ਕਿ ਅਗਲੇਰੇ ਦਿਨਾਂ 'ਚ ਆਪ ਇਸੇ ਤਰਾਂ ਹਾਇਕੁ-ਲੋਕ ਮੰਚ ਨਾਲ਼ ਜੁੜੇ ਰਹਿਣਗੇ ਤੇ ਹਾਇਕੁ ਸਾਹਿਤ 'ਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
1.
ਮੇਰੇ ਪਿੰਡ 'ਚ
ਦਾਦੇ ਜਿਹਾ ਬੋਹੜ
ਯਾਦਾਂ 'ਚ ਵਸੇ
2.
1.
ਮੇਰੇ ਪਿੰਡ 'ਚ
ਦਾਦੇ ਜਿਹਾ ਬੋਹੜ
ਯਾਦਾਂ 'ਚ ਵਸੇ
2.
ਮਾਂ ਦੀ ਅਵਾਜ਼
ਪੂਜਾ ਦੀ ਘੰਟੀ ਜਿਹੀ
ਅੱਜ ਵੀ ਯਾਦ
3.
ਬੀਤੇ ਦਿਨਾਂ 'ਚ
ਸੱਚ ਹੀ ਸਾਂ ਬੋਲਦੇ
ਹੁਣ ਸਜ਼ਾ ਏ
ਡਾ. ਸਤੀਸ਼ ਰਾਜ ਪੁਸ਼ਕਰਣਾ
(ਪਟਨਾ-ਬਿਹਾਰ)
ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ ।
ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ ।
ਡਾ. ਪੁਸ਼ਕਰਣਾ ਜੀ ਦਾ ਸੁਆਗਤ ਹੈ- ਹਾਇਕੁ ਲੋਕ ਮੰਚ 'ਤੇ।
ReplyDeleteਸਾਰੇ ਹਾਇਕੁ ਵਧੀਆ ਲੱਗੇ।
ਪਿੰਡ ਦਾ ਬੋਹੜ ਚੇਤੇ ਆ ਗਿਆ ਇਹ ਪੜ੍ਹ ਕੇ......
ਮੇਰੇ ਪਿੰਡ 'ਚ
ਦਾਦੇ ਜਿਹਾ ਬੋਹੜ
ਯਾਦਾਂ 'ਚ ਵਸੇ
ਡਾ. ਸਤੀਸ਼ ਰਾਜ ਪੁਸ਼ਕਰਣਾ ਜੀ ਦਾ ਹਾਇਕੁ-ਲੋਕ ਮੰਚ ਨਾਲ਼ ਜੁੜਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਹਿੰਦੀ ਦੇ ਖੇਤਰ 'ਚ ਤਾਂ ਓਹ ਯੋਗਦਾਨ ਪਾਉਂਦੇ ਹੀ ਆਏ ਹਨ। ਹਿੰਦੀ 'ਚ ਉਨ੍ਹਾਂ ਦੇ ਹਾਇਕੁ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ।
ReplyDeleteਪੰਜਾਬੀ ਭਾਸ਼ਾ ਨਾਲ਼ ਓਹ ਪਹਿਲਾਂ ਹੀ ਜੁੜੇ ਹੋਏ ਨੇ ਤੇ ਅੱਜ ਲਿਖਤੀ ਰੂਪ 'ਚ ਪਾਠਕਾਂ ਸਾਹਮਣੇ ਆਏ ਹਨ ਆਪਣੇ ਪਲੇਠੇ ਤਿੰਨ ਹਾਇਕੁ ਲੈ ਕੇ ।
ਤਿੰਨੇ ਹਾਇਕੁ ਅਤੀਤ ਨੂੰ ਬਿਆਨਦੇ ਹਨ। ਕਿਤੇ ਉਨ੍ਹਾਂ ਨੂੰ ਆਪਣੇ ਪਿੰਡ ਦਾ ਬੋਹੜ ਬਾਬਾ ਚੇਤੇ ਆਉਂਦਾ ਹੈ ਤੇ ਕਿਤੇ ਪੂਜਾ ਦੀ ਘੰਟੀ ਜਿਹੀ ਮਾਂ ਦੀ ਆਵਾਜ਼। ਬੀਤੇ ਕੱਲ ਨੂੰ ਸੱਚ ਨਾਲ਼ ਜੋੜਦੇ ਨੇ ਜਦੋਂ ਲੋਕ ਸਿੱਧੇ-ਸਾਦੇ ਸੀ, ਕੋਈ ਵੱਲ਼-ਫੇਰ ਨਹੀਂ ਸੀ ਤੇ ਧੋਖੇ/ਫਰੇਬ/ਝੂਠ ਤੋਂ ਕੋਹਾਂ ਦੂਰ ਸਨ।