ਆਪ ਕੋਟਕਪੂਰਾ ਤੋਂ ਹਨ ਤੇ ਕਿੱਤੇ ਵਜੋਂ ਲੋਕ ਨਿਰਮਾਣ ਵਿਭਾਗ, ਪੰਜਾਬ ਤੋਂ ਸੇਵਾਮੁਕਤ ਹਨ।
ਆਪ ਲੇਖਣ ਦੀਆਂ ਸਾਰੀਆਂ ਵਿਧਾਵਾਂ- ਮਿੰਨੀ ਕਹਾਣੀ, ਬਾਲ ਕਹਾਣੀ, ਕਵਿਤਾ, ਵਾਰਤਕ (ਪੰਜਾਬੀ ਅਤੇ ਹਿੰਦੀ ਵਿਚ) ਤੇ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਕਾਰਜਸ਼ੀਲ ਹਨ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ-‘ਨੰਗੇ ਲੋਕਾਂ ਦਾ ਫਿਕਰ’ ਅਤੇ ‘ਮਾਰੂਥਲ ਦੇ ਵਾਸੀ’ (ਮਿੰਨੀ ਕਹਾਣੀ ਸੰਗ੍ਰਹਿ), 26 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿੱਚ ਅਤੇ 3 ਸੰਗ੍ਰਹਿ ਹਿੰਦੀ 'ਚ ਸੰਪਾਦਿਤ ਕੀਤੇ ।ਚੋਣਵੀਆਂ ਲਘੁਕਥਾਵਾਂ ਦੀਆਂ 4 ਪੁਸਤਕਾਂ ਦਾ ਅਨੁਵਾਦ।ਸਾਲ 1988 ਤੋਂ ਨਿਰੰਤਰ ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ।ਆਪ ਦੀਆਂ ਅਨੇਕਾਂ ਮਿੰਨੀ ਕਹਾਣੀਆਂ/ਲਘੁਕਥਾਵਾਂ ਨੂੰ ਇਨਾਮ/ ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਹਿੰਦੀ ਹਾਇਕੁ ਨਾਲ਼ ਤਾਂ ਆਪ ਪਹਿਲਾਂ ਹੀ ਜੁੜ ਚੁੱਕੇ ਹਨ ਤੇ ਅੱਜ ਆਪਣੀ ਸਾਂਝ ਹਾਇਕੁ-ਲੋਕ ਨਾਲ਼ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।ਅੱਜ ਆਪ ਨੇ ਬਸੰਤੀ ਸੇਦੋਕਾ ਲਿਖ ਕੇ ਹਾਇਕੁ ਲੋਕ ਵਿਹੜੇ ਬਸੰਤੀ ਖੇੜਾ ਲਿਆਂਦਾ ਹੈ।
1.
ਫੁੱਲ ਖਿੜੇ ਨੂੰ
ਵੇਖ ਨਜ਼ਰ ਭਰ
ਹੁਣ ਖਿੜਨਾ ਸਿੱਖ।
ਖਿੜਿਆ ਫੁੱਲ
ਸਦਾ ਮੁਸਕਰਾਏ
ਵੇਖ ਖੁਸ਼ੀ ਫੈਲਾਏ।
2.
ਫੁੱਲ ਸਿਖਾਵੇ
ਖੁਸ਼ਬੋਈ ਵੰਡਣਾ
ਬੱਸ ਖੁਸ਼ੀਆਂ ਦੇਣਾ।
ਨਿੱਕਾ ਜੀਵਨ
ਇੱਕ ਦਿਨ ਭਰ ਦਾ
ਪਰ ਫੁੱਲ ਨਾ ਰੋਵੇ।
ਸ਼ਿਆਮ ਸੁੰਦਰ ਅਗਰਵਾਲ਼
(ਕੋਟਕਪੂਰਾ)
(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)
(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)
ਨਿੱਕਾ ਜੀਵਨ
ReplyDeleteਇੱਕ ਦਿਨ ਭਰ ਦਾ
ਫੁੱਲ ਨਾ ਰੋਵੇ।
ਬਹੁਤ ਵੱਡੀ ਗੱਲ ਆਖ ਦਿੱਤੀ ਹੈ ...
ਬੱਸ ਇਕ ਦਿਨ ਦਾ ਜੀਵਨ ਹੀ ਹੁੰਦਾ ਹੈ ਫੁੱਲ ਦਾ ਉਸ ਵਿਚ ਵੀ ਸੁਗੰਧ ਛੋੜ ਜਾਂਦਾ ਹੈ ਆਪਣੇ ਪਿਛੇ ....!!
ਅਗਰਵਾਲ ਜੀ ਦਾ ਹਾਇਕੁ ਲੋਕ ਮੰਚ 'ਤੇ ਸੁਆਗਤ ਹੈ।
ReplyDeleteਬਹੁਤ ਹੀ ਸੋਹਣੇ ਹਾਇਕੁਆਂ ਨਾਲ਼ ਸਾਂਝ ਪਾਈ ਹੈ।
ਸੱਚੀਂ ਵਿਹੜਾ ਫੁੱਲਾਂ ਨਾਲ਼ ਭਰ ਗਿਆ ਹੈ।
ਫੁੱਲਾਂ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ।
ਸ਼ਿਆਮ ਸੁੰਦਰ ਅਗਰਵਾਲ਼ ਜੀ ਦੇ ਹਾਇਕੁ ਚੰਗੇ ਲੱਗੇ। ਸਾਡਾ ਵਿਹੜਾ ਖੁਸ਼ਬੋਈ ਨਾਲ਼ ਭਰ ਗਿਆ ਹੈ।
ReplyDeleteਖਿੜੇ ਨੇ ਫੁੱਲ
ਭਰਿਆ ਏ ਵਿਹੜਾ
ਖੁਸ਼ਬੂ ਨਾਲ਼
ਫੁੱਲਾਂ ਦੀ ਚੰਗੇਰ
ReplyDelete