22 ਅਪ੍ਰੈਲ ਦਾ ਦਿਨ ਦੁਨੀਆਂ ਭਰ 'ਚ ਧਰਤੀ ਦਿਵਸ (Earth Day) ਵਜੋਂ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ 1970 'ਚ ਹੋਈ ਸੀ। ਕੁਦਰਤ ਦੇ ਸੰਤੁਲਨ ਨੂੰ ਵਿਗੜਨ ਤੋਂ ਬਚਾਉਂਦੇ ਹੋਏ ਆਓ ਆਪਾਂ ਸਾਰੇ ਰਲ਼ ਕੇ ਕੁਦਰਤ ਦੇ ਸੁਹੱਪਣ ਦਾ ਆਨੰਦ ਮਾਣੀਏ । ਸਾਡੇ ਪਾਠਕਾਂ ਤੇ ਲੇਖਕਾਂ ਨੂੰ ਧਰਤੀ ਦਿਵਸ 'ਤੇ ਹਾਇਕੁ ਯੋਗਦਾਨ ਪਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
1.
ਚੜ੍ਹਦਾ ਦਿਨ
ਉੱਡਦੇ ਨੇ ਪਰਿੰਦੇ
ਛੱਡ ਆਲ੍ਹਣਾ
2.
ਚੱਪਾ ਕੁ ਚੰਨ
ਤਾਰਿਆਂ ਭਰੀ ਰਾਤ
ਪਾਉਂਦੇ ਬਾਤ
3.
ਫੁੱਲ ਹੀ ਫੁੱਲ
ਮਹਿਕਦਾ ਚੁਫੇਰਾ
ਖਿੜੀ ਬਹਾਰ
4.
ਅੰਬਰ ਚੁੰਨੀ
ਮੀਂਹ ਧਾਗਿਆਂ ਨਾਲ਼
ਕੱਢੀ ਫੱਬਦੀ
5.
ਪੈਂਦੀ ਬਰਫ਼
ਦੁੱਧ-ਧੋਤੀ ਚਾਦਰ
ਲੈਂਦੀ ਧਰਤ
ਡਾ. ਹਰਦੀਪ ਕੌਰ ਸੰਧੂ
**************************************************************
ਹਾਇਕੁ ਲੋਕ ਮੰਚ ਦੇ ਦਿੱਤੇ ਸੱਦੇ ਨੂੰ ਕਬੂਲਦੀ ਸੁਪ੍ਰੀਤ ਨੇ ਕੁਦਰਤ ਨੂੰ ਆਪਣੇ ਹੀ ਅੰਦਾਜ਼ 'ਚ ਵਾਚਿਆ । ਪੂਰਨਮਾਸ਼ੀ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖਦੀ ਹੋਈ ਸਾਨੂੰ ਬਹੁਤ ਕੁਝ ਯਾਦ ਕਰਵਾ ਗਈ।
1.
ਪੂਰਨਮਾਸ਼ੀ
ਕੂਕਦੇ ਨੇ ਗਿੱਦੜ
ਵੇਖ ਸ਼ਿਕਾਰ
2.
ਤੇਜ਼ ਹਵਾਵਾਂ
ਰੁੱਖ ਪਏ ਝੁੱਲਣ
ਡਿੱਗਣ ਪੱਤੇ
ਸੁਪ੍ਰੀਤ ਕੌਰ ਸੰਧੂ
ਜਮਾਤ ਨੌਵੀਂ
ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।
ਚੱਪਾ ਕੁ ਚੰਨ
ReplyDeleteਤਾਰਿਆਂ ਭਰੀ ਰਾਤ
ਪਾਉਂਦੇ ਬਾਤ
ਕਿਆ ਬਾਤ ਹੈ ਹਰਦੀਪ ਜੀ ਧਰਤੀ ਦਿਵਸ ਤੇ ਬਹੁਤ ਸੋਹਣੇ ਹਾਇਕੂ ਲਿਖੇ ਨੇ ਤੁਸੀਂ .....
supi bahut sohne haiku lekhe han bahut bahut vdhai
ReplyDeleteਹਰਦੀਪ..ਧਰਤੀ ਦਿਵਸ ਤੇ ਹਾਇਕੁ ਬੜੇ ਖੂਬਸੂਰਤ ਹਨ। ਬੇ਼ਟੀ ਸੁਰਪ੍ਰੀਤ ਵਲੋਂ ਪੇਸ਼ ਹਾਇਕੁ ਵੀ ਬਹੁਤ ਸੁੰਦਰ ਹਨ।ਉਸ ਨੂੰ ਵੀ ਬਹੁਤ ਮਬਾਰਕਾਂ।ਕੁਝ ਹਾਇਕੁ ਪੇਸ਼ ਹਨ।
ReplyDelete(1)
ਧਰਤੇ ਚੁਕੇ
ਕਿਨੇ ਪਾਪ,ਸਰਾਪ
ਦਿਨ ਤੇ ਰਾਤ
(2)
ਸੱਚ ਅਲੋਪ
ਸਾਧ ਕਰੇ ਕਰੋਪ
ਡੇਰੇ ਵਿਧੇਰੇ
(3)
ਚੰਦਰ ਮਾਮਾ
ਧਰਤੀ ਲੈ ਆਈਏ
ਸਣੇ ਸਤਾਰੇ
(4)
ਬਚਿਆਂ ਵਿਚ
ਇਕ ਇਕ ਵੰਡੀਏ
ਸਾਰੇ ਸਿਤਾਰੇ
(5)
ਵੰਡੋ ਖੁਸ਼ੀਆ
ਸੁਥਰਾ ਹਵਾ ਪਾਣੀ
ਧਰਤੀ ਮਾਤਾ ਰਾਣੀ
ਥਿੰਦ (ਅੰਮ੍ਰਿਤਸਰ)
ਹਰਕੀਰਤ ਜੀ ਦਾ ਤਹਿ ਦਿਲੋਂ ਧੰਨਵਾਦ। ਆਪ ਜਿਹੇ ਪਾਠਕਾਂ ਦੇ ਹੁਲਾਰੇ ਨਾਲ਼ ਹੀ ਹਾਇਕੁ-ਲੋਕ ਨਿੱਤ ਅੱਗੇ ਵੱਧ ਰਿਹਾ ਹੈ।
ReplyDeleteਸੁਪ੍ਰੀਤ ਨੇ ਵਰਿੰਦਰ ਮਾਮਾ ਜੀ ਤੇ ਥਿੰਦ ਅੰਕਲ ਜੀ ਨੂੰ ਧੰਨਵਾਦ ਕਿਹਾ ਹੈ।
ਜੋਗਿੰਦਰ ਸਿੰਘ ਥਿੰਦ ਜੀ ਦਾ ਹਾਇਕੁ ਯੋਗਦਾਨ ਸ਼ਲਾਘਾਯੋਗ ਹੈ। ਆਪ ਜੀ ਦੇ ਸ਼ਬਦੀ ਹੁਲਾਰਿਆਂ ਦੀ ਅਸੀਂ ਨਿੱਤ ਉਡੀਕ ਕਰਦੇ ਹਾਂ ਤੇ ਓਸੇ ਉਡੀਕ ਨੂੰ ਸਾਡੀਆਂ ਖੁਸ਼ੀਆਂ 'ਚ ਤਬਦੀਲ ਕਰਦੇ ਹੋਏ ਆਪ ਨਿੱਤ-ਦਿਨ ਆਪਣਾ ਬਣਦਾ ਯੋਗਦਾਨ ਪਾਉਂਦੇ ਆ ਰਹੇ ਹਨ। ਚਾਹੇ ਇਹ ਯੋਗਦਾਨ ਹਾਇਕੁ ਰੂਪ 'ਚ ਹੋਵੇ ਜਾਂ ਫਿਰ ਪਾਠਕਾਂ ਦੀ ਪਿੱਠ ਥਾਪੜਨ ਲਈ। ਆਪ ਜੀ ਇਸ ਲਈ ਵਧਾਈ ਦੇ ਪਾਤਰ ਹਨ।
ਖੂਬਸੂਰਤ ਧਰਤੀ ਲਈ ਖੂਬਸੂਰਤ ਹਾਇਕੁ
ReplyDelete