ਬੰਦ ਬੈਠਕ
ਕੋਲ ਕੋਈ ਨਹੀਂ ਏ
ਹਵਾਲਾਤ ਹੀ
ਬਣਦੀ ਜਾ ਰਹੀ ਏ
ਖੁਸ਼ਕ ਅੱਖਾਂ
ਖੁੱਲ੍ਹੇ- ਖੁੱਲ੍ਹੇ ਨੇ ਲੱਬ
ਚਿਹਰੇ ਉੱਤੇ
ਸਮੇਂ ਦੀਆਂ ਝਲਕਾਂ
ਹੋਰ ਉਭਰੇ
ਕਾਲੇ਼- ਕਾਲੇ਼ ਦਾਇਰੇ
ਹਵਾ ਹੋ ਗਏ
ਯਾਦਾਂ ਦੇ ਹਮਸਾਏ
ਤੜੱਕ ਟੁੱਟੀ
ਰਿਸ਼ਤਿਆਂ ਦੀ ਡੋਰ
ਤੜਫੜਾ ਕੇ
ਡਿੱਗਾ ਅਰਸ਼ੋਂ ਪੰਛੀ
ਤਨਹਾਈ ਦੇ
ਜਾ਼ਲ ਚਾਰ ਚੁਫੇ਼ਰੇ
ਸਹਿਕੇ ਰੂਹ
ਉੱਡ ਜਾਣ ਦੇ ਡਰੋਂ
ਬੁਹਤ ਘੱਟ
ਆਸ ਏ ਪਾਸ ਹੁਣ
ਜਾਂ ਫਿਰ ਕੋਈ
ਮਸੀਹਾ ਆ ਕੇ ਆਰ
ਕਰੇ ਫੜਕੇ ਪਾਰ
ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)
*ਚੋਕਾ(ਲੰਬੀ ਕਵਿਤਾ) ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਆਮ ਤੌਰ 'ਤੇ ਇਸ ਨੂੰ ਗਾਇਆ ਜਾਂਦਾ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ।
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ ।
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ ।
ਮੰਨ ਦੀ ਅਵਸੱਥਾ ਦਾ ਸਹੀ ਬਿਆਨ ਹੈ ।
ReplyDeleteਮੰਨ ਦਾ ਹਾਲ
ਬੰਦ ਬੈਠਕ ਜਿਹਾ
ਸਮਾਂ ਖਲੋਤਾ ॥
ਥਿੰਦ ਅੰਕਲ ਜੀ,
ReplyDeleteਬੜਾ ਹੀ ਦਰਦ ਭਰਿਆ ਹੈ ਇਸ ਚੋਕਾ ਵਿੱਚ । ਕਿਸੇ ਦੀ ਉਡੀਕ ਹੈ।
ਥਿੰਦ ਅੰਕਲ ,
ReplyDeleteਬਹੁਤ ਹੀ ਦਰਦੀਲਾ ਚੋਕਾ ਹੈ। ਬੰਦ ਬੈਠਕ ਦੇ ਬਿੰਬ ਰਾਹੀਂ ਮਨ ਦੀ ਹਾਲਤ ਦਾ ਬਿਆਨ ਕੀਤਾ ਗਿਆ ਹੈ। ਇੱਕਲੇ ਮਨ ਨੂੰ ਕਿਸੇ ਫਰਿਸ਼ਤੇ ਦੀ ਉਡੀਕ ਹੈ ਜੋ ਇਸ ਨੂੰ ਅਜਿਹੇ ਹਾਲਾਤਾਂ 'ਚੋਂ ਬਾਹਰ ਕੱਢ ਦੇਵੇ।