ਇੱਕ ਲਿਖਾਰੀ ਚਾਹੇ ਕਿਤੇ ਵੀ ਚੱਲਿਆ ਜਾਵੇ ਆਪਣੇ ਖਿਆਲਾਂ ਨੂੰ ਸ਼ਬਦਾਂ ਦਾ ਜਾਮਾ ਪੁਆ ਪਾਠਕਾਂ ਲਈ ਜ਼ਰੂਰ ਪਰੋਸਦਾ ਹੈ। ਜਦੋਂ ਕੋਈ ਦੇਸ ਤੋਂ ਪ੍ਰਦੇਸ ਜਾਂਦਾ ਹੈ, ਦੇਸ ਤੋਂ ਪ੍ਰਦੇਸ ਵਿੱਚਲੀ ਦੂਰੀ ਨੂੰ ਓਹ ਆਪਣੇ ਸ਼ਬਦਾਂ 'ਚ ਕਿਵੇਂ ਮਾਪਦਾ ਹੈ,ਉਸ ਨੂੰ ਆਲ਼ਾ-ਦੁਆਲ਼ਾ ਕਿਵੇਂ ਪ੍ਰਭਾਵਿਤ ਕਰਦਾ ਹੈ - ਅੱਜ ਸਾਡੀ ਇਸ ਕਲਮ ਨੇ ਸੇਦੋਕਾ ਸ਼ੈਲੀ 'ਚ ਕਹਿਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਆਸ ਹੈ ਆਪ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ।

1.
ਵਿੱਚ ਪ੍ਰਦੇਸਾਂ
ਚੰਨ ਤਾਂ ਆਪਣਾ ਹੈ
ਚੱਲ ਮਿਲ਼ ਪਾਂਧੀ ਨੂੰ।
ਰਾਤਾਂ ਦਾ ਰਾਜਾ
ਘਟਾਵਾਂ ਨੇ ਘੇਰਿਆ
ਝਾਤ ਕਿਤੇ ਨਾ ਪਾਵੇ।
2.
ਰਾਤ ਦੀ ਪੱਟੀ
ਚੰਨ ਪਾਂਧੀ ਦੇਸ਼ਾਂ ਦਾ
ਮਿਲ਼ ਗਿਆ ਸੀ ਰਾਹੇ।
ਵੇਖ ਪ੍ਰਦੇਸੀ
ਕੇਰੇ ਪਿਆ ਚਾਨਣੀ
ਹੱਸ ਝੀਲ ਕਿਨਾਰੇ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ- ਐਲਬਰਟਾ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ
1.
ਵਿੱਚ ਪ੍ਰਦੇਸਾਂ
ਚੰਨ ਤਾਂ ਆਪਣਾ ਹੈ
ਚੱਲ ਮਿਲ਼ ਪਾਂਧੀ ਨੂੰ।
ਰਾਤਾਂ ਦਾ ਰਾਜਾ
ਘਟਾਵਾਂ ਨੇ ਘੇਰਿਆ
ਝਾਤ ਕਿਤੇ ਨਾ ਪਾਵੇ।
2.
ਰਾਤ ਦੀ ਪੱਟੀ
ਚੰਨ ਪਾਂਧੀ ਦੇਸ਼ਾਂ ਦਾ
ਮਿਲ਼ ਗਿਆ ਸੀ ਰਾਹੇ।
ਵੇਖ ਪ੍ਰਦੇਸੀ
ਕੇਰੇ ਪਿਆ ਚਾਨਣੀ
ਹੱਸ ਝੀਲ ਕਿਨਾਰੇ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ- ਐਲਬਰਟਾ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ
ਝਾਤ ਕਿਤੇ ਨਾ ਪਾਵੇ। ?
ReplyDeleteਦਵਿੰਦਰ ਭੈਣ ਜੀ, ਆਪ ਕੈਲਗਿਰੀ 'ਚ ਹੋ, ਕਿਹੋ ਜਿਹਾ ਲੱਗ ਰਿਹਾ ਹੈ?
ReplyDeleteਆਪ ਦੇ ਸੇਦੋਕਾ ਵਧੀਆ ਲੱਗੇ।
ਚੰਦ ਬਾਰੇ ਤਾਂ ਦੱਸ ਦਿੱਤਾ -
ਹੋਰ ਕੁਝ ਵੀ ਦੱਸਿਓ- ਕੀ-ਕੀ ਵੱਖਰਾ ਤੇ ਕੀ-ਕੀ ਇੱਥੋਂ (ਪੰਜਾਬ) ਵਰਗਾ ਹੈ?
ਲੱਗਾ ਰੋੱਟੀ ਸੀ
ReplyDeleteਚੰਨ ਦੇਸ਼ ਆਪਣੇ
ਫੜ ਨਾਂ ਸਕਿਆ ਮੈਂ ।
ਵਿੱਚ ਪ੍ਰਦੇਸ
ਗਗਨ 'ਤੇ ਚੰਨ ਸੀ
ਫਿਰ ਰੋਟੀ ਵਰਗਾ ।
ਦਵਿੰਦਰ ਭੈਣ ਦੀ ਵਿਦੇਸ਼ ਫੇਰੀ ਰੰਗ ਲਿਆਈ। ਆਪਣੇ ਭਾਵਾਂ ਨੂੰ ਸ਼ਬਦਾਂ 'ਚ ਬੰਨ ਕੇ ਸਾਡੇ ਨਾਲ਼ ਸਾਂਝਾ ਕੀਤਾ।
ReplyDeleteਪਾਂਧੀ ਚੰਦ ਨੂੰ ਮਿਲਣ ਦੀ ਤਾਂਘ 'ਚ ਹੈ ਜਿਸ ਨੂੰ ਉਹ ਆਪਣਾ ਲੱਗਦਾ ਹੈ। ਚੰਦ ਵੀ ਤਾਂ ਦੇਸ਼ਾਂ ਦਾ ਪਾਂਧੀ ਹੈ ਜੋ ਹਰ ਥਾਂ ਹੱਸ-ਹੱਸ ਚਾਨਣੀ ਕੇਰਦਾ ਹੈ।
ਸੋਹਣੀ ਸ਼ਬਦਾਵਲੀ ਨਾਲ਼ ਮੜ੍ਹੇ ਭਾਵਪੂਰਤ ਸੇਦੋਕਾ!