ਆਪ ਕਿੱਤੇ ਵਜੋਂ ਅਧਿਆਪਕ ਹਨ ਤੇ ਬਰੇਟਾ (ਮਾਨਸਾ) ਨਾਲ਼ ਸਬੰਧ ਰੱਖਦੇ ਹਨ। ਆਪ ਪੰਜਾਬੀ ਮਿੰਨੀ ਕਹਾਣੀ ਲਿਖਦੇ ਹਨ ਤੇ ਆਪ ਦੇ ਲੇਖ ਵੀ ਨਾਮੀ ਅਖ਼ਬਾਰਾਂ 'ਚ ਛਪਦੇ ਹਨ। ਅੱਜ ਆਪ ਨੇ ਪਹਿਲੀ ਵਾਰ ਹਾਇਕੁ ਲਿਖ ਕੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।
1.
ਰੁੱਖਾਂ ਦੀ ਭੀੜ
ਚੱਲ ਰਹੀ ਕੁਹਾੜੀ
ਭਾਲਦੇ ਮੀਂਹ ।
2.
ਪ੍ਰਭਾਤ ਸਮਾਂ
ਸੈਰ ਕਰਦੇ ਲੋਕ
ਜਿਓਣ- ਇੱਛਾ ।
ਮਹਿੰਦਰ ਪਾਲ ਮਿੰਦਾ
(ਬਰੇਟਾ-ਮਾਨਸਾ)
ਨੋਟ: ਇਹ ਪੋਸਟ ਹੁਣ ਤੱਕ 98 ਵਾਰ ਖੋਲ੍ਹ ਕੇ ਪੜ੍ਹੀ ਗਈ ।
ਮਿੰਦਾ ਸਾਹਿਬ, ਹਾਇਕੁ ਲੋਕ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹੈ ।ਆਪ ਜੀ ਦਾ ਹਾਇਕੁ ਬੜਾ ਅਰੱਥ ਪਰਭੂਰ ਤੇ ਸਮੇਂ ਦੀ ਤਰਜਮਾਨੀ ਕਰਦਾ ਹੈ ।
ReplyDelete"ਥਿੰਦ"
ਅਜੇ ਦੀ ਜਿੰਦਗੀ ਦੇ ਦੋ ਸੱਚ ਸੁੰਦਰ ਤਰੀਕੇ ਨਾਲ ਲਿਖੇ ਹਣ।
ReplyDeleteਮਹਿੰਦਰਪਾਲ ਮਿੰਦਾ ਦੇ ਹਾਇਕੁ ਦੇਖ ਕੇ ਖੁਸ਼ੀ ਹੋਈ... ਮਿੰਦਾ ਸਾਡੇ ਸਾਹਿਤ ਤੇ ਕਲਾ ਮੰਚ ਬਰੇਟਾ (ਮਾਨਸਾ) ਦਾ ਸਤਿਕਾਰਤ ਮੈੰਬਰ ਹੈ। ਜਿੱਥੇ ਇੰਨਾਂ ਦੀ ਕਲਮ ਤੋਂ ਮਿੰਨੀ ਕਹਾਣੀਆਂ ਅਤੇ ਲੇਖਾਂ ਦੀ ਰਚਨਾ ਕੀਤੀ ਹੈ.. ਉੱਥੇ ਹਾਇਕੁ ਲੋਕ ਨਾਲ ਸਾਂਝ ਪਾਉਣ ਲਈ ਵੀ ਮੁਬਾਰਕਵਾਦ।
ReplyDeleteਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)
ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਅਸ਼ੀਰਵਾਦ ਦੀ ਜਰੂਰਤ ਹੈ
ReplyDeleteਮਹਿੰਦਰ ਵੀਰ ਜੀ,
ReplyDeleteਜੀ ਆਇਆਂ ਨੂੰ-ਹਾਇਕੁ ਲੋਕ ਪਰਿਵਾਰ ਨਾਲ਼ ਸਾਂਝ ਪਾਉਣ ਲਈ ਬਹੁਤ ਵਧਾਈਆਂ। ਮੈਂ ਤਾਂ ਕਹਾਂਗਾ ਕਿ ਇਸ ਮੰਚ ਦੀ ਇਹੋ ਸਿਫ਼ਤ ਹੈ ਕਿ ਇਹ ਨਵੇਂ ਉੱਭਰ ਰਹੇ ਰਚਨਾਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ।
ਬਹੁਤ ਹੀ ਵਧੀਆ ਹਾਇਕੁਆਂ ਨਾਲ਼ ਸ਼ੁਰੂਆਤ ਕੀਤੀ ਹੈ।
ਮੁਬਾਰਕਾਂ !
ਹਾਰਦਿਕ ਸੁਆਗਤ ਹੈ-ਮਹਿੰਦਰ ਪਾਲ ਜੀ !
ReplyDeleteਕੁਦਰਤ ਨਾਲ ਸਬੰਧਿਤ ਦੋਵੇਂ ਹਾਇਕੁ ਚੰਗੇ ਹਨ। ਆਸ ਕਰਦੇ ਹਾਂ ਕਿ ਭਵਿੱਖ 'ਚ ਵੀ ਆਪ ਦੇ ਹਾਇਕੁ ਪੜ੍ਹਦੇ ਰਹਾਂਗੇ।
ਸ਼ੁੱਭ-ਇਛਾਵਾਂ ਨਾਲ਼ !
ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਦੋ ਨਵੇਂ ਜੁੜੇ ਸਾਥੀ ਮਹਿੰਦਰ ਪਾਲ ਮਿੰਦਾ ਤੇ ਜਗਦੀਸ਼ ਰਾਏ ਕੁਲਰੀਆਂ ਸਾਹਿਤ ਤੇ ਕਲਾ ਮੰਚ ਬਰੇਟਾ (ਮਾਨਸਾ) ਨਾਲ਼ ਜੁੜੇ ਹੋਏ ਹਨ ਅਤੇ ਪੰਜਾਬੀ ਸਾਹਿਤ ਦੀ ਪਹਿਲਾਂ ਹੀ ਸੇਵਾ ਕਰ ਰਹੇ ਹਨ।
ReplyDeleteਮਹਿੰਦਰ ਪਾਲ ਜੀ , ਇੱਕ ਵਾਰ ਫਿਰ ਸ਼ੁਆਗਤ ਹੈ-ਹਾਇਕੁ ਲੋਕ ਮੰਚ 'ਤੇ।
ਦੋਵੇਂ ਹਾਇਕੁ ਸਾਡਾ ਧਿਆਨ ਕੁਦਰਤ 'ਤੇ ਕੇਂਦਰਤ ਕਰਦੇ ਹਨ।
'ਭੀੜ' ਸ਼ਬਦ ਦਾ ਵਿਸ਼ੇਸ਼ ਪ੍ਰਯੋਗ ਚੰਗਾ ਲੱਗਾ।
ਪਹਿਲਾ ਹਾਇਕੁ - ਹਲੂਣਾ ਦੇਣ ਲਈ ਤੇ ਸਾਵਧਾਨ ਕਰਨ ਲਈ ਕਾਫ਼ੀ ਹੈ।
ਆਸ ਹੈ ਆਉਂਦੇ ਦਿਨਾਂ 'ਚ ਆਪ ਦੇ ਹੋਰ ਹਾਇਕੁ ਸਾਡੇ ਪਾਠਕਾਂ ਨੂੰ ਪੜ੍ਹਨ ਲਈ ਮਿਲ਼ਦੇ ਰਹਿਣਗੇ।