ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਇੱਕ ਚੋਕਾ ਲਿਖ ਕੇ ਪਾਈ ਹੈ। ਮੈਂ ਹਾਇਕੁ-ਲੋਕ ਮੰਚ ਵਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਅੱਗੋਂ ਵੀ ਸਾਡੇ ਨਾਲ਼ ਇਸੇ ਤਰਾਂ ਜੁੜੇ ਰਹਿਣਗੇ ਤੇ ਆਪਣੀ ਕਲਮ ਦੀ ਸਾਂਝ ਪਾਉਂਦੇ ਰਹਿਣਗੇ।
ਧੀ ਧਿਆਣੀ ਏ
ਘਰ ਦੀ ਸ਼ਾਨ ਹੁੰਦੀ
ਧੀਆਂ ਬਿਨਾਂ ਨੇ
ਸੁੰਨੇ ਨੇ ਘਰ ਲੋਕੋ
ਪੁੱਛੋ ਉਸ ਤੋਂ
ਜਿਸ ਘਰ ਧੀ ਨਹੀਂ
ਬੀਆਬਾਨ ਹੀ
ਹੁੰਦੇ ਨੇ ਘਰ ਲੋਕੋ
ਅੱਜ ਧੀ ਓਹ
ਕੱਲ ਨੂੰ ਮਾਂ ਬਣਨਾ
ਚੱਲੇ ਦਿਨੀਆਂ
ਧੀਆਂ ਨਾਲ਼ ਹੀ ਲੋਕੋ
ਕੁੱਖ 'ਚ ਕਿਓਂ
ਧੀਆਂ ਨੂੰ ਮਾਰਦੇ ਹੋ
ਬੇਦਰਦੀਓ
'ਨਿਰਮਲ' ਰੂਹ ਹੈ
ਧੀਆਂ ਦੀ ਜਾਨ ਲੋਕੋ!
ਨਿਰਮਲ ਸਤਪਾਲ
(ਲੁਧਿਆਣਾ)
{ਨੋਟ- ਇਹ ਪੋਸਟ ਹੁਣ ਤੱਕ 67 ਵਾਰ ਖੋਲ੍ਹ ਕੇ ਪੜ੍ਹੀ ਗਈ }
ਨਿਰਮਲ ਸਤਪਾਲ ਜੀ ਦਾ ਹਾਇਕੁ ਪਰਵਾਰ ਵਿਚ ਹਾਰਦਿਕ ਸਵਾਗਤ ਕਰਦਾ ਹਾਂ । ਆਪ ਦੀ ਲਿਖਤ ਨੇ ਹਰ ਦਿਲ ਨੂੰ ਟੁੰਮਬਿਆ ਹੈ ।ਕਾਸ਼ ਹਰ ਕੋਈ ਇਹੀ ਸੋਚ ਅੱਪਨ੍ਹਾ ਲਵੇ।
ReplyDeleteਮੈਡਮ ਨਿਰਮਲ ਜੀ ,
ReplyDeleteਜੀ ਆਇਆਂ ਨੂੰ !
ਆਪ ਜੀ ਦੀ ਪਹਿਲੀ ਰਚਨਾ- ਚੋਕਾ - ਧੀ ਧਿਆਣੀ ਬਹੁਤ ਵਧੀਆ ਲੱਗੀ।
ਬਿਲਕੁਲ ਸਹੀ ਕਿਹਾ ਹੈ....
ਚੱਲੇ ਦਿਨੀਆਂ
ਧੀਆਂ ਨਾਲ਼ ਹੀ ਲੋਕੋ
ਕੁੱਖ 'ਚ ਕਿਓਂ
ਧੀਆਂ ਨੂੰ ਮਾਰਦੇ ਹੋ
ਬੇਦਰਦੀਓ
'ਨਿਰਮਲ' ਰੂਹ ਹੈ
ਧੀਆਂ ਦੀ ਜਾਨ ਲੋਕੋ!
ਆਪ ਦਾ ਇਹ ਸੁਨੇਹਾ ਘਰ-ਘਰ ਸੁਨੇਹਾ ਪੁੱਜੇ !
ਨਿਰਮਲ ਜੀ,
ReplyDeleteਹਾਇਕੁ ਲੋਕ 'ਤੇ ਆਪ ਦਾ ਤਹਿ ਦਿਲੋਂ ਸੁਆਗਤ ਹੈ। ਹਾਇਕੁ ਲੋਕ ਪਰਿਵਾਰ 'ਚ ਹੋਇਆ ਵਾਧਾ ਦੇਖ ਕੇ ਖੁਸ਼ੀ ਹੋਈ।
ਆਪ ਦਾ ਚੋਕਾ "ਧੀ ਧਿਆਣੀ" ਬਹੁਤ ਹੀ ਭਾਵਪੂਰਤ ਹੈ। ਵਧੀਆ ਸੁਨੇਹਾ ਦਿੰਦਾ ਹੈ-ਵਧਾਈ ਦੇ ਪਾਤਰ ਹੋ।
ਮੈਡਮ ਨਿਰਮਲ ਜੀ ਦਾ ਮੈਂ ਲੇਖ 'ਮੋਹ ਦੀਆਂ ਤੰਦਾਂ' ਪੜ੍ਹਿਆ - ਧੁਰ ਦਿਲ 'ਚ ਉੱਤਰ ਗਿਆ। ਮੈਡਮ ਜੀ ਨਾਲ਼ ਰਾਬਤਾ ਬਣਾਇਆ ਤੇ ਹਾਇਕੁ-ਲੋਕ ਬਾਰੇ ਦੱਸਿਆ। ਆਪ ਦੋ ਕਦਮ ਅਗਾਂਹ ਹੋ ਕੇ ਮਿਲ਼ੇ। ਜਿਸ ਦਾ ਨਤੀਜਾ - "ਧੀ -ਧਿਆਣੀ' ਕਵਿਤਾ ਸੀ ਜਿਸ ਨੂੰ ਚੋਕਾ ਦੇ ਰੂਪ 'ਚ ਪਾਠਕਾਂ ਦੇ ਰੂ-ਬ-ਰੂ ਕਰ ਸਾਡੇ ਨਾਲ਼ ਸਾਂਝ ਪਾਈ।
ReplyDeleteਇਹੋ ਜਿਹੀ ਸਾਂਝ ਤੇ ਮੋਹ ਦੀਆਂ ਤੰਦਾਂ ਜੁੜਦੀਆਂ ਰਹਿਣ- ਇਸੇ ਦੁਆ ਨਾਲ਼ !
ਸ਼ੁੱਭ-ਕਾਮਨਾਵਾਂ !