ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Oct 2013

ਪੱਤਝੜ

ਪੱਤਝੜ ਆਉਣ ‘ਤੇ ਰੁੱਖਾਂ ਦਾ ਵਾਧਾ ਆਰਜ਼ੀ ਤੌਰ ‘ਤੇ ਰੁਕ ਜਾਂਦਾ ਹੈ ਕਿਉਂਕਿ ਆਉਣ ਵਾਲੀ ਠੰਢ ਤੋਂ ਬਚਾਓ ਲਈ ਤਿਆਰੀ ਹੁਣੇ ਤੋਂ ਅਰੰਭੀ ਜਾਂਦੀ ਹੈ ।ਸਰਦੀਆਂ ‘ਚ ਦਿਨ ਛੋਟੇ ਤੇ ਧੁੱਪ ਘੱਟ ਹੋਣ ਕਾਰਨ ਰੁੱਖਾਂ ਦੀ ਰਸੋਈ ਵੀ ਠੰਢੀ ਪੈ ਜਾਂਦੀ ਹੈ । ਜਾਣੀ ਕਿ ਹਰੇ ਪੱਤਿਆਂ ਨੂੰ ਭੋਜਨ ਤਿਆਰ ਕਰਨ ਲਈ ਜ਼ਿਆਦਾ ਊਰਜਾ ਲਾਉਣੀ ਪੈਂਦੀ ਹੈ…ਕਿਉਂ ਜੋ ਇੱਕ ਪਾਸੇ ਭੋਜਨ ਤਿਆਰ ਕਰਨਾ ਤੇ ਦੂਜੇ ਪਾਸੇ ਠੰਢ ਤੋਂ ਬਚਣ ਲਈ ਜਰੂਰੀ ਤੱਤ।
ਵੇਖੋ ਕੁਦਰਤ ਦਾ ਕਮਾਲ…
ਰੁੱਖ ਪੱਤਿਆਂ ‘ਚ ਮੌਜੂਦ ਤੱਤਾਂ ਨੂੰ ਅਤਿ ਸੂਖਮ ਭਾਗਾਂ ‘ਚ ਵਿਭਾਜਤ ਕਰਕੇ, ਪੁੰਗਰਨ ਯੋਗ ਟਹਿਣੀਆਂ ਨੂੰ ਭੇਜ ਦਿੰਦੇ ਨੇ ਤਾਂ ਜੋ ਬਸੰਤ ਆਉਣ ‘ਤੇ ਫੁਟਾਰਾ ਪੈ ਸਕੇ ।ਕਲੋਰੋਫਿਲ (ਪੱਤਿਆਂ ‘ਚ ਮੌਜੂਦ ਹਰੇ ਰੰਗ ਦਾ ਤੱਤ) ਦੇ ਟੁੱਟਣ ਨਾਲ਼ ਪੱਤਿਆਂ ਦਾ ਰੰਗ ਪੀਲ਼ਾ ਤੇ ਫਿਰ ਭੂਰਾ ਹੋ ਜਾਂਦਾ ਹੈ, ਇਸ ਅਵਸਥਾ ‘ਚ ਪੱਤੇ ਝੜ ਜਾਂਦੇ ਨੇ ਤੇ ਅਸੀਂ
ਇਸ ਨੂੰ ਪੱਤਝੜ ਦਾ ਨਾਂ ਦਿੰਦੇ ਹਾਂ ।ਜੇ ਪੱਤੇ ਠੰਢ ‘ਚ ਵੀ ਲੱਗੇ ਰਹਿਣਗੇ ਤਾਂ ਅਣਸੁਖਾਵੇਂ ਮੌਸਮ ‘ਚ ਫੋਟੋਸਿੰਥਸਿਜ਼ (ਭੋਜਨ ਬਨਾਉਣ ਦੀ ਕਿਰਿਆ) ਬਹੁਤ ਹੀ ਹੌਲੀ ਗਤੀ ‘ਚ ਹੁੰਦੀ ਹੈ, ਜਿਸ ਕਰਕੇ ਰੁੱਖ ਨੂੰ ਬਹੁਤ ਸਾਰੇ ਤੱਤ ਵਰਤਣੇ ਪੈ ਜਾਂਦੇ ਨੇ ਤੇ ਉਸ ਕੋਲ਼ ਠੰਢ ਤੋਂ ਬਚਣ ਲਈ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਕਰਕੇ ਰੁੱਖ ਪੱਤੇ ਝਾੜ ਕੇ ਆਪਣੀ ਸਾਰੀ ਊਰਜਾ ਠੰਢ ਤੋਂ ਬਚਣ ਲਈ ਖਾਸ ਤੱਤਾਂ ਨੂੰ ਬਨਾਉਣ ਦੇ ਲੇਖੇ ਲਾਉਂਦੇ ਨੇ। 
ਇਹ ਖੋਜ ਕਾਰਜ ਮੇਰੀ ਪੀ. ਐਚ. ਡੀ. ਦੀ ਡਿਗਰੀ ਦਾ ਹਿੱਸਾ ਸੀ ਜਿਸ ਨੂੰ ਅੱਜ ਮੈਂ ਹਾਇਕੁ ਕਾਵਿ 'ਚ ਬੰਨ ਕੇ ਪੇਸ਼ ਕਰ ਰਹੀ ਹਾਂ।  

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਖੋਲ੍ਹ ਕੇ ਪੜ੍ਹੀ ਗਈ। 

6 comments:

  1. ਬਹੁਤ ਵਧਿਆ ਹਾਇਗਾ ਹੈ।\

    ReplyDelete
  2. ਪਤਝੜ ਦੀ science ਸਮਝਾਣ ਲਈ ਸ਼ੁਕਰੀਆ ।

    ReplyDelete
  3. ਸਾਇੰਸ ਤੇ ਕਵਿਤਾ ਦਾ ਜੋੜ ਬਹੁਤ ਵਧੀਆ ਲੱਗਾ।
    ਇੱਕ ਨਵੀਂ ਗੱਲ ਬਾਰੇ ਪਤਾ ਲੱਗਾ । ਪੱਤਿਆਂ ਦਾ ਝੜਨਾ ਤਾਂ ਹਰ ਪੱਤਝੜ ਨੂੰ ਵੇਖੀਦਾ ਸੀ ਪਰ ਇਹ ਕਿਓਂ ਹੁੰਦਾ ਹੈ ਇਸ ਬਾਰੇ ਅੱਜ ਸਮਝ ਆਈ ਹੈ। ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

    ReplyDelete
  4. ਕੁਦਰਤ ਨੂੰ ਸਾਇੰਸ ਦੀਆਂ ਐਨਕਾਂ ਲਾ ਕੇ ਵੇਖਣ ਦਾ ਸੁਆਦ ਚੱਖਣ ਲਈ ਮੇਰੇ ਪਾਠਕ ਦੋਸਤਾਂ ਕੁਝ ਪਲ ਇੱਥੇ ਬਿਤਾਏ ਤੇ ਹਾਇਕੁ ਦੀ ਰੂਹ ਪਛਾਣੀ - ਆਪ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

    ReplyDelete
  5. ਹਰਦੀਪ,-ਤੁਸਾਂ ਤੇ ਮੁਠੀ ਚਿ ਸਾਰੀ ਕਾਇਨਾਤ ਬੰਦ ਕਰ ਦਿਤੀ । ਇਹੀ ਤਾਂ ਹੁਨਰ ਦੀ ਪਿਟਾਰੀ ਹੈ । ਜੋ ਕੋਈ ਕੋਈ ਹੀ ਰੱਖਦਾ ਹੈ। ਬਹੁਤ ਲੁਬਾਰਕਾਂ ।

    ReplyDelete
  6. ਥਿੰਦ ਅੰਕਲ ਜੀ, ਇਹ ਆਪ ਦੀ ਵੱਡਮੁੱਲੀ ਸੋਚ ਹੈ ਜਿਸ ਨੇ ਕਾਇਨਾਤ ਨੂੰ ਬੰਦ ਮੂਠੀ 'ਚੋਂ ਵੀ ਤੱਕ ਲਿਆ ਹੈ। ਇਸ ਹੁਨਰ ਦੀ ਪਿਟਾਰੀ ਦੀ ਕਦਰ ਕੀਤੀ ਹੈ ਤੇ ਸੁਆਗਤ ਕੀਤਾ ਹੈ। ਆਪ ਦੀ ਦਿੱਤੀ ਸ਼ਾਬਾਸ਼ੀ ਨੇ ਮੇਰਾ ਹੌਸਲਾ ਦੁਗਣਾ-ਚੌਗੁਣਾ ਕਰ ਦਿੱਤਾ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ