ਅੱਜ ਹਾਇਕੁ-ਲੋਕ ਪਰਿਵਾਰ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਸੁਖਜੀਤ ਬਰਾੜ ਘੋਲੀਆ। ਆਪ ਪਿੰਡ ਘੋਲੀਆ ਖੁਰਦ (ਮੋਗਾ) ਤੋਂ ਹਨ ਤੇ ਅੱਜ ਕੱਲ ਬਾਬਾ ਹੀਰਾ ਸਿੰਘ ਭੱਠਲ਼ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੌਲੋਜੀ- ਲਹਿਰਾਗਾਗਾ ਤੋਂ ਬੀ. ਟੈਕ (ਇਲੈਕਟਰੀਕਲ ਇੰਜੀਨਿਅਰਿੰਗ) ਕਰ ਰਹੇ ਹਨ। ਪੰਜਾਬੀ ਸਾਹਿਤ ਨਾਲ਼ ਲਗਾਵ ਹੋਣ ਸਦਕਾ ਆਪ ਕਵਿਤਾ ਤੇ ਗਜ਼ਲ ਲਿਖਦੇ ਹਨ। ਪਹਿਲੀ ਵਾਰ ਹਾਇਕੁ ਲਿਖਣ ਦੀ ਕੋਸ਼ਿਸ਼ ਕਰ ਕੇ ਆਪ ਨੇ ਅੱਜ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਸੁਖਜੀਤ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ।
1.
ਮਾਂ ਚੱਕੀ ਪੀਸੇ
ਬਾਪੂ ਦੇ ਖਾਲੀ ਖ਼ੀਸੇ
ਬੱਚੇ ਨੇ ਭੁੱਖੇ।
2.
ਖੇਤਾਂ ਦਾ ਰਾਖਾ
ਨਿੱਤ ਲਾਉਂਦਾ ਪਾਣੀ
ਭੁੱਖਾ ਪਿਆਸਾ ।
3.
ਰਾਤ ਘਣੇਰੀ
ਬੱਦਲ਼ ਸੀ ਵਰ੍ਹਿਆ
ਵਗੀ ਹਨੇਰੀ ।
ਸੁਖਜੀਤ ਬਰਾੜ ਘੋਲੀਆ
(ਘੋਲੀਆ ਖੁਰਦ-ਮੋਗਾ)
ਵੀਰ ਜੀ ਮੈਂ ਪਾਲੀ ਤੁਹਾਡਾ ਇਸ ਹਾਇਕੁ-ਲੋਕ ਦੇ ਪੂਰੇ ਪਰਿਵਾਰ ਨਾਲ ਸਵਾਗਤ ਕਰਦਾ ਹਾਂ। ਸਾਨੂੰ ਖੁਸ਼ੀ ਹੈ ਕਿ ਤੁਸੀਂ ਇੱਕ ਨਿੱਕੀ ਕੋਸ਼ਿਸ਼ ਨਾਲ ਆਪਣੀ ਸ਼ਾਂਝ ਪਾਈ ਹੈ।
ReplyDeleteਖੇਤਾਂ ਦਾ ਰਾਖਾ
ਨਿੱਤ ਲਾਉਂਦਾ ਪਾਣੀ
ਭੁੱਖਾ ਪਿਆਸਾ।
ਬਹੁਤ ਪਿਆਰਾ ਲਿਖਾ ਹੈ ਤੇ ਅੱਜ ਦੇ ਕਿਸਾਨ ਦੇ ਹਾਲਾਤ ਨੂੰ ਬਿਆਨ ਕੀਤਾ ਹੈ।
ਮੈਂ ਸੁਖਜੀਤ ਵੀਰ ਨੂੰ ਹਾਇਕੁ ਲੋਕ ਮੰਚ 'ਤੇ ਜੀ ਆਇਆਂ ਨੂੰ ਆਖਦਾ ਹਾਂ | ਬਹੁਤ ਹੀ ਸੋਹਣੇ ਹਾਇਕੁ ਨਾਲ ਸਾਂਝ ਪਾਈ ਹੈ | ਬਹੁਤ ਵਧਾਈ !
ReplyDeleteਸੁਖਜੀਤ ਦਾ ਨਿੱਘਾ ਸੁਆਗਤ ਹੈ | ਆਮ ਜੀਵਨ ਦੀ ਸਚਾਈ ਨੂੰ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ |
ReplyDeleteਨੌਜਵਾਨ ਲੇਖਕ ,ਸੁੰਦਰ ਲਿਖਤ ,ਸਮੇਂ ਨਾਲ ਜੁੜੀ ਹੋਈ ।
ReplyDeleteਬਹੁਤ ਬਹੁਤ ਧੰਨਵਾਦ ਵੀਰ ਅੰਮ੍ਰਿਤ ਰਾਏ , ਵਰਿੰਦਰਜੀਤ ,ਦਿਲਜੋਤ ਅਤੇ ਦਵਿੰਦਰ ਜੀ
ReplyDeleteਤੁਹਾਡੇ ਪਿਆਰ ਅਤੇ ਸਹਿਯੋਗ ਲਈ