
ਰਿਸ਼ਤੇ ਬੜੇ
ਚਾਚੀਆਂ ਤੇ ਤਾਈਆਂ
ਭਰਾ - ਭਰਜਾਈਆਂ
ਪਿਓ ਜਿਹਾ ਨਾ
ਚਾਚਾ ਨਾ ਹੀ ਤਾਇਆ
ਨਾ ਹੀ ਹਮ -ਸਾਇਆ ।
2.
ਮਾਂ ਦੀ ਮਮਤਾ
ਸਦਾ- ਸਦਾ ਸਦੀਵੀ
ਨਿੱਘ ਅਨੋਖਾ ਭਾਸੇ
ਮਾਂ ਦੀ ਬੁੱਕਲ
ਖੁੱਸੇ ਤਾਂ ਦਿਲ ਖੁੱਸੇ
ਦੇਵੇ ਕੌਣ ਦਿਲਾਸੇ ।
ਇ: ਜੋਗਿੰਦਰ ਸਿੰਘ ਥਿੰਦ
(ਸਿਡਨੀ)
*ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ।
ਥਿੰਦ ਅੰਕਲ ਜੀ ਨੇ ਰਿਸ਼ਤਿਆਂ ਦੀ ਨੇੜਤਾ ਨੂੰ ਬਹੁਤ ਹੀ ਸਲੀਕੇ ਨਾਲ ਸੇਦੋਕਾ ਸ਼ੈਲੀ 'ਚ ਬੰਨ ਕੇ ਪੇਸ਼ ਕੀਤਾ ਹੈ। ਮਾਂ -ਪਿਓ ਦੇ ਮੋਹ ਦੀ ਅਹਿਮੀਅਤ ਨੂੰ ਜ਼ਿੰਦਗੀ ਦੇ ਕਿਸੇ ਪੜਾਅ 'ਤੇ ਆ ਕੇ ਵੀ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਏਹੋ ਗੱਲ ਥਿੰਦ ਅੰਕਲ ਜੀ ਦੇ ਸੇਦੋਕਾ 'ਚ ਉਭਰ ਕੇ ਸਾਹਮਣੇ ਆਈ ਹੈ !
ReplyDeleteਰਿਸ਼ਤਿਆਂ ਦੇ ਨਿਘ ਨਾਲ ਭਰੀ ਰਚਨਾ ।
ReplyDelete