
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਆਪਣੀ ਪੁਸਤਕ ਹਾਇਕੁ ਰਿਸ਼ਮਾਂ ਭੇਜ ਕੇ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।
1.
ਤ੍ਰੇਲ ਤੁਪਕਾ
ਘਾਹ ਉੱਤੇ ਲਮਕੇ
ਮੋਤੀ ਬਣ ਕੇ।
2.
ਮਿੱਠੀ ਸੁਗੰਧ
ਫੁੱਲਾਂ ਵਿੱਚੋਂ ਨਿਕਲ਼ੀ
ਫਿਜ਼ਾ 'ਚ ਘੁਲੀ ।
3.
ਆਥਣ ਵੇਲ਼ਾ
ਡੁੱਬਦਾ ਸੀ ਸੂਰਜ
ਲਿਸ਼ਕੇ ਪਾਣੀ।
ਜਰਨੈਲ ਸਿੰਘ ਭੁੱਲਰ
(ਮੁਕਤਸਰ)
('ਹਾਇਕੁ ਰਿਸ਼ਮਾਂ' 'ਚੋਂ ਧੰਨਵਾਦ ਸਹਿਤ)
ਜੀ ਆਇਆਂ ਨੂੰ ਭੁੱਲਰ ਅੰਕਲ ਜੀਓ! ਅਸੀਂ ਸਾਰੇ ਤੁਹਾਡਾ ਹਾਇਕੁ-ਲੋਕ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਹਨੇ ਸੋਹਣੇ ਹਾਇਕੁ ਲਿਖਣ ਦੇ ਵਧਾਈ ਦੇ ਪਾਤਰ ਹੋ।
ReplyDelete