ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Dec 2013

ਛਾਈ ਹੈ ਧੁੰਦ

ਪੰਜਾਬ 'ਚ ਅੱਜ ਕੱਲ ਅੰਤਾਂ ਦੀ ਠੰਡ  ਪੈ ਰਹੀ ਹੈ।ਇਸੇ ਠੰਡੇ ਮੌਸਮ ਨੂੰ ਸਾਡੀ ਹਾਇਕੁ ਕਲਮ ਨੇ ਖੂਬਸੂਰਤ ਢੰਗ ਨਾਲ ਚਿੱਤਰਿਆ ਹੈ।

1.
ਬੁੱਢਾ ਸਰੀਰ 
ਖੇਸੀਆਂ ਦੀ ਬੁੱਕਲ 
ਠੰਡ ਤੋਂ ਬਚੇ। 

2.
ਸੇਕਣ ਧੂਣੀ 
ਕਣਕਾਂ ਭਰੇ ਖੇਤ 
ਪਹਿਲਾ ਪਾਣੀ। 

3.
ਛਾਈ ਹੈ ਧੁੰਦ 
ਸੜਕਾਂ 'ਤੇ ਵਾਹਨ 
ਹੌਲੀ ਚੱਲਣ। 


ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਪਾਲੀ ਵੀਰ--ਮੋਸਮ ਦਾ ਵਾਹਿਵਾ ਖੂਾਬਸੂਰਤ ਹਾਇਕੁ ਲਿਖਿਆ ਹੈ । ਮਬਾਰਕਾਂ
    ਹੋਣ ।

    ReplyDelete
  2. ਖੇਸ - ਖੇਸੀਆਂ ਨੂੰ ਯਾਦ ਕਰਨ ਤੇ ਆਪਣੀ ਲੇਖਣੀ 'ਚ ਸ਼ਾਮਿਲ ਕਰਨ ਲਈ ਪਾਲੀ ਵਧਾਈ ਦਾ ਪਾਤਰ ਹੈ।

    ReplyDelete
  3. Good effort to remember the past to make the present beautiful

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ