ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
31 Jan 2014
30 Jan 2014
ਮੈਂ ਅਤੇ ਪਿੰਡ
ਅਣਕਿਆਸੇ ਹਾਲਾਤ ਜਦੋਂ ਹਾਵੀ ਹੋ ਜਾਂਦੇ ਨੇ ਤਾਂ ਬੋਲ ਚੁੱਪ ਹੋ ਜਾਂਦੇ ਨੇ, ਬੁੱਲ ਫਰਕਦੇ ਨੇ ਪਰ ਅਵਾਜ਼ ਸਾਥ ਨਹੀਂ ਦਿੰਦੀ। ਪਿਛਲੇ ਦਿਨੀਂ ਪੰਜਾਬ ਫੇਰੀ ਦੌਰਾਨ ਅਚਾਨਕ ਹੀ ਕੁਝ ਅਜਿਹੇ ਸਮੇਂ ਦਾ ਸਾਹਮਣਾ ਕਰਨਾ ਪਿਆ।ਇਸ ਅਰਸੇ ਦੌਰਾਨ ਹਾਇਕੁ-ਲੋਕ ਚੁੱਪ ਰਿਹਾ, ਪਰ ਸਾਡੇ ਸਾਥੀਆਂ ਦਾ ਭਰਪੂਰ ਸਾਥ ਰਿਹਾ, ਜਿਸ ਲਈ ਹਾਇਕੁ-ਲੋਕ ਸਭ ਦਾ ਦਿਲੋਂ ਧੰਨਵਾਦੀ ਹੈ। ਅੱਜ ਫਿਰ ਰੌਣਕ ਸਾਡੇ ਵਿਹੜੇ ਪਰਤ ਆਈ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਤੇ ਲੇਖਕ ਹਮੇਸ਼ਾਂ ਵਾਂਗ ਹੁੰਗਾਰਾ ਭਰਦੇ ਰਹਿਣਗੇ।

1.
ਛੱਡਿਆ ਦੇਸ
ਨਾਲ-ਨਾਲ ਉੱਡਿਆ
ਪਿੰਡੋਂ ਗਰਦਾ ।
2.
ਪੁੱਜਾ ਪ੍ਰਦੇਸ
ਗਰਦੇ ਲਿਪਟਿਆ
ਮੈਂ ਅਤੇ ਪਿੰਡ ।
ਡਾ. ਹਰਦੀਪ ਕੌਰ ਸੰਧੂ
(ਬਰਨਾਲਾ਼-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ ।
1.
ਛੱਡਿਆ ਦੇਸ
ਨਾਲ-ਨਾਲ ਉੱਡਿਆ
ਪਿੰਡੋਂ ਗਰਦਾ ।
2.
ਪੁੱਜਾ ਪ੍ਰਦੇਸ
ਗਰਦੇ ਲਿਪਟਿਆ
ਮੈਂ ਅਤੇ ਪਿੰਡ ।
ਡਾ. ਹਰਦੀਪ ਕੌਰ ਸੰਧੂ
(ਬਰਨਾਲਾ਼-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ ।
1 Jan 2014
Subscribe to:
Posts (Atom)