ਅਣਕਿਆਸੇ ਹਾਲਾਤ ਜਦੋਂ ਹਾਵੀ ਹੋ ਜਾਂਦੇ ਨੇ ਤਾਂ ਬੋਲ ਚੁੱਪ ਹੋ ਜਾਂਦੇ ਨੇ, ਬੁੱਲ ਫਰਕਦੇ ਨੇ ਪਰ ਅਵਾਜ਼ ਸਾਥ ਨਹੀਂ ਦਿੰਦੀ। ਪਿਛਲੇ ਦਿਨੀਂ ਪੰਜਾਬ ਫੇਰੀ ਦੌਰਾਨ ਅਚਾਨਕ ਹੀ ਕੁਝ ਅਜਿਹੇ ਸਮੇਂ ਦਾ ਸਾਹਮਣਾ ਕਰਨਾ ਪਿਆ।ਇਸ ਅਰਸੇ ਦੌਰਾਨ ਹਾਇਕੁ-ਲੋਕ ਚੁੱਪ ਰਿਹਾ, ਪਰ ਸਾਡੇ ਸਾਥੀਆਂ ਦਾ ਭਰਪੂਰ ਸਾਥ ਰਿਹਾ, ਜਿਸ ਲਈ ਹਾਇਕੁ-ਲੋਕ ਸਭ ਦਾ ਦਿਲੋਂ ਧੰਨਵਾਦੀ ਹੈ। ਅੱਜ ਫਿਰ ਰੌਣਕ ਸਾਡੇ ਵਿਹੜੇ ਪਰਤ ਆਈ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਤੇ ਲੇਖਕ ਹਮੇਸ਼ਾਂ ਵਾਂਗ ਹੁੰਗਾਰਾ ਭਰਦੇ ਰਹਿਣਗੇ।

1.
ਛੱਡਿਆ ਦੇਸ
ਨਾਲ-ਨਾਲ ਉੱਡਿਆ
ਪਿੰਡੋਂ ਗਰਦਾ ।
2.
ਪੁੱਜਾ ਪ੍ਰਦੇਸ
ਗਰਦੇ ਲਿਪਟਿਆ
ਮੈਂ ਅਤੇ ਪਿੰਡ ।
ਡਾ. ਹਰਦੀਪ ਕੌਰ ਸੰਧੂ
(ਬਰਨਾਲਾ਼-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ ।
1.
ਛੱਡਿਆ ਦੇਸ
ਨਾਲ-ਨਾਲ ਉੱਡਿਆ
ਪਿੰਡੋਂ ਗਰਦਾ ।
2.
ਪੁੱਜਾ ਪ੍ਰਦੇਸ
ਗਰਦੇ ਲਿਪਟਿਆ
ਮੈਂ ਅਤੇ ਪਿੰਡ ।
ਡਾ. ਹਰਦੀਪ ਕੌਰ ਸੰਧੂ
(ਬਰਨਾਲਾ਼-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ ।
Bahut Bahut Sohana Likha hai....................................................................................
ReplyDeleteਹਰਦੀਪ-ਪ੍ਰਦੇਸ ਵਿਚ ਅੱਪਣੇ ਪਿੰਡ ਦੇ ਗਰਦੇ ਨੂੰ ਤਰਸਨਾ ਤੇ ਜਦੋਂ ਕਦੀ ਆਕੇ ਦਿਲ ਵਿਚ ਪ੍ਰੋਸਨ ਦਾ ਮੌਕਾ ਵਿਲਦਾ ਹੈ ਤਾਂ ਸਚੀਂ ਇਹੋ ਸਤਿਥੀ ਹੁਦੀ ਹੈ ।ਬਹੁਤ ਸੁੰਦਰ ਲਿਖਿਆ ਹੈ ।
ReplyDeleteਜਿਸ ਧਰਤੀ ਤੇ ਰਿਸ਼ਤਿਆਂ ਦੀ ਨੇੜਤਾ ਹੁੰਦੀ ਹੈ , ਗਰਦ ਉਸ ਧਰਤੀ ਦੀ ਹੀ ਆਪਣੇ ਤੇ ਪੈਂਦੀ ਹੈ । ਸੁੰਦਰ ਲਿਖਿਆ ਹੈ ॥
ReplyDeleteਅੰਮ੍ਰਿਤ ਵੀਰ, ਜੋਗਿੰਦਰ ਸਿੰਘ ਜੀ ਤੇ ਦਿਲਜੋਧ ਸਿੰਘ ਜੀ ਆਪ ਜਿਹੇ ਪਾਠਕਾਂ ਦੇ ਹੁੰਗਾਰੇ ਨਾਲ਼ ਹਾਇਕੁ-ਲੋਕ ਅੱਗੇ ਵੱਧ ਰਿਹਾ ਹੈ। ਹਾਇਕੁ ਦੀ ਰੂਹ ਪਛਾਨਣ ਲਈ ਬਹੁਤ-ਬਹੁਤ ਸ਼ੁਕਰੀਆ।
ReplyDeletebahut ghat shabadan ch jajbe biaan kite ne ...Gard apne aap ch bahut doongha alankaar hai....
ReplyDelete