ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Feb 2014

ਬਸੰਤ ਪੰਚਮੀ

 ਭਾਰਤ 'ਚ ਪੂਰੇ ਸਾਲ ਨੂੰ ਛੇ ਰੁੱਤਾਂ 'ਚ ਵੰਡਿਆ ਜਾਂਦਾ ਹੈ ਜਿਸ 'ਚ ਬਸੰਤ ਲੋਕਾਂ ਦੀ ਸਭ ਤੋਂ ਮਨਭਾਉਂਦੀ ਰੁੱਤ ਹੈ। ਅੱਜ ਬਸੰਤ -ਪੰਚਮੀ ਹੈ। ਮਾਘ ਮਹੀਨੇ ਦੀ ਰੁੱਤ ਨੂੰ ਪੰਜਾਬੀ ਰੁੱਤ ਚੱਕਰ 'ਚ ਬਸੰਤ ਕਿਹਾ ਜਾਂਦਾ ਹੈ। ਇਹ ਰੁੱਤ ਖੇੜੇਆਂ ਦੀ ਮਿੱਠੀ ਤੇ ਸੁਹਾਵਣੀ ਰੁੱਤ ਹੈ ਜਦੋਂ ਫੁੱਲਾਂ 'ਤੇ ਬਹਾਰ ਆ ਜਾਂਦੀ ਹੈ,ਖੇਤਾਂ 'ਚ ਚਾਰੇ ਪਾਸੇ ਹਰਿਆਵਲ ਤੇ ਬਸੰਤੀ ਸਰੋਂ ਅਲੌਕਿਕ ਨਜ਼ਾਰਾ ਪੇਸ਼ ਕਰਦੀ ਹੈ। ਜੌਂ ਅਤੇ ਕਣਕਾਂ ਨਿਸਰਣ ਲੱਗਦੀਆ, ਅੰਬਾਂ ਨੂੰ ਬੂਰ ਪੈ ਜਾਂਦਾ ਅਤੇ ਹਰ ਪਾਸੇ ਰੰਗ - ਬਿਰੰਗੀਆਂ ਤਿੱਤਲੀਆਂ ਮੰਡਰਾਉਣ ਲੱਗਦੀਆਂ। ਬਸੰਤ ਰੁੱਤ ਦਾ ਸਵਾਗਤ ਕਰਨ ਲਈ ਮਾਘ ਮਹੀਨੇ ਦੇ ਪੰਜਵੇਂ ਦਿਨ ਜਸ਼ਨ ਮਨਾਇਆ ਜਾਂਦਾ ਹੈ ਜੋ ਬਸੰਤ ਪੰਚਮੀ ਦਾ ਮੇਲਾ ਅਖਵਾਉਂਦਾ ਹੈ।  

1.
ਰੰਗ ਬਸੰਤੀ
ਪਾਉਂਦਾ ਝਲਕਾਰੇ
ਬਸੰਤ ਮੇਲਾ। 

2.
ਰੰਗੀ ਧਰਤੀ
ਸਰੋਂ ਦੇ ਪੀਲ਼ੇ ਫੁੱਲ
ਖੇਤ ਬਸੰਤੀ। 

3.
ਸੋਹਣੀ ਨਾਰ
ਸਰੋਂ ਫੁੱਲ ਵਰਗੀ
ਤੋੜਦੀ ਸਾਗ । 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 94 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਬਸੰਤ ਦੀ ਖੂਬਸੂਰਤੀ ਦੀ ਬਿਆਨ ਸੁੰਦਰ ਹੈ

    ReplyDelete
  2. bahut vadhia,...Par aje hor varnhan chahida c...gal shuru hi hoyi c k khatam v ho gyi....

    ReplyDelete
  3. ਹਰਦੀਪ--ਬਸੰਤ ਰੁੱਤ ਦਾ ਵਰਨਣ ਸੰਦਰ ਢੰਗ ਨਾਲ ਕੀਤਾ ਗਿਆ ਹੈ।ਇਹ ਕਮਾਲ ਚੰਗਾ ਹੁਨਰਮੰਦ ਹੀ ਕਰ ਸਕਦਾ ਹੈ ।ਚਿਰਾਂ ਪਿਛੋਂ ਚੰਗਾ ਪੜਣ ਨੂੰ ਮਿਲਿਆ ਹੈ । ਪ੍ਰਮਾਤਮਾ ਆਪ ਨੂੰ ਚੜਦੀ ਕਲਾ ਵਿਚ ਰਖੇ ।

    ReplyDelete
  4. ਆਪ ਸਭ ਦਾ ਬਸੰਤ - ਹਾਇਕੁ ਪਸੰਦ ਕਰਨ ਲਈ ਬਹੁਤ -ਬਹੁਤ ਧੰਨਵਾਦ।
    ਜੇ ਹਾਇਕੁ ਨੂੰ ਬਹੁਤਾ ਭਰੀਏ ਤਾਂ ਓਸ ਦੀ ਖੂਬਸੂਰਤੀ ਖਤਮ ਹੋ ਜਾਂਦੀ ਹੈ। ਇਸੇ ਲਈ ਜ਼ਿਆਦਾ ਵਰਣਨ ਨਹੀਂ ਕੀਤਾ ਗਿਆ। ਬਹੁਤਾ ਕੁਝ ਪਾਠਕਾਂ ਦੀ ਕਲਪਨਾ ਲਈ ਛੱਡ ਦਿੱਤਾ ਗਿਆ ਹੈ। --

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ