ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Mar 2014

ਪੱਤਝੜ (ਸੇਦੋਕਾ)

1.
ਸੁੱਕੇ ਹੀ ਪੱਤੇ 
ਖੜ- ਖੜ ਕਰਦੇ 
ਹਰੇ ਡਾਲੀ ਵੱਸਣ  
ਹਵਾ ਦਾ ਬੁਲ੍ਹਾ 
ਸੁੱਕੇ  ਹੀ ਉਡ ਗਏ  
ਹਰਿਆ ਵੱਸੇ ਹੱਸੇ ।

2.

ਰੁੱਖ ਉਦਾਸੀ 
ਆਪਣੇ ਵਿਛੜਣ
ਪੱਤਝੜ ਵੈਰਣ  
ਜੰਮਣ ਪੀੜਾਂ 
ਹਰ ਸਾਲ ਹੰਢਾਵੇ 
ਰੁੱਖ ਦੀ ਕਿਸਮਤ ।


ਦਿਲਜੋਧ  ਸਿੰਘ 
(ਨਵੀਂ ਦਿੱਲੀ)

(ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ)

2 comments:

  1. ਦਿਲ ਨੂੰ ਛੂ ਜਾਣ ਵਾਲੀ ਲਿਖਤ ਹੈ.

    ReplyDelete
  2. ਦਿਲਜੋਧ ਸਿੰਘ ਜੀ, ਤੁਸੀ ਜੋ ਵੀ ਤੇ ਜਦੋਂ ਵੀ ਲਿਖਦੇ ਹੋ ਬੱਸ ਕਮਾਲ ਦਾ ਲਿਖਦੇ ਹੋ ।ਮਜ਼ਾ ਆ ਜਾਂਦਾ ਹੈ,ਪੜ ਕੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ