ਗਰਮੀਆਂ ਦੀ ਰਾਤ ......... ਬਾਪੂ ਬੈਠਾ ਖੇਤ ਦੀ ਰਾਖੀ ........ ਸੋਚਾਂ 'ਚ ਡੁੱਬਿਆ............ ਤਾਰਿਆਂ ਨੂੰ ਦੇਖਦਾ ............ਮਨ ਹੀ ਮਨ 'ਚ ਆਪਣੇ -ਆਪ ਨਾਲ ਗੱਲਾਂ ਕਰਦਾ.........ਤੇ ਫਿਰ ਖਿਆਲਾਂ 'ਚ ਹੀ ਪੁੱਤ ਨੂੰ ਵਿਦੇਸ਼ ਤੋਰਨ ਲੱਗਾ ਕਹਿੰਦਾ , "ਪੁੱਤਰਾ ਹੁਣ ਤਾਂ ਤੇਰੇ 'ਤੇ ਈ ਆਸਾਂ ਨੇ....ਉੱਥੇ ਦਿਲ ਲਾ ਕੇ ਕੰਮ ਕਰੀਂ ਤੇ ਪੈਸੇ ਛੇਤੀ ਭੇਜੀਂ।"......... "ਬਾਪੂ , ਤੂੰ ਫਿਕਰ ਨਾ ਕਰ .........ਬਾਹਰ ਜਾ ਕੇ ਮੈਂ ਸਾਰਾ ਕਰਜ਼ਾ ਉਤਾਰ ਦੇਣਾ। " ਅਤੇ ਕਦੀ ਕਦੀ ਕਿਸੇ ਪਸ਼ੂ ਨੂੰ ਆਉਂਦੇ ਮਹਿਸੂਸ ਕਰਕੇ ਉੱਠ ਪੈਂਦਾ..."ਹੱਟ, ਹੱਟ.ਟ.ਟ....।" ਰਾਤ ਦੇ ਹਨੇਰੇ 'ਚ ਬੈਟਰੀ ਵੀ ਮੱਧਮ ਜਿਹੀ ਜੱਗਦੀ ਜਾਪਦੀ ਹੈ। ਐਨੇ ਨੂੰ ਪੁੱਤ ਨੇ ਬਾਪੂ ਦੇ ਪੈਰਾਂ ਨੂੰ ਫੜ੍ਹ ਕੇ ਹਿਲਾਉਂਦੇ ਕਿਹਾ,"ਬਾਪੂ ਜੀ, ਘਰ ਚੱਲ ਕੇ ਰੋਟੀ ਖਾ ਲਓ।"
ਪੁੱਤਰ ਦੇ ਮੋਢੇ 'ਤੇ ਹੱਥ ਧਰ .........ਖਿਆਲਾਂ ਨੂੰ ਤੋੜ .......... ਚੁੱਪ -ਚਾਪ ਉਹ ਘਰ ਨੂੰ ਚੱਲ ਪਿਆ।
ਕਾਲੀਆਂ ਰਾਤਾਂ
ਜੱਟ ਅਲਾਣੀ ਮੰਜੀ
ਤਾਰਿਆਂ ਛਾਵੇਂ।
ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ
ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ।
ਬਹੁਤ ਖੂਬਸੂਰਤ ਹਾਇਬਨ।
ReplyDeleteShukriya Mehrok ji
Deleteਅਜ ਦੀ ਹਕੀਕਤ ਨੂੰ ਸੁੰਦਰ ਤਰੀਕੇ ਨਾਲ ਬਿਆਨ ਕੀਤਾ ਹੈ ।
ReplyDeletebahut bahut dhanvaad uncle ji
Delete