ਅਕਾਸ਼ ਖੁੱਲ੍ਹਾ
ਵਿਹੜੇ ਦੀਆਂ ਕੰਧਾਂ
ਜ਼ੰਜੀਰ ਕਿਤੇ
ਕੋਈ ਨਹੀਂ ਦਿੱਖਦੀ
ਫਿਰ ਵੀ ਬੰਧਨ ਹੈ।
2.
ਰਾਤ ਢਲ਼ੀ ਹੈ
ਚੰਦ ਲਵੇ ਉਬਾਸੀ
ਊਂਘਣ ਤਾਰੇ
ਮੋਹ ਥਪਕੀ ਦੇ ਕੇ
ਲੋਰੀ ਸੁਣਾਵੇ ਹਵਾ।
3.
ਨਿੱਕੜੀ ਚਿੜੀ
ਲੱਭੇ ਕਿੱਥੇ ਬਸੇਰਾ
ਗੁੰਮ ਝਰੋਖੇ
ਦਲਾਨ ਵੀ ਗਾਇਬ
ਜਾਏ ਤਾਂ ਕਿੱਥੇ ਜਾਏ ?
ਰਾਮੇਸ਼ਵਰ ਕੰਬੋਜ ਹਿੰਮਾਂਸ਼ੂ
('ਝਰੇ-ਹਰਸਿੰਗਾਰ' ਤਾਂਕਾ- ਸੰਗ੍ਰਹਿ ਵਿੱਚੋਂ ਧੰਨਵਾਦ ਸਹਿਤ)
ਹਿੰਦੀ ਤੋਂ ਅਨੁਵਾਦ- ਡਾ. ਹਰਦੀਪ ਕੌਰ ਸੰਧੂ
ਜ਼ਿੰਦਗੀ ਖੂਬਸੂਰਤ ਵੀ ਹੈ ਅਤੇ ਨਾਲ ਨਾਲ ਬੰਧਨ ਅਤੇ ਬੇਬਸੀ ਵੀ ਹੈ ।
ReplyDeleteਕੁਦਰਤ ਦੇ ਵੱਖ -ਵੱਖ ਰੂਪਾਂ ਨੂੰ ਬੜੇ ਸੁੱਚਜੇ ਢੰਗ ਨਾਲ ਬਿਆਨਿਆ ਗਿਆ ਹੈ।
ReplyDelete