
ਰੁੱਖਾਂ ਪੌਦਿਆਂ ਦੇ ਕੁਮਲਾਏ ਪੱਤਿਆਂ 'ਤੇ ਇੱਕ ਟਹਿਕ ਜਿਹੀ ਆ ਗਈ। ਕਲੀਆਂ ਦੀ ਮਹਿਕ ਦੂਣੀ ਹੋ ਗਈ ਸੀ। ਚੰਬੇਲੀ ਦੀ ਸੁਗੰਧੀ.......ਚਿੜੀਆਂ ਦੀ ਚਹਿਚਹਾਟ ........ਠੰਡੀ ਹਵਾ ਦੇ ਬੁੱਲੇ .........ਮਨ ਬਾਉਰਾ ਹੋ ਗਿਆ ਸੀ। ਦਿਲ ਕਰੇ ਦੌੜਦੀ ਫਿਰਾਂ........ ਪੇੜਾਂ ਵਿੱਚ ........ਫੁੱਲਾਂ ਵਿੱਚ।
.............ਪਰ ਕਿਤੇ ਇੱਕ ਇੱਕਲ ਸੀ ਜੋ ਉਦਾਸੀ ਲੈ ਆਈ ਸੀ। ਸਬੱਬੀਂ ਓਹਨਾਂ ਪਲਾਂ 'ਚ ਮੇਰੀ ਕਲਮ ਮੇਰੇ ਬਿਲਕੁਲ ਪਾਸ ਸੀ। ਮੈਂ ਡਾਇਰੀ ਕੱਢੀ ਤਾਂ ਕਵਿਤਾ ਮੇਰੇ ਸਾਹਮਣੇ ਆ ਖਲੋਤੀ.......ਤੇ ਮੇਰੀ ਇੱਕਲ ਟੁੱਟ ਗਈ। ਏਸ ਖੁਸ਼ੀ 'ਚ ਬੱਦਲਾਂ ਨੇ ਝੜੀ ਲਾ ਦਿੱਤੀ।
ਸਾਉਣ ਝੜੀ
ਵਗਦੀ ਪੌਣ ਸੰਗ
ਕਵਿਤਾ ਘੜੀ।
ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।
ਸੋਹਣੇ ਮੌਸਮ ਦੀ ਦਿਲਕਸ਼ ਰਚਨਾ ।
ReplyDeleteਸਾਉਣ ਦੀ ਝੜੀ 'ਚ ਕਿਸੇ ਲਿਖਾਰੀ ਦੀ ਕਲਮ ਕਿਵੇਂ ਅਣਭਿੱਜ ਰਹਿ ਸਕਦੀ ਹੈ...........ਇਹ ਤਾਂ ਵਗਦੀਆਂ ਪੌਣਾ ਸੰਗ ਵਹਿ ਤੁਰਦੀ ਹੈ .....ਫਿਰ ਚਾਹੇ ਕੋਈ ਕਿੰਨਾ ਵੀ ਇੱਕਲਾ ਕਿਉਂ ਨਾ ਹੋਵੇ ..........ਸ਼ਬਦਾਂ ਦੇ ਅੰਗ ਸੰਗ ਤਨਹਾਈ ਨੇ ਤਾਂ ਟੁੱਟਣਾ ਹੀ ਹੋਇਆ।
ReplyDeleteਦਵਿੰਦਰ ਭੈਣ ਜੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਸਾਉਣ ਦੀ ਝੜੀ ਨੂੰ ਪੇਸ਼ ਕੀਤਾ ਹੈ। ਪੜ੍ਹ ਕੇ ਅਨੰਦ ਆ ਗਿਆ।
ਬਹੁਤ ਹੀ ਖੂਬਸੂਰਤ ਰਚਨਾ 'ਸਾਉਣ ਦੀ ਝੜੀ'- ਮੁਬਾਰਕਾਂ ਜੀ।
ReplyDeleteਜਗਦੀਸ਼ ਰਾਏ ਕੁਲਰੀਆਂ