
ਗੁਰਮੁੱਖ ਸਿਓਂ ਦੇ ਸੰਗੀ -ਸਾਥੀ ਇੱਕ -ਇੱਕ ਕਰ ਕੇ ਇਸ ਦੁਨੀਆਂ 'ਚੋਂ ਤੁਰ ਗਏ। ਹੁਣ ਓਹ ਇੱਕਲਾ ਹੀ ਬੋਹੜ ਥੱਲੇ ਆ ਕੇ ਬੈਠਾ ਰਹਿੰਦਾ।ਇੱਕ ਦਿਨ ਉੱਥੇ ਬੈਠੇ ਉਸ ਨੂੰ ਲੱਗਾ ਕਿ ਜਿਵੇਂ ਬਾਬਾ ਬੋਹੜ ਸਮਾਧੀ ਵਿੱਚ ਬੈਠਾ ਹੋਵੇ ਤੇ ਅਚਾਨਕ ਟਹਿਣੀਆਂ ਦੇ ਹੁਲਾਰੇ ਉਦਾਸੀਨ ਹੋ ਕੇ ਬੰਦ ਹੋ ਗਏ। ਉਸ ਨੂੰ ਲੱਗਾ ਕਿ ਬੋਹੜ ਨੇ ਉਸ ਦੀਆਂ ਤਰਲ ਅੱਖਾਂ ਵੇਖ ਲਈਆਂ ਨੇ ਤੇ ਉਹ ਸਮਾਧੀ 'ਚੋਂ ਨਿਕਲ ਕੇ ਉਸ ਨਾਲ ਦੁੱਖ -ਸੁੱਖ ਵੰਡਾ ਰਿਹਾ ਹੋਵੇ, " ਯਾਰ ਜ਼ਮਾਨਾ ਗੁਜ਼ਰ ਗਿਆ ਲੋਕਾਂ ਦੀ ਸੇਵਾ 'ਚ ਲੱਗਿਆਂ। ਇਹਨਾਂ ਨੂੰ ਵਾਤਾਵਰਨ ਦੀ ਪਰਵਾਹ ਹੀ ਕੋਈ ਨਹੀਂ। ਪਤਾ ਨਹੀਂ ਕਦੋਂ ਕੁਹਾੜੀ ਚੱਲ ਜਾਵੇ।ਬਜ਼ੁਰਗਾ ਤੂੰ ਹੀ ਕੁਝ ਕਰ।" ਅਗਲੇ ਹੀ ਪਲ ਬਜ਼ੁਰਗ ਧਾਹੀਂ ਰੋਣ ਲੱਗਾ ਤੇ ਬੋਹੜ ਨੂੰ ਜੱਫੀ ਪਾ ਕਹਿਣ ਲੱਗਾ, " ਮਿੱਤਰਾ ਮੇਰੀ ਹੁਣ ਕੋਈ ਨਹੀਂ ਸੁਣਦਾ, ਇਹ ਲੋਕੀਂ ਤਾਂ ਤੇਰੀ ਛਾਂ ਵੇਚ ਕੇ ਅੱਗ ਖਰੀਦ ਰਹੇ ਨੇ। ਨਾਲੇ ਭਰਾਵਾ ਮੈਨੂੰ ਤਾਂ ਘਰ ਵੀ ਕੋਈ ਨਹੀਂ ਪੁੱਛਦਾ, ਮੈਂ ਤਾਂ ਤੇਰੇ ਤੋਂ ਵੀ ਵੱਧ ਹਮਦਰਦੀ ਦਾ ਪਾਤਰ ਹਾਂ।"
ਬੁੱਢਾ ਬੋਹੜ
ਬਜ਼ੁਰਗ ਨਿਰਾਸ਼
ਦੋਵੇਂ ਲਾਚਾਰ।
ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )
ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ।
Bahut Vadia ji....
ReplyDeleteਸੰਮੇ ਦੇ ਸਭ ਰੰਗ ਨੇ ।ਹਰ ਇਨਸਾਨ ਅਤੇ ਆਲੇ ਦੁਵਾਲੇ ਦੀ ਕਦਰ ਕੀਮਤ ਵਕਤ ਬਦਲ ਰਿਹਾ ਹੈ । ਲੇਖਕ ਦੇ ਮੰਨ ਦੀ ਪੀੜ ਹੈ , ਸੁੰਦਰ ਬਿਆਨ ਹੈ ।
ReplyDelete